Wednesday, June 10, 2015

                                                                      ਨਵਾਂ ਸੁਨੇਹਾ 
                                         ਚੰਦਾ ਦੇਣ ਲਈ ਝੋਨਾ ਲਾ ਰਹੇ ਨੇ ਮਜ਼ਦੂਰ
                                                                     ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਦੇ ਖੇਤ ਮਜ਼ਦੂਰ ਪੰਜਾਬ ਨੂੰ ਨਵਾਂ ਸੁਨੇਹਾ ਦੇ ਰਹੇ ਹਨ। ਲੰਬੀ ਦੇ ਸੈਂਕੜੇ ਮਜ਼ਦੂਰ ਦੋ ਦਿਨਾਂ ਤੋਂ ਖੇਤਾਂ ਵਿਚ ਝੋਨਾ ਲਗਾ ਰਹੇ ਹਨ। ਆਪਣਾ ਪਰਿਵਾਰ ਪਾਲਣ ਲਈ ਨਹੀਂ ਬਲਕਿ ਮਜ਼ਦੂਰ ਸੰਘਰਸ਼ਾਂ ਵਾਸਤੇ ਚੰਦਾ ਦੇਣ ਲਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ ਚੰਦਾ ਦੇਣ ਖਾਤਰ ਇਹ ਮਜ਼ਦੂਰ ਆਪਣੀ ਦਿਹਾੜੀ ਦਾ ਇੱਕ ਇੱਕ ਦਿਨ ਯੂਨੀਅਨ ਦੇ ਲੇਖੇ ਲਾ ਰਹੇ ਹਨ। ਖੇਤ ਮਜ਼ਦੂਰ ਯੂਨੀਅਨ ਤਰਫੋਂ ਇਨ•ਾਂ ਮਜ਼ਦੂਰਾਂ ਦੇ ਹਿੱਤਾਂ ਖਾਤਰ ਪਿਛਲੇ ਸਮੇਂ ਵਿਚ ਤਿੱਖੇ ਸੰਘਰਸ਼ ਲੜੇ ਹਨ। ਖੇਤਾਂ ਵਿਚ ਮਜ਼ਦੂਰ ਯੂਨੀਅਨ ਦੇ ਝੰਡੇ ਦਿਖ ਰਹੇ ਹਨ ਅਤੇ ਮਜ਼ਦੂਰ ਝੋਨਾ ਲਾਉਣ ਵਿਚ ਜੁਟੇ ਹੋਏ ਹਨ।ਹਲਕਾ ਲੰਬੀ ਦੇ ਪਿੰਡ ਗੱਗੜ ਵਿਚ ਮਜ਼ਦੂਰਾਂ ਨੇ ਯੂਨੀਅਨ ਨੂੰ ਚੰਦਾ ਦੇਣ ਖਾਤਰ ਇੱਕ ਕਿਸਾਨ ਦਾ 10 ਏਕੜ ਝੋਨਾ ਲਾਉਣ ਦਾ ਠੇਕਾ ਲਿਆ ਹੈ। ਤਿੰਨ ਦਿਨਾਂ ਵਿਚ ਇਹ ਝੋਨਾ ਲੱਗ ਜਾਣਾ ਹੈ ਅਤੇ ਪ੍ਰਤੀ ਏਕੜ ਜੋ 2300 ਰੁਪਏ ਠੇਕੇ ਦੇ ਮਿਲਣਗੇ, ਉਹ ਰਾਸ਼ੀ ਇਹ ਮਜ਼ਦੂਰ ਨਾਲੋ ਨਾਲ ਯੂਨੀਅਨ ਨੂੰ ਚੰਦੇ ਵਜੋਂ ਦੇ ਦੇਣਗੇ।
                ਬਲਾਕ ਲੰਬੀ ਦੇ ਮਜ਼ਦੂਰ ਆਗੂ ਸੁੱਖਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ 44 ਮਜ਼ਦੂਰਾਂ ਨੇ ਇਕੱਠੇ ਹੋ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਜਿਨ•ਾਂ ਵਲੋਂ ਲਾਏ ਜਾਣ ਵਾਲੇ ਝੋਨੇ ਦਾ ਸਾਰਾ ਪੈਸਾ ਯੂਨੀਅਨ ਦੇ ਖਾਤੇ ਵਿਚ ਜਾਵੇਗਾ। ਇਸੇ ਤਰ•ਾਂ ਬਲਾਕ ਮੁਕਤਸਰ ਦੇ ਪਿੰਡ ਖੁੰਡੇ ਹਲਾਲ ਦੇ ਮਜ਼ਦੂਰਾਂ ਵਲੋਂ ਪੰਜ ਏਕੜ ਰਕਬੇ ਵਿਚ ਝੋਨਾ ਠੇਕੇ ਤੇ ਲਾਇਆ ਜਾਵੇਗਾ ਤਾਂ ਜੋ ਯੂਨੀਅਨ ਦੀ ਵਿੱਤੀ ਮਦਦ ਕੀਤੀ ਜਾ ਸਕੇ। ਇਸੇ ਤਰ•ਾਂ ਮਲੋਟ ਬਲਾਕ ਦੇ ਪਿੰਡ ਨਾਮਨਗਰ ਵਿਚ ਵੀ ਮਜ਼ਦੂਰਾਂ ਨੇ ਪੰਜ ਏਕੜ ਝੋਨਾ ਲਾਉਣਾ ਹੈ। ਬਲਾਕ ਗਿੱਦੜਬਹਾ ਦੇ ਪਿੰਡ ਖੂੰਨਣ ਖੁਰਦ ਵਿਚ ਵੀ ਕਿਸਾਨ ਇਸ ਤਰੀਕੇ ਨਾਲ ਹੀ ਚੰਦਾ ਦੇਣਗੇ। ਇਨ•ਾਂ ਪਿੰਡਾਂ ਵਿਚ ਕਿਸਾਨ ਹਾਲੇ ਜ਼ਮੀਨਾਂ ਝੋਨੇ ਵਾਸਤੇ ਤਿਆਰ ਕਰਨ ਵਾਸਤੇ ਲੱਗੇ ਹੋਏ ਹਨ। ਇਨ•ਾਂ ਪਿੰਡਾਂ ਦੇ ਖੇਤਾਂ ਵਿਚ ਵੀ ਮਜ਼ਦਰ ਝੰਡੇ ਲਗਾ ਕੇ ਝੋਨਾ ਲਾਉਣਗੇ। ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਤਾਂ ਕਿਸਾਨ ਯੂਨੀਅਨਾਂ ਨੂੰ ਚੰਦੇ ਦੀ ਥਾਂ ਕਣਕ ਦੇ ਦਿੱਤੀ ਜਾਂਦੀ ਹੈ ਅਤੇ ਕਾਫੀ ਕਣਕ ਇਕੱਤਰ ਹੋ ਜਾਂਦੀ ਹੈ ਜਿਸ ਨਾਲ ਕਿਸਾਨ ਯੂਨੀਅਨਾਂ ਦੀ ਮਾਲੀ ਮਦਦ ਮਿਲ ਜਾਂਦੀ ਹੈ।                                                                                                             ਮਜ਼ਦੂਰ ਯੂਨੀਅਨ ਨੂੰ ਇਸ ਮਾਮਲੇ ਵਿਚ ਫੰਡਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਯੂਨੀਅਨ ਨੇ ਐਤਕੀਂ ਇਹ ਨਵੀਂ ਸਕੀਮ ਉਲੀਕੀ ਹੈ ਤਾਂ ਜੋ ਮਜ਼ਦੂਰ ਆਪਣੇ ਕਿੱਤੇ ਦੇ ਨਾਲ ਹੀ ਯੂਨੀਅਨ ਦੀ ਵਿੱਤੀ ਮਦਦ ਕਰ ਸਕਣ। ਉਨ•ਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਗੰਦੜ ਕਾਂਡ,ਸਿੰਘੇਵਾਲਾ ਲਾਠੀਚਾਰਜ ਆਦਿ ਮਾਮਲਿਆਂ ਵਿਚ ਯੂਨੀਅਨ ਨੂੰ ਕਾਨੂੰਨੀ ਅਤੇ ਮੈਡੀਕਲ ਤੇ ਕਾਫੀ ਖਰਚਾ ਕਰਨਾ ਪਿਆ ਹੈ। ਇਸੇ ਕਰਕੇ ਹੁਣ ਹਰ ਮਜ਼ਦੂਰ ਨੇ ਇੱਕ ਇੱਕ ਦਿਨ ਯੂਨੀਅਨ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ। ਉਨ•ਾਂ ਦੱਸਿਆ ਕਿ ਇਹ ਪੈਸਾ ਮਜ਼ਦੂਰ ਸੰਘਰਸ਼ਾਂ ਦੇ ਲੇਖੇ ਹੀ ਲੱਗਣਾ ਹੈ। ਉਨ•ਾਂ ਦੱਸਿਆ ਕਿ ਅਜਿਹਾ ਸਿਰਫ ਜ਼ਿਲ•ਾ ਮੁਕਤਸਰ ਵਿਚ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਵਿਚ ਸੰਘਰਸ਼ੀ ਚੰਦਾ ਦੇਣ ਵਾਸਤੇ ਕਾਫੀ ਉਤਸ਼ਾਹ ਹੈ ਅਤੇ ਇੱਥੋਂ ਤੱਕ ਕਿ ਔਰਤਾਂ ਵੀ ਵੱਧ ਚੜ ਕੇ ਯੋਗਦਾਨ ਪਾ ਰਹੀਆਂ ਹਨ। ਵੇਰਵਿਆਂ ਅਨੁਸਾਰ ਦੂਸਰੀ ਤਰਫ ਕਿਸਾਨਾਂ ਨੂੰ ਯੂਨੀਅਨ ਦੀ ਇਸ ਸਕੀਮ ਦਾ ਲਾਹਾ ਵੀ ਮਿਲ ਰਿਹਾ ਹੈ।
                 ਪਿੰਡ ਗੱਗੜ ਦੇ ਕਿਸਾਨ ਅਜਾਇਬ ਸਿੰਘ ਦੀ ਯੂਨੀਅਨ ਦੀ ਇਸ ਸਕੀਮ ਨੇ ਸਮੱਸਿਆ ਹੀ ਹੱਲ ਕਰ ਦਿੱਤੀ। ਉਸ ਦਾ ਕਰੀਬ 10 ਏਕੜ ਝੋਨਾ ਤਿੰਨ ਦਿਨਾਂ ਵਿਚ ਲੱਗ ਜਾਣਾ ਹੈ। ਇਨ•ਾਂ ਦਿਨਾਂ ਵਿਚ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਤੇ ਟੇਕ ਰੱਖਣੀ ਪੈਂਦੀ ਹੈ। 

No comments:

Post a Comment