Saturday, November 12, 2016

                              ਬਾਦਲਾਂ ਦਾ ਹਲਕਾ  
       ਸਰਕਾਰੀ ਯਾਤਰਾ ਤੋਂ ਲੋਕਾਂ ਨੇ ਮੂੰਹ ਮੋੜੇ
                               ਚਰਨਜੀਤ ਭੁੱਲਰ
ਬਠਿੰਡਾ : ਬਾਦਲਾਂ ਦੇ ਹਲਕੇ ਵਿਚ ਹੁਣ ਸਰਕਾਰੀ ਤੀਰਥ ਯਾਤਰਾ ਫੇਲ• ਹੋਣ ਲੱਗੀ ਹੈ। ਬਠਿੰਡਾ-ਮਾਨਸਾ ਦੇ ਲੋਕਾਂ ਨੇ ਇਸ ਯਾਤਰਾ ਤੋਂ ਮੂੰਹ ਮੋੜ ਲਏ ਹਨ। ਲੰਘੇ ਸਵਾ ਮਹੀਨੇ ਵਿਚ ਕਰੀਬ 150 ਬੱਸਾਂ ਨੂੰ ਕੈਂਸਲ ਕਰਨ ਦੀ ਨੌਬਤ ਆਈ ਜਿਸ ਚੋਂ ਨਵੰਬਰ ਮਹੀਨੇ ਦੌਰਾਨ ਹੀ 60 ਬੱਸਾਂ ਨੂੰ ਮੌਕੇ ਤੇ ਰੱਦ ਕਰਨਾ ਪਿਆ। ਬਹੁਤੇ ਪਿੰਡਾਂ ਚੋਂ ਜਦੋਂ ਲੋਕਾਂ ਨੇ ਤੀਰਥ ਯਾਤਰਾ ਲਈ ਹੁੰਗਾਰਾ ਨਾ ਭਰਿਆ ਤਾਂ ਜ਼ਿਲ•ਾ ਪ੍ਰਸ਼ਾਸਨ ਨੇ ਬੱਸਾਂ ਕੈਂਸਲ ਕਰ ਦਿੱਤੀਆਂ। ਅਗਸਤ ਮਹੀਨੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸਰਕਾਰੀ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਰੋਜ਼ਾਨਾ 80 ਬੱਸਾਂ ਸ਼ੁਰੂ ਕੀਤੀਆਂ ਗਈਆਂ ਸਨ। ਮੋਟੇ ਅੰਦਾਜ਼ੇ ਅਨੁਸਾਰ ਰੋਜ਼ਾਨਾ 20 ਤੋਂ 30 ਫੀਸਦੀ ਬੱਸਾਂ ਕੈਂਸਲ ਹੋ ਰਹੀਆਂ ਹਨ। ਪੀ.ਆਰ.ਟੀ.ਸੀ ਇਸ ਗੱਲੋਂ ਖੁਸ਼ ਹੈ ਕਿ ਉਨ•ਾਂ ਨੂੰ ਬੱਸਾਂ ਕੈਂਸਲ ਹੋਣ ਦੀ ਸੂਰਤ ਵਿਚ ਰੂਟ ਤੇ ਚੱਲਣ ਦਾ ਮੌਕਾ ਮਿਲਣ ਲੱਗਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਗਸਤ ਮਹੀਨੇ ਵਿਚ ਬਰਨਾਲਾ ਤੋਂ ਸ੍ਰੀ ਦਰਬਾਰ ਸਾਹਿਬ ਲਈ ਤੀਰਥ ਯਾਤਰਾ ਸ਼ੁਰੂ ਕੀਤੀ ਸੀ। ਸੂਤਰ ਦੱਸਦੇ ਹਨ ਕਿ ਹੁਣ ਬਹੁਤੇ ਲੋਕ ਸਰਕਾਰੀ ਖਰਚੇ ਤੇ ਤੀਰਥ ਯਾਤਰਾ ਕਰਨ ਤੋਂ ਪਾਸਾ ਵੱਟਣ ਲੱਗ ਪਏ ਹਨ। ਚਰਚੇ ਇਹ ਵੀ ਹਨ ਕਿ ਯਾਤਰੀਆਂ ਨੂੰ ਤੀਰਥ ਯਾਤਰਾ ਦੌਰਾਨ ਕੋਈ ਰਿਫਰੈਸਮੈਂਟ ਨਹੀਂ ਦਿੱਤੀ ਜਾਂਦੀ ਹੈ ਜਦੋਂ ਕਿ ਸਾਲਾਸਰ ਯਾਤਰਾ ਵਾਲੇ ਯਾਤਰੀਆਂ ਨੂੰ ਖਾਣਾ ਅਤੇ ਰਿਫਰੈਸਮੈਂਟ ਦਿੱਤੀ ਜਾਂਦੀ ਹੈ।
                     ਵੇਰਵਿਆਂ ਅਨੁਸਾਰ ਅਕਤੂਬਰ ਮਹੀਨੇ ਵਿਚ 86 ਬੱਸਾਂ ਇਕੱਲੇ ਬਠਿੰਡਾ ਜ਼ਿਲ•ੇ ਵਿਚ ਕੈਂਸਲ ਕਰਨੀਆਂ ਪਈਆਂ ਹਨ। ਤਲਵੰਡੀ ਸਾਬੋ ਹਲਕੇ ਦੀਆਂ ਨਵੰਬਰ ਮਹੀਨੇ ਵਿਚ 16 ਬੱਸਾਂ ਅਤੇ ਅਕਤੂਬਰ ਮਹੀਨੇ ਵਿਚ 20 ਬੱਸਾਂ ਕੈਂਸਲ ਕਰਨੀਆਂ ਪਈਆਂ ਜਦੋਂ ਕਿ ਬਠਿੰਡਾ ਸ਼ਹਿਰੀ ਹਲਕੇ ਦੀਆਂ ਨਵੰਬਰ ਵਿਚ 20 ਅਤੇ ਅਕਤੂਬਰ ਮਹੀਨੇ ਵਿਚ 23 ਬੱਸਾਂ ਕੈਂਸਲ ਕਰਨੀਆਂ ਪਈਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੂੰ ਹੁਣ ਪਿੰਡਾਂ ਚੋਂ ਯਾਤਰੀ ਨਹੀਂ ਲੱਭ ਰਹੇ ਹਨ।  ਭੁੱਚੋ ਹਲਕੇ ਦੀਆਂ ਨਵੰਬਰ ਵਿਚ 8 ਅਤੇ ਅਕਤੂਬਰ ਵਿਚ 17 ਬੱਸਾਂ ਕੈਂਸਲ ਕਰਨੀਆਂ ਪਈਆਂ ਹਨ। ਇਵੇਂ ਹੀ ਮੌੜ ਹਲਕੇ ਦੀਆਂ ਅਕਤੂਬਰ ਨਵੰਬਰ ਵਿਚ 28 ਬੱਸਾਂ ਰੱਦ ਕਰਨੀਆਂ ਪਈਆਂ ਹਨ। ਇਸ ਹਲਕੇ ਵਿਚ ਚਿੰਤਪੁਰਨੀ ਵਾਲੀਆਂ ਦੋ ਬੱਸਾਂ ਅਤੇ ਭੁੱਚੋ ਹਲਕੇ ਵਿਚ ਸਾਲਾਸਰ ਵਾਲੀਆਂ 2 ਬੱਸਾਂ ਰੱਦ ਕਰਨੀਆਂ ਪਈਆਂ ਸਨ। ਬਠਿੰਡਾ ਜ਼ਿਲ•ੇ ਚੋਂ ਰੋਜ਼ਾਨਾ 8 ਅਤੇ ਮਾਨਸਾ ਚੋਂ ਰੋਜ਼ਾਨਾ ਪੰਜ ਬੱਸਾਂ ਸ੍ਰੀ ਦਰਬਾਰ ਸਾਹਿਬ ਵਾਸਤੇ ਦਿੱਤੀਆਂ ਗਈਆਂ ਹਨ। ਬਠਿੰਡਾ ਜ਼ਿਲ•ੇ ਚੋਂ ਸਾਲਾਸਰ ਦੀ ਥਾਂ ਹੁਣ ਚਿੰਤਪੁਰਨੀ ਲਈ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ। ਮਾਨਸਾ ਜ਼ਿਲ•ੇ ਦੀਆਂ ਅੱਜ ਪੰਜ ਬੱਸਾਂ ਨੂੰ ਰੱਦ ਕਰਨਾ ਪਿਆ ਹੈ ਜਦੋਂ ਕਿ ਨਵੰਬਰ ਮਹੀਨੇ ਵਿਚ ਪਹਿਲਾਂ ਵੀ ਪੰਜ ਬੱਸਾਂ ਕੈਂਸਲ ਕੀਤੀਆਂ ਗਈਆਂ ਹਨ।
                      ਇਸ ਜ਼ਿਲ•ੇ ਵਿਚ 30 ਸਤੰਬਰ ਤੋਂ ਸ੍ਰੀ ਅੰਮ੍ਰਿਤਸਰ ਲਈ ਤੀਰਥ ਯਾਤਰਾ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ 30 ਅਕਤੂਬਰ ਤੋਂ ਮੁੜ ਸ਼ੁਰੂ ਕੀਤੀ ਗਈ ਹੈ। ਇਸ ਜ਼ਿਲ•ੇ ਵਿਚ ਸਾਲਾਸਰ ਵਾਲੀ ਯਾਤਰਾ ਵੀ ਕਰੀਬ ਡੇਢ ਮਹੀਨੇ ਤੋਂ ਬੰਦ ਹੈ। ਪਤਾ ਲੱਗਾ ਹੈ ਕਿ ਸਾਲਾਸਰ ਦੀ ਸਿਰਸੇ ਵਾਲੀ ਧਰਮਸਾਲਾ ਦੇ ਪ੍ਰਬੰਧਕਾਂ ਨੇ ਪੀ.ਆਰ.ਟੀ.ਸੀ ਨੂੰ ਲਿਖਤੀ ਪੱਤਰ ਭੇਜ ਦਿੱਤਾ ਸੀ ਕਿ ਮਾਨਸਾ ਵਾਲੇ ਯਾਤਰੀ ਰੌਲਾ ਜਿਆਦਾ ਪਾਉਂਦੇ ਹਨ ਜਿਸ ਕਰਕੇ ਉਹ ਇਸ ਜ਼ਿਲ•ੇ ਦੇ ਯਾਤਰੀਆਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕਰਨ ਤੋਂ ਅਸਮਰੱਥ ਹਨ। ਜ਼ਿਲ•ਾ ਪ੍ਰਸ਼ਾਸਨ ਮਾਨਸਾ ਨੇ ਉਸ ਮਗਰੋਂ ਇਹ ਯਾਤਰਾ ਬੰਦ ਕਰ ਦਿੱਤੀ ਸੀ। ਡਿਪਟੀ ਕਮਿਸ਼ਨਰ ਬਠਿੰਡਾ ਡਾ.ਬਸੰਤ ਗਰਗ ਦਾ ਕਹਿਣਾ ਸੀ ਕਿ ਜ਼ਿਲ•ੇ ਵਿਚ ਤੀਰਥ ਯਾਤਰਾ ਤੇ ਜਾਣ ਲਈ ਬੱਸਾਂ ਦੀ ਪੂਰੀ ਮੰਗ ਹੈ ਅਤੇ ਕਿਸੇ ਹਲਕੇ ਵਿਚ ਵੀ ਇਹ ਮੰਗ ਘਟੀ ਨਹੀਂ ਹੈ। ਦੂਸਰੀ ਤਰਫ਼ ਸਰਕਾਰੀ ਵੇਰਵੇ ਬੱਸਾਂ ਕੈਂਸਲ ਹੋਣ ਦੀ ਗਵਾਹ ਭਰ ਰਹੇ ਹਨ।
                    ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ੍ਰੀ ਬਲਕਾਰ ਸਿੰਘ ਗੋਨਿਆਣਾ ਦਾ ਕਹਿਣਾ ਸੀ ਕਿ ਜੀਰੀ ਦਾ ਸੀਜਨ ਹੋਣ ਕਰਕੇ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਪੂਰੀ ਤਰ•ਾਂ ਰੁੱਝੇ ਹੋਏ ਸਨ ਜਿਸ ਕਰਕੇ ਥੋੜਾ ਬਹੁਤਾ ਅਸਰ ਪਿਆ ਹੈ ਪ੍ਰੰਤੂ ਹੁਣ ਮੁੜ ਪਿੰਡਾਂ ਚੋਂ ਬੱਸਾਂ ਦੀ ਮੰਗ ਆਉਣ ਲੱਗੀ ਹੈ। ਸੂਤਰ ਦੱਸਦੇ ਹਨ ਕਿ ਮਾਲਵਾ ਖ਼ਿੱਤੇ ਦੇ ਦੂਸਰੇ ਜ਼ਿਲਿ•ਆਂ ਵਿਚ ਵੀ ਬੱਸਾਂ ਰੱਦ ਹੋਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਤੇ 31 ਦਸੰਬਰ ਤੱਕ 27 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। 

No comments:

Post a Comment