Sunday, March 12, 2017

                                     ਨਮੋਸ਼ ਦਲ
                     ... ਸਦਾ ਨਾ ਮੌਜ ਬਹਾਰਾਂ !
                                 ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਤਾਂ ਸਾਲ 1972 ਵਿਚ ਅਕਾਲੀ ਦਲ ਨੂੰ ਮਿਲੀ ਨਮੋਸ਼ੀ ਵਾਲੀ ਹਾਰ ਨੂੰ ਵੀ ਭੁਲਾ ਦਿੱਤਾ ਹੈ। ਪਹਿਲੀ ਦਫ਼ਾ 55 ਵਰਿ•ਆਂ ਦੇ ਸਿਆਸੀ ਸਫ਼ਰ ਦੌਰਾਨ ਏਡੀ ਵੱਡੀ ਹਾਰ ਅਕਾਲੀ ਦਲ ਦੀ ਝੋਲੀ ਪਈ ਹੈ ਜਿਸ ਨੇ ਸਭ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਏਦਾ ਦੀ ਵੱਡੀ ਹਾਰ ਸਾਲ 1962 ਤੋਂ ਹੁਣ ਤੱਕ ਕਦੇ ਨਹੀਂ ਮਿਲੀ ਸੀ। ਸ਼੍ਰੋਮਣੀ ਅਕਾਲੀ ਦਲ ਦੀ ਆਖਰੀ ਦਫਾ ਸਾਲ 1972 'ਚ ਸਭ ਤੋਂ ਭੈੜੀ ਹਾਰ ਹੋਈ ਸੀ। ਉਦੋਂ ਅਕਾਲੀ ਦਲ ਦੇ 72 ਉਮੀਦਵਾਰਾਂ ਚੋਂ ਸਿਰਫ਼ 24 ਉਮੀਦਵਾਰ ਜਿੱਤੇ ਸਨ ਜਿਨ•ਾਂ ਦੀ ਜੇਤੂ ਫੀਸਦੀ ਦਰ 33.33 ਫੀਸਦੀ ਬਣਦੀ ਹੈ। ਹੁਣ ਪੰਜਾਬ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ 94 ਉਮੀਦਵਾਰਾਂ ਚੋਂ ਸਿਰਫ਼ 14 ਉਮੀਦਵਾਰ ਜਿੱਤੇ ਹਨ ਜਿਨ•ਾਂ ਦੀ ਜੇਤੂ ਦਰ 14.89 ਫੀਸਦੀ ਬਣਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇਹ ਚੋਣਾਂ ਲੜੀਆਂ ਹਨ। ਅਕਾਲੀ ਦਲ ਦੀ ਹੱਥੋਂ ਮਾਲਵਾ ਖਿੱਤਾ ਖੁਸਿਆ ਹੈ।
                         ਪਿਛਾਂਹ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡੀ ਜਿੱਤ ਐਮਰਜੈਂਸੀ ਮਗਰੋਂ ਸਾਲ 1977 ਵਿਚ ਹੋਈ ਸੀ ਜਦੋਂ ਕਿ ਅਕਾਲੀ ਦਲ ਨੇ 70 ਸੀਟਾਂ ਚੋਂ 58 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਦੀ ਜੇਤੂ ਦਰ 82.85 ਫੀਸਦੀ ਬਣਦੀ ਹੈ। ਸਾਲ 2012 ਦੀਆਂ ਚੋਣਾਂ ਵਿਚ ਅਕਾਲੀ ਦਲ ਨੇ 59.47 ਫੀਸਦੀ ਸੀਟਾਂ ਜਿੱਤਿਆ ਸੀ ਜੋ ਕਿ 94 ਚੋਂ 56 ਸੀਟਾਂ ਬਣਦੀਆਂ ਹਨ। ਉਸ ਤੋਂ ਪਹਿਲਾਂ ਸਾਲ 2007 ਵਿਚ 93 ਸੀਟਾਂ ਚੋਂ 48 ਸੀਟਾਂ ਜਿੱਤੀਆਂ ਸਨ ਜਿਨ•ਾਂ ਦੀ ਜੇਤੂ ਦਰ 51.61 ਫੀਸਦੀ ਬਣਦੀ ਹੈ। ਪਹਿਲੀ ਦਫ਼ਾ ਸਾਲ 1962 ਵਿਚ ਅਕਾਲੀ ਦਲ ਨੇ 46 ਚੋਂ 19 ਸੀਟਾਂ ਜਿੱਤੀਆਂ ਸਨ ਜਿਨ•ਾਂ ਸੀਟਾਂ ਦੀ ਜੇਤੂ ਦਰ 41.30 ਫੀਸਦੀ ਬਣਦੀ ਹੈ ਜਦੋਂ ਕਿ ਸਾਲ 1967 ਵਿਚ ਅਕਾਲੀ ਦਲ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਦਲ ਸੰਤ ਫ਼ਤਿਹ ਸਿੰਘ ਨੇ 43.94 ਫੀਸਦੀ ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਸਾਲ 1969 ਵਿਚ ਅਕਾਲੀ ਦਲ ਨੇ 65 ਚੋਂ 43 ਸੀਟਾਂ ਜਿੱਤੀਆਂ ਜੋ ਕਿ 66.15 ਫੀਸਦੀ ਜੇਤੂ ਦਰ ਬਣਦੀ ਹੈ।
                      ਪਹਿਲੀ ਸੱਟ ਅਕਾਲੀ ਦਲ ਨੂੰ 1972 ਵਿਚ ਵੱਜੀ ਜਦੋਂ ਪਾਰਟੀ ਨੂੰ ਸਿਰਫ਼ 33.33 ਫੀਸਦੀ ਸੀਟਾਂ ਤੇ ਜਿੱਤ ਪ੍ਰਾਪਤ ਹੋਈ। 55 ਵਰਿ•ਆਂ ਦੇ ਇਤਿਹਾਸ 'ਚ ਇਸ ਤੋਂ ਵੀ ਵੱਡੀ ਸੱਟ ਐਤਕੀਂ ਵੱਜੀ ਹੈ ਜਦੋਂ ਕਿ ਪਾਰਟੀ ਨੂੰ ਸਿਰਫ਼ 14.89 ਫੀਸਦੀ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। ਸਾਲ 1977 ਵਿਚ ਅਕਾਲੀ ਦਲ ਨੇ 82.85 ਫੀਸਦੀ ਸੀਟਾਂ, ਸਾਲ 1980 ਵਿਚ 73 ਚੋਂ 37 ਸੀਟਾਂ ਜਿੱਤੀਆਂ ਸਨ। ਸਾਲ 1985 ਵਿਚ ਅਕਾਲੀ ਦਲ ਨੇ 100 ਚੋਂ 73 ਸੀਟਾਂ ਜਿੱਤੀਆਂ ਜਦੋਂ ਕਿ ਸਾਲ 1992 ਵਿਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ। ਵੇਰਵਿਆਂ ਅਨੁਸਾਰ ਸਾਲ 1997 ਵਿਚ ਅਕਾਲੀ ਦਲ ਨੇ 92 ਚੋਂ 75 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਜਿਨ•ਾਂ ਦੀ ਦਰ 81.52 ਫੀਸਦੀ ਬਣਦੀ ਹੈ। ਐਤਕੀਂ ਸਭ ਤੋਂ ਘੱਟ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। 

2 comments:

  1. ਤਕੜੀ ਵਿਚ ਸਾਰਿਆ ਤੋ ਵਡੇ ਵਟੇ ਤਾਂ ਜਿਤ ਗਏ ਦੋਵੇ ਬਾਦਲ ਤੇ ਰਿਸ਼ਤੇਦਾਰ! ਲਗਦਾ ਹੈ ਜਿਵੇ ਵੋਟਾਂ ਵਾਲੀਆਂ ਮਸ਼ੀਨਾ ਫਿਕ੍ਸ ਕਰਨ ਵਾਲਿਆਂ ਨੂ ਬਹੁਤ ਮੋਟੀ ਵਢੀ ਦਿਤੀ ਹੋਵੇ!

    BBC ਨੇ ੨੦੧੦ ਵਿਚ ਇਕ ਰਿਪੋਰਟ ਛਾਪੀ ਸੀ ਕਿ ਅਮਰੀਕਾ ਦੇ Scientists ਨੇ prove ਕੀਤਾ ਹੈ ਕਿ ਇਹ machines ਬਹੁਤ ਸੁਖਾਲੇ ਤਰੀਕੇ ਨਾਲ hack ਕੀਤੀਆ ਜਾ ਸਕਦੀਆ ਹਨ! ਇਨਾ ਵਿਚ ਇਕ ਚਿਪ ਫਿਟ ਕੀਤਾ ਹੁੰਦਾ ਹੈ ਅਤੇ ਫਿਰ ਇਹ ਭਾਵੇ ਕੀਤੇ ਵੀ ਕਿਨੇ lock ਵਿਚ ਹੋਣ, mobile ਫੋਨ ਦੇ ਨਾਲ ਇਸ ਦੇ ਨਤੀਜੇ ਬਦਲੇ ਜਾ ਸਕਦੇ ਹਨ. ਮੋਦੀ, ਪੰਜਾਬ ਵਿਚ ਕਾਂਗਰਸ ਬਰਦਾਸ਼ਤ ਕਰ ਸਕਦਾ ਹੈ ਪਰ ਆਮ ਆਦਮੀ ਪਾਰਟੀ ਨਹੀ! ਜਦੋ ਕੈਪਟਣ ਨੂ ਮੋਦੀ ਨਾਲ ਵਰਤਣਾ ਪਇਆ ਫਿਰ ਪਤਾ ਲਗਨਾ ਹੈ! ਆਸ ਹੈ ਕਿ ਆਮ ਆਦਮੀ ਪਾਰਟੀ ਅਤੇ congress ਆਪਸ ਵਿਚ ਨਹੀ ਲੜਨ ਗਏ ਜਿਸ ਦਾ ਲਾਭ ਮੋਦੀ ਨੋ ਹੋਵੇਗਾ

    ReplyDelete
  2. ਇਹ ਲਿੰਕ ਹੈ BBC ਰਿਪੋਰਟ ਦਾ

    US scientists 'hack' India electronic voting machines

    After connecting a home-made device to a machine, University of Michigan researchers were able to change results by sending text messages from a mobile.

    http://www.bbc.com/news/10123478

    ReplyDelete