Wednesday, February 8, 2017

                                  ਨਵਾਂ ਖ਼ੁਲਾਸਾ
          ਜ਼ਮਾਨਤਾਂ ਜ਼ਬਤ ਹੋਣੋ ਬਚਾਏਗਾ ਡੇਰਾ
                                ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਵੋਟਾਂ ਪੈਣ ਮਗਰੋਂ ਭਵਿੱਖਬਾਣੀ ਕੀਤੀ ਹੈ ਕਿ ਐਤਕੀਂ ਡੇਰਾ ਸਿਰਸਾ ਇਨ•ਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਵਾਲੀ ਹਾਰ ਤੋਂ ਬਚਾ ਲਵੇਗਾ। ਜਦੋਂ ਹੁਣ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ 'ਚ ਵੋਟਾਂ ਖਾਤਰ ਗਏ ਉਮੀਦਵਾਰਾਂ ਖਿਲਾਫ ਜਾਂਚ ਕਮੇਟੀ ਬਣਾ ਦਿੱਤੀ ਹੈ ਤਾਂ ਡੇਰਾ ਸਿਰਸਾ ਨੇ ਵੀ ਇਸੇ ਦੌਰਾਨ ਆਪਣੀ ਅਹਿਮੀਅਤ ਦਾ ਖੁਲਾਸਾ ਕੀਤਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਵੀ ਆਖ ਚੁੱਕੇ ਹਨ ਕਿ ਉਨ•ਾਂ ਨੇ ਤਾਂ ਡੇਰਾ ਸਿਰਸਾ ਤੋਂ ਕੋਈ ਸਿਆਸੀ ਹਮਾਇਤ ਮੰਗੀ ਹੀ ਨਹੀਂ ਹੈ ਜਦੋਂ ਕਿ ਸਿਆਸੀ ਵਿੰਗ ਇਸ ਨਾਲ ਸਹਿਮਤ ਨਹੀਂ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ 'ਚ ਆਖਿਆ ਕਿ ਪੰਜਾਬ ਚੋਣਾਂ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਵਲੋਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਵੋਟਾਂ ਪਾਈਆਂ ਗਈਆਂ ਹਨ ਅਤੇ ਇਨ•ਾਂ ਵੋਟਾਂ ਸਦਕਾ ਅਕਾਲੀ ਦਲ ਦੇ ਉਮੀਦਵਾਰ ਨਮੋਸ਼ੀ ਭਰੀ ਹਾਰ ਤੋਂ ਬਚ ਜਾਣਗੇ। ਚੇਅਰਮੈਨ ਨੇ ਇਹ ਤਾਂ ਨਹੀਂ ਦੱਸਿਆ ਕਿ ਡੇਰੇ ਦੀ ਹਮਾਇਤ ਨਾਲ ਕਿੰਨੇ ਅਕਾਲੀ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ ਪਰ ਏਨਾ ਜ਼ਰੂਰ ਆਖਿਆ ਕਿ ਹੁਣ ਵੱਡੀ ਹਾਰ ਤੋਂ ਅਕਾਲੀ ਬਚ ਜਾਣਗੇ।
                         ਉਨ•ਾਂ ਆਖਿਆ ਕਿ ਸਿਆਸੀ ਵਿੰਗ ਦੀ ਅਪੀਲ ਮਗਰੋਂ 80 ਫੀਸਦੀ ਡੇਰਾ ਪੈਰੋਕਾਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਵੋਟ ਪਾਈ ਹੈ। ਚੇਅਰਮੈਨ ਰਾਮ ਸਿੰਘ ਦਾ ਧਿਆਨ ਜਦੋਂ ਮੁੱਖ ਮੰਤਰੀ ਪੰਜਾਬ ਦੀ ਹਮਾਇਤ ਨਾ ਮੰਗਣ ਦੀ ਟਿੱਪਣੀ ਵੱਲ ਦਿਵਾਇਆ ਤਾਂ ਉਨ•ਾਂ ਆਖਿਆ ਕਿ ਬਿਨ•ਾਂ ਮੰਗੇ ਤੋਂ ਕੁਝ ਨਹੀਂ ਮਿਲਦਾ, ਸਮੁੱਚੇ ਅਕਾਲੀ ਦਲ ਨੇ ਹਮਾਇਤ ਮੰਗੀ, ਤਾਹੀਂ ਹੀ ਡੇਰਾ ਸਿਰਸਾ ਨੇ ਸਾਰੇ ਅਕਾਲੀ ਉਮੀਦਵਾਰਾਂ ਨੂੰ ਸਿਆਸੀ ਹਮਾਇਤ ਦਾ ਫੈਸਲਾ ਕੀਤਾ। ਉਨ•ਾਂ ਆਖਿਆ ਕਿ ਡੇਰਾ ਸਿਰਸਾ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਅਤੇ 'ਆਪ' ਦੇ ਉਮੀਦਵਾਰ ਵੀ ਹਮਾਇਤ ਮੰਗਣ ਆਏ ਸਨ। ਸਾਰੇ ਅਕਾਲੀ ਉਮੀਦਵਾਰ ਨੂੰ ਸਿਆਸੀ ਹਮਾਇਤ ਦੇਣ ਦਾ ਮਤਲਬ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਮੰਗੀ ਹੈ। ਰਾਮ ਸਿੰਘ ਨੇ ਆਖਿਆ ਕਿ ਜੋ ਮੰਗੇਗਾ, ਉਸ ਨੂੰ ਹੀ ਹਮਾਇਤ ਮਿਲੇਗੀ। ਜਦੋਂ ਇਹ ਆਖਿਆ ਕਿ ਹੁਣ ਮੁੱਖ ਮੰਤਰੀ ਇਸ ਗੱਲੋਂ ਮੁੱਕਰ ਰਹੇ ਹਨ ਤਾਂ ਉਨ•ਾਂ ਆਖਿਆ ਕਿ ਹੁਣ ਕੀ ਕਹਿ ਸਕਦੇ ਹਾਂ। ਰਾਮ ਸਿੰਘ ਨੇ ਦਾਅਵਾ ਕੀਤਾ ਕਿ ਡੇਰਾ ਪੈਰੋਕਾਰ ਇੱਕਜੁੱਟ ਰਹੇ ਹਨ ਅਤੇ ਡੇਰਾ ਪੈਰੋਕਾਰਾਂ ਨੇ ਸਿਆਸੀ ਵਿੰਗ ਦੀ ਹਦਾਇਤ ਤੇ ਫੁੱਲ ਚੜਾਏ ਹਨ।
                         ਦੱਸਣਯੋਗ ਹੈ ਕਿ ਸਿਆਸੀ ਹਮਾਇਤ ਦੇ ਫੈਸਲੇ ਮਗਰੋਂ ਕੁਝ ਥਾਵਾਂ ਤੇ ਡੇਰਾ ਪੈਰੋਕਾਰਾਂ ਨੇ ਬਾਗੀ ਸੁਰ ਵੀ ਦਿਖਾਏ ਸਨ। ਡੇਰਾ ਸਿਰਸਾ ਦੇ ਇੱਕ ਹੋਰ ਆਗੂ ਨੇ ਮੰਨਿਆ ਕਿ ਕਰੀਬ 35 ਫੀਸਦੀ ਡੇਰਾ ਪੈਰੋਕਾਰਾਂ ਨੇ ਹਾਕਮ ਧਿਰ ਦੀ ਥਾਂ ਦੂਸਰੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਮਾਨਸਾ ਦੇ ਉੁਮੀਦਵਾਰਾਂ ਦੀ ਤਰਫੋਂ ਤਾਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਤਾਂ ਬਠਿੰਡਾ ਵਿਚ ਚੋਣਾਂ ਤੋਂ ਐਨ ਪਹਿਲਾਂ ਐਲਾਨ ਹੀ ਕਰ ਦਿੱਤਾ ਸੀ ਕਿ ਹਾਲਾਤ ਬਣੇ ਤਾਂ ਉਹ ਪੰਜਾਬ ਵਿਚ ਡੇਰਾ ਸਿਰਸਾ ਦੀ ਸਤਿਸੰਗ ਕਰਾਉਣਗੇ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਖਿਲਾਫ ਹੁਕਮਨਾਮਾ ਜਾਰੀ ਹੋਇਆ ਹੈ।
                                                                         (ਡੇਰਾ ਸਿਰਸਾ ਗਏ ਉਮੀਦਵਾਰਾਂ ਦੀ ਫਾਈਲ ਤਸਵੀਰ)

1 comment:

  1. ਇਹ ਹਰਾਮੀ ਡੇਰੇ ਵਾਲੇ ਮੋਦੀ ਦੇ ਸਿਰ ਤੇ ਬ੍ੜਕਾ ਮਰਦੇ ਹਨ!

    ਜਦੋ ੨੦੧੪ ਵਿਚ bjp ਦੀ ਸਰਕਾਰ ਬਣੀ ਦਿਲੀ ਵਿਚ ਤਾਂ ਇਨਾ ਨੇ ਹਰਿਆਣਾ ਵਿਚ bjp ਨੂ ਵੋਟਾਂ ਪਾਓਣ ਅਤੇ ਉਨਾ ਨਾਲ ਗੰਡ ਤੁਪ ਕਰ ਲਿਆ! ਹੇਠਾ ਵਾਲਾ ਲਿੰਕ ਦੇਖੋ! ਫਿਰ ਬਰਗਾੜੀ ਜੋ ਇਨਾ ਨੇ ਕੀਤਾ ਓਹ ਸਭ ਦੇ ਸ੍ਹਾਮਣੇ ਹੈ ਬਾਦਲ ਕੁਝ ਨਹੀ ਕਰ ਸਕੇ! ਹੁਣ ਇਨਾ ਨੇ ਥੋੜੀਆਂ ਵੋਟਾਂ ਹੀ ਪਾਈਆ ਹਨ ਕਿਓ ਕਿ ਅਕਾਲੀਆ ਨੂ ਜਿਤਾ ਕੇ ਵੀ ਨਹੀ ਰਾਜੀ ਨਾ bjp. ਉਦਰੋਂ bjp ਵੀ ਦਲਿਤ ਤੇ ਹਿੰਦੂਤਤਵਾ ਦੇ agenda ਨਾਲ ਹੀ ਇਨਾ ਨਾਲ ਗੰਡ ਤੁਪ ਕੀਤੀ ਹੈ! ਸਿਖਾ ਦਾ ਰਬ ਰਾਖਾ ਹੈ! ਪਹਿਲਾ ਨਿਰੰਕਾਰੀ ਸੀ ਹੁਣ ਇਹ ਉਠ ਖੜਾ ਹੋਇਆ
    D.R. Chaudhary, academic and political observer, says: “The open support of the Dera has directly influenced results in five or six constituencies. Almost overnight, its followers mobilised in favour of the BJP with fanatic zeal and scores of them volunteered as polling agents for the party.”

    Modi’s praise

    Prime Minister Narendra Modi lauded Dera head Gurmeet Ram Rahim’s cleanliness campaign at a public meting in Sirsa. Forty BJP candidates were taken by the election in-charge, Kailash Vijayvargiya, to seek Mr. Rahim’s blessings. Notably, the Dera supported Capt. Amarinder Singh of the Congress in the 2007 Punjab Assembly election. Though the Congress lost the election, the party did well in the Dera-dominated areas of Punjab.

    http://www.thehindu.com/news/national/did-deal-with-dera-help-bjp-in-haryana/article6516744.ece


    ReplyDelete