Wednesday, April 8, 2015

                                        ਮੁਹੰਮਦ ਸਦੀਕ
                              ਪੈਨਸ਼ਨ ਤੋਂ ਵੀ ਗਿਆ…
                                        ਚਰਨਜੀਤ ਭੁੱਲਰ
ਬਠਿੰਡਾ :  ਭਦੌੜ ਹਲਕੇ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਹੁਣ ਪੈਨਸ਼ਨ ਤੋਂ ਵੀ ਹੱਥ ਧੋ ਬੈਠੇ ਹਨ। ਹਾਈ ਕੋਰਟ ਨੇ ਮੁਹੰਮਦ ਸਦੀਕ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਸ ਕਰਕੇ ਹੁਣ ਮੁਹੰਮਦ ਸਦੀਕ ਨੂੰ ਸਾਬਕਾ ਵਿਧਾਇਕ ਵਜੋਂ ਮਿਲਣ ਵਾਲੀ ਪੈਨਸ਼ਨ ਤੇ ਹੋਰ ਲਾਭ ਨਹੀਂ ਮਿਲਣਗੇ। ਕਾਂਗਰਸ ਦੇ ਸਾਲ 1992 ਵਿੱਚ ਗਿੱਦੜਬਹਾ ਹਲਕੇ ਤੋਂ ਚੋਣ ਜਿੱਤੇ ਰਘਬੀਰ ਪ੍ਰਧਾਨ ਨੂੰ ਵੀ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਅਤੇ ਹੋਰ ਲਾਭਾਂ ਤੋਂ ਵਾਂਝਾ ਕੀਤਾ ਗਿਆ ਸੀ। ਉਦੋਂ ਵੀ ਹਾਈ ਕੋਰਟ ਨੇ ਦਸੰਬਰ 1994 ਵਿੱਚ ਕਾਂਗਰਸੀ ਵਿਧਾਇਕ ਰਘਬੀਰ ਪ੍ਰਧਾਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਬੀਤੇ ਦੋ ਦਹਾਕਿਆਂ ਦੌਰਾਨ ਇਹ ਦੂਜਾ ਫ਼ੈਸਲਾ ਹੈ, ਜਿਸ ਵਿੱਚ ਕਿਸੇ ਵਿਧਾਇਕ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ। ਸਾਲ 1992 ਵਿੱਚ ਗਿੱਦੜਬਹਾ ਤੋਂ ਚੋਣ ਜਿੱਤੇ ਕਾਂਗਰਸੀ ਉਮੀਦਵਾਰ ਰਘਬੀਰ ਪ੍ਰਧਾਨ ਦੀ ਚੋਣ ਨੂੰ ਸੁਰਜੀਤ ਸਿੰਘ ਫਕਰਸਰ ਨੇ ਚੁਣੌਤੀ ਦਿੱਤੀ ਸੀ। ਇਸ ਦਾ ਫ਼ੈਸਲਾ ਦਸੰਬਰ 1994 ਵਿੱਚ ਹੋਇਆ ਸੀ।              
                           ਪੰਜਾਬ ਸਟੇਟ ਲੈਜੀਸਲੇਚਰ ਮੈਂਬਰਜ਼ (ਪੈਨਸ਼ਨ ਐਂਡ ਮੈਡੀਕਲ ਫੈਸਿਲੀਟੀਜ਼ ਰੈਗੂਲੇਸ਼ਨ) ਐਕਟ 1977 ਦੀ ਧਾਰਾ 3 ਅਨੁਸਾਰ ਜੇ ਵਿਧਾਨ ਸਭਾ ਦਾ ਕੋਈ ਮੈਂਬਰ ਅਯੋਗ ਐਲਾਨ ਦਿੱਤਾ ਜਾਂਦਾ ਹੈ ਜਾਂ ਫਿਰ ਪੰਜ ਸਾਲ ਦੀ ਮਿਆਦ 'ਚੋਂ ਸਾਢੇ ਚਾਰ ਸਾਲ ਤੋਂ ਪਹਿਲਾਂ ਅਸਤੀਫ਼ਾ ਦੇ ਦਿੰਦਾ ਹੈ ਤਾਂ ਉਹ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਅਤੇ ਲਾਭ ਲੈਣ ਦਾ ਹੱਕਦਾਰ ਨਹੀਂ ਹੋਵੇਗਾ। ਜੇ ਅਜਿਹੇ ਕੇਸ ਵਿੱਚ ਅਯੋਗ ਐਲਾਨਿਆ ਮੈਂਬਰ ਪਹਿਲਾਂ ਵੀ ਮੈਂਬਰ ਰਹਿ ਚੁੱਕਿਆ ਹੈ ਤਾਂ ਉਸ ਨੂੰ ਪੁਰਾਣੀ ਮਿਆਦ ਵਾਲੀ ਪੈਨਸ਼ਨ ਵਗੈਰਾ ਮਿਲਦੀ ਰਹੇਗੀ। ਧੂਰੀ ਹਲਕੇ ਤੋਂ ਅਸਤੀਫ਼ਾ ਦੇਣ ਵਾਲੇ ਅਰਵਿੰਦ ਖੰਨਾ ਨੂੰ ਵੀ ਦੂਜੀ ਟਰਮ ਵਾਲੀ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਨਹੀਂ ਮਿਲੇਗੀ। ਐਕਟ ਅਨੁਸਾਰ ਜੇਕਰ ਇੱਕ ਵਿਧਾਇਕ ਦੂਜੀ ਦਫ਼ਾ ਵੀ ਵਿਧਾਇਕ ਬਣ ਜਾਂਦਾ ਹੈ ਜਾਂ ਉਸ ਤੋਂ ਜ਼ਿਆਦਾ ਵਾਰ ਵਿਧਾਇਕ ਚੁਣਿਆ ਜਾਂਦਾ ਹੈ ਤਾਂ ਹਰ ਵਾਰ ਪੰਜ ਹਜ਼ਾਰ ਰੁਪਏ ਹੋਰ ਜੁੜ ਜਾਂਦੇ ਹਨ। ਅਰਵਿੰਦ ਖੰਨਾ ਨੂੰ 7500 ਰੁਪਏ ਤਾਂ ਪੈਨਸ਼ਨ ਮਿਲਦੀ ਰਹੇਗੀ, ਜਦੋਂਕਿ ਦੂਜੀ ਵਾਰ ਵਾਲੀ ਪੰਜ ਹਜ਼ਾਰ ਰੁਪਏ ਦੀ ਪੈਨਸ਼ਨ ਦਾ ਫਾਇਦਾ ਨਹੀਂ ਮਿਲੇਗਾ। ਐਕਟ ਅਨੁਸਾਰ ਜੇਕਰ ਵਿਧਾਇਕ ਸਾਢੇ ਚਾਰ ਵਰ੍ਹਿਆਂ ਤੋਂ ਪਹਿਲਾਂ ਅਸਤੀਫ਼ਾ ਦਿੰਦਾ ਹੈ ਤਾਂ ਉਹ ਵੀ ਪੈਨਸ਼ਨ ਦੇ ਲਾਭ ਤੋਂ ਵਾਂਝਾ ਰਹੇਗਾ।                                                                                        
                        ਐਕਟ ਅਨੁਸਾਰ ਅਗਰ ਸਾਢੇ ਚਾਰ ਵਰਿ•ਆਂ ਤੋਂ ਪਹਿਲਾਂ ਮੈਂਬਰ ਅਸਤੀਫਾ ਦਿੰਦਾ ਹੈ ਤਾਂ ਉਹ ਵੀ ਪੈਨਸ਼ਨ ਦੇ ਲਾਭ ਤੋਂ ਵਾਂਝਾ ਰਹੇਗਾ। ਮੋਗਾ ਤੋਂ ਜੋਗਿੰਦਰਪਾਲ ਜੈਨ ਅਤੇ ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ ਨੇ ਸਾਢੇ ਚਾਰ ਵਰਿ•ਆਂ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਭਾਵੇਂ ਉਹ ਮੁੜ ਮੈਂਬਰ ਬਣ ਗਏ ਹਨ ਪ੍ਰੰਤੂ ਉਨ•ਾਂ ਦੀ ਇਸ ਟਰਮ ਦੀ ਪੈਨਸ਼ਨ ਦੇ ਲਾਭ ਦਾ ਮਾਮਲਾ ਸਪੱਸ਼ਟ ਨਹੀਂ ਹੈ ਕਿ ਉਨ•ਾਂ ਨੂੰ ਇਸ ਟਰਮ ਦੀ ਪੈਨਸ਼ਨ ਦਾ ਲਾਭ ਮਿਲੇਗਾ ਜਾਂ ਨਹੀਂ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਨੇ ਕਿਹਾ ਕਿ ਐਕਟ ਅਨੁਸਾਰ ਕਿਸੇ ਮੈਂਬਰ ਦੇ ਅਯੋਗ ਐਲਾਨੇ ਜਾਣ ਦੀ ਸੂਰਤ ਵਿੱਚ ਪੈਨਸ਼ਨ ਦੇ ਲਾਭ ਨਹੀਂ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਸਾਢੇ ਚਾਰ ਵਰ੍ਹਿਆਂ ਤੋਂ ਪਹਿਲਾਂ ਅਸਤੀਫ਼ਾ ਦੇਣ ਵਾਲੇ ਮੈਂਬਰਾਂ ਨੂੰ ਵੀ ਇਸ ਹੱਕ ਤੋਂ ਵਾਂਝੇ ਰਹਿਣਾ ਪੈਂਦਾ ਹੈ। ਐਕਟ ਵਿੱਚ ਕੁਝ ਅਸਪਸ਼ਟ ਗੱਲਾਂ ਵੀ ਹਨ, ਜਿਨ੍ਹਾਂ ਵਿੱਚ ਸੋਧ ਕੀਤੀ ਜਾ ਰਹੀ ਹੈ।
                                           ਮੈਨੂੰ ਦੁੱਖ ਹੋਇਆ ਹੈ : ਰਣਜੀਤ ਕੌਰ
ਮੁਹੰਮਦ ਸਦੀਕ ਨਾਲ ਲੰਮਾ ਅਰਸਾ ਸਹਿ ਕਲਾਕਾਰ ਰਹੀ ਰਣਜੀਤ ਕੌਰ ਦਾ ਪ੍ਰਤੀਕਰਮ ਸੀ ਕਿ ਇਨਸਾਨੀ ਤੌਰ ਤੇ ਉਸ ਨੂੰ ਸਦੀਕ ਦੀ ਮੈਂਬਰਸ਼ਿਪ ਰੱਦ ਹੋਣ ਤੇ ਦੁੱਖ ਹੋਇਆ ਹੈ। ਉਨ•ਾਂ ਆਖਿਆ ਕਿ ਸਦੀਕ ਦੀ ਜਿੱਤ ਨਾਲ ਕਲਾਕਾਰ ਭਾਈਚਾਰੇ ਦੀ ਇੱਜਤ ਅਤੇ ਹੋਰ ਮਾਨ ਸਨਮਾਨ ਵਧਿਆ ਸੀ। ਉਨ•ਾਂ ਆਖਿਆ ਕਿ ਜਦੋਂ ਕੋਈ ਚੀਜ ਕੋਲੋ ਖੁਸਦੀ ਹੈ ਤਾਂ ਦੁੱਖ ਤਾਂ ਹਰ ਕਿਸੇ ਨੂੰ ਹੁੰਦਾ ਹੀ ਹੈ। ਦੱਸਣਯੋਗ ਹੈ ਕਿ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਨੇ ਸਾਲ 1967 ਤੋਂ ਸਾਲ 2002 ਤੱਕ ਇਕੱਠੇ ਗਾਇਆ ਹੈ।  

No comments:

Post a Comment