
ਲਗਜ਼ਰੀ ਬੱਸਾਂ ਵਿਚ ਭੁੱਕੀ ਦੀ ਤਸਕਰੀ !
ਚਰਨਜੀਤ ਭੁੱਲਰ
ਬਠਿੰਡਾ : ਹੁਣ ਲਗਜ਼ਰੀ ਬੱਸਾਂ ਵਿਚ ਭੁੱਕੀ ਦਾ ਤਸਕਰੀ ਹੋਣ ਲੱਗੀ ਹੈ। ਪੰਜਾਬ ਦੇ ਛੋਟੇ ਤਸਕਰਾਂ ਤੇ ਨਸ਼ੜੀਆਂ ਲਈ ਇਹ ਬੱਸਾਂ ਸਵਰਗ ਤੋਂ ਘੱਟ ਨਹੀਂ। ਹੁਣ ਰਾਜਸਥਾਨ ਪੁਲੀਸ ਨੇ ਅੰਤਰਰਾਜੀ ਲਗਜ਼ਰੀ ਬੱਸਾਂ ਦੀ ਚੈਕਿੰਗ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਤੋਂ ਰਾਤ ਵਕਤ ਕਾਫ਼ੀ ਬੱਸਾਂ ਰਾਜਸਥਾਨ ਦੇ ਪ੍ਰਮੁੱਖ ਸ਼ਹਿਰਾਂ ਲਈ ਚੱਲਦੀਆਂ ਹਨ। ਪੀਲੀਬੰਗਾਂ ਪੁਲੀਸ ਨੇ ਬੀਤੇ ਕੱਲ ਇੱਕ ਲਗਜ਼ਰੀ ਬੱਸ ਫੜੀ ਹੈ ਜਿਸ ਵਿਚ ਪੰਜਾਬ ਦੇ 57 ਛੋਟੇ ਤਸਕਰ ਤੇ ਨਸ਼ੇੜੀ ਸਵਾਰ ਸਨ। ਪੂਰੀ ਬੱਸ ਦੇ ਯਾਤਰੀ ਤਸਕਰ ਨਿਕਲੇ ਜਿਨ•ਾਂ ਵਿਚ 10 ਔਰਤਾਂ ਵੀ ਸ਼ਾਮਲ ਸਨ। ਚੰਦਰਾ ਬੱਸ ਕੰਪਨੀ ਦੀ ਇਸ ਬੱਸ ਵਲੋਂ ਨਸ਼ੇੜੀਆਂ ਨੂੰ ਗੰਗਾਨਗਰ ਅਤੇ ਹਨੂੰਮਾਨਗੜ• ਛੱਡ ਦਿੱਤਾ ਜਾਂਦਾ ਸੀ ਜਿਥੋਂ ਉਹ ਪੰਜਾਬ ਵਿਚ ਦਾਖਲ ਹੁੰਦੇ ਸਨ। ਵੇਰਵਿਆਂ ਅਨੁਸਾਰ ਜਦੋਂ ਰਾਜਸਥਾਨ ਪੁਲੀਸ ਨੇ ਰਾਤ ਨੂੰ ਢਾਈ ਵਜੇ ਚੰਦਰਾ ਕੰਪਨੀ ਦੀ ਬੱਸ ਦੀ ਚੈਕਿੰਗ ਕੀਤੀ ਤਾਂ ਬੱਸ ਦੇ ਯਾਤਰੀਆਂ ਕੋਲੋਂ ਕਰੀਬ ਇੱਕ ਕੁਇੰਟਲ 44 ਕਿਲੋ ਭੁੱਕੀ ਫੜੀ ਗਈ ਹੈ। ਹਰ ਯਾਤਰੀ ਕੋਲ ਦੋ ਦੋ ਤਿੰਨ ਤਿੰਨ ਕਿਲੋ ਭੁੱਕੀ ਸੀ।
ਪੀਲੀ ਬੰਗਾਂ ਥਾਣੇ ਦੇ ਮੁੱਖ ਥਾਣਾ ਅਫਸਰ ਵਿਜੇ ਕੁਮਾਰ ਮੀਨਾ ਦਾ ਕਹਿਣਾ ਸੀ ਕਿ ਸਿਰਫ਼ ਛੇ ਕੁ ਛੋਟੇ ਤਸਕਰ ਸਨ ਜਦੋਂ ਕਿ ਬਾਕੀ ਨਸ਼ੇੜੀ ਹੀ ਸਨ ਜੋ ਕਿ ਫਲੌਦੀ ਖੇਤਰ ਚੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਖ਼ਰੀਦਦੇ ਸਨ ਅਤੇ ਪੰਜਾਬ ਵਿਚ ਛੇ ਹਜ਼ਾਰ ਵਿਚ ਵੇਚ ਦਿੰਦੇ ਸਨ। ਉਨ•ਾਂ ਦੱਸਿਆ ਕਿ ਅੱਜ 46 ਦੇ ਕਰੀਬ ਨਸ਼ੇੜੀਆਂ ਨੂੰ ਹਨੂੰਮਾਨਗੜ• ਜੇਲ• ਭੇਜਿਆ ਜਾਵੇਗਾ। ਬਾਕੀ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ। ਪੁੱਛਗਿੱਛ ਵਿਚ ਨਸ਼ੇੜੀਆਂ ਨੇ ਦੱਸਿਆ ਕਿ ਲਗਜ਼ਰੀ ਬੱਸ ਵਾਲੇ ਇੱਕੋ ਗਰੰਟੀ ਦਿੰਦੇ ਸਨ ਕਿ ਉਨ•ਾਂ ਦੀ ਬੱਸ ਵਿਚ ਬੈਠੋ, ਕਿਧਰੇ ਕੋਈ ਰੋਕੇਗਾ ਨਹੀਂ। ਲਗਜ਼ਰੀ ਬੱਸ ਦੇਖ ਕੇ ਪੁਲੀਸ ਵਲੋਂ ਰੋਕਿਆ ਨਹੀਂ ਜਾਂਦਾ ਸੀ। ਖੁਫ਼ੀਆ ਇਤਲਾਹ ਮਿਲਣ ਤੇ ਹੀ ਇਹ ਬੱਸ ਫੜੀ ਗਈ ਹੈ। ਰਾਜਸਥਾਨ ਪੁਲੀਸ ਨੂੰ ਹੁਣ ਸ਼ੱਕ ਹੈ ਕਿ ਪੰਜਾਬ ਰਾਜਸਥਾਨ ਅੰਤਰਰਾਜੀ ਬੱਸ ਸੇਵਾ ਜੋ ਖਾਸ ਕਰਕੇ ਰਾਤ ਵਕਤ ਚੱਲਦੀ ਹੈ,ਉਸ ਵਿਚ ਵੀ ਕਿਤੇ ਛੋਟੇ ਤਸਕਰ ਆਉਂਦੇ ਨਾ ਹੋਣ। ਫੜੇ ਗਏ ਨਸ਼ੇੜੀਆਂ ਵਿਚ ਤਿੰਨ ਚਾਰ ਵਿਅਕਤੀ ਅੰਮ੍ਰਿਤਧਾਰੀ ਵੀ ਹਨ।
ਤਫ਼ਤੀਸ਼ੀ ਅਫਸਰ ਨੇ ਦੱਸਿਆ ਕਿ ਔਰਤਾਂ ਨੇ ਇਹੋ ਦੱਸਿਆ ਕਿ ਉਨ•ਾਂ ਦੇ ਪਤੀ ਭੁੱਕੀ ਖਾਂਦੇ ਹਨ ਜਿਸ ਕਰਕੇ ਉਨ•ਾਂ ਨੂੰ ਮਜਬੂਰੀ ਵਿਚ ਰਾਜਸਥਾਨ ਵਿਚ ਆਉਣਾ ਪੈਂਦਾ ਹੈ। ਰਾਜਸਥਾਨ ਪੁਲੀਸ ਵਲੋਂ ਜਿਨ•ਾਂ ਨਸ਼ੇੜੀਆਂ ਤੇ ਕੇਸ ਦਰਜ ਕੀਤਾ ਗਿਆ ਹੈ, ਉਨ•ਾਂ ਵਿਚ ਮੁਕਤਸਰ ਦੇ ਗੁਰਮੀਤ ਸਿੰਘ,ਮੰਦਰ ਸਿੰਘ ਤੇ ਸਿੰਦਾ ਸਿੰਘ,ਮੌੜ ਮੰਡੀ ਦੇ ਜਸਵੰਤ ਸਿੰਘ,ਚਾਉਕੇ ਦੇ ਪਾਲ ਸਿੰਘ,ਹਰੀਕੇ ਕਲਾਂ ਦੇ ਕਾਕੂ ਸਿੰਘ ਤੇ ਨਰਿੰਦਰ ਸਿੰਘ,ਬਰਨਾਲਾ ਦੇ ਜਸਵੰਤ ਸਿੰਘ,ਮਲੋਟ ਦੇ ਰਾਮਧੰਨ,ਆਧਨੀਆ ਦੇ ਮੋਰ ਸਿੰਘ,ਕੋਠਾ ਗੁਰੂ ਦੇ ਮੁਖਤਿਆਰ ਸਿੰਘ,ਅਬਲਖੁਰਾਨਾ ਦਾ ਗੁਰਮੀਤ ਸਿੰਘ ਆਦਿ ਸ਼ਾਮਲ ਹਨ। ਜਿਆਦਾ ਲੋਕ ਮੁਕਤਸਰ,ਬਠਿੰਡਾ ਤੇ ਮਲੋਟ ਦੇ ਹੀ ਹਨ।
ਰਾਤਰੀ ਬੱਸਾਂ ਦੀ ਚੈਕਿੰਗ ਹੋਵੇਗੀ : ਆਈ.ਜੀ
ਬੀਕਾਨੇਰ ਰੇਂਜ ਦੇ ਆਈ.ਜੀ ਸ੍ਰੀ ਵਿਪਨ ਪਾਂਡੇ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਪੂਰੀ ਬੱਸ ਪੰਜਾਬ ਦੇ ਨਸ਼ੇੜੀਆਂ ਨਾਲ ਭਰੀ ਹੋਈ ਸੀ ਜਿਨ•ਾਂ ਤੇ ਪੁਲੀਸ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਹੁਣ ਉਨ•ਾਂ ਨੇ ਰਾਤਰੀ ਬੱਸ ਸਰਵਿਸ ਦੀ ਚੈਕਿੰਗ ਕਰਾਉਣ ਦਾ ਫੈਸਲਾ ਕੀਤਾ ਹੈ ਜੋ ਅੰਤਰਰਾਜੀ ਰੂਟਾਂ ਤੇ ਚੱਲਦੀ ਹੈ। ਉਨ•ਾਂ ਆਖਿਆ ਕਿ ਉਨ•ਾਂ ਨੂੰ ਸ਼ੱਕ ਹੈ ਕਿ ਕਿਤੇ ਰਾਤਰੀ ਬੱਸ ਸੇਵਾ ਦਾ ਇਹੋ ਜੇਹੇ ਛੋਟੇ ਤਸਕਰ ਤੇ ਨਸ਼ੇੜੀ ਲੋਕ ਫਾਇਦਾ ਨਾ ਉਠਾਉਂਦੇ ਹੋਣ। ਉਨ•ਾਂ ਆਖਿਆ ਕਿ ਫੜੀ ਗਈ ਬੱਸ ਦੇ ਡਰਾਇਵਰ ਵਲੋਂ ਇਨ•ਾਂ ਨਸ਼ੇੜੀਆਂ ਨੂੰ ਗੰਗਾਨਗਰ ਛੱਡ ਦਿੱਤਾ ਜਾਂਦਾ ਸੀ।
shame shame
ReplyDeleteshame shame
ReplyDelete