Thursday, June 11, 2015

                                  ਕੇਹੇ ਨੇਤਾ
             ਕਰਜ਼ਾ ਨਹੀਂ ਮੋੜਦੇ ਵਿਧਾਇਕ
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਦਾ ਕਰੀਬ ਡੇਢ ਦਰਜਨ ਮੌਜੂਦਾ ਅਤੇ ਸਾਬਕਾ ਵਿਧਾਇਕ ਕਰਜ਼ਾ ਨਹੀਂ ਮੋੜ ਸਕੇ ਹਨ ਜਿਨ•ਾਂ ਤੋਂ ਕਰਜ਼ਾ ਵਸੂਲੀ ਲਈ ਕੋਈ ਚਾਰਾਜੋਈ ਵੀ ਨਹੀਂ ਕੀਤੀ ਗਈ। ਵਿਧਾਨ ਸਭਾ ਪੰਜਾਬ ਦੇ ਡਿਫਾਲਟਰਾਂ ਦੀ ਸੂਚੀ ਵਿਚ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ, ਦੋ ਮੁੱਖ ਸੰਸਦੀ ਸਕੱਤਰਾਂ ਤੋਂ ਬਿਨ•ਾਂ ਦੋ ਚੇਅਰਮੈਨਾਂ ਦੇ ਨਾਮ ਵੀ ਸ਼ਾਮਲ ਹਨ। ਕਈ ਡਿਫਾਲਟਰ ਜਹਾਨੋ ਵੀ ਚਲੇ ਗਏ ਹਨ ਜਿਨ•ਾਂ ਦਾ ਕਰਜ ਵੱਟੇ ਖਾਤੇ ਪਾ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਅਜਿਹੇ 19 ਮੌਜੂਦਾ ਅਤੇ ਸਾਬਕਾ ਵਿਧਾਇਕ ਹਨ ਜਿਨ•ਾਂ ਵੱਲ ਮਕਾਨ ਅਤੇ ਮੋਟਰਕਾਰ ਦਾ ਕਰੀਬ 42.20 ਲੱਖ ਰੁਪਏ ਦਾ ਕਰਜ਼ਾ ਖੜ•ਾ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਆਰ.ਟੀ.ਆਈ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਦੇ 13 ਮੌਜੂਦਾ ਅਤੇ ਸਾਬਕਾ ਵਿਧਾਇਕਾਂ ਵੱਲ 16.37 ਲੱਖ ਦਾ ਕਰਜਾ ਖੜ•ਾ ਹੈ ਜੋ ਕਿ ਮੋਟਰਕਾਰ ਖਰੀਦਣ ਵਾਸਤੇ ਲਿਆ ਗਿਆ ਸੀ। ਇਵੇਂ ਹੀ 17 ਵਿਧਾਇਕਾਂ ਵਲੋਂ ਮਕਾਨ ਉਸਾਰੀ ਵਾਸਤੇ ਕਰਜ਼ਾ ਲਿਆ ਗਿਆ ਸੀ ਜੋ ਕਿ ਮੋੜਿਆ ਨਹੀਂ ਗਿਆ ਹੈ। ਇਨ•ਾਂ ਚੋਂ ਅੱਧੀ ਦਰਜਨ ਵਿਧਾਇਕ ਤੇ ਸਾਬਕਾ ਵਿਧਾਇਕ ਤਾਂ ਮਕਾਨ ਅਤੇ ਮੋਟਰਕਾਰ ਦੋਵੇਂ ਕਰਜ਼ਿਆਂ ਦੇ ਡਿਫਾਲਟਰ ਹਨ।
                    ਡਿਫਾਲਟਰਾਂ ਚੋਂ ਕਰੀਬ ਸੱਤ ਵਿਧਾਇਕ ਤੇ ਸਾਬਕਾ ਵਿਧਾਇਕ ਤਾਂ ਰੱਬ ਨੂੰ ਪਿਆਰੇ ਹੋ ਗਏ ਹਨ ਜਿਨ•ਾਂ ਚੋਂ ਸਵ.ਗੁਰਦੀਪ ਸਿੰਘ ਭੁੱਲਰ ਅਤੇ ਸਵ.ਜਤਿੰਦਰ ਸਿੰਘ ਕਰੀਹਾ ਦਾ ਕਰਜਾ ਉਨ•ਾਂ ਦੀ ਮੌਤ ਮਗਰੋਂ ਵੱਟੇ ਖਾਤੇ ਪਾ ਦਿੱਤਾ ਗਿਆ ਹੈ। ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਨਾਲ ਵੱਲ 1,75,540 ਰੁਪਏ ਦਾ ਕਰਜਾ ਖੜ•ਾ ਹੈ ਜੋ ਕਿ ਉਨ•ਾਂ ਨੇ ਮਕਾਨ ਉਸਾਰੀ ਵਾਸਤੇ ਲਿਆ ਸੀ। ਚੌਧਰੀ ਨੰਦ ਲਾਲ ਦਾ ਕਹਿਣਾ ਸੀ ਕਿ ਉਨ•ਾਂ ਨੇ ਕਰੀਬ 10 ਵਰੇ ਪਹਿਲਾਂ ਕਰਜ਼ ਲਿਆ ਸੀ ਪ੍ਰੰਤੂ ਵਿਧਾਨ ਸਭਾ ਨੇ ਉਨ•ਾਂ ਨੂੰ ਕਦੇ ਕੋਈ ਰਿਮਾਂਈਡਰ ਨਹੀਂ ਭੇਜਿਆ ਜਿਸ ਕਰਕੇ ਉਨ•ਾਂ ਨੂੰ ਇਸ ਦਾ ਚੇਤਾ ਨਹੀਂ ਹੈ। ਉਨ•ਾਂ ਦੱਸਿਆ ਕਿ ਉਹ ਬਕਾਏ ਕਲੀਅਰ ਕਰ ਦੇਣਗੇ। ਮੁੱਖ ਸੰਸਦੀ ਸਕੱਤਰ ਬਲਵੀਰ ਸਿੰਘ ਵੱਲ ਵੀ 63,150 ਰੁਪਏ ਦਾ ਬਕਾਇਆ ਖੜ•ਾ ਹੈ। ਸ੍ਰੀ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਵਿਧਾਨ ਸਭਾ ਨੇ ਤਨਖਾਹ ਵਿਚੋਂ ਹੀ ਲੋਨ ਦੀ ਕਿਸ਼ਤ ਕੱਟਣੀ ਹੁੰਦੀ ਹੈ ਜੋ ਉਨ•ਾਂ ਨੂੰ ਕੱਟ ਲੈਣੀ ਚਾਹੀਦੀ ਸੀ। ਉਨ•ਾਂ ਆਖਿਆ ਕਿ ਉਹ ਕਲੀਅਰ ਕਰ ਦੇਣਗੇ।
                  ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਵੱਲ 1,59,749 ਰੁਪਏ ਦਾ ਕਰਜ਼ ਬਕਾਇਆ ਖੜ•ਾ ਹੈ ਜੋ ਕਿ ਉਨ•ਾਂ ਨੇ ਮਕਾਨ ਉਸਾਰੀ ਵਾਸਤੇ ਲਿਆ ਸੀ। ਸ੍ਰੀ ਗਰੇਵਾਲ ਦਾ ਕਹਿਣਾ ਸੀ ਕਿ ਉਨ•ਾਂ ਨੇ ਜਨਵਰੀ 2015 ਤੱਕ ਰੈਗੂਲਰ ਕਿਸ਼ਤ ਤਾਰੀ ਹੈ ਅਤੇ ਉਨ•ਾਂ ਵੱਲ ਸਿਰਫ ਵਿਆਜ ਬਕਾਇਆ ਰਹਿ ਗਿਆ ਹੋਵੇਗਾ। ਉਨ•ਾਂ ਆਖਿਆ ਕਿ ਉਨ•ਾਂ ਨੂੰ ਡਿਫਾਲਟਰ ਨਹੀਂ ਐਲਾਨਿਆ ਹੈ। ਕੌਮੀ ਕਮਿਸ਼ਨ ਫਾਰ ਸਡਿਊਲ ਕਾਸਟਸ ਦੇ ਵਾਈਸ ਚੇਅਰਮੈਨ ਰਾਜ ਕੁਮਾਰ ਵੇਰਕਾ ਵੱਲ ਵੀ 50,250 ਰੁਪਏ ਦੇ ਬਕਾਏ ਕੱਢੇ ਗਏ ਹਨ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ• ਦੇ ਚੇਅਰਮੈਨ ਸੁਖਦਰਸ਼ਨ ਸਿੰਘ ਮਰਾੜ ਇਸ ਵੇਲੇ 6,37,850 ਰੁਪਏ ਦੇ ਕਰਜ਼ੇ ਦੇ ਡਿਫਾਲਟਰ ਹਨ ਜਿਨ•ਾਂ ਵਲੋਂ ਮਕਾਨ ਅਤੇ ਮੋਟਰਕਾਰ ਵਾਸਤੇ ਕਰਜ਼ਾ ਲਿਆ ਗਿਆ ਸੀ। ਉਨ•ਾਂ ਵੱਲ ਮਕਾਨ ਦਾ 4,23,500 ਰੁਪਏ ਅਤੇ ਮੋਟਰਕਾਰ ਦਾ 2,14, 350 ਰੁਪਏ ਦਾ ਕਰਜ਼ ਖੜ•ਾ ਹੈ। ਸ੍ਰੀ ਮਰਾੜ ਦਾ ਕਹਿਣਾ ਸੀ ਕਿ ਉਨ•ਾਂ ਨੇ ਮੂਲ ਕਰਜ ਤਾਂ ਬਲਕਿ ਅਡਵਾਂਸ ਵਿਚ ਹੀ ਭਰ ਦਿੱਤਾ ਗਿਆ ਸੀ।
                   ਉਨ•ਾਂ ਆਖਿਆ ਕਿ ਉਨ•ਾਂ ਨੇ ਪੈਨਸ਼ਨ ਲੈਣ ਸਮੇਂ ਬਾਕੀ ਬਕਾਏ ਕਲੀਅਰ ਕਰ ਦਿੱਤੇ ਸਨ ਅਤੇ ਉਸ ਨੂੰ ਕਦੇ ਕੋਈ ਪੱਤਰ ਬਕਾਏ ਤਾਰਨ ਵਾਰੇ ਨਹੀਂ ਆਇਆ ਹੈ। ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੋਹਨ ਲਾਲ ਬੰਗਾ ਵੱਲ ਵੀ ਵਿਧਾਨ ਸਭਾ ਨੇ 22,104 ਰੁਪਏ ਦਾ ਬਕਾਇਆ ਕੱਢਿਆ ਹੋਇਆ ਹੈ। ਉਨ•ਾਂ ਨੇ ਮੋਟਰਕਾਰ ਵਾਸਤੇ ਕਰਜ਼ ਲਿਆ ਸੀ। ਸ੍ਰੀ ਬੰਗਾ ਦਾ ਪੱਖ ਜਾਣਨ ਵਾਸਤੇ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਚੁੱਕਿਆ ਨਹੀਂ। ਵੇਰਵਿਆਂ ਅਨੁਸਾਰ ਪੰਜਾਬ ਕਾਂਗਰਸ ਦੇ ਕਿਸਾਨ ਤੇ ਖੇਤ ਮਜ਼ਦੂਰ ਸੈਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜੀਰਾ ਵੀ 93,627 ਰਾਸ਼ੀ ਦੇ ਡਿਫਾਲਟਰ ਹਨ। ਕਰਜ਼ੇ ਦੀ ਸਭ ਤੋਂ ਵੱਡੀ ਰਾਸ਼ੀ ਭਾਜਪਾ ਦੀ ਸਾਬਕਾ ਵਿਧਾਇਕ ਸਵ. ਰੂਪ ਰਾਣੀ ਵੱਲ 9 ਲੱਖ ਰੁਪਏ ਖੜ•ੇ ਹਨ। ਡਿਫਾਲਟਰ ਸੂਚੀ ਵਿਚ ਸ਼ਾਮਲ ਖੁਸ਼ਹਾਲ ਬਹਿਲ, ਉਜਾਗਰ ਸਿੰਘ ਰੰਗਰੇਟਾ,ਜਗੀਰ ਸਿੰਘ ਭੁੱਲਰ,ਜੋਰਾ ਸਿੰਘ ਭਾਗੀਕੇ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ।
                 ਡਿਫਾਲਟਰ ਸੂਚੀ ਵਿਚ ਬਾਬਾ ਰਾਮ ਚਾਵਲਾ,ਰਵਿੰਦਰ ਸਿੰਘ ਸੰਧੂ,ਜਗਤਾਰ ਸਿੰਘ ਰਾਜਲਾ, ਬਲਵੰਤ ਸਿੰਘ ਅਮਲੋਹ,ਗੋਬਿੰਦ ਸਿੰਘ ਕਾਂਝਲਾ,ਹਰਮੇਲ ਸਿੰਘ ਟੌਹੜਾ,ਰਾਜਮਹਿੰਦਰ ਸਿੰਘ ਮਜੀਠਾ,ਰਾਜ ਕੁਮਾਰ ਵੇਰਕਾ ਆਦਿ ਸ਼ਾਮਲ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਤਰਫੋਂ ਪਹਿਲਾਂ ਵਿਧਾਇਕਾਂ ਨੂੰ ਸਧਾਰਨ ਵਿਆਜ ਦਰ ਤੇ ਮਕਾਨ ਅਤੇ ਮੋਟਰਕਾਰ ਵਾਸਤੇ ਕਰਜ਼ ਦੀ ਸੁਵਿਧਾ ਦਿੱਤੀ ਹੋਈ ਸੀ ਪ੍ਰੰਤੂ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
                                             ਰੈਗੂਲਰ ਕਾਰਵਾਈ ਕਰ ਰਹੇ ਹਾਂ : ਸਕੱਤਰ
ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਦਾ ਪ੍ਰਤੀਕਰਮ ਸੀ ਕਿ ਉਹ ਡਿਫਾਲਟਰ ਵਿਧਾਇਕਾਂ ਤੋਂ ਵਸੂਲੀ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ ਅਤੇ ਵਸੂਲੀ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵੀ ਲਿਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਕਾਫੀ ਵਸੂਲੀ ਹੋ ਵੀ ਗਈ ਹੈ। 

No comments:

Post a Comment