Saturday, February 8, 2014

                                        ਪੁਲੀਸ ਦੀ ਜਿੱਦ
                        ... ਹਾਰ ਗਈ ਇੱਕ ਜ਼ਿੰਦਗੀ
                                         ਚਰਨਜੀਤ ਭੁੱਲਰ
ਬਠਿੰਡਾ  :  ਬਠਿੰਡਾ ਪੁਲੀਸ ਦੀ ਜਿੱਦ ਅੱਗੇ ਅੱਜ ਇੱਕ ਜ਼ਿੰਦਗੀ ਹਾਰ ਗਈ ਜਿਸ ਨੇ ਬਾਬਲ ਦਾ ਮਾਣ ਤੇ ਮਾਂ ਦੀ ਛਾਂ ਬਣਨਾ ਸੀ। ਇੱਕ ਸਾਲ ਦੀ ਨੰਨ•ੀ ਬੱਚੀ ਆਪਣੀ ਮਾਂ ਦੇ ਰੁਜ਼ਗਾਰ ਖਾਤਰ ਕੁਰਬਾਨ ਹੋ ਗਈ। ਮਹਿਲਾ ਅਧਿਆਪਕਾ ਕਿਰਨਜੀਤ ਕੌਰ ਬਠਿੰਡਾ ਵਿਚ ਆਪਣੀ ਬੱਚੀ ਰੂਥ ਨੂੰ ਸੰਘਰਸ਼ ਵਿਚ ਲੈ ਕੇ ਪੁੱਜੀ ਹੋਈ ਸੀ। ਪੁਲੀਸ ਅਫਸਰਾਂ ਦੀ ਇੱਕੋ ਅੜੀ ਸੀ ਕਿ ਇਨ•ਾਂ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣਾ ਹੈ। ਤਾਹੀਓਂ ਪੁਲੀਸ ਮੁਲਾਜ਼ਮਾਂ ਨੇ ਇੱਕ ਦਫ਼ਾ ਕੜਾਕੇ ਦੀ ਠੰਡ ਵਿਚ ਬੈਠੇ ਅਧਿਆਪਕਾਂ ਤੋਂ ਰਾਤ ਨੂੰ ਰਜਾਈਆਂ ਵੀ ਖੋਹ ਲਈਆਂ ਸਨ। ਐਤਵਾਰ ਦੀ ਰਾਤ ਹੀ ਇਸ ਬੱਚੀ ਨੂੰ ਰਾਤ ਵਕਤ ਧਰਨੇ ਵਿਚ ਠੰਢ ਲੱਗ ਗਈ ਜੋ ਅੱਜ ਬਠਿੰਡਾ ਦੇ ਹਸਪਤਾਲ ਵਿਚ ਇਸ ਬੱਚੀ ਦੀ ਮੌਤ ਦਾ ਕਾਰਨ ਬਣ ਗਈ। ਛੋਟੀ ਬੱਚੀ ਨੂੰ ਨਮੂਨੀਆ ਹੋ ਗਿਆ ਜਿਸ ਨਾਲ ਉਸ ਦੀ ਅੱਜ ਸਵੇਰ ਪੌਣੇ ਦੋ ਵਜੇ ਜਾਨ ਚਲੀ ਗਈ। ਇੱਕ ਸਾਲ ਦੀ ਉਮਰ ਵਿਚ ਹੀ ਇਸ ਬੱਚੀ ਨੇ ਕਈ ਪਿੰਡਾਂ ਦੇ ਜਲ ਘਰਾਂ ਦੀਆਂ ਟੈਂਕੀਆਂ ਵੇਖ ਲਈਆਂ ਸਨ। ਹਕੂਮਤਾਂ ਦੇ ਚਿਹਰੇ ਤੋਂ ਅਣਜਾਣ ਇਹ ਬੱਚੀ ਨਾਹਰੇ ਮਾਰਦੀ ਮਾਂ ਦੇ ਚਿਹਰੇ ਤੋਂ ਕਾਫ਼ੀ ਕੁਝ ਭਾਂਪਦੀ ਸੀ। ਬੱਚੀ ਰੂਥ ਨੇ ਪਹਿਲਾਂ ਬਰਨਾਲਾ ਦੇ ਪਿੰਡ ਚੀਮਾ ਦੀ ਪਾਣੀ ਵਾਲੀ ਟੈਂਕੀ ਕੋਲ ਮਾਂ ਦੀ ਬੁੱਕਲ ਵਿਚ ਬੈਠ ਕੇ ਕਈ ਦਿਨ ਕੱਟੇ ਅਤੇ ਉਸ ਤੋਂ ਪਹਿਲਾਂ ਪਿੰਡ ਭੋਖੜਾ ਦੀ ਪਾਣੀ ਵਾਲੀ ਟੈਂਕੀ ਵੀ ਇਸ ਬੱਚੀ ਨੇ ਵੇਖੀ।
                    ਭਾਵੇਂ ਇਹ ਬੱਚੀ ਹੋਸ਼ ਸੰਭਾਲਣ ਵਾਲੇ ਪੜਾਅ ਤੇ ਨਹੀਂ ਪੁੱਜੀ ਸੀ ਤੇ ਪੁਲੀਸ ਵਲੋਂ ਕੀਤੀ ਜਾਂਦੀ ਖਿੱਚ ਧੂਹ ਵੀ ਉਸ ਦੀ ਸਮਝੋ ਬਾਹਰ ਸੀ ਪ੍ਰੰਤੂ ਉਸ ਨੂੰ ਅੰਦਰੋਂ ਅੰਦਰੀਂ ਅਹਿਸਾਸ ਜ਼ਰੂਰ ਹੁੰਦਾ ਹੋਵੇਗਾ ਕਿ ਪੰਜਾਬ ਦੇ ਵਿਹੜੇ ਵਿਚ ਹੁਣ ਸੁੱਖ ਨਹੀਂ ਰਹੀ। ਮੋਗਾ ਦੇ ਪਿੰਡ ਬੰਬੀਹਾ ਭਾਈ ਦੀ ਮਹਿਲਾ ਅਧਿਆਪਕਾ ਕਿਰਨਜੀਤ ਕੌਰ ਨੂੰ ਸਰਕਾਰ ਨੇ ਸਾਲ 2009 ਵਿਚ ਈ.ਜੀ.ਐਸ ਸੈਂਟਰ ਚੋਂ ਫ਼ਾਰਗ ਕਰ ਦਿੱਤਾ ਸੀ। ਉਹ ਆਪਣੇ ਸਾਥੀ ਈ.ਜੀ.ਐਸ ਅਧਿਆਪਕਾਂ ਨਾਲ ਬਠਿੰਡਾ ਵਿਚ ਆਪਣੀ ਬੱਚੀ ਸਮੇਤ ਸੰਘਰਸ਼ ਵਿਚ ਕੁੱਦੀ ਹੋਈ ਸੀ। ਬਠਿੰਡਾ ਵਿਚ ਕਈ ਦਿਨਾਂ ਤੋਂ ਦਰਜਨ ਈ.ਜੀ.ਐਸ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜ•ੇ ਹੋਏ ਹਨ।  ਬਠਿੰਡਾ ਵਿਚ ਰੁਜ਼ਗਾਰ ਲੈਣ ਆਈ ਕਿਰਨਜੀਤ ਕੌਰ ਆਪਣੀ ਧੀ ਗੁਆ ਕੇ ਤੁਰ ਗਈ। ਮਾਂ ਕਿਰਨਜੀਤ ਅੱਜ ਧੀ ਦੀ ਲਾਸ਼ ਬੁੱਕਲ ਵਿਚ ਲੈ ਕੇ ਬਠਿੰਡਾ ਦੀਆਂ ਸੜਕਾਂ ਤੇ ਕਈ ਘੰਟੇ ਬੈਠੀ ਰਹੀ। ਬਾਪ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਇੱਕ ਛੇ ਵਰਿ•ਆ ਦੀ ਵੱਡੀ ਬੇਟੀ ਰਿਬਕਾਹ ਹੈ ਅਤੇ ਉਹ ਵੀ ਆਪਣੀ ਮਾਂ ਨਾਲ ਸੰਘਰਸ਼ ਵਿਚ ਜਾਂਦੀ ਰਹੀ ਹੈ। ਜਦੋਂ ਪੁੱਛਿਆ ਕਿ ਬੱਚੀ ਕਿਹੜੇ ਸਕੂਲ ਪੜ•ਦੀ ਹੈ, ਤਾਂ ਬਾਪ ਨੇ ਧਾਹ ਮਾਰ ਕੇ ਦੱਸਿਆ, ਗਰੀਬਾਂ ਦੇ ਤਾਂ ਸਰਕਾਰੀ ਸਕੂਲਾਂ ਵਿਚ ਹੀ ਪੜ•ਦੇ ਨੇ।
                  ਬਾਪ ਚਰਨਜੀਤ ਇੱਕ ਪੇਂਟਰ ਕੋਲ ਦਿਹਾੜੀ ਤੇ ਕੰਮ ਕਰਦਾ ਹੈ। ਬਾਪ ਚਰਨਜੀਤ ਸਿੰਘ ਖੁਦ ਵੀ ਇਕਲੌਤਾ ਹੈ ਜਿਸ ਦੇ ਨਾ ਭੈਣ ਹੈ ਅਤੇ ਨਾ ਕੋਈ ਭਰਾ। ਕਿਰਨਜੀਤ ਕੌਰ ਨੇ ਈ.ਟੀ.ਟੀ ਕੀਤੀ ਹੋਈ ਅਤੇ ਨਰਸਰੀ ਟੀਚਰ ਟਰੇਨਿੰਗ ਵੀ ਕੀਤੀ ਹੋਈ ਹੈ। ਹੁਣ ਉਹ ਬੀ.ਏ ਵੀ ਕਰ ਰਹੀ ਹੈ। ਇੱਧਰ ਐਸ.ਐਸ.ਪੀ ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ ਨੇ ਸੰਘਰਸ਼ੀ ਲੋਕਾਂ ਖ਼ਿਲਾਫ਼ ਕਾਫ਼ੀ ਸਖ਼ਤੀ ਕੀਤੀ ਹੋਈ ਹੈ ਜਿਸ ਦੇ ਤਹਿਤ ਕਈ ਪੁਲੀਸ ਕੇਸ ਵੀ ਦਰਜ ਕੀਤੇ ਹਨ। ਪੁਲੀਸ ਨੇ ਟੈਂਕੀ ਹੇਠ ਬੈਠੇ ਅਧਿਆਪਕਾਂ ਨੂੰ ਚੁੱਕਣ ਸਮੇਂ ਆਮ ਰਾਹਗੀਰਾਂ ਨੂੰ ਵੀ ਚੁੱਕ ਲਿਆ ਸੀ।  ਮਾਪਿਆਂ ਨੇ ਆਪਣੀ ਵੱਡੀ ਧੀ ਨੂੰ ਇਹ ਖਬਰ ਨਹੀਂ ਦਿੱਤੀ ਕਿ ਉਸ ਦੀ ਛੋਟੀ ਭੈਣ ਮੁੜ ਕਦੇ ਘਰ ਨਹੀਂ ਆਏਗੀ। 

1 comment:

  1. ਮੌਜੂਦਾ ਸਰਕਾਰ ਦੀ ਸਿਆਸੀ ਰਾਜਧਾਨੀ ਬਠਿੰਡਾ ਵਿਖੇ ਇੱਕ ਬੇਰੁਜ਼ਗਾਰ ਅੰਦੋਲਨਕਾਰੀ ਅਧਿਆਪਕਾ ਦੀ ਨੰਨ੍ਹੀ ਬੱਚੀ ਦੀ ਠੰਢ ਨਾਲ ਹੋਈ ਦਰਦਨਾਕ ਮੌਤ ਸਰਕਾਰ ਅਤੇ ਪੁਲੀਸ ਦੇ ਅਣਮਨੁੱਖੀ, ਹੈਂਕੜਬਾਜ਼ ਅਤੇ ਧੱਕੜ ਵਤੀਰੇ ਦੇ ਨਾਲ-ਨਾਲ ਸਮਾਜ ਵਿੱਚ ਵਧ ਰਹੀ ਸੰਵੇਦਨਹੀਣਤਾ ਦਾ ਵੀ ਪ੍ਰਗਟਾਵਾ ਕਰਦੀ ਹੈ। ਨੰਨ੍ਹੀ ਬੱਚੀ ਭਾਵੇਂ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਈ ਪਰ ਉਹ ਅਨੇਕਾਂ ਸਵਾਲ ਖੜ੍ਹੇ ਕਰ ਗਈ ਹੈ ਜਿਨ੍ਹਾਂ ਬਾਰੇ ਅੱਜ ਨਹੀਂ ਤਾਂ ਕੱਲ੍ਹ, ਹਰ ਨਾਗਰਿਕ ਨੂੰ ਸੋਚਣਾ ਅਤੇ ਸਮਝਣਾ ਪਵੇਗਾ।

    ReplyDelete