Wednesday, June 24, 2015

                                        ਸੁਹਾਣਾ ਸਫਰ
               ਲਗਜ਼ਰੀ ਕਾਰਾਂ ਨੇ ਉਡਾਇਆ ਖਜ਼ਾਨਾ
                                        ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਪ੍ਰਾਈਵੇਟ ਕਾਰਾਂ ਵਰਤਣ ਵਾਲੇ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੇ ਸਰਕਾਰੀ ਖਜ਼ਾਨੇ ਦਾ ਮੀਟਰ ਘੁੰਮਾ ਦਿੱਤਾ ਹੈ। ਪੰਜਾਬ ਦੇ ਪੰਜ ਵਜ਼ੀਰਾਂ ਅਤੇ 11 ਮੁੱਖ ਸੰਸਦੀ ਸਕੱਤਰਾਂ ਨੇ ਸਰਕਾਰੀ ਕੈਮਰੀ ਤੇ ਕਰੋਲਾ ਨੂੰ ਅਲਵਿਦਾ ਆਖ ਕੇ ਨਿੱਜੀ ਫਾਰਚੂਨਰ ਤੇ ਇਨੋਵਾ ਗੱਡੀਆਂ ਤੇ ਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਇਨ•ਾਂ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਪ੍ਰਤੀ ਕਿਲੋਮੀਟਰ 15 ਰੁਪਏ ਤੇਲ ਖਰਚ ਦਿੱਤਾ ਜਾਂਦਾ ਸੀ। ਸਰਕਾਰ ਨੇ ਹੁਣ ਇੱਕ ਜੂਨ ਤੋਂ ਇਸ ਵਿਚ ਵਾਧਾ ਕਰਕੇ 18 ਰੁਪਏ ਪ੍ਰਤੀ ਕਿਲੋਮੀਟਰ ਤੇਲ ਖਰਚ ਕਰ ਦਿੱਤਾ ਹੈ। ਪੰਜਾਬ ਦੀ ਮੰਤਰੀ ਮੰਡਲ ਸਾਖਾ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਸਾਲ 2012 13 ਵਿਚ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੂੰ ਆਪਣੇ ਪ੍ਰਾਈਵੇਟ ਵਾਹਨ ਵਰਤਣ ਦੀ ਖੁੱਲ• ਦੇ ਦਿੱਤੀ ਸੀ। ਰਾਜ ਸਰਕਾਰ ਤੇਲ ਖਰਚ ਤੋਂ ਬਿਨ•ਾਂ ਡਰਾਈਵਰ ਦੀ ਤਨਖਾਹ ਅਤੇ ਮੁਰੰਮਤ ਵਾਸਤੇ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਵੀ ਦਿੰਦੀ ਹੈ। ਪ੍ਰਾਈਵੇਟ ਕਾਰਾਂ ਵਰਤਣ ਵਾਲੇ ਵਜ਼ੀਰ ਤੇ ਮੁੱਖ ਸੰਸਦੀ ਸਕੱਤਰ ਰੋਜ਼ਾਨਾ ਔਸਤਨ 200 ਤੋਂ 250 ਕਿਲੋਮੀਟਰ ਸਫਰ ਕਰਨ ਲੱਗੇ ਹਨ ਕਿਉਂਕਿ ਤੇਲ ਖਰਚ ਦੀ ਕੋਈ ਸੀਮਾ ਹੀ ਨਹੀਂ ਹੈ। ਇੰਂਝ ਜਾਪਦਾ ਹੈ ਕਿ ਉਹ ਜਿਆਦਾ ਵਕਤ ਗੱਡੀਆਂ ਵਿਚ ਹੀ ਗੁਜਾਰਦੇ ਹਨ।
                       ਵੇਰਵਿਆਂ ਅਨੁਸਾਰ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਆਪਣੀ ਨਿੱਜੀ ਫਾਰਚੂਨਰ ਗੱਡੀ 3 ਸਤੰਬਰ 2013 ਤੋਂ ਵਰਤ ਰਹੇ ਹਨ। ਸ਼ੁਰੂ ਤੋਂ ਫਰਵਰੀ 2015 ਤੱਕ ਉਹ ਰੋਜ਼ਾਨਾ ਔਸਤਨ 236 ਕਿਲੋਮੀਟਰ ਪ੍ਰਾਈਵੇਟ ਗੱਡੀ ਵਿਚ ਸਫਰ ਕਰ ਰਹੇ ਹਨ। ਖਜ਼ਾਨੇ ਚੋਂ ਉਨ•ਾਂ ਨੂੰ 480 ਦਿਨਾਂ ਦੇ 17.04 ਲੱਖ ਰੁਪਏ ਤੇਲ ਖਰਚ ਦੇ ਜਾਰੀ ਹੋਏ ਹਨ। ਜਨ ਸਿਹਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ 12 ਜਨਵਰੀ 2015 ਤੋਂ ਆਪਣੀ ਨਿੱਜੀ ਫਾਰਚੂਨਰ ਗੱਡੀ ਵਰਤਣੀ ਸ਼ੁਰੂ ਕੀਤੀ ਹੈ। 31 ਮਾਰਚ 2015 ਤੱਕ ਉਨ•ਾਂ ਦੀ ਪ੍ਰਾਈਵੇਟ ਗੱਡੀ ਦਾ ਰੋਜ਼ਾਨਾ ਔਸਤਨ 218 ਕਿਲੋਮੀਟਰ ਚੱਲੀ ਹੈ। ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਪ੍ਰਾਈਵੇਟ ਫਾਰਚੂਨਰ ਗੱਡੀਆਂ ਵਰਤ ਰਹੇ ਹਨ। ਇਵੇਂ ਹੀ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਨਵੰਬਰ 2014 ਤੋਂ ਆਪਣੀ ਪ੍ਰਾਈਵੇਟ ਟੁਏਟਾ ਇਨੋਵਾ ਵਰਤਣੀ ਸ਼ੁਰੂ ਕੀਤੀ ਹੈ ਜਿਸ ਦੇ ਤੇਲ ਖਰਚ ਦੇ ਵੇਰਵੇ ਪ੍ਰਾਪਤ ਨਹੀਂ ਹੋਏ ਹਨ।
                    ਸ੍ਰੀ ਰਣੀਕੇ ਨਾਲ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ•ਾਂ ਗੱਲ ਨਹੀਂ ਕੀਤੀ। ਵਜ਼ੀਰ ਰੱਖੜਾ ਦਾ ਤਰਕ ਸੀ ਕਿ ਸਰਕਾਰੀ ਗੱਡੀਆਂ ਕਾਫੀ ਪੁਰਾਣੀਆਂ ਹੋ ਗਈਆਂ ਹਨ ਜਿਸ ਕਰਕੇ ਵਜ਼ੀਰ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਹੀ ਨਿੱਜੀ ਵਾਹਨ ਵਰਤ ਰਹੇ ਹਨ।  ਮੁੱਖ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਆਪਣੀ ਨਿੱਜੀ ਫਾਰਚੂਨਰ ਗੱਡੀ ਵਿਚ ਸਫਰ ਕਰਦੇ ਹਨ ਜੋ ਕਿ ਰੋਜ਼ਾਨਾ ਔਸਤਨ 311 ਕਿਲੋਮੀਟਰ ਚੱਲਦੀ ਹੈ। ਅੰਮ੍ਰਿਤਸਰ ਤੋਂ ਕਰਨਾਲ ਦੀ ਏਨੀ ਦੂਰੀ ਬਣਦੀ ਹੈ ਜੋ ਕਿ 5.30 ਘੰਟੇ ਵਿਚ ਤੈਅ ਹੁੰਦੀ ਹੈ। ਉਨ•ਾਂ ਦੀ ਫਾਰਚੂਨਰ ਗੱਡੀ 257 ਦਿਨਾਂ ਵਿਚ 80,151 ਕਿਲੋਮੀਟਰ ਚੱਲੀ ਹੈ ਜਿਸ ਦਾ 12.02 ਲੱਖ ਰੁਪਏ ਤੇਲ ਖਰਚ ਖਜ਼ਾਨੇ ਚੋਂ ਤਾਰਿਆ ਗਿਆ ਹੈ। ਹਰਮੀਤ ਸੰਧੂ ਦਾ ਕਹਿਣਾ ਸੀ ਕਿ ਉਨ•ਾਂ ਦਾ ਹਲਕਾ ਰਾਜਧਾਨੀ ਤੋਂ ਦੂਰ ਪੈਂਦਾ ਹੈ ਅਤੇ ਹਲਕਾ ਭੂਗੋਲਿਕ ਤੌਰ ਤੇ ਲੰਮਾ ਚੌੜਾ ਹੋਣ ਕਰਕੇ ਗੱਡੀ ਜਿਆਦਾ ਚੱਲਦੀ ਹੈ।
                 ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਅਜਨਾਲਾ ਆਪਣੀ ਪ੍ਰਾਈਵੇਟ ਟੁਏਟਾ ਕਿਰਲੋਸਕਰ ਗੱਡੀ ਵਰਤਦੇ ਹਨ। ਉਨ•ਾਂ ਦੀ ਗੱਡੀ ਸਤੰਬਰ 2014 ਤੋਂ ਫਰਵਰੀ 2015 ਤੱਕ ਔਸਤਨ 282 ਕਿਲੋਮੀਟਰ ਰੋਜ਼ਾਨਾ ਚੱਲਦੀ ਰਹੀ ਹੈ। ਉਨ•ਾਂ ਨੂੰ 7.63 ਲੱਖ ਰੁਪਏ ਦਾ ਤੇਲ ਖਰਚ ਦਿੱਤਾ ਗਿਆ ਹੈ। ਅਬੋਹਰ ਤੋਂ ਚੰਡੀਗੜ• ਦਾ ਕਰੀਬ 290 ਕਿਲੋਮੀਟਰ ਤੱਕ ਦਾ ਸਫਰ ਹੈ ਅਤੇ ਏਨੀ ਦੂਰੀ ਦਾ ਰੋਜ਼ਾਨਾ ਸਫਰ ਸ੍ਰੀ ਅਜਨਾਲਾ ਕਰਦੇ ਹਨ। ਸ੍ਰੀ ਅਜਨਾਲਾ ਨੇ ਵਾਰ ਵਾਰ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ। ਮੁੱਖ ਸੰਸਦੀ ਸਕੱਤਰ (ਖੇਡਾਂ ਤੇ ਯੁਵਕ ਮਾਮਲੇ) ਪਵਨ ਕੁਮਾਰ ਟੀਨੂੰ ਦੀ ਨਿੱਜੀ ਗੱਡੀ ਰੋਜ਼ਾਨਾ ਔਸਤਨ 224 ਕਿਲੋਮੀਟਰ ਚੱਲਦੀ ਹੈ। ਉਨ•ਾਂ ਨੂੰ ਸਵਾ ਦੋ ਵਰਿ•ਆਂ ਦਾ ਤੇਲ ਖਰਚਾ 27.63 ਲੱਖ ਰੁਪਏ ਜਾਰੀ ਕੀਤਾ ਗਿਆ ਹੈ। ਸ੍ਰੀ ਟੀਨੂ ਦਾ ਕਹਿਣਾ ਸੀ ਕਿ ਸਰਕਾਰੀ ਗੱਡੀ ਸਾਢੇ ਚਾਰ ਲੱਖ ਕਿਲੋਮੀਟਰ ਚੱਲਣ ਕਰਕੇ ਹੁਣ ਥਾਂ ਥਾਂ ਰੁਕ ਜਾਂਦੀ ਸੀ ਜਿਸ ਕਰਕੇ ਉਨ•ਾਂ ਨੂੰ ਨਿੱਜੀ ਗੱਡੀ ਵਰਤਣੀ ਪਈ ਹੈ। ਉਨ•ਾਂ ਦੱਸਿਆ ਕਿ ਪੰਜਾਬ ਭਰ ਵਿਚ ਖੇਡ ਸਮਾਗਮਾਂ ਵਿਚ ਜਾਣਾ ਪੈਂਦਾ ਹੈ ਜਿਸ ਕਰਕੇ ਗੱਡੀ ਜਿਆਦਾ ਚੱਲਦੀ ਹੈ।
                    ਮੁੱਖ ਸੰਸਦੀ ਸਕੱਤਰ ਸ੍ਰੀ ਨੰਦ ਲਾਲ 16 ਅਪਰੈਲ 2013 ਤੋਂ ਆਪਣੀ ਨਿੱਜੀ ਟੁਏਟਾ ਇਨੋਵਾ ਗੱਡੀ ਵਰਤ ਰਹੇ ਹਨ ਜੋ ਕਿ ਰੋਜ਼ਾਨਾ ਔਸਤਨ 190 ਕਿਲੋਮੀਟਰ ਸਫਰ ਕਰਦੇ ਹਨ। ਉਨ•ਾਂ ਨੂੰ ਕਰੀਬ ਡੇਢ ਸਾਲ ਦਾ 15.66 ਲੱਖ ਰੁਪਏ ਤੇਲ ਖਰਚ ਦੇ ਦਿੱਤੇ ਗਏ ਹਨ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਆਪਣੀ ਨਿੱਜੀ ਫਾਰਚੂਨਰ ਗੱਡੀ ਵਰਤ ਰਹੇ ਹਨ। ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੀ ਅਗਸਤ 2012 ਤੋਂ ਆਪਣੀ ਪ੍ਰਾਈਵੇਟ ਫਾਰਚੂਨਰ ਗੱਡੀ ਵਰਤ ਰਹੇ ਹਨ। ਕਰੀਬ ਸਵਾ ਦੋ ਵਰਿ•ਆਂ ਦੌਰਾਨ ਉਨ•ਾਂ ਨੇ ਰੋਜ਼ਾਨਾ ਔਸਤਨ 168 ਕਿਲੋਮੀਟਰ ਸਫਰ ਕੀਤਾ ਹੈ। ਹਾਲਾਂਕਿ ਉਨ•ਾਂ ਦੇ ਹਲਕੇ ਦਾ ਭੂਗੋਲਿਕ ਘੇਰਾ 5 ਕਿਲੋਮੀਟਰ ਤੋਂ ਜਿਆਦਾ ਨਹੀਂ ਹੈ। ਸਰਕਾਰ ਨੇ ਉਨ•ਾਂ ਨੂੰ 21.81 ਲੱਖ ਰੁਪਏ ਤੇਲ ਖਰਚ ਦੇ ਦਿੱਤੇ ਹਨ।
                  ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ 26 ਨਵੰਬਰ 2012 ਤੋਂ ਦਸੰਬਰ 2014 ਤੱਕ ਤੇਲ ਖਰਚ ਸਮੇਤ ਡਰਾਈਵਰ ਦੀ ਤਨਖਾਹ ਆਦਿ 19.68 ਲੱਖ ਦੀ ਅਦਾਇਗੀ ਕੀਤੀ ਹੈ। ਪ੍ਰਾਈਵੇਟ ਕਾਰਾਂ ਵਰਤਣ ਵਾਲਿਆਂ ਵਿਚ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ,ਐਨ.ਕੇ.ਸ਼ਰਮਾ,ਅਵਿਨਾਸ਼ ਚੰਦਰ ਅਤੇ ਇੰਦਰਬੀਰ ਸਿੰਘ ਬੁਲਾਰੀਆ ਵੀ ਸ਼ਾਮਲ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਤੇਲ ਖਰਚ ਦੀ ਸੀਮਾ ਹੋਣੀ ਚਾਹੀਦੀ ਹੈ ਅਤੇ ਇਹ ਕਿਲੋਮੀਟਰ ਦੀ ਥਾਂ ਪ੍ਰਤੀ ਦਿਨ ਦੇ ਹਿਸਾਬ ਨਾਲ ਉੱਕਾ ਪੁੱਕਾ ਦਿੱਤਾ ਜਾਵੇ ਤਾਂ ਜੋ ਫਜੂਲ ਖਰਚੀ ਰੁਕ ਸਕੇ। ਉਨ•ਾਂ ਆਖਿਆ ਕਿ ਤੇਲ ਖਰਚ ਵਿਚ ਵਾਧਾ ਕਰਨਾ ਵੀ ਖਜ਼ਾਨੇ ਤੇ ਬੋਝ ਹੈ।
     

No comments:

Post a Comment