
..ਸਾਡੇ ਕਰਮੀਂ ਦਰਦ ਬੜਾ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਮੋਰਚੇ ਵਿਚ ਜਦੋਂ ਬਜ਼ੁਰਗ ਔਰਤਾਂ ਦੇ ਹੰਝੂ ਕਿਰੇ ਤਾਂ ਸੰਘਰਸ਼ੀ ਪਿੜ ਵੀ ਗਿੱਲਾ ਹੋ ਗਿਆ। ਕਿਸਾਨ ਘਰਾਂ ਦੀਆਂ ਕਦੇਂ ਇਹ ਸੁਹਾਣੀਆਂ ਸਨ ਜੋ ਹੁਣ ਜ਼ਿੰਦਾ ਲਾਸ਼ ਬਣ ਗਈਆਂ ਹਨ। ਫਰਿਆਦਾਂ ਦੇ ਲੇਲੜੀਆਂ ਨੇ ਇਨ•ਾਂ ਦੀ ਝੋਲੀ ਖੈਰ ਨਹੀਂ ਪਾਈ। ਇਨ•ਾਂ ਨੇ ਪੂਰੀ ਜ਼ਿੰਦਗੀ ਸੰਘਰਸ਼ਾਂ ਵਿਚ ਹੀ ਗੁਜਾਰ ਦਿੱਤੀ। ਹੁਣ ਇਨ•ਾਂ ਨੂੰ ਹਕੂਮਤ ਇੱਕ ਖੜਸੁੱਕ ਦਰੱਖਤ ਵਾਂਗੂ ਜਾਪਦੀ ਹੈ ਜਿਸ ਤੋਂ ਕਦੇ ਕੋਈ ਠੰਢਾ ਬੁੱਲਾ ਨਹੀਂ ਮਿਲਿਆ। ਜਦੋਂ ਕੋਈ ਸੰਘਰਸ਼ ਛਿੜਦਾ ਹੈ ਕਿ ਇਨ•ਾਂ ਔਰਤਾਂ ਦੇ ਦੁੱਖਾਂ ਦੀ ਪੰਡ ਵੀ ਖਿਲਰਦੀ ਹੈ। ਕਿਸੇ ਬਿਰਧ ਦੇ ਹੰਝੂ ਜਵਾਨ ਪੁੱਤ ਦੇ ਤੁਰ ਜਾਣ ਦਾ ਗਵਾਹ ਬਣਦੇ ਹਨ ਅਤੇ ਕਿਸੇ ਦੀ ਚਿੱਟੀ ਚੁੰਨੀ ਰੁੱਸ ਗਏ ਖੇਤਾਂ ਦੀ ਨਿਸ਼ਾਨੀ ਬਣਦੀ ਹੈ। ਸੰਗਰੂਰ ਦੇ ਪਿੰਡ ਛਾਜਲੀ ਦੀ ਇੱਕ ਬਿਰਧ ਔਰਤ ਲਾਭ ਕੌਰ ਨੂੰ ਪੁੱਛੋ ਕਿ ਜ਼ਿੰਦਗੀ ਦਾ ਖਜ਼ਾਨਾ ਕਿਵੇਂ ਮੁੱਕਦਾ ਹੈ। ਪਹਿਲਾਂ ਜਵਾਨ ਪੋਤੇ ਨੇ ਖੁਦਕੁਸ਼ੀ ਕੀਤੀ, ਫਿਰ ਪੁੱਤ ਨੇ ਜੀਵਨ ਲੀਲਾ ਸਮਾਪਤ ਕਰ ਲਈ , ਅਖੀਰ ਉਸ ਦਾ ਪਤੀ ਵੀ ਇਹੋ ਰਾਹ ਗਿਆ। ਇੱਕੋ ਵਰੇ• ਵਿਚ ਤਿੰਨ ਵਾਰ ਸੱਥਰ ਵਿਛੇ। ਉਸ ਦੇ ਹਓਕਿਆਂ ਨੂੰ ਸਰਕਾਰ ਸਮਝ ਨਹੀਂ ਸਕੀ ਹੈ। ਤਾਹੀਓ ਉਸ ਨੂੰ ਕਿਸਾਨ ਮੋਰਚੇ ਵਿਚ ਕੁੱਦਣਾ ਪਿਆ ਹੈ। ਉਹ ਤਾਂ ਹੁਣ ਹਰ ਸੰਘਰਸ਼ ਵਿਚ ਜਾਂਦੀ ਹੈ ਤਾਂ ਜੋ ਖੇਤਾਂ ਦੀ ਗੁਆਚੀ ਬਰਕਤ ਮੁੜ ਆਵੇ। ਇਸੇ ਪਿੰਡ ਦੀ ਇੱਕ ਹੋਰ ਅਭਾਗੀ ਮੁਖਤਿਆਰ ਕੌਰ ਵੀ ਤਸਵੀਰਾਂ ਦਿਖਾ ਰਹੀ ਸੀ। ਉਸ ਦੇ ਦੋ ਪੁੱਤ ਖੁਦਕੁਸ਼ੀ ਕਰ ਗਏ ਅਤੇ ਪਤੀ ਨੇ ਵੀ ਇਹੋ ਰਾਹ ਚੁਣਿਆ।
ਇਹ ਔਰਤ ਆਖਦੀ ਹੈ ਕਿ ਉਸ ਨੇ ਤਿੰਨ ਵਾਰ ਬਲਦੇ ਸਿਵੇ ਵੇਖ ਲਏ ਹਨ। ਹੁਣ ਜ਼ਿੰਦਗੀ ਹੀ ਸੁਆਹ ਬਣ ਗਈ ਹੈ। ਉਹ ਬਚੇ ਖੁਚੇ ਘਰ ਨੂੰ ਬਚਾਉਣ ਲਈ ਲੋਕ ਸੰਘਰਸ਼ਾਂ ਵਿਚ ਨਾਹਰੇ ਮਾਰਦੀ ਹੈ। ਇਵੇਂ ਬਿਰਧ ਬਚਨ ਕੌਰ ਕੋਲ ਹੁਣ ਉਧਾਰੇ ਸਾਹ ਹੀ ਬਚੇ ਹਨ। ਏਨੀ ਕਮਜ਼ੋਰ ਪੈ ਗਈ ਹੈ ਕਿ ਤੁਰਨਾ ਮੁਸ਼ਕਲ ਹੈ। ਉਸ ਨੇ ਹਰ ਸੰਘਰਸ਼ ਦਾ ਰਾਹ ਵੇਖਿਆ ਹੈ। ਉਸ ਦੇ ਘਰ ਚੋਂ ਵੀ ਵਾਰ ਵਾਰ ਅਰਥੀ ਉਠੀ ਹੈ। ਜੇਠੂਕੇ ਪਿੰਡ ਦੀ 70 ਵਰਿ•ਆਂ ਦੀ ਅਮਰ ਕੌਰ ਤਾਂ ਤਿੰਨ ਦਹਾਕੇ ਤੋਂ ਸੰਘਰਸ਼ ਵਿਚ ਕਦਮ ਮਿਲਾ ਕੇ ਚੱਲ ਰਹੀ ਹੈ ਤਾਂ ਜੋ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਮੰਜ਼ਲ ਮਿਲ ਸਕੇ। ਇਸੇ ਪਿੰਡ ਦੀ ਬਜ਼ੁਰਗ ਤੇਜ ਕੋਰ ਨੂੰ ਵੀ ਉਸ ਦੀਆਂ ਨੂੰਹਾਂ ਲੋਕ ਮੋਰਚਿਆਂ ਵਿਚ ਭੇਜਦੀਆਂ ਹਨ। ਬਠਿੰਡਾ ਦਾ ਕਿਸਾਨ ਮੋਰਚਾ ਅੱਜ 17 ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ ਅਤੇ ਅੱਜ ਸੰਗਰੂਰ ਜ਼ਿਲ•ੇ ਵਿਚੋਂ ਵੱਡੀ ਗਿਣਤੀ ਵਿਚ ਔਰਤਾਂ ਤੇ ਕਿਸਾਨ ਪੁੱਜੇ। ਝੋਨੇ ਦਾ ਸੀਜਨ ਹੋਣ ਕਰਕੇ ਹੁਣ ਕਿਸਾਨ ਮੋਰਚੇ ਦੀ ਕਮਾਨ ਔਰਤਾਂ ਦੇ ਹੱਥ ਆਉਣ ਲੱਗੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਕਿਸਾਨੀ ਮਸਲਿਆਂ ਤੇ ਸਰਕਾਰੀ ਚੁੱਪ ਤੇ ਸੁਆਲ ਖੜ•ੇ ਕੀਤੇ।
ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਸੰਗਰੂਰ ਜ਼ਿਲ•ੇ ਦੀ ਮਹਿਲਾ ਅਗੂ ਸੁਖਪਾਲ ਕੌਰ ਛਾਜਲੀ ਨੇ ਆਖਿਆ ਕਿ ਹੁਣ ਝੋਨੇ ਦਾ ਸੀਜਨ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਆਉਂਦੇ ਦਿਨਾਂ ਵਿਚ ਔਰਤਾਂ ਦੀ ਗਿਣਤੀ ਵਧਾਈ ਜਾਵੇਗੀ। ਅੱਜ ਵੀ ਕਿਸਾਨ ਆਗੂ ਸਰਕਾਰ ਵਲੋਂ ਘੱਟੀ ਘੇਸਲ ਤੋਂ ਨਰਾਜ਼ ਸਨ। ਗਰਮੀ ਦੇ ਨਾਲ ਨਾਲ ਕਿਸਾਨ ਮੋਰਚੇ ਵਿਚ ਕਿਸਾਨਾਂ ਦਾ ਜ਼ੋਸ ਵੀ ਹੁਣ ਵੱਧਣ ਲੱਗਾ ਹੈ ਅਤੇ ਮਾਹੌਲ ਵੀ ਅੰਗੜਾਈ ਲੈਣ ਲੱਗਾ ਹੈ। ਸਰਕਾਰ ਨੇ ਪਾਸਾ ਨਾ ਬਦਲਿਆ ਤਾਂ ਕਿਸਾਨੀ ਰੋਹ ਪਾਸਾ ਲੱਦਣ ਲਈ ਖੜ•ਾ ਹੋਵੇਗਾ, ਕਿਸਾਨ ਆਗੂਆਂ ਨੇ ਅੱਜ ਇਹੋ ਸੁਨੇਹਾ ਦਿੱਤਾ। ਅੱਜ ਕਿਸਾਨ ਮੋਰਚੇ ਨੂੰ ਅਮਰੀਕ ਸਿੰਘ ਗੰਢੂਆ, ਜਸਵਿੰਦਰ ਸੋਮਾ,ਰਾਮਸਰਨ ਸਿੰਘ ਉਗਰਾਹਾਂ,ਰਾਮ ਸਰੂਪ ਚੰਦ,ਦਰਸ਼ਨ ਚੰਗਾਲੀ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕੀਤਾ।
suicides not solution for debt
ReplyDeletesuicides not solution for debt
ReplyDelete