Thursday, November 3, 2016

                                  ਪੇਂਡੂ ਬੱਸ ਸੇਵਾ
           ਸਰਕਾਰੀ ਬੱਸਾਂ ਤੇ ਹੁਣ 'ਅਕਾਲੀ ਰੰਗ'
                                  ਚਰਨਜੀਤ ਭੁੱਲਰ
ਬਠਿੰਡਾ  : ਪੀ.ਆਰ.ਟੀ.ਸੀ ਹੁਣ ਕਰਜ਼ਾ ਲੈ ਕੇ ਹਾਕਮ ਧਿਰ ਦਾ 'ਪੇਂਡੂ ਬੱਸ ਸੇਵਾ' ਦਾ ਸੁਪਨਾ ਪੂਰਾ ਕਰੇਗੀ ਤਾਂ ਜੋ ਚੋਣਾਂ ਤੋਂ ਪਹਿਲਾਂ ਕਰੀਬ 60 ਪੇਂਡੂ ਰੂਟਾਂ ਤੇ ਬੱਸਾਂ ਚਾਲੂ ਕੀਤੀਆਂ ਜਾ ਸਕਣ। ਹਾਕਮ ਧਿਰ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਤਰਫ਼ੋਂ ਇਨ•ਾਂ ਬੱਸਾਂ ਦੇ 'ਆਫ਼ ਦੀ ਰਿਕਾਰਡ' ਰੂਟ ਤਿਆਰ ਕੀਤੇ ਗਏ ਸਨ। ਇਨ•ਾਂ ਮੁਤਾਬਿਕ ਹੀ ਪੀ.ਆਰ.ਟੀ.ਸੀ ਨੇ ਬੱਸ ਪਰਮਿਟ ਅਪਲਾਈ ਕੀਤੇ ਸਨ। ਬਾਦਲਾਂ ਦੇ ਹਲਕੇ ਵਿਚ ਤਾਂ ਪੀ.ਆਰ.ਟੀ.ਸੀ ਨੇ 'ਪੇਂਡੂ ਬੱਸ ਸੇਵਾ' ਚਾਲੂ ਕਰਨ ਵਾਸਤੇ ਸੱਤ ਬੱਸਾਂ ਭੇਜ ਵੀ ਦਿੱਤੀਆਂ ਹਨ ਜਿਨ•ਾਂ ਚੋਂ ਚਾਰ ਬੱਸਾਂ ਬੁਢਲਾਡਾ ਡਿਪੂ ਨੇ ਲਿੰਕ ਸੜਕਾਂ ਤੇ ਚਲਾ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਪੀ. ਆਰ. ਟੀ.ਸੀ ਦੀ ਕਰੀਬ ਡੇਢ ਕਰੋੜ ਰੁਪਏ ਦੀ ਪਰਮਿਟ ਫੀਸ (ਪ੍ਰਤੀ ਕਿਲੋਮੀਟਰ) ਵੀ ਮੁਆਫ਼ ਕਰ ਦਿੱਤੀ ਹੈ। ਪੀ.ਆਰ.ਟੀ.ਸੀ ਵਲੋਂ ਚੋਣਾਂ ਕਰਕੇ ਹੱਥੋਂ ਹੱਥੀ 'ਪੇਂਡੂ ਬੱਸ ਸੇਵਾ' ਦਾ ਕਾਰਜ ਨੇਪਰੇ ਚਾੜਿ•ਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਾਰਪੋਰੇਸ਼ਨ ਤਰਫ਼ੋਂ ਇਨ•ਾਂ ਨਵੀਆਂ ਬੱਸਾਂ ਨੂੰ ਅਕਾਲੀ ਦਲ ਵਾਲੇ ਰੰਗ (ਨੀਲਾ ਤੇ ਕੇਸਰੀ) ਵਿਚ ਰੰਗਿਆ ਗਿਆ ਹੈ। ਪਹਿਲਾਂ ਕਾਰਪੋਰੇਸ਼ਨ ਕੋਲ ਇੱਕੋ ਰੰਗ ਦੀਆਂ ਚਿੱਟੀਆਂ ਜਾਂ ਫਿਰ ਨੀਲੇ ਰੰਗ ਦੀਆਂ ਬੱਸਾਂ ਹੁੰਦੀਆਂ ਸਨ ਪ੍ਰੰਤੂ ਹੁਣ 'ਪੇਂਡੂ ਬੱਸ ਸੇਵਾ' ਵਾਲੀਆਂ ਬੱਸਾਂ ਤੇ ਨੀਲਾ ਅਤੇ ਕੇਸਰੀ ਰੰਗ ਕੀਤਾ ਗਿਆ ਹੈ।
                     ਵੇਰਵਿਆਂ ਅਨੁਸਾਰ ਕਾਰਪੋਰੇਸ਼ਨ ਨੇ 'ਪੇਂਡੂ ਬੱਸ ਸੇਵਾ' ਤਹਿਤ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ ਲਈ ਦੋ ਦਫ਼ਾ ਟੈਂਡਰ ਵੀ ਕੀਤੇ ਸਨ ਪ੍ਰੰਤੂ ਕਿਲੋਮੀਟਰ ਸਕੀਮ ਤਹਿਤ ਸਿਰਫ਼ 7 ਬੱਸਾਂ ਹੀ ਮਿਲੀਆਂ ਹਨ ਜਦੋਂ ਕਿ ਕਾਰਪੋਰੇਸ਼ਨ ਨੇ ਪੰਜਾਬ ਵਿਚ 106 ਰੂਟਾਂ ਦੇ ਪਰਮਿਟ ਹਾਸਲ ਕੀਤੇ ਹਨ। ਪੀ.ਆਰ.ਟੀ.ਸੀ ਨੇ ਹੁਣ ਮੁਢਲੇ ਪੜਾਅ ਤੇ 60 ਨਵੀਆਂ ਬੱਸਾਂ 'ਪੇਂਡੂ ਬੱਸ ਸੇਵਾ' ਵਾਸਤੇ ਖਰੀਦਣ ਦਾ ਫੈਸਲਾ ਕਰ ਲਿਆ ਹੈ ਜਿਸ ਵਾਸਤੇ ਕਰੀਬ 8.10 ਕਰੋੜ ਰੁਪਏ ਦਾ ਸਟੇਟ ਬੈਂਕ ਆਫ਼ ਪਟਿਆਲਾ ਤੋਂ ਲੋਨ ਲਿਆ ਜਾਣਾ ਹੈ। ਕਾਰਪੋਰੇਸ਼ਨ ਨੇ ਪ੍ਰਤੀ ਬੱਸ 13.50 ਲੱਖ ਦੀ ਕੀਮਤ ਫਾਈਨਲ ਕਰ ਦਿੱਤੀ ਹੈ ਅਤੇ ਭਲਕੇ ਕੰਪਨੀ ਨੂੰ ਬੱਸਾਂ ਦਾ ਆਰਡਰ ਦਿੱਤਾ ਜਾਣਾ ਹੈ। ਕਾਰਪੋਰੇਸ਼ਨ ਨੂੰ ਜੋ ਕਿਲੋਮੀਟਰ ਸਕੀਮ ਤਹਿਤ ਸੱਤ ਬੱਸਾਂ ਪ੍ਰਾਪਤ ਹੋਈਆਂ ਹਨ, ਉਨ•ਾਂ ਨੂੰ ਬਠਿੰਡਾ ਮਾਨਸਾ ਜ਼ਿਲ•ੇ ਵਿਚ ਭੇਜ ਦਿੱਤਾ ਗਿਆ ਹੈ। ਇਨ•ਾਂ ਬੱਸਾਂ ਨੂੰ ਪ੍ਰਤੀ ਕਿਲੋਮੀਟਰ 7 ਰੁਪਏ ਤੋਂ ਇਲਾਵਾ ਡੀਜ਼ਲ ਵੱਖਰਾ ਦਿੱਤਾ ਜਾਣਾ ਹੈ। ਬੁਢਲਾਡਾ ਡਿਪੂ ਦੇ ਜਨਰਲ ਮੈਨੇਜਰ ਸ੍ਰੀ ਐਮ.ਪੀ.ਸਿੰਘ ਦਾ ਕਹਿਣਾ ਸੀ ਕਿ 'ਪੇਂਡੂ ਬੱਸ ਸੇਵਾ' ਤਹਿਤ ਚਾਰ ਬੱਸਾਂ ਪ੍ਰਾਪਤ ਹੋਈਆਂ ਹਨ ਜਿਨ•ਾਂ ਨੂੰ ਆਰਜ਼ੀ ਤੌਰ ਤੇ ਪੁਰਾਣੇ ਰੂਟਾਂ ਤੇ ਚਲਾ ਦਿੱਤਾ ਗਿਆ ਹੈ। ਪਰਮਿਟ ਮਿਲਣ ਮਗਰੋਂ ਨਵੇਂ ਪੇਂਡੂ ਰੂਟਾਂ ਤੇ ਚਲਾਇਆ ਜਾਵੇਗਾ।
                     ਸੂਤਰਾਂ ਅਨੁਸਾਰ ਹਰ ਅਸੈਂਬਲੀ ਹਲਕੇ ਵਿਚ ਦੋ ਦੋ ਬੱਸਾਂ ਦਿੱਤੀਆਂ ਜਾਣੀਆਂ ਹਨ। ਕਾਰਪੋਰੇਸ਼ਨ ਨੇ ਹਾਕਮ ਧਿਰ ਦੀ ਖੁਸ਼ੀ ਲਈ ਹੁਣ ਖੁਦ ਹੀ 'ਪੇਂਡੂ ਬੱਸ ਸੇਵਾ' ਤਹਿਤ ਬੱਸਾਂ ਚਲਾਉਣ ਦਾ ਫੈਸਲਾ ਕਰ ਲਿਆ ਹੈ। ਸੂਤਰ ਆਖਦੇ ਹਨ ਕਿ ਇਨ•ਾਂ 'ਪੇਂਡੂ ਰੂਟਾਂ' ਦੀ ਨਿਸ਼ਾਨਦੇਹੀ ਸਿਆਸੀ ਲੋਕਾਂ ਨੇ ਕੀਤੀ ਹੈ ਜੋ ਕਾਰਪੋਰੇਸ਼ਨ ਲਈ ਮਾਲੀ ਤੌਰ ਤੇ ਘਾਟੇ ਵਾਲੇ ਸੌਦਾ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਜ਼ਿਲ•ੇ ਵਿਚ ਜੋ ਬੱਸਾਂ ਦੋ ਨੰਬਰ ਵਿਚ ਬਿਨ•ਾਂ ਪਰਮਿਟ ਤੋਂ ਚਲਾਈਆਂ ਗਈਆਂ ਸਨ, ਉਨ•ਾਂ ਚੋਂ ਕੁਝ ਤਾਂ ਬੰਦ ਹੋ ਗਈਆਂ ਸਨ ਜਦੋਂ ਕਿ ਬਾਕੀ ਰੂਟਾਂ ਤੇ ਇਹ ਬੱਸਾਂ ਘਾਟਾ ਝੱਲ ਰਹੀਆਂ ਹਨ।  ਬਠਿੰਡਾ ਡਿਪੂ ਦੇ ਸੂਤਰਾਂ ਨੇ ਦੱਸਿਆ ਕਿ ਦੋ ਦਿਨਾਂ ਵਿਚ 'ਪੇਂਡੂ ਬੱਸ ਸੇਵਾ' ਤਹਿਤ ਕੁਝ ਬੱਸਾਂ ਮਿਲਣੀਆਂ ਹਨ ਜਿਨ•ਾਂ ਨੂੰ ਪੇਂਡੂ ਰੂਟਾਂ ਤੇ ਚਾਲੂ ਕੀਤਾ ਜਾਣਾ ਹੈ।
                                           ਬੱਸਾਂ ਖੁਦ ਖਰੀਦ ਰਹੇ ਹਾਂ : ਐਮ.ਡੀ
ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ 'ਪੇਂਡੂ ਬੱਸ ਸੇਵਾ' ਲਈ ਸਰਕਾਰ ਨੇ ਪ੍ਰਤੀ ਕਿਲੋਮੀਟਰ ਪਰਮਿਟ ਫੀਸ ਮੁਆਫ਼ ਕਰ ਦਿੱਤੀ ਹੈ ਜੋ ਕਿ ਡੇਢ ਕਰੋੜ ਰੁਪਏ ਬਣਦੀ ਹੈ। ਉਨ•ਾਂ ਆਖਿਆ ਕਿ ਡੇਢ ਮਹੀਨੇ ਵਿਚ ਕਿਲੋਮੀਟਰ ਸਕੀਮ ਤਹਿਤ 50 ਬੱਸਾਂ 'ਪੇਂਡੂ ਬੱਸ ਸੇਵਾ' ਤਹਿਤ ਚਾਲੂ ਕਰ ਦਿੱਤੀਆਂ ਜਾਣੀਆਂ ਹਨ। ਇਹ ਬੱਸਾਂ ਖੁਦ ਕਾਰਪੋਰੇਸ਼ਨ ਖਰੀਦ ਕਰ ਰਹੀ ਹੈ ਅਤੇ 20 ਬੱਸਾਂ ਦਾ ਅਲਾਟ ਹਫਤੇ ਤੱਕ ਮਿਲ ਜਾਣਾ ਹੈ। 

No comments:

Post a Comment