Friday, July 3, 2015

                                                                    ਡਿਜੀਟਲ ਭਾਰਤ 
                                      ਦਰੱਖਤਾਂ ਹੇਠ ਲੱਗਦੇ ਨੇ ਪ੍ਰਾਇਮਰੀ ਸਕੂਲ 
                                                                     ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਦੇ ਪਿੰਡ ਨੰਗਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਦਰੱਖਤਾਂ ਥੱਲੇ ਚੱਲਦਾ ਹੈ। ਸਕੂਲ ਵਿਚ ਨਾ ਕੋਈ ਕਲਾਸ ਰੂਮ ਹੈ ਅਤੇ ਨਾ ਹੀ ਬਿਜਲੀ ਕੁਨੈਕਸ਼ਨ। ਮਾਨਸਾ ਦੇ ਪਿੰਡ ਹੀਰੋ ਖੁਰਦ ਦਾ ਪ੍ਰਾਇਮਰੀ ਸਕੂਲ ਤਾਂ ਪਿੰਡ ਦੇ ਗੁਰੂ ਘਰ ਵਿਚ ਹੀ ਚੱਲ ਰਿਹਾ ਹੈ। ਇਵੇਂ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ ਦੇ ਪਿੰਡ ਕਾਹਨੇਵਾਲ ਦੇ ਸਰਕਾਰੀ ਸਕੂਲ ਦੀ ਇਮਾਰਤ ਹੀ ਨਹੀਂ ਹੈ। ਬਠਿੰਡਾ ਵਿਚ ਵੀ ਦੋ ਪ੍ਰਾਇਮਰੀ ਸਕੂਲ ਬਿਨ•ਾਂ ਇਮਾਰਤ ਤੋਂ ਚੱਲ ਰਹੇ ਹਨ। ਦਰਜਨਾਂ ਹੋਰ ਪ੍ਰਾਇਮਰੀ ਸਕੂਲ ਇਹੋ ਤਰਾਸਦੀ ਝੱਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਿਜੀਟਲ ਭਾਰਤ ਇਨ•ਾਂ ਸਕੂਲਾਂ ਤੋਂ ਕੋਹਾਂ ਦੂਰ ਹੈ। ਬਾਦਲ ਪਰਿਵਾਰ ਦੇ ਹਲਕਾ ਬਠਿੰਡਾ ਦੇ ਇਹ ਸਰਕਾਰੀ ਪ੍ਰਾਇਮਰੀ ਸਕੂਲ ਆਪਣੇ ਆਪ ਵਿੱਚ ਵਿਕਾਸ ਦਾ ਸੱਚ ਦੱਸਣ ਲਈ ਕਾਫੀ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਦੇ ਇਨ•ਾਂ ਪ੍ਰਾਇਮਰੀ ਸਕੂਲਾਂ ਦੇ ਹਜ਼ਾਰਾਂ ਬੱਚਿਆਂ ਲਈ ਹੁਣ ਅੱਤ ਦੀ ਗਰਮੀ ਕਹਿਰ ਤੋਂ ਘੱਟ ਨਹੀਂ ਹੈ। ਬਠਿੰਡਾ ਜਿਲ•ੇ ਦੇ ਸਰਕਾਰੀ ਸਕੂਲਾਂ ਦੇ 227 ਕਮਰੇ ਅਣਸੁਰੱਖਿਅਤ ਹੋਣ ਕਰਕੇ ਕਰੀਬ ਇੱਕ ਵਰ•ਾ ਢਾਹ ਦਿੱਤੇ ਗਏ ਸਨ ਪ੍ਰੰਤੂ ਨਵੇਂ ਕਮਰੇ ਸਿਰਫ 127 ਹੀ ਬਣੇ ਹਨ। ਇਸ ਜ਼ਿਲ•ੇ ਵਿਚ ਕਰੀਬ 400 ਸਰਕਾਰੀ ਪ੍ਰਾਇਮਰੀ ਸਕੂਲ ਹਨ ਜਿਨ•ਾਂ ਵਿਚ ਕਰੀਬ 55 ਹਜ਼ਾਰ ਬੱਚੇ ਪੜ• ਰਹੇ ਹਨ। ਕਰੀਬ 150 ਅਧਿਆਪਕਾਂ ਦੀ ਵੀ ਕਮੀ ਹੈ।
                         ਵੇਰਵਿਆਂ ਅਨੁਸਾਰ ਪਿੰਡ ਨੰਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 120 ਬੱਚੇ ਗਰਮੀ ਦੀ ਤਪਸ਼ ਵਿਚ ਦਰੱਖਤਾਂ ਹੇਠ ਬੈਠ ਕੇ ਪੜਦੇ ਹਨ। ਸਕੂਲ ਵਿਚ ਸਿਰਫ ਇੱਕ ਕਮਰਾ ਹੈ ਜੋ ਕਿ ਦਫਤਰ ਵਜੋਂ ਵਰਤਿਆ ਜਾ ਰਿਹਾ ਹੈ। ਸਕੂਲ ਦੇ ਚਾਰੋ ਅਧਿਆਪਕ ਬੱਚਿਆਂ ਨੂੰ ਪੂਰਾ ਦਿਨ ਦਰੱਖਤਾਂ ਹੇਠ ਹੀ ਪੜਾਉਦੇ ਹਨ। ਮੀਂਹ ਪੈਣ ਦਾ ਮਤਲਬ ਬੱਚਿਆਂ ਲਈ ਛੁੱਟੀ ਹੀ ਹੁੰਦਾ ਹੈ। ਸਕੂਲ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਬਿਜਲੀ ਕੁਨੈਕਸ਼ਨ ਨਹੀਂ ਹੈ ਅਤੇ ਭਾਖੜਾ ਨਹਿਰ ਤੋਂ ਬੱਚਿਆਂ ਲਈ ਪਾਣੀ ਮੰਗਵਾਇਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਸਕੂਲ ਦੇ ਚਾਰ ਕਮਰੇ ਅਣਸੁਰੱਖਿਅਤ ਹੋਣ ਕਰਕੇ ਢਾਹ ਦਿੱਤੇ ਗਏ ਹਨ। ਬਠਿੰਡਾ ਦੇ ਨਹਿਰੀ ਕੋਠੀ ਰਾਏਕੇ ਦੇ ਪ੍ਰਾਇਮਰੀ ਸਕੂਲ ਅਤੇ ਕੋਠੇ ਮੁਲਤਾਨੀਆ ਦੇ ਪ੍ਰਾਇਮਰੀ ਸਕੂਲ ਕੋਲ ਤਾਂ ਆਪਣੀ ਇਮਾਰਤ ਹੀ ਨਹੀਂ ਹੈ। ਇੱਕ ਸਕੂਲ ਕਿਸੇ ਪ੍ਰਾਈਵੇਟ ਘਰ ਵਿਚ ਚੱਲ ਰਿਹਾ ਹੈ ਜਦੋਂ ਕਿ ਦੂਸਰਾ ਸਕੂਲ ਨੇੜਲੇ ਪਿੰਡ ਦੇ ਮਿਡਲ ਸਕੂਲ ਦੀ ਉਧਾਰੀ ਇਮਾਰਤ ਵਿਚ ਹੈ। ਇਸੇ ਤਰ•ਾਂ ਕਿਲੀ ਨਿਹਾਲ ਸਿੰਘ ਦੇ ਪ੍ਰਾਇਮਰੀ ਸਕੂਲ ਕੋਲ ਸਿਰਫ ਦੋ ਕਮਰੇ ਬਚੇ ਹਨ। ਸਕੂਲ ਵਿਚ ਅੱਠ ਅਧਿਆਪਕ ਅਤੇ 175 ਬੱਚੇ ਹਨ। ਸਕੂਲ ਇੰਚਾਰਜ ਪ੍ਰੀਤਮ ਸਿੰਘ ਨੇ ਦੱਸਿਆ ਕਿ ਚੌਥੀ ਕਲਾਸ ਦਰੱਖਤਾਂ ਹੇਠ ਲੱਗਦੀ ਹੈ ਜਦੋਂ ਕਿ ਦੋ ਕਮਰੇ ਲਾਗਲੇ ਹਾਈ ਸਕੂਲ ਤੋਂ ਉਧਾਰੇ ਲਏ ਹਨ।
                        ਪਿੰਡ ਬਹਿਮਣ ਜੱਸਾ ਸਿੰਘ,ਪਿੰਡ ਰਾਮਪੁਰਾ,ਬੰਘੇਰ ਚੜ•ਤ ਸਿੰਘ,ਝੰਡੂਕੇ ਸਮੇਤ ਕਈ ਹੋਰ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਏਦਾ ਦੇ ਹੀ ਹਾਲਾਤ ਹਨ। ਜ਼ਿਲ•ੇ ਦੇ ਅਜਿਹੇ ਸਕੂਲਾਂ ਵਿਚ 127 ਨਵੇਂ ਕਲਾਸ ਰੂਮਜ਼ ਦੀ ਲੋੜ ਹੈ ਜਿਨ•ਾਂ ਵਾਸਤੇ 6.98 ਕਰੋੜ ਦੇ ਫੰਡਾਂ ਦੀ ਲੋੜ ਹੈ। ਜ਼ਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਸ਼ਿਵ ਪਾਲ ਗੋਇਲ ਦਾ ਕਹਿਣਾ ਸੀ ਕਿ ਇਨ•ਾਂ ਸਕੂਲਾਂ ਵਾਸਤੇ ਨਵੇਂ ਕਮਰਿਆਂ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਪ੍ਰੰਤੂ ਹਾਲੇ ਫੰਡ ਪ੍ਰਾਪਤ ਨਹੀਂ ਹੋਏ ਹਨ। ਉਨ•ਾਂ ਆਖਿਆ ਕਿ ਨੰਗਲਾ ਸਮੇਤ ਸਾਰੇ ਸਕੂਲਾਂ ਵਿਚ ਜਲਦੀ ਹੀ ਕਮਰਿਆਂ ਦੀ ਮੁਸ਼ਕਲ ਦੂਰ ਹੋ ਜਾਵੇਗੀ। ਬਿਨ•ਾਂ ਇਮਾਰਤ ਚੱਲ ਰਹੇ ਸਕੂਲਾਂ ਦੀ ਵੀ ਪਲੈਨਿੰਗ ਚੱਲ ਰਹੀ ਹੈ। ਮਾਨਸਾ ਜਿਲ•ੇ ਦੇ ਪਿੰਡ ਕਾਹਨੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਕੋਈ ਇਮਾਰਤ ਨਹੀਂ ਹੈ। ਸਕੂਲ ਦੇ ਲਾਗੇ ਹੀ ਐਮ.ਪੀ ਬਲਵਿੰਦਰ ਸਿੰਘ ਭੂੰਦੜ ਦੀ ਰਿਹਾਇਸ਼ ਹੈ। ਸਕੂਲ ਦੇ ਪੰਜ ਕਮਰੇ ਅਣਸੁਰੱਖਿਅਤ ਹੋਣ ਕਰਕੇ ਢਾਹ ਦਿੱਤੇ ਗਏ ਸਨ। ਸਕੂਲ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ 90 ਬੱਚੇ ਹਨ ਅਤੇ ਤਿੰਨ ਅਧਿਆਪਕ ਹਨ ਜਿਨ•ਾਂ ਵਾਸਤੇ ਪਖਾਨੇ ਤਾਂ ਸਰਕਾਰ ਨੇ ਬਣਾ ਦਿੱਤੇ ਹਨ ਪ੍ਰੰਤੂ ਇਮਾਰਤ ਨਹੀਂ ਬਣਾਈ ਹੈ ਜਿਸ ਕਰਕੇ ਲਾਗਲੇ ਹਾਈ ਸਕੂਲ ਦੀ ਲੈਬ ਅਤੇ ਇੱਕ ਕਮਰਾ ਉਧਾਰਾ ਲਿਆ ਹੈ।
                        ਮਾਨਸਾ ਦੇ ਪਿੰਡ ਹੀਰੋ ਖੁਰਦ ਦਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਚੱਲ ਰਿਹਾ ਹੈ। ਸਕੂਲ ਦੇ ਕਮਰਿਆਂ ਦੀ ਛੱਤਾਂ ਨੂੰ ਅਣਸੁਰੱਖਿਅਤ ਐਲਾਨਿਆ ਹੋਇਆ ਹੈ ਜਿਨ•ਾਂ ਵਾਸਤੇ ਕਰੀਬ 6.50 ਲੱਖ ਦੀ ਲੋੜ ਹੈ। ਸਕੂਲ ਦੇ 177 ਬੱਚੇ ਹੁਣ ਪਿੰਡ ਦੇ ਗੁਰੂ ਘਰ ਵਿਚ ਬੈਠ ਕੇ ਪੜ•ਦੇ ਹਨ। ਸਕੂਲ ਇੰਚਾਰਜ ਗੁਰਬਾਜ਼ ਸਿੰਘ ਦਾ ਕਹਿਣਾ ਸੀ ਕਿ ਜਦੋਂ ਗੁਰੂ ਘਰ ਵਿਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਬੱਚਿਆਂ ਨੂੰ ਆਰਜੀ ਤੌਰ ਤੇ ਪੁਰਾਣੀ ਸਕੂਲ ਇਮਾਰਤ ਵਿਚ ਸਿਫਟ ਕਰ ਲੈਂਦੇ ਹਨ। ਜਾਣਕਾਰੀ ਅਨੁਸਾਰ ਜ਼ਿਲ•ਾ ਮਾਨਸਾ ਵਿਚ 297 ਸਰਕਾਰੀ ਪ੍ਰਾਇਮਰੀ ਸਕੂਲ ਹਨ ਜਿਨ•ਾਂ ਵਿਚ ਕਰੀਬ 36 ਹਜ਼ਾਰ ਬੱਚੇ ਪੜ•ਦੇ ਹਨ। ਇਸ ਜ਼ਿਲ•ੇ ਵਿਚ ਕਰੀਬ 150 ਕਮਰੇ ਅਣਸੁਰੱਖਿਅਤ ਹੋਣ ਕਰਕੇ ਢਾਹ ਦਿੱਤੇ ਗਏ ਸਨ। ਇਸ ਜ਼ਿਲ•ੇ ਵਿਚ 169 ਕਮਰਿਆਂ ਵਾਸਤੇ 9.24 ਕਰੋੜ ਦੇ ਫੰਡਾਂ ਦੀ ਲੋੜ ਹੈ। ਜਨਵਰੀ ਮਹੀਨੇ ਵਿਚ ਇਹ ਫੰਡ ਮੰਗੇ ਗਏ ਸਨ ਪ੍ਰੰਤੂ ਸਰਕਾਰ ਨੇ ਪ੍ਰਵਾਨਗੀ ਤਾਂ ਭੇਜ ਦਿੱਤੀ ਪ੍ਰੰਤੂ ਫੰਡ ਨਹੀਂ ਦਿੱਤੇ। ਜ਼ਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ) ਮਾਨਸਾ ਸ੍ਰੀ ਜਸਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੇ ਨਵੇਂ ਕਮਰਿਆਂ ਦੀ ਮੰਗ ਸਰਕਾਰ ਨੂੰ ਭੇਜੀ ਹੋਈ ਹੈ ਪ੍ਰੰਤੂ ਹਾਲੇ ਤੱਕ ਫੰਡ ਆਏ ਨਹੀਂ ਹਨ। ਉਨ•ਾਂ ਦੱਸਿਆ ਕਿ ਹੀਰੋ ਖੁਰਦ ਦੇ ਸਕੂਲ ਵਾਸਤੇ ਫੰਡਾਂ ਦੀ ਪ੍ਰਵਾਨਗੀ ਆ ਗਈ ਹੈ। ਵੇਰਵਿਆਂ ਅਨੁਸਾਰ ਇਸ ਜ਼ਿਲ•ੇ ਦੇ ਪਿੰਡ ਬਾਜੇਵਾਲਾ,ਨਿਊ ਅਕਲੀਆਂ,ਖੈਰਾ ਕਲਾਂ ਸਮੇਤ ਦਰਜਨਾਂ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਵਾਸਤੇ ਕਲਾਸ ਰੂਮ ਪੂਰੇ ਨਹੀਂ ਹਨ।
                                  ਸਰਕਾਰ ਜੜ•ਾਂ ਵੱਲ ਧਿਆਨ ਦੇਵੇ : ਸਿੱਖਿਆ ਬਚਾਓ ਮੰਚ
ਸਿੱਖਿਆ ਬਚਾਓ ਮੰਚ ਦੇ ਸੀਨੀਅਰ ਆਗੂ ਰਾਜੇਸ਼ ਮੌਂਗਾ ਤੇ ਸੁਖਦੇਵ ਮਿੱਤਲ ਦਾ ਕਹਿਣਾ ਸੀ ਕਿ ਪੜਾਈ ਲਈ ਢੁਕਵੇਂ ਮਾਹੌਲ ਦਾ ਹੋਣਾ ਲਾਜ਼ਮੀ ਹੈ ਅਤੇ ਖਾਸ ਕਰਕੇ ਪ੍ਰਾਇਮਰੀ ਸਿੱਖਿਆ ਹੀ ਵਿੱਦਿਅਕ ਢਾਂਚੇ ਦੀ ਜੜ• ਹੁੰਦੀ ਹੈ ਅਤੇ ਇਨ•ਾਂ ਜੜ•ਾਂ ਵੱਲ ਸਰਕਾਰ ਧਿਆਨ ਦੇਣਾ ਚਾਹੀਦਾ ਹੈ। ਉਨ•ਾਂ ਆਖਿਆ ਕਿ ਸਿੱਖਿਆ ਨੂੰ ਵਿਕਾਸ ਦੇ ਪੈਮਾਨੇ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਹੈ।
     

No comments:

Post a Comment