Saturday, April 23, 2016

                        ਸਿਆਸੀ ਪ੍ਰਤਾਪ
      500 ਕਰੋੜ ਦਾ ਚੌਲ ਖੁਰਦ ਬੁਰਦ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਰਸੂਖਵਾਨਾਂ ਨੇ ਨੌ ਵਰਿ•ਆਂ ਵਿਚ 500 ਕਰੋੜ ਰੁਪਏ ਦਾ ਚੌਲ ਖੁਰਦ ਬੁਰਦ ਕਰ ਦਿੱਤਾ ਹੈ ਜਿਸ ਦੀ ਵਸੂਲੀ ਹੁਣ ਮੁਸ਼ਕਲ ਬਣੀ ਹੋਈ ਹੈ। ਸਿਆਸੀ ਪਹੁੰਚ ਰੱਖਣ ਵਾਲੇ ਚੌਲ ਮਿੱਲ ਮਾਲਕ ਤਾਂ ਪੁਲੀਸ ਕੇਸਾਂ ਤੋਂ ਵੀ ਬਚੇ ਹੋਏ ਹਨ। ਖਰੀਦ ਏਜੰਸੀਆਂ ਨੂੰ ਵੱਡਾ ਮਾਲੀ ਰਗੜਾ ਲੱਗ ਗਿਆ ਹੈ ਜੋ ਕਾਨੂੰਨੀ ਲੜ ਰਹੀਆਂ ਹਨ। ਪੰਜਾਬ ਭਰ ਵਿਚ ਕਰੀਬ 3200 ਚੌਲ ਮਿੱਲਾਂ ਹਨ ਅਤੇ ਲੰਘੇ ਨੌ ਵਰਿ•ਆਂ ਦੌਰਾਨ ਹਰ ਜ਼ਿਲ•ੇ ਖਾਸ ਕਰਕੇ ਮਾਲਵਾ ਖਿੱਤੇ ਦੀਆਂ ਚੌਲ ਮਿੱਲਾਂ ਵਿਚ ਜਿਆਦਾ ਘਪਲੇ ਹੋਏ ਹਨ। ਬਹੁਤੇ ਮਾਮਲੇ ਹਾਲੇ ਪੁਲੀਸ ਕੋਲ ਹੀ ਲਟਕੇ ਪਏ ਹਨ। ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਅਤੇ ਮਾਰਕਫੈਡ ਨੂੰ ਇਨ•ਾਂ ਰਸੂਖਵਾਨਾਂ ਨੇ ਕਾਫੀ ਮਾਲੀ ਝਟਕਾ ਦਿੱਤਾ ਹੈ। ਵਿਜੀਲੈਂਸ ਤਰਫੋਂ ਵੀ ਕਈ ਕੇਸ ਦਰਜ ਕੀਤੇ ਗਏ ਹਨ।ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਨੂੰ ਪੰਜਾਬ ਦੇ 76 ਮਿੱਲ ਮਾਲਕਾਂ ਨੇ ਲੰਘੇ ਨੌ ਵਰਿ•ਆਂ ਵਿਚ ਕਰੀਬ 176.45 ਕਰੋੜ ਰੁਪਏ ਦੀ ਵਿੱਤੀ ਸੱਟ ਮਾਰੀ ਹੈ। ਇਹ ਮਿੱਲ ਮਾਲਕ ਹਾਲੇ ਤੱਕ ਖੁਰਦ ਬੁਰਦ ਕੀਤੇ ਚਾਵਲ ਦਾ ਹਿਸਾਬ ਕਿਤਾਬ ਨਹੀਂ ਦੇ ਸਕੇ ਹਨ। ਪੰਜਾਬ ਐਗਰੋ ਦਾ ਸਭ ਤੋਂ ਵੱਧ ਚਾਵਲ ਜ਼ਿਲ•ਾ ਬਰਨਾਲਾ ਵਿਚ ਖੁਰਦ ਬੁਰਦ ਹੋਇਆ ਹੈ। ਇਸ ਜ਼ਿਲ•ੇ ਦੀਆਂ 15 ਚਾਵਲ ਮਿੱਲਾਂ ਚੋਂ 37.43 ਕਰੋੜ ਦਾ ਚਾਵਲ ਗਾਇਬ ਹੋਇਆ ਹੈ।
                 ਦੂਸਰਾ ਨੰਬਰ ਜ਼ਿਲ•ਾ ਬਠਿੰਡਾ ਦਾ ਹੈ ਜਿਥੋਂ ਦੀਆਂ 13 ਮਿੱਲਾਂ ਨੇ 35 ਕਰੋੜ ਦਾ ਚਾਵਲ ਛੱਕ ਲਿਆ ਹੈ। ਇੱਕ ਸਿਆਸੀ ਪਹੁੰਚ ਵਾਲੇ ਚੌਲ ਮਿੱਲ ਮਾਲਕ ਨੇ ਤਾਂ ਖਰੀਦ ਏਜੰਸੀ ਨੂੰ ਕੋਈ ਰਾਹ ਹੀ ਨਹੀਂ ਦਿੱਤਾ ਹੈ। ਇਸ ਜ਼ਿਲ•ੇ ਵਿਚ ਤਾਂ ਵਿਜੀਲੈਂਸ ਵਲੋਂ ਵੀ ਕਈ ਕੇਸ ਦਰਜ ਕੀਤੇ ਗਏ ਸਨ।ਜ਼ਿਲ•ਾ ਮੋਗਾ ਵਿਚ ਦੀ ਇਸ ਰਾਈਸ ਮਿੱਲ ਨੇ ਤਾਂ ਕਰੋੜਾਂ ਰੁਪਏ ਦਾ ਰਾਈਸ ਖੁਰਦ ਬੁਰਦ ਕੀਤਾ ਸੀ ਜਿਸ ਖਿਲਾਫ ਪੁਲੀਸ ਕੇਸ ਦਰਜ ਕਰਾਉਣ ਲਈ ਵੱਡੇ ਵੱਡੇ ਅਫਸਰਾਂ ਦਾ ਪੂਰਾ ਜੋਰ ਲੱਗ ਗਿਆ ਸੀ। ਪੁਲੀਸ ਅਫਸਰਾਂ ਨਾਲ ਪਹੁੰਚ ਹੋਣ ਕਰਕੇ ਹਾਲੇ ਤੱਕ ਇਹ ਮਿੱਲ ਮਾਲਕ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ। ਪੰਜਾਬ ਐਗਰੋਂ ਦੇ ਪੱਤਰਾਂ ਦੇ ਬਾਵਜੂਦ ਪੁਲੀਸ ਨੇ ਅਜਿਹੇ 30 ਮਿੱਲਰਾਂ ਖਿਲਾਫ ਹਾਲੇ ਤੱਕ ਕੇਸ ਦਰਜ ਨਹੀਂ ਕੀਤੇ ਹਨ। ਲੁਧਿਆਣਾ ਦੇ 9 ਮਿੱਲ ਮਾਲਕਾਂ ਨੇ 31.81 ਕਰੋੜ ਅਤੇ ਫਿਰੋਜਪੁਰ ਦੇ 7 ਮਿੱਲਰਾਂ ਨੇ 7.32 ਕਰੋੜ ਦਾ ਚਾਵਲ ਖੁਰਦ ਬੁਰਦ ਕੀਤਾ ਹੈ। ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਐਮ.ਡੀ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਹੁਣ ਦੋ ਵਰਿ•ਆਂ ਤੋਂ ਪੂਰੀ ਸਖਤੀ ਕੀਤੀ ਗਈ ਹੈ ਅਤੇ ਚੌਲਾਂ ਦੀ ਡਲਿਵਰੀ ਆਦਿ ਤੇ ਪੂਰੀ ਮੌਨਟੀਰਿੰਗ ਕੀਤੀ ਜਾ ਰਹੀ ਹੈ। ਉਨ•ਾਂ ਆਖਿਆ ਕਿ ਜੋ ਪੁਰਾਣੇ ਚਾਵਲ ਘਪਲੇ ਹੋਏ ਹਨ,ਉਨ•ਾਂ ਦੀ ਵਸੂਲੀ ਲਈ ਪ੍ਰਾਪਰਟੀ ਨਿਲਾਮ ਕੀਤੀ ਜਾ ਰਹੀ ਹੈ ਅਤੇ ਕਾਫੀ ਮਾਮਲੇ ਕਾਨੂੰਨੀ ਗੇੜ ਵਿਚ ਵੀ ਹਨ।                                           ਸਰਕਾਰੀ ਸੂਚਨਾ ਅਨੁਸਾਰ ਇਸੇ ਤਰ•ਾਂ ਮਾਰਕਫੈਡ ਦਾ ਵੀ ਨੌ ਵਰਿ•ਆਂ ਵਿਚ 150 ਕਰੋੜ ਦਾ ਚਾਵਲ ਖੁਰਦ ਬੁਰਦ ਹੋਇਆ ਹੈ। ਇਕੱਲੇ ਸੰਗਰੂਰ ਜ਼ਿਲ•ੇ ਵਿਚ ਮਾਰਕਫੈਡ ਨੂੰ 38 ਰਾਈਸ ਸੈਲਰ ਮਾਲਕਾਂ ਨੇ ਵਿੱਤੀ ਸੱਟ ਮਾਰੀ ਹੈ। ਕਰੀਬ ਪੰਜਾਹ ਕਰੋੜ ਦਾ ਚਾਵਲ ਜ਼ਿਲ•ਾ ਸੰਗਰੂਰ ਦੇ ਮਿੱਲਰਾਂ ਨੇ ਟਿਕਾਣੇ ਲਾਇਆ ਹੈ। ਮਾਨਸਾ ਵਿਚ ਦੋ ਸੈਲਰ ਮਾਲਕਾਂ ਨੇ 6.94 ਕਰੋੜ ਅਤੇ ਬਠਿੰਡਾ ਦੇ 6 ਮਿੱਲਰਾਂ ਨੇ 3.01 ਕਰੋੜ ਦਾ ਚਾਵਲ ਛੱਕ ਲਿਆ ਹੈ। ਪਨਗਰੇਨ ਦਾ ਵੀ ਕਰੀਬ ਸਵਾ ਸੌ ਕਰੋੜ ਦਾ ਚਾਵਲ ਮਿੱਲ ਮਾਲਕਾਂ ਵਲੋਂ ਨੌ ਵਰਿ•ਆਂ ਵਿਚ ਖੁਰਦ ਬੁਰਦ ਕੀਤਾ ਗਿਆ ਹੈ। ਜ਼ਿਲ•ਾ ਫਿਰੋਜਪੁਰ ਵਿਚ ਪਨਗਰੇਨ ਦਾ 6 ਚਾਵਲ ਮਿੱਲਾਂ ਨੇ 39.57 ਕਰੋੜ ਦਾ ਚੌਲ ਗਾਇਬ ਕੀਤਾ ਹੈ ਜਦੋਂ ਕਿ ਮੁਕਤਸਰ ਜ਼ਿਲ•ੇ ਵਿਚ ਪੰਜ ਸੈਲਰ ਮਾਲਕਾਂ ਨੇ 10.77 ਕਰੋੜ ਦਾ ਚਾਵਲ ਖੁਰਦ ਬੁਰਦ ਕੀਤਾ ਹੈ। ਇਸੇ ਤਰ•ਾਂ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦਾ ਵੀ 40 ਕਰੋੜ ਤੋਂ ਉਪਰ ਦਾ ਚੌਲ ਮਿੱਲ ਮਾਲਕਾਂ ਨੇ ਗਾਇਬ ਕੀਤਾ ਹੈ।ਇਨ•ਾਂ ਚੌਲ ਮਿੱਲਾਂ ਨੂੰ ਛੜਾਈ ਲਈ ਝੋਨਾ ਦਿੱਤਾ ਗਿਆ ਸੀ ਪ੍ਰੰਤੂ ਇਨ•ਾਂ ਵਲੋਂ ਭਾਰਤੀ ਖੁਰਾਕ ਨਿਗਮ ਨੂੰ ਬਣਦਾ ਚਾਵਲ ਬਦਲੇ ਵਿਚ ਨਹੀਂ ਦਿੱਤਾ।  ਪੰਜਾਬ ਰਾਜ ਗੁਦਾਮ ਨਿਗਮ ਦੇ ਐਮ.ਡੀ ਸ੍ਰੀ ਅਰਵਿੰਦਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਦੋ ਵਰਿ•ਆਂ ਤੋਂ ਕਿਤੇ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਜੋ ਪੁਰਾਣੇ ਮਾਮਲੇ ਸਨ, ਉਨ•ਾਂ ਵਿਚ ਚੌਲ ਮਿੱਲ ਮਾਲਕਾਂ ਖਿਲਾਫ ਪੁਲੀਸ ਕੇਸ ਦਰਜ ਕਰਾਏ ਗਏ ਹਨ। ਵਸੂਲੀ ਦੀ ਪ੍ਰਕਿਰਿਆ ਜਾਰੀ ਹੈ।
                                           ਜਾਣ ਬੁੱਝ ਕੇ ਨਹੀਂ ਕੀਤਾ : ਸੈਣੀ
ਰਾਈਸ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦਾ ਪ੍ਰਤੀਕਰਮ ਸੀ ਕਿ ਬਹੁਤੇ ਗੈਰ ਕਾਰੋਬਾਰੀ ਲੋਕਾਂ ਵਲੋਂ ਗਲਤ ਹੱਥ ਕੰਡੇ ਅਪਣਾਏ ਗਏ ਸਨ ਅਤੇ ਬਹੁਤੇ ਕਾਰੋਬਾਰੀ ਲੋਕਾਂ ਨੂੰ ਵੀ 31 ਮਾਰਚ ਤੱਕ ਛੜਾਈ ਕਰਨ ਦੇ ਗੇੜ ਨੇ ਰਗੜਾ ਲਾਇਆ ਹੈ ਜਦੋਂ ਕਿ ਉਨ•ਾਂ ਵਲੋਂ ਅਜਿਹਾ ਕੁਝ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਸੀ। ਉਨ•ਾਂ ਆਖਿਆ ਕਿ ਚੌਲ ਸਨਅਤ ਹੁਣ ਕਾਫੀ ਮੰਦੇ ਦੇ ਦੌਰ ਵਿਚ ਚੱਲ ਰਹੀ ਹੈ ਪ੍ਰੰਤੂ ਹੁਣ ਦੋ ਵਰਿ•ਆਂ ਤੋਂ ਛੜਾਈ ਦਾ ਕੰਮ ਸੌ ਫੀਸਦੀ ਹੋ ਰਿਹਾ ਹੈ।

No comments:

Post a Comment