Tuesday, July 28, 2015

                                          ਕਾਣੀ ਵੰਡ
                 ਥਾਣੇ ਹੁਣ ਏ.ਕੇ 47 ਬਿਨਾਂ ਖਾਲੀ
                                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਬਹੁਤੇ ਥਾਣੇ ਹੁਣ ਏ.ਕੇ 47 ਤੋਂ ਬਿਨ•ਾਂ ਹਨ। ਵੀ.ਆਈ.ਪੀ ਲੋਕਾਂ ਅਤੇ ਅਫਸਰਾਂ ਨੇ ਆਪਣੀ ਸੁਰੱਖਿਆ ਵਾਸਤੇ ਏ.ਕੇ 47 ਰਾਈਫਲਾਂ ਲਈਆਂ ਹੋਈਆਂ ਹਨ। ਅੱਤਵਾਦੀ ਹਮਲੇ ਦੇ ਟਾਕਰੇ ਵਾਸਤੇ ਏ.ਕੇ 47 ਰਾਈਫਲਾਂ ਨੂੰ ਨੰਬਰ ਵਨ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਦੀ ਫਾਈਰਿੰਗ ਤੇਜ ਰਫਤਾਰੀ ਹੁੰਦੀ ਹੈ। ਦੀਨਾਨਗਰ ਦੇ ਅੱਤਵਾਦੀ ਹਮਲੇ ਮਗਰੋਂ ਥਾਣਿਆਂ ਨੇ ਮੁੜ ਏ.ਕੇ 47 ਰਾਈਫਲਾਂ ਦੀ ਲੋੜ ਮਹਿਸੂਸ ਕੀਤੀ ਹੈ। ਸੂਤਰ ਦੱਸਦੇ ਹਨ ਕਿ ਵੀ.ਆਈ.ਪੀ ਲੋਕ ਅਤੇ ਵੱਡੇ ਅਫਸਰ ਏ.ਕੇ 47 ਨਾਲ ਆਪਣੇ ਗੰਨਮੈਨ ਲੈਸ ਰੱਖਣ ਲੱਗੇ ਹਨ। ਇੱਥੋਂ ਤੱਕ ਕਿ ਏ.ਕੇ 47 ਰਾਈਫਲਾਂ ਸਿਫਾਰਸ਼ ਨਾਲ ਲਈ ਜਾਂਦੀ ਹੈ। ਪੰਜਾਬ ਸਰਕਾਰ ਥਾਣਿਆਂ ਦੀ ਸੁਰੱਖਿਆ ਦਾਅ ਤੇ ਲਾ ਕੇ ਵੀ.ਆਈ.ਪੀਜ਼ ਨੂੰ ਏ.ਕੇ 47 ਰਾਈਫਲਾਂ ਵੰਡ ਰਹੀ ਹੈ। ਫਰੀਦਕੋਟ ਪੁਲੀਸ ਤੋਂ 7 ਜੁਲਾਈ 2015 ਨੂੰ ਆਰ.ਟੀ.ਆਈ ਤਹਿਤ ਜੋ ਸੂਚਨਾ ਪ੍ਰਾਪਤ ਹੋਈ ਹੈ, ਉਸ ਅਨੁਸਾਰ ਫਰੀਦਕੋਟ ਜ਼ਿਲ•ੇ ਦੇ ਕਿਸੇ ਵੀ ਪੁਲੀਸ ਥਾਣੇ ਵਿਚ ਏ.ਕੇ 47 ਰਾਈਫਲ ਹੀ ਨਹੀਂ ਹੈ। ਅੱਧੀ ਦਰਜ਼ਨ ਪੁਲੀਸ ਥਾਣੇ ਇਨ•ਾਂ ਰਾਈਫਲਾਂ ਤੋਂ ਵਾਂਝੇ ਹਨ। ਸਾਲ 2008 ਤੋਂ 2011 ਤੱਕ ਇਸ ਜ਼ਿਲ•ੇ ਵਿਚ ਕੁੱਲ 50 ਏ.ਕੇ 47 ਰਾਈਫਲਾਂ ਸਨ ਅਤੇ ਇਹ ਸਾਰੀਆਂ ਹੀ ਏ.ਕੇ 47 ਰਾਈਫਲਾਂ ਵੀ.ਆਈ.ਪੀਜ਼ ਅਤੇ ਅਫਸਰਾਂ ਦੇ ਗੰਨਮੈਨਾਂ ਕੋਲ ਸਨ। ਕਿਸੇ ਵੀ ਥਾਣੇ ਵਿਚ ਕੋਈ ਏ.ਕੇ 47 ਨਹੀਂ ਸੀ। ਸਾਲ 2011 12 ਵਿਚ ਇਸ ਜ਼ਿਲ•ੇ ਨੂੰ 25 ਹੋਰ ਏ.ਕੇ 47 ਰਾਈਫਲਾਂ ਮਿਲ ਗਈਆਂ ਸਨ। ਇਸ ਵੇਲੇ ਜ਼ਿਲ•ਾ ਪੁਲੀਸ ਕੋਲ ਕੁੱਲ 75 ਏ.ਕੇ 47 ਰਾਈਫਲਾਂ ਚੋਂ 59 ਰਾਈਫਲਾਂ ਵੀ.ਆਈ.ਪੀਜ਼ ਅਤੇ ਅਫਸਰਾਂ ਦੀ ਸੁਰੱਖਿਆ ਵਿਚ ਹਨ। ਥਾਣਿਆਂ ਵਿਚ ਇਨ•ਾਂ ਦੀ ਗਿਣਤੀ ਨਿਲ ਹੈ ਜਦੋਂ ਕਿ ਬਾਕੀ 16 ਰਾਈਫਲਾਂ ਜ਼ਿਲ•ਾ ਅਸਲਾ ਭੰਡਾਰ ਵਿਚ ਹਨ।
                       ਬਠਿੰਡਾ ਜ਼ਿਲ•ੇ ਦੇ ਪੁਲੀਸ ਥਾਣਿਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਜ਼ਿਲ•ੇ ਦੇ 20 ਥਾਣਿਆਂ ਚੋਂ ਸਿਰਫ 7 ਥਾਣਿਆਂ ਵਿਚ ਹੀ ਏ.ਕੇ 47 ਰਾਈਫਲਾਂ ਹਨ ਜਦੋਂ ਕਿ ਬਾਕੀ 13 ਥਾਣੇ ਇਸ ਤੋਂ ਖਾਲ•ੀ ਹਨ। ਪਤਾ ਲੱਗਾ ਹੈ ਕਿ ਜ਼ਿਲ•ੇ ਵਿਚ ਕਰੀਬ 100 ਏ.ਕੇ 47 ਰਾਈਫਲਾਂ ਹਨ ਜਿਨ•ਾਂ ਚੋਂ ਵੱਡੀ ਗਿਣਤੀ ਏ.ਕੇ  47 ਰਾਈਫਲਾਂ ਵੀ.ਆਈ.ਪੀਜ਼ ਅਤੇ ਅਫਸਰਾਂ ਕੋਲ ਹਨ। ਐਸ.ਐਸ.ਪੀ ਬਠਿੰਡਾ ਸ੍ਰੀ ਇੰਦਰਮੋਹਨ ਸਿੰਘ ਭੱਟੀ ਦਾ ਕਹਿਣਾ ਸੀ ਕਿ ਥਾਣਿਆਂ ਵਿਚ ਲੋੜ ਅਨੁਸਾਰ ਏ.ਕੇ 47 ਰਾਈਫਲਾਂ ਹਨ ਅਤੇ ਪਿਛਲੇ ਦੋ ਵਰਿ•ਆਂ ਵਿਚ ਹੋਰ ਏ.ਕੇ 47 ਰਾਈਫਲਾਂ ਵੀ ਪ੍ਰਾਪਤ ਹੋਈਆਂ ਹਨ। ਸੂਤਰਾਂ ਅਨੁਸਾਰ ਪੰਜਾਬ ਦੇ ਸਰਹੱਦੀ ਖੇਤਰ ਨੂੰ 9500 ਦੇ ਕਰੀਬ  ਏ.ਕੇ 47 ਰਾਈਫਲਾਂ ਦਿੱਤੀਆਂ ਹੋਈਆਂ ਹਨ। ਸਰਹੱਦੀ ਖੇਤਰ ਦੀ ਸਥਿਤੀ ਥੋੜੀ ਬਿਹਤਰ ਹੈ ਪ੍ਰੰਤੂ ਫਿਰ ਵੀ ਸਰਹੱਦੀ ਜ਼ਿਲਿ•ਆਂ ਵਿਚ ਵੀ.ਆਈ.ਪੀਜ਼ ਅਤੇ ਅਫਸਰਾਂ ਦੇ ਗੰਨਮੈਨ ਏ.ਕੇ 47 ਨਾਲ ਲੈਸ ਹਨ। ਕੁਝ ਅਰਸਾ ਪਹਿਲਾਂ ਫਿਰੋਜਪੁਰ ਪੁਲੀਸ ਨੇ ਦੱਸਿਆ ਸੀ ਕਿ ਉਨ•ਾਂ ਨੇ 96 ਪੁਲੀਸ ਕਰਮਚਾਰੀਆਂ ਨੂੰ ਏ.ਕੇ 47 ਰਾਈਫਲਾਂ ਦਿੱਤੀਆਂ ਹੋਈਆਂ ਹਨ। ਇਸ ਜ਼ਿਲ•ੇ ਵਿਚ ਕੁਝ ਐਨ.ਜੀ. ਓਜ਼ ਅਸਲੇ ਦੀ ਕਮੀ ਮਹਿਸੂਸ ਕਰ ਰਹੇ ਹਨ। ਹਾਕਮ ਧਿਰ ਦੇ ਛੋਟੇ ਵੱਡੇ ਨੇਤਾਵਾਂ ਦੇ ਤਕਰੀਬਨ ਗੰਨਮੈਨ ਏ.ਕੇ 47 ਨਾਲ ਲੈਸ ਹਨ।
                      ਫਿਰੋਜਪੁਰ ਰੇਂਜ ਦੇ ਡੀ.ਆਈ.ਜੀ ਸ੍ਰੀ ਅਮਰ ਸਿੰਘ ਚਹਿਲ ਦਾ ਕਹਿਣਾ ਸੀ ਕਿ ਰੇਂਜ ਵਿਚ ਜਿਨੀਆਂ ਏ.ਕੇ.47 ਰਾਈਫਲਾਂ ਦੀ ਜਰੂਰਤ ਹੈ, ਉਨ•ੀਆਂ ਮੌਜੂਦ ਹਨ। ਉਨ•ਾਂ ਆਖਿਆ ਕਿ ਕਿਤੇ ਵੀ ਇਨ•ਾਂ ਅਸਾਲਟਾਂ ਦੀ ਕੋਈ ਕਮੀ ਨਹੀਂ ਹੈ। ਵੇਰਵਿਆਂ ਅਨੁਸਾਰ ਜ਼ਿਲ•ਾ ਹੁਸ਼ਿਆਰਪੁਰ ਵਿਚ ਏ.ਕੇ 47 ਰਾਈਫਲਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਕੁਝ ਅਰਸਾ ਪਹਿਲਾਂ ਇਸ ਜਿਲ•ੇ ਵਿਚ 50 ਦੇ ਕਰੀਬ ਏ.ਕੇ 47 ਰਾਈਫਲਾਂ ਦੀ ਘਾਟ ਸੀ ਜਿਸ ਵਾਰੇ ਡੀ.ਜੀ.ਪੀ ਨੂੰ ਲਿਖਿਆ ਗਿਆ ਸੀ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਦੋ ਵਰੇ• ਪਹਿਲਾਂ ਕਰੀਬ ਦੋ ਹਜ਼ਾਰ ਤੋਂ ਜਿਆਦਾ ਨਵੀਆਂ ਏ.ਕੇ 47 ਰਾਈਫਲਾਂ ਦੀ ਖਰੀਦ ਵੀ ਕੀਤੀ ਸੀ ਅਤੇ ਹਰ ਜ਼ਿਲ•ੇ ਨੂੰ ਮੰਗ ਅਨੁਸਾਰ ਇਨ•ਾਂ ਦੀ ਵੰਡ ਕੀਤੀ ਗਈ ਸੀ।  ਮੁਕਤਸਰ ਤੇ ਲੁਧਿਆਣਾ ਜ਼ਿਲ•ੇ ਦੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਜਿਆਦਾ ਏ.ਕੇ 47 ਰਾਈਫਲਾਂ ਤਾਂ ਵੀ.ਆਈ.ਪੀਜ਼ ਹੀ ਲੈ ਜਾਂਦੇ ਹਨ। ਜਾਣਕਾਰੀ ਅਨੁਸਾਰ ਜਦੋਂ ਪੰਜਾਬ ਕਾਲੇ ਦੌਰ ਵਿਚੋਂ ਗੁਜਰ ਰਿਹਾ ਸੀ ਤਾਂ ਉਦੋਂ ਪਹਿਲੀ ਦਫਾ ਸਾਲ 1991 ਵਿਚ ਪੰਜਾਬ ਪੁਲੀਸ ਨੇ 1021 ਦੇ ਕਰੀਬ ਏ.ਕੇ 47 ਰਾਈਫਲਾਂ ਦੀ ਖਰੀਦ ਕੀਤੀ ਗਈ ਸੀ। ਉਦੋਂ ਪੰਜਾਬ ਪੁਲੀਸ ਨੂੰ ਮੁਠਭੇੜਾਂ ਦੌਰਾਨ ਦੂਸਰੀ ਤਰਫੋਂ ਵੀ ਏ.ਕੇ 47 ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਤਵਾਦ ਦੇ ਸਮੇਂ ਫੜੀਆਂ ਏ.ਕੇ 47 ਰਾਈਫਲਾਂ ਅੱਜ ਵੀ ਥਾਣਿਆਂ ਵਿਚ ਪਈਆਂ ਹਨ। ਬਠਿੰਡਾ ਦੇ ਥਾਣਾ ਕੋਤਵਾਲੀ ਵਿਚ ਸਾਲ 1988 ਵਿਚ ਫੜੀਆਂ ਦੋ ਏ.ਕੇ 47 ਰਾਈਫਲਾਂ ਪਈਆਂ ਹਨ ਜਦੋਂ ਕਿ ਥਾਣਾ ਸੰਗਤ ਵਿਚ ਦੋ ਏ.ਕੇ 47 ਰਾਈਫਲਾਂ ਪਈਆਂ ਹਨ।
                          ਰਾਮਾਂ ਥਾਣੇ ਵਿਚ ਦੋ ਏ.ਕੇ 56 ਅਤੇ ਇੱਕ ਏ.ਕੇ 47 ਪਈ ਹੈ ਜੋ ਕਿ ਬਰਾਮਦ ਕੀਤੀ ਗਈ ਸੀ। ਸੂਤਰਾਂ ਅਨੁਸਾਰ ਪੰਜਾਬ ਦੇ ਕੈਬਨਿਟ ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਨਾਲ ਜੋ ਗੰਨਮੈਨ ਤਾਇਨਾਤ ਹਨ,ਉਹ ਸਾਰੇ ਹੀ ਏ.ਕੇ 47 ਨਾਲ ਲੈਸ ਹਨ। ਨੇਤਾਵਾਂ ਦਾ ਤਰਕ ਹੈ ਕਿ ਉਨ•ਾਂ ਨੂੰ ਨਿਯਮਾਂ ਅਨੁਸਾਰ ਗੰਨਮੈਨ ਅਤੇ ਅਸਲਾ ਅਲਾਟ ਹੁੰਦਾ ਹੈ ਜੋ ਪੁਲੀਸ ਦੀ ਡਿਊਟੀ ਹੈ। ਥਾਣਾ ਮਾਨਸਾ ਦੇ ਇੱਕ ਮੁੱਖ ਥਾਣਾ ਅਫਸਰ ਨੇ ਦੱਸਿਆ ਕਿ ਏ.ਕੇ 47 ਦੀ ਸਭ ਤੋਂ ਵੱਧ ਲੋੜ ਤਾਂ ਥਾਣਿਆਂ ਵਿਚ ਹੈ ਪ੍ਰੰਤੂ ਥਾਣੇ ਹੀ ਇਨ•ਾਂ ਤੋਂ ਵਾਂਝੇ ਹਨ। ਹੁਣ ਜਦੋਂ ਦੀਨਾਨਗਰ ਘਟਨਾ ਵਾਪਰ ਗਈ ਹੈ ਤਾਂ ਥਾਣਿਆਂ ਦੀ ਸੁਰੱਖਿਆ ਨੂੰ ਮੁੜ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦੀ ਲੋੜ ਬਣ ਗਈ ਹੈ।
 

No comments:

Post a Comment