Thursday, April 30, 2015

                                           ਸਰਕਾਰੀ ਸ਼ਰਧਾ
                      ਸ਼ਰਾਬ ਦਾ ‘ਗਦਰ ਸਪੈਸ਼ਲ’ ਬਰਾਂਡ 
                                            ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਨੇ ਐਤਕੀਂ ਗਦਰ ਸ਼ਹੀਦਾਂ ਦੇ ਸਤਾਬਦੀ ਵਰੇ• ਦੇ ਮੌਕੇ ਤੇ ਸ਼ਰਾਬ ਦੇ ‘ਗਦਰ ਸਪੈਸ਼ਲ’ ਬਰਾਂਡ ਨੂੰ ਮੁੜ ਪ੍ਰਵਾਨਗੀ ਦੇ ਦਿੱਤੀ ਹੈ। ਪੂਰੇ ਵਿਸ਼ਵ ਵਿਚ ਸਾਲ 2015 ਨੂੰ ਗਦਰ ਸ਼ਹੀਦਾਂ ਦੀ ਸ਼ਤਾਬਦੀ ਦੇ ਵਰੇ• ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਤੱਥਾਂ ਅਨੁਸਾਰ ਸਾਲ 1915 ਦੇ ਵਰੇ• ਵਿਚ ਸਭ ਤੋਂ ਜਿਆਦਾ ਗਦਰ ਲਹਿਰ ਦੇ ਸ਼ਹੀਦ ਹੋਏ ਹਨ ਜਿਨ•ਾਂ ਵਿਚ ਕਰਤਾਰ ਸਿੰਘ ਸਰਾਭਾ  ਵੀ ਸ਼ਾਮਲ ਸਨ। ਭਾਰਤ ਤੋਂ ਬਿਨ•ਾਂ ਇੰਗਲੈਂਡ,ਕੈਨੇਡਾ,ਅਮਰੀਕਾ ਤੇ ਨਿਊਜ਼ੀਲੈਂਡ ਵਿਚ ਸਤਾਬਦੀ ਸਮਾਗਮ ਹੋ ਰਹੇ ਹਨ। ਵੇਰਵਿਆਂ ਅਨੁਸਾਰ ਕਰ ਅਤੇ ਆਬਕਾਰੀ ਵਿਭਾਗ ਪੰਜਾਬ ਨੇ 27 ਮਾਰਚ 2015 ਨੂੰ ਮੈਸਰਜ ਪਟਿਆਲਾ ਡਿਸਟਿਲਰਜ਼ ਦੇ ਗਦਰ ਸਪੈਸ਼ਲ ਬਰਾਂਡ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਸਰਕਾਰ ਨੇ ਪਿਛਲੇ ਵਰੇ• ਵੀ ਇਸ ਬਰਾਂਡ ਨੂੰ ਹਰੀ ਝੰਡੀ ਦਿੱਤੀ ਸੀ ਪ੍ਰੰਤੂ ਮਗਰੋਂ ਸਰਕਾਰ ਨੇ ਆਪਣੀ ਗਲਤੀ ਅਗਲੇ ਵਰੇ• ਦੌਰਾਨ ਸੁਧਾਰਨ ਦੀ ਗੱਲ ਵੀ ਆਖੀ ਸੀ। ਐਤਕੀਂ ਮੁੜ ਇਸ ਬਰਾਂਡ ਨੂੰ ਸਾਲ 2015 16 ਲਈ ਪ੍ਰਵਾਨਗੀ ਦਿੱਤੀ ਗਈ ਹੈ। ਲੋਕ ਪੱਖੀ ਲਹਿਰਾਂ ਦੇ ਲੋਕਾਂ ਨੇ ਇਸ ਪ੍ਰਵਾਨਗੀ ਦਾ ਸਖਤ ਵਿਰੋਧ ਕੀਤਾ ਹੈ।
                  ਪਲਸ ਮੰਚ ਤਰਫੋਂ ਪਹਿਲੀ ਮਈ 2015 ਨੂੰ ਲੁਧਿਆਣਾ ਵਿਚ ਗਦਰ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਹਨ ਜਿਥੇ ਕਿ ਸ਼ਰਾਬ ਦੇ ਇਸ ਬਰਾਂਡ ਦੇ ਖਿਲਾਫ ਵਿਰੋਧ ਵਜੋਂ ਮਤਾ ਪਾਸ ਕਰਨ ਦਾ ਐਲਾਨ ਵੀ ਕੀਤਾ ਹੈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਪ੍ਰਤੀਕਰਮ ਸੀ ਕਿ ਗਦਰ ਸ਼ਹੀਦਾਂ ਦੀ ਸਤਾਬਦੀ ਦਾ ਇਹੋ ਵਰ•ਾ ਹੈ ਜਦੋਂ ਸਾਲ 1915 ਵਿਚ ਸਭ ਤੋਂ ਜਿਆਦਾ 120 ਸੰਘਰਸ਼ੀ ਯੋਧਿਆਂ ਨੂੰ ਫਾਂਸੀ ਲਾਇਆ ਗਿਆ ਸੀ। ਉਨ•ਾਂ ਆਖਿਆ ਕਿ ਪੂਰਾ ਵਿਸ਼ਵ ਗਦਰ ਸ਼ਹੀਦਾਂ ਨੂੰ ਇਸ ਸਤਾਬਦੀ ਮੌਕੇ ਪ੍ਰਣਾਮ ਕਰ ਰਿਹਾ ਹੈ ਪੰ੍ਰਤੂ ਪੰਜਾਬ ਸਰਕਾਰ ਗਦਰ ਸਪੈਸ਼ਲ ਬਰਾਂਡ ਜਾਰੀ ਕਰਕੇ ਸ਼ਹਾਦਤ ਦੇ ਜਸ਼ਨ ਮਨਾ ਰਹੀ ਹੈ। ਉਨ•ਾਂ ਆਖਿਆ ਕਿ ਉਹ ਮਈ ਦਿਹਾੜੇ ਤੇ ਇਸ ਸਰਕਾਰੀ ਕਾਰਵਾਈ ਖਿਲਾਫ ਮਤਾ ਪਾਸ ਕਰ ਰਹੇ ਹਨ। ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਦਾ ਕਹਿਣਾ ਸੀ ਕਿ ਪੂੰਜੀਪਤੀ ਲੋਕ ਆਪਣੇ ਮੁਨਾਫੇ ਖਾਤਰ ਵਿਰਾਸਤ ਨੂੰ ਗਲਤ ਤਰੀਕੇ ਨਾਲ ਵਰਤ ਰਹੇ ਹਨ ਅਤੇ ਸਰਕਾਰ ਵੀ ਇਸ ਗਲਤ ਸੁਨੇਹੇ ਤੇ ਮੋਹਰ ਲਗਾ ਰਹੀ ਹੈ। ਉਨ•ਾਂ ਆਖਿਆ ਕਿ ਲੋਕਾਂ ਨੂੰ ਇਸ ਬਰਾਂਡ ਦੇ ਖਿਲਾਫ ਉਠਣਾ ਚਾਹੀਦਾ ਹੈ।
                  ਇਸੇ ਤਰ•ਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਸੀ ਕਿ ਇਸ ਬਰਾਂਡ ਨੂੰ ਪ੍ਰਵਾਨਗੀ ਦੇਣੀ ਗਦਰ ਵਿਰਾਸਤ ਤੇ ਕਾਲਖ ਫੇਰਨ ਦੇ ਬਰਾਬਰ ਹੈ। ਉਨ•ਾਂ ਆਖਿਆ ਕਿ ਸਰਕਾਰ ਫੌਰੀ ਇਸ ਬਰਾਂਡ ਨੂੰ ਵਾਪਸ ਲਵੇ ਅਤੇ ਅਮੁਲ ਵਿਰਾਸਤ ਨਾਲ ਸ਼ਰਾਬ ਨੂੰ ਜੋੜਨ ਤੋਂ ਗੁਰੇਜ ਕਰੇ। ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਵੇਲੇ 16 ਸ਼ਰਾਬ ਸਨਅਤਾਂ ਹਨ ਜਿਨ•ਾਂ ਚੋਂ ਦੋ ਸ਼ਰਾਬ ਸਨਅਤਾਂ ਬਠਿੰਡਾ ਜਿਲ•ੇ ਵਿਚ ਹਨ। ਅਕਾਲੀ ਅਤੇ ਕਾਂਗਰਸੀ ਇਨ•ਾਂ ਚੋਂ ਕੁਝ ਸਨਅਤਾਂ ਦੇ ਮਾਲਕ ਵੀ ਹਨ। ਪੰਜਾਬ ਸਰਕਾਰ ਨੇ ਜੂਨ 2014 ਤੋਂ ਨਸ਼ਿਆਂ ਖਿਲਾਫ ਬਕਾਇਦਾ ਮੁਹਿੰਮ ਵੀ ਵਿੱਢੀ ਹੋਈ ਹੈ। ਗਦਰ ਸਪੈਸ਼ਲ ਬਰਾਂਡ ਜਾਰੀ ਕਰਨ ਵਾਲੀ ਮੈਸਰਜ ਪਟਿਆਲਾ ਡਿਸਟਿਲਰਜ਼ ਵਿਚ ਤਾਇਨਾਤ ਕਰ ਅਤੇ ਅਬਕਾਰੀ ਅਫਸਰ ਰਾਜਬੀਰ ਸਿੰਘ ਦਾ ਪ੍ਰਤੀਕਰਮ ਸੀ ਕਿ ਉਨ•ਾਂ ਨੂੰ ਤਾਂ ਪਤਾ ਹੀ ਨਹੀਂ ਕਿ ਐਤਕੀਂ ਇਸ ਬਰਾਂਡ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਾਂ ਨਹੀਂ। ਭਾਰਤੀ ਕਮਿਊਨਿਸ਼ਟ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਨੇ ਸਖਤ ਨੋਟਿਸ ਲੈਂਦੇ ਹੋਏ ਆਖਿਆ ਕਿ ਸਰਕਾਰ ਨੇ ਇਸ ਬਰਾਂਡ ਨੂੰ ਪ੍ਰਵਾਨਗੀ ਦੇ ਕੇ ਦੇਸ਼ ਭਗਤੀ ਦੇ ਵਿਰਸੇ ਦਾ ਅਪਮਾਨ ਕੀਤਾ ਹੈ ਜੋ ਕਿ ਅਤਿ ਨਿੰਦਨਯੋਗ ਹੈ ਅਤੇ ਇਸ ਬਰਾਂਡ ਨੂੰ ਫੌਰੀ ਵਾਪਸ ਲਿਆ ਜਾਣਾ ਚਾਹੀਦਾ ਹੈ।
                   ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀਆਂ ਵੀ ਫਿਰੋਜਪੁਰ ਅਤੇ ਬਠਿੰਡਾ ਵਿਚ ਦੋ ਸ਼ਰਾਬ ਸਨਅਤਾਂ ਹਨ ਜਿਨ•ਾਂ ਦੇ ਸ਼ਰਾਬ ਦੇ ਬਰਾਂਡਾਂ ਵਿਚ ਪੰਜਾਬਣ ਰਸਭਰੀ,ਰਾਤ ਕੀ ਰਾਣੀ,ਪੰਜਾਬ ਗੁਲਾਬ,ਪੰਜਾਬ ਰਸਭਰੀ ਅਤੇ ਮਹਿਕ ਗੁਲਾਬ ਆਦਿ ਸ਼ਾਮਲ ਹਨ। ਇਸੇ ਤਰ•ਾਂ ਹੋਰਨਾਂ ਸ਼ਰਾਬ ਸਨਅਤਾਂ ਤਰਫੋਂ ਮਾਰਕੀਟ ਵਿਚ ਹੀਰ ਤੇ ਰਾਂਝੇ ਦੇ ਨਾਮ ਤੋਂ ਇਲਾਵਾ ਮਾਲਵਾ ਨੰਬਰ ਵਨ,ਦੋਆਬਾ ਰਸਭਰੀ,ਰੈਵੂਲੂਸ਼ਨ ਗਰੀਨ ਸ਼ਰਾਬ ਬਰਾਂਡ ਉਤਾਰੇ ਗਏ ਹਨ।
                                               ਮਾਮਲਾ ਧਿਆਨ ਵਿਚ ਨਹੀਂ : ਸਿੰਗਲਾ
ਮੁੱਖ ਸੰਸਦੀ ਸਕੱਤਰ (ਕਰ ਤੇ ਆਬਕਾਰੀ) ਸ੍ਰੀ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਨ•ਾਂ ਦੇ ਇਸ ਬਰਾਂਡ ਨੂੰ ਪ੍ਰਵਾਨਗੀ ਦੇਣ ਦਾ ਮਾਮਲਾ ਨੋਟਿਸ ਵਿਚ ਨਹੀਂ ਹੈ ਅਤੇ ਇਸ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਸੀ। ਉਨ•ਾਂ ਆਖਿਆ ਕਿ ਇਸ ਹਫਤੇ ਉਨ•ਾਂ ਦੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਇਹ ਮਾਮਲਾ ਰੱਖਿਆ ਜਾਵੇਗਾ।

No comments:

Post a Comment