Monday, June 29, 2015

                                      ਲੇਕ ਵਿਊ
              ਗੈਸਟ ਹਾਊਸ ਛੱਕ ਗਿਆ ਛੇ ਕਰੋੜ
                                    ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਦੇ ਝੀਲਾਂ ਵਾਲੇ ਗੈਸਟ ਹਾਊਸ ਨੂੰ ਚਾਰ ਚੰਨ ਲਾਉਣ 'ਤੇ ਪੂਰੇ ਛੇ ਕਰੋੜ ਰੁਪਏ ਖਰਚੇ ਗਏ ਹਨ। ਪਾਵਰਕੌਮ ਨੇ ਏਨੀ ਮਹਿੰਗੀ ਮੁਰੰਮਤ ਆਪਣੀ ਮੈਨੇਜਮੈਂਟ ਜਾਂ ਅਫਸਰਾਂ ਲਈ ਨਹੀਂ ਕਰਵਾਈ ਬਲਕਿ ਪੰਜਾਬ ਸਰਕਾਰ ਨੂੰ ਖੁਸ਼ ਕਰਨ ਵਾਸਤੇ ਏਡਾ ਖਰਚਾ ਕੀਤਾ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਠਹਿਰਨ ਲਈ ਪੱਛਮੀ ਤਰਜ਼ ਵਾਲੇ ਇਸ ਲੇਕ ਵਿਊ ਗੈਸਟ ਹਾਊਸ ਨੂੰ ਨਵਿਆੲਿਆ ਗਿਆ ਹੈ। ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਇਸ ਗੈਸਟ ਹਾਊਸ ਨੂੰ ਨਵਿਆੳੁਣ ਦਾ ਮੁੱਢਲਾ ਬਜਟ ਕਰੀਬ ਪੰਜ ਕਰੋੜ ਰੁਪਏ ਰੱਖਿਆ ਗਿਆ ਸੀ ਪ੍ਰੰਤੂ ਮਗਰੋਂ ਵਾਧਾ ਕਰਕੇ ਸੱਤ ਕਰੋੜ ਦਾ ਬਜਟ ਕਰ ਦਿੱਤਾ ਗਿਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ 2013 ਵਿੱਚ ਪਾਵਰਕੌਮ ਨੂੰ ਪੱਤਰ ਭੇਜਿਆ ਸੀ ਕਿ ਸ਼ਹਿਰ ਵਿੱਚ ਵੀ.ਵੀ.ਆਈ.ਪੀਜ਼. ਦੀ ਆਮਦ ਨੂੰ ਦੇਖਦੇ ਹੋਏ ਲੇਕ ਵਿਊ ਗੈਸਟ ਹਾਊਸ ਨੂੰ ਨਵਿਆੲਿਆ ਜਾਵੇ। ਇਸ ਪੁਰਾਣੇ ਗੈਸਟ ਹਾਊਸ ਵਿੱਚ ਪਾਵਰਕੌਮ ਦੇ ਨਿਗਰਾਨ ਇੰਜਨੀਅਰ ਦਾ ਦਫਤਰ ਚੱਲਦਾ ਸੀ, ਜਿਸ ਨੂੰ ਫੌਰੀ ਸ਼ਿਫਟ ਕਰਕੇ ਅਗਸਤ 2013 ਵਿੱਚ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਪੌਣੇ ਦੋ ਵਰਿ•ਆਂ ਮਗਰੋਂ ਹੁਣ ਇਹ ਤਿਆਰ ਹੋ ਗਿਆ ਹੈ। ਇਸ ਗੈਸਟ ਹਾਊਸ ਨੇ ਪਾਵਰਕੌਮ ਦੇ ਬਾਕੀ ਸਾਰੇ ਗੈਸਟ ਹਾਊਸ ਪਿੱਛੇ ਛੱਡ ਦਿੱਤੇ ਹਨ। ਇਹ ਹੁਣ ਉਦਘਾਟਨ ਦੀ ਉਡੀਕ ਵਿੱਚ ਹੈ।
                       ੲਿਸ ਗੈਸਟ ਹਾਊਸ ਵਿੱਚ ਮੁੱਖ ਮੰਤਰੀ ਪੰਜਾਬ ਤੇ ਉਪ ਮੁੱਖ ਮੰਤਰੀ ਲਈ ਦੋ ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ ਜਦੋਂ ਕਿ ਛੇ ਹੋਰ ਵੀ.ਵੀ.ਆਈ.ਪੀ. ਕਮਰੇ ਹਨ। ਗੈਸਟ ਹਾਊਸ ਵਿੱਚ ਇਤਾਲਵੀ ਮਾਰਬਲ ਲਾਇਆ ਗਿਆ ਹੈ। ਕਰੀਬ 40 ਲੱਖ ਰੁਪਏ ਦਾ ਫਰਨੀਚਰ ਖਰੀਦ ਕੀਤਾ ਗਿਆ ਹੈ ਅਤੇ 14 ਲੱਖ ਰੁਪਏ ਬਾਗਬਾਨੀ 'ਤੇ ਖਰਚ ਕੀਤੇ ਗਏ ਹਨ। ਖਜੂਰਾਂ ਦੇ ਦਰਜਨਾਂ ਦਰੱਖਤ ਵਿਸ਼ੇਸ਼ ਤੌਰ 'ਤੇ ਮੰਗਵਾਏ ਗਏ ਹਨ। ਹਰ ਕਮਰੇ ਵਿੱਚ ਨਵੇਂ ਏ.ਸੀ. ਅਤੇ 40 ਇੰਚੀ ਟੀ.ਵੀ. ਲਾਏ ਗਏ ਹਨ। ਦੋ ਲਿਫਟਾਂ ਲਗਾ ਦਿੱਤੀਆਂ ਗਈਆਂ ਹਨ। ਕਰੀਬ 100 ਕਿਲੋਵਾਟ ਬਿਜਲੀ ਲੋਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਗੈਸਟ ਹਾਊਸ ਲਈ 24 ਘੰਟੇ ਬਿਜਲੀ ਸਪਲਾਈ ਰਹੇਗੀ। ਪਾਵਰਕੌਮ ਦੇ ਮੁੱਖ ਆਰਕੀਟੈਕਚਰ ਨੇ ਨਾਲੋ ਨਾਲ ਅੰਦਰੂਨੀ ਸਜਾਵਟ ਕਰਾਈ ਹੈ। ਲਾਈਟਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਡਰਾਈਵਰਾਂ ਅਤੇ ਸੁਰੱਖਿਆ ਵਾਸਤੇ ਵੱਖਰਾ ਕਮਰੇ ਤਿਆਰ ਕੀਤੇ ਗਏ ਹਨ। ਗੈਸਟ ਹਾਊਸ ਐਨ ਝੀਲਾਂ ਦੇ ਕਿਨਾਰੇ 'ਤੇ ਹੈ ਅਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ। ਪੈਸਕੋ ਦੇ ਸੁਰੱਖਿਆ ਗਾਰਡ ਵੀ ਤਾਇਨਾਤ ਕਰ ਦਿੱਤੇ ਗਏ ਹਨ। ਕਰੀਬ ਇੱਕ ਦਰਜਨ ਠੇਕੇਦਾਰ ਤੋਂ ਸਾਰਾ ਕੰਮ ਕਰਾਇਆ ਗਿਆ ਹੈ। ਪੱਛਮੀ ਤਰਜ਼ ਵਾਲੇ ਬਾਥਰੂਮ ਤਿਆਰ ਕੀਤੇ ਗਏ ਹਨ।
                    ਪਾਵਰਕੌਮ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਸੇਵਾ ਲਈ ਅਜਿਹੇ ਗੈਸਟ ਹਾਊਸ ਤਿਆਰ ਕੀਤੇ ਹਨ। ਪਿੰਡ ਬਾਦਲ ਵਿੱਚ ਸਾਲ 1997-98 ਵਿੱਚ 1.08 ਕਰੋੜ ਦੀ ਲਾਗਤ ਨਾਲ ਨਵਾਂ ਗੈਸਟ ਹਾਊਸ ਬਣਾਇਆ ਸੀ, ਜਿਸ ਦੀ ਮੁਰੰਮਤ 'ਤੇ ਮਗਰੋਂ 1.26 ਕਰੋੜ ਰੁਪਏ ਖਰਚੇ ਗੲੇ ਸਨ। ਸਾਲ 2001-02 ਵਿੱਚ ਤਤਕਾਲੀ ਬਿਜਲੀ ਮੰਤਰੀ ਦੇ ਹਲਕੇ ਵਿੱਚ ਭਗਤਾ ਵਿਖੇ ਪਾਵਰਕੌਮ ਨੇ 35.69 ਲੱਖ ਰੁਪਏ ਦੀ ਲਾਗਤ ਨਾਲ ਗੈਸਟ ਹਾਊਸ ਬਣਾਇਆ ਸੀ। ਪਾਵਰਕੌਮ ਦੇ ਇੱਕ ਪ੍ਰਬੰਧਕੀ ਮੈਂਬਰ ਨੇ ਆਪਣੇ ਹਲਕਾ ਦਿੜ•ਬਾ ਵਿਖੇ ਵੀ ਪਾਵਰਕੌਮ ਤੋਂ ਅਜਿਹਾ ਗੈਸਟ ਹਾਊਸ ਬਣਾਇਆ ਸੀ। ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਪਾਵਰਕੌਮ ਆਪਣੀ 156 ਕਰੋੜ ਰੁਪਏ ਦੀ ਸੰਪਤੀ ਦੀ ਸ਼ਨਾਖ਼ਤ ਵੇਚਣ ਵਾਸਤੇ ਕਰੀ ਬੈਠਾ ਹੈ ਅਤੇ ਦੂਜੇ ਪਾਸੇ ਉੱਚ ਸਿਆਸੀ ਨੇਤਾਵਾਂ ਦੀ ਖਾਤਰਦਾਰੀ ਲਈ ਖਜ਼ਾਨੇ ਨੂੰ ਦਾਅ 'ਤੇ ਲਾੲਿਆ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਨਿਯਮਾਂ ਅਨੁਸਾਰ ਵੀ ਇਹ ਮੁਰੰਮਤ ਜਾਇਜ਼ ਨਹੀਂ ਹੈ ਕਿਉਂਕਿ ਪਾਵਰਕੌਮ ਦਾ ਆਪਣਾ ਗੈਸਟ ਹਾਊਸ ਥਰਮਲ ਕਲੋਨੀ ਵਿੱਚ ਮੌਜੂਦ ਹੈ।
                                        ਬਜਟ ਤੋਂ ਘੱਟ ਖਰਚਾ ਕੀਤਾ: ਮੁੱਖ ਇੰਜਨੀਅਰ
ਪਾਵਰਕੌਮ ਦੇ ਮੁੱਖ ਇੰਜਨੀਅਰ (ਸਿਵਲ) ਜਗਵੀਰ ਗੋਇਲ ਦਾ ਕਹਿਣਾ ਹੈ ਕਿ ਉਨ•ਾਂ ਨੇ ਸੱਤ ਕਰੋੜ ਦੇ ਬਜਟ 'ਚੋਂ ਇੱਕ ਕਰੋੜ ਰੁਪਏ ਦਾ ਖਰਚਾ ਇਸ ਗੈਸਟ ਹਾਊਸ ਦੀ ਮੁਰੰਮਤ 'ਤੇ ਘੱਟ ਕੀਤਾ ਹੈ। ਉਨ•ਾਂ ਆਖਿਆ ਕਿ ਜ਼ਿਲ•ਾ ਪ੍ਰਸ਼ਾਸਨ ਦੀ ਅਪੀਲ 'ਤੇ ਇਸ ਗੈਸਟ ਹਾਊਸ ਨੂੰ ਨਵਿਆੲਿਆ ਗਿਆ ਹੈ।

No comments:

Post a Comment