Wednesday, February 20, 2019

                           ਆਫਤ ’ਚ ਅੰਨਦਾਤਾ 
        ਕਿਹੜੇ ਖੂਹ ਵਿੱਚ ਡਿੱਗੀਏ ਸਰਕਾਰੇ !
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਕਰੀਬ ਪੰਦਰਾਂ ਹਜ਼ਾਰ ਡਿਫਾਲਟਰ ਕਿਸਾਨਾਂ ਨੂੰ ਜੇਲ੍ਹ ਦਿਖਾਉਣ ਦੀ ਤਿਆਰੀ ਜਾਪਦੀ ਹੈ ਜਿਨ੍ਹਾਂ ਨੂੰ ਕਰਜ਼ਾ ਮੁਆਫੀ ਦੀ ਉਡੀਕ ਬਣੀ ਹੋਈ ਸੀ। ਕਰਜ਼ਾ ਮੁਆਫੀ ਦੇ ਦੌਰ ’ਚ ਇਹ ਕਿਸਾਨ ਕਿਹੜੇ ਖੂਹ ਵਿਚ ਡਿੱਗਣ। ਪੰਜਾਬ ਸਰਕਾਰ ਏਦਾਂ ਹੀ ਅਵੇਸਲੀ ਰਹੀ ਤਾਂ ਆਉਂਦੇ ਦਿਨਾਂ ’ਚ ਡਿਫਾਲਟਰ ਕਿਸਾਨਾਂ ਦੇ ਟਿਕਾਣੇ ਜੇਲ੍ਹਾਂ ਵਿਚ ਬਣ ਜਾਣੇ ਹਨ। ਇਕੱਲੇ ਸਹਿਕਾਰੀ ਬੈਂਕ ਹੀ ਨਹੀਂ, ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਵੱਲੋਂ ਚੈੱਕ ਬਾਊਂਸ ਦੇ ਕੇਸ ਧੜਾਧੜ ਅਦਾਲਤਾਂ ਵਿਚ ਪਾਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਬੈਂਕਾਂ ਵੱਲੋਂ ਕਰਜ਼ਾ ਦੇਣ ਮੌਕੇ ਲਏ ਚੈੱਕਾਂ ਨੂੰ ਪਹਿਲਾਂ ਬੈਂਕ ’ਚ ਲਾਇਆ ਜਾਂਦਾ ਹੈ। ਜਦੋਂ ਚੈੱਕ ਬਾਊਂਸ ਹੋੋ ਜਾਂਦਾ ਹੈ ਤਾਂ ਬੈਂਕਾਂ ਵੱਲੋਂ ਕਿਸਾਨਾਂ ’ਤੇ ਦਬਾਓ ਲਈ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1938 ਦੀ ਧਾਰਾ 138 ਤਹਿਤ ਅਦਾਲਤ ’ਚ ਕੇਸ ਦਾਇਰ ਕੀਤਾ ਜਾਂਦਾ ਹੈ। ਕਿਸਾਨਾਂ ਤੋਂ ਖ਼ਾਲੀ ਚੈੱਕ ਲੈਣ ਦਾ ਰੌਲਾ ਵੱਖਰਾ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਜੋ ਅਲੱਗ ਅਲੱਗ ਸਰੋਤਾਂ ਤੋਂ ਵੇਰਵੇ ਇਕੱਠੇ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਬੈਂਕਾਂ ਵੱਲੋਂ ਚੈੱਕ ਬਾਊਂਸ ਹੋਣ ਮਗਰੋਂ ਕਰੀਬ 15 ਹਜ਼ਾਰ ਕੇਸ ਕਿਸਾਨਾਂ ਖ਼ਿਲਾਫ਼ ਅਦਾਲਤਾਂ ਵਿਚ ਪਾਏ ਹੋਏ ਹਨ।
                ਇਕੱਲੇ ਖੇਤੀ ਵਿਕਾਸ ਬੈਂਕਾਂ ਦੇ ਕਰੀਬ ਅੱਠ ਹਜ਼ਾਰ ਕੇਸ ਹਨ ਜਿਨ੍ਹਾਂ ਤਹਿਤ ਕਿਸਾਨਾਂ ਨੂੰ ਅਦਾਲਤੀ ਗੇੜ ਵਿਚ ਪਾਇਆ ਗਿਆ ਹੈ। ਕਰੀਬ ਢਾਈ ਦਰਜਨ ਕੇਸਾਂ ਵਿਚ ਕਿਸਾਨਾਂ ਨੂੰ ਸਜ਼ਾ ਹੋ ਚੁੱਕੀ ਹੈ ਜਦੋਂ ਕਿ ਕਰੀਬ 100 ਕਰਜ਼ਾਈ ਕਿਸਾਨਾਂ ਨੂੰ ਅਦਾਲਤਾਂ ਨੇ ਭਗੌੜੇ ਵੀ ਕਰਾਰ ਦਿੱਤਾ ਹੈ। ਡੇਢ ਸਾਲ ਪਹਿਲਾਂ ਪਿੰਡ ਸਾਹਨੇਵਾਲੀ (ਮਾਨਸਾ) ਦੇ ਕਿਸਾਨ ਹਰਦੀਪ ਸਿੰਘ ਨੂੰ ਚੈੱਕ ਬਾਊਂਸ ਕੇਸ ਵਿਚ ਸਜ਼ਾ ਹੋਈ। ਜੇਲ੍ਹ ਜਾਣ ਮਗਰੋਂ ਕਿਸਾਨ ਤਣਾਓ ਵਿਚ ਚਲਾ ਗਿਆ। ਜਦੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਉਸ ਨੇ ਭਾਖੜਾ ਨਹਿਰ ਦੇ ਕੰਢੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤਾਜ਼ਾ ਕੇਸ ਬਠਿੰਡਾ ਦੇ ਪਿੰਡ ਝੁੰਬਾਂ ਦੇ ਕਿਸਾਨ ਉਜਾਗਰ ਸਿੰਘ ਦਾ ਹੈ ਜਿਸ ਨੂੰ ਅਦਾਲਤ ਨੇ ਚੈੱਕ ਬਾਊਂਸ ’ਚ ਡੇਢ ਸਾਲ ਦੀ ਸਜ਼ਾ ਸੁਣਾਈ ਹੈ। ਸਹਿਕਾਰੀ ਬੈਂਕਾਂ ਨੇ ਉਸ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ।  ਮਾਨਸਾ ਦੇ ਪਿੰਡ ਨੰਗਲ ਕਲਾਂ ਦਾ ਕਿਸਾਨ ਤੇਜਾ ਸਿੰਘ ਏਦਾਂ ਦੇ ਕੇਸ ਵਿਚ ਹੀ ਜੇਲ੍ਹ ਵਿਚ ਬੰਦ ਹੈ। ਉਸ ਨੇ ਕਰਜ਼ਾ ਵੀ ਤਾਰ ਦਿੱਤਾ ਹੈ। ਬੈਂਕਾਂ ਦੀ ਬਦੌਲਤ ਮਾਨਸਾ ਦੇ ਪਿੰਡ ਵਾਜੇਵਾਲਾ ਦਾ ਮਨਜੀਤ ਸਿੰਘ ਅਤੇ ਸਾਹਨੇਵਾਲੀ ਦਾ ਜਗਸੀਰ ਸਿੰਘ ਸਜ਼ਾ ਯਾਫਤਾ ਬਣ ਗਏ ਹਨ।
                ਸਾਹਨੇਵਾਲੀ ਦੇ ਤਿੰਨ ਹੋਰ ਕਿਸਾਨਾਂ ਦੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। ਪਿੰਡ ਖੋਖਰ ਖੁਰਦ ਦਾ ਕਿਸਾਨ ਜਸਕਰਨ ਸਿੰਘ ਅਦਾਲਤੀ ਗੇੜ ਵਿਚ ਫਸਿਆ ਹੋਇਆ ਹੈ। ਬਠਿੰਡਾ ਦੇ ਪਿੰਡ ਕੋਟਗੁਰੂ ਦੇ ਕਿਸਾਨ ਰਾਮ ਸਿੰਘ ਖ਼ਿਲਾਫ਼ ਪ੍ਰਾਈਵੇਟ ਬੈਂਕ ਨੇ ਕੇਸ ਦਾਇਰ ਕੀਤਾ। ਹੁਣ ਪੁਲੀਸ ਨੇ ਉਸ ਦੇ ਗ੍ਰਿਫਤਾਰੀ ਵਰੰਟ ਲਏ ਹਨ। ਜੋਧਪੁਰ ਪਾਖਰ ਦੇ ਕਿਸਾਨ ਰਣਜੀਤ ਸਿੰਘ ਨੂੰ ਸ਼ਾਹੂਕਾਰਾਂ ਵੱਲੋਂ ਪਾਏ ਕੇਸ ਵਿਚ ਡੇਢ ਸਾਲ ਦੀ ਸਜ਼ਾ ਹੋਈ ਹੈ। ਜਦੋਂ ਪੇਸ਼ ਨਾ ਹੋਇਆ ਤਾਂ ਹੁਣ ਉਸ ਦੇ ਦਾਦੇ ਜੋਗਿੰਦਰ ਸਿੰਘ ਦੇ ਗ੍ਰਿਫਤਾਰੀ ਵਰੰਟ ਕੱਢੇ ਗਏ ਹਨ। ਚਨਾਰਥਲ ਦੇ ਕਿਸਾਨ ਕੁਲਦੀਪ ਸਿੰਘ ਅਤੇ ਗੁਰਤੇਜ ਸਿੰਘ ਤੋਂ ਇਲਾਵਾ ਝੁੰਬਾ ਪਿੰਡ ਦੇ ਸੁਖਪ੍ਰੀਤ ਸਿੰਘ ਦਾ ਕੇਸ ਵੀ ਅਦਾਲਤ ਵਿਚ ਸੁਣਵਾਈ ਅਧੀਨ ਹੈ। ਖੇਤੀ ਵਿਕਾਸ ਬੈਂਕਾਂ ਦੇ ਕਰੀਬ 72 ਹਜ਼ਾਰ ਡਿਫਾਲਟਰ ਹਨ ਅਤੇ ਇਸ ਬੈਂਕ ਨੂੰ ਕਰਜ਼ਾ ਮੁਆਫੀ ਦੇ ਲਾਭ ਦੇ ਘੇਰੇ ਚੋਂ ਬਾਹਰ ਰੱਖਿਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੇ 12 ਡਿਫਾਲਟਰ ਕਿਸਾਨਾਂ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ ਜਾਂ ਫਿਰ ਬੈਂਕਾਂ ਨੇ ਨੋਟਿਸ ਦੇ ਦਿੱਤੇ ਹਨ। ਬਰਨਾਲਾ ਦੇ ਤਿੰਨ ਪਿੰਡਾਂ ਦੇ ਕਰੀਬ 25 ਕਿਸਾਨ ਇਸ ਗੇੜ ਵਿਚ ਫਸੇ ਹਨ।
              ਬਹੁਤੇ ਕਿਸਾਨ ਤਾਂ ਸਜ਼ਾ ਹੋੋਣ ਮਗਰੋਂ ਲੁਕ ਛਿੱਪ ਕੇ ਦਿਨ ਕੱਟ ਰਹੇ ਹਨ। ਪਰਿਵਾਰਾਂ ਕੋਲ ਕਿਸ਼ਤਾਂ ਤਾਰਨ ਲਈ ਕੋਈ ਪੈਸਾ ਨਹੀਂ ਹੈ। ਫੂਲ ਅਦਾਲਤ ਨੇ ਅਗਸਤ 2018 ਵਿਚ ਕਿਸਾਨ ਜਗਤਾਰ ਸਿੰਘ ਅਤੇ ਅਜੈਬ ਸਿੰਘ ਨੂੰ ਅਤੇ ਬਠਿੰਡਾ ਅਦਾਲਤ ਨੇ ਕਿਸਾਨ ਬਖਸ਼ੀਸ਼ ਸਿੰਘ ਅਤੇ ਮਲਕੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੈ। ਜ਼ਿਲ੍ਹਾ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਚ ਕਰੀਬ ਤਿੰਨ ਦਰਜਨ ਡਿਫਾਲਟਰ ਕਿਸਾਨ ਭਗੌੜੇ ਐਲਾਨੇ ਗਏ ਹਨ। ਪੰਜਾਬ ਨੈਸ਼ਨਲ ਬੈਂਕ ਨੇ ਦਸੰਬਰ 2018 ਦੇ ਮਹੀਨੇ ਵਿਚ ਤਿੰਨ ਕਿਸਾਨਾਂ ਨੂੰ ਫਿਰੋਜ਼ਪੁਰ ਅਦਾਲਤ ਚੋਂ ਭਗੌੜੇ ਕਰਾਰ ਦਿਵਾਇਆ ਹੈ। ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਪਿੰਡ ਬੰਡਲਾ,ਕਮਲ ਬੋਦਲਾ,ਚੱਕ ਬੰਗੇ,ਸੋਢੀਵਾਲਾ,ਮੱਲਾਂਵਾਲਾ,ਮੱਲੀਆਂ,ਬਾਰੇ ਕੇ,ਨੌ ਬਹਿਰਾਮ ਸਿੰਘ,ਮੱੜੇ ਖਾਨ,ਚੱਕ ਦੋਨਾ ਦੇ ਦਰਜਨਾਂ ਕਿਸਾਨ ਇਸ ਵੇਲੇ ਭਗੌੜੇ ਕਰਾਰ ਦਿੱਤੇ ਹੋਏ ਹਨ। ਜ਼ਿਲ੍ਹਾ ਮੁਕਤਸਰ ਦੇ ਪਿੰਡ ਸੀਰੇਵਾਲਾ ਅਤੇ ਪਟਿਆਲਾ ਦੇ ਪਿੰਡ ਸੈਦੀਪੁਰ ਦੇ ਕਿਸਾਨ ਵੀ ਭਗੌੜੇ ਐਲਾਨੇ ਗਏ ਹਨ। ਮੋਗਾ ਜ਼ਿਲ੍ਹੇ ਦੇ ਕਰੀਬ ਢਾਈ ਦਰਜਨ ਕਿਸਾਨ ਭਗੌੜੇ ਐਲਾਨੇ ਹਨ।
                             ਸਰਕਾਰ ਜ਼ਖ਼ਮਾਂ ਤੇ ਮੱਲਮ ਲਾਏ : ਭੈਣੀ ਬਾਘਾ
ਸੱਤ ਕਿਸਾਨ ਧਿਰਾਂ ਤਰਫੋਂ ਚੈੱਕ ਬਾਊਂਸ ਦੇ ਮਾਮਲੇ ਨੂੰ ਲੈ ਕੇ ਲੁਧਿਆਣਾ ਵਿਚ ਸੰਘਰਸ਼ ਵਿੱਢ ਦਿੱਤਾ ਹੈ। ਉੱਧਰ, ਸਹਿਕਾਰੀ ਬੈਂਕਾਂ ਨੇ ਅਦਾਲਤੀ ਕੇਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਸੀ ਕਿ ਸਰਕਾਰ ਨੇ ਕਰਜ਼ਾਈ ਕਿਸਾਨਾਂ ਦੇ ਜ਼ਖ਼ਮਾਂ ਤੇ ਮਲ੍ਹਮ ਦੀ ਥਾਂ ਲੂਣ ਭੁੱਕਣਾ ਸ਼ੁਰੂ ਕਰ ਦਿੱਤਾ ਹੈ।
                     ਕਿਸਾਨ ਧਿਰਾਂ ਨਾਲ ਮੀਟਿੰਗ ਅੱਜ
ਰਜਿਸਟਰਾਰ (ਸਹਿਕਾਰਤਾ) ਸ੍ਰੀ ਵਿਕਾਸ ਗਰਗ ਦਾ ਕਹਿਣਾ ਸੀ ਕਿ ਭਲਕੇ ਚੰਡੀਗੜ੍ਹ ਵਿਚ ਸਹਿਕਾਰਤਾ ਮੰਤਰੀ ਦੀ ਪ੍ਰਧਾਨਗੀ ਹੇਠ ਕਿਸਾਨ ਧਿਰਾਂ ਅਤੇ ਬੈਂਕ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਚੈੱਕ ਬਾਊਂਸ ਦੇ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਹੋਵੇਗਾ। ਖੇਤੀ ਵਿਕਾਸ ਬੈਂਕਾਂ ਦੇ ਐਮ.ਡੀ ਸ੍ਰੀ ਜੇ.ਕੇ.ਜੈਨ ਦਾ ਕਹਿਣਾ ਸੀ ਕਿ ਪੀ.ਏ.ਡੀ.ਬੀ ਬੈਂਕਾਂ ਵੱਲੋਂ ਖਾਲੀ ਚੈੱਕ ਨਹੀਂ ਲਏ ਜਾਂਦੇ ਹਨ ਅਤੇ ਇਹ ਚੈੱਕ ਸਿਰਫ਼ ਸਕਿਊਰਿਟੀ ਵਜੋਂ ਲਏ ਜਾਂਦੇ ਹਨ। ਭਲਕੇ ਮੀਟਿੰਗ ਵਿਚ ਸਰਕਾਰ ਨੇ ਆਖਰੀ ਫੈਸਲਾ ਕਰਨਾ ਹੈ।



3 comments:

  1. ਜਦੋ ਦਾ ਦੇਸ਼ ਅਜਾਦ ਹੋਇਆ ਹੈ ਉਦੋ ਤੋ ਕੁਝ group ਮਲਾਈ ਖਾ ਰਹੇ ਹਨ.
    1) Politicians,2)Govt ਦੀ ਨੋਕਰੀ ਕਰਨ ਵਾਲੇ 3)industrialists,4)ਜਿਨਾ ਨੂ kumbh ਮੇਲੇ ਤੋ ਪੈਸਾ ਬੰਨਦਾ ਹੈ - kumbh ਤਾ ਹਰੇਕ ਸਾਲ ਆਇਆ ਹੀ ਰਹਿੰਦਾ - ਕਦੇ ਅਰਧ, ਕਦੇ ਪੂਰਾ, ਕਦੇ ਨਾਸਿਕ ਦਾ ਕਦੇ ਅਲਾਹਾਬਾਦ ਦਾ. ਇਸ ਸਾਲ 22,000ਕਰੋੜ ਕਿਸ ਦੇ ਜੇਬ ਵਿਚ ਜਾਣਾ ਹੈ!!
    ਜਿਸ group ਨੀ lose ਕੀਤਾ ਹੈ ਓਹ Punjab ਤੇ ਸਿਖ. 1947 ਤੋ ਪਹਿਲਾ ਪੰਜਾਬ ਵਿਚ trade, ਪੈਸਾ ਤੇ culture ਹੁੰਦਾ ਸੀ. ਅਜਾਦੀ ਤੋ ਬਾਦ - ਪੰਜਾਬ ਦਾ ਬੋਰਡਰ ਬੰਦ ਕਰ ਦਿਤਾ ਤੇ ਮੁੰਬਈ ਬਣ ਗਿਆ trade ਦਾ hub - ਪੈਸਾ ਮੁੰਬਈ ਗਿਆ ਤੇ ਨਾਲੇ ਹੀ ਫ਼ਿਲਮਾ ਵਾਲੇ ਵੀ. ਫਿਰ ਇਨਾ industrialists ਦੇਸ ਵਪਾਰ ਵਾਸਤੇ ਬੰਦ ਕਰਕੇ - govt ਬੈਂਕਾ ਤੋ loan ਲੈ ਕੇ ਤੇ licence ਲੈ ਅਮੀਰ ਹੋ ਗਏ - ਨਾ ਤਾ ਬੈਕ ਦਾ ਪੈਸਾ ਵਾਪਸ ਕਰਦੇ ਸੀ ਤੇ ਨਾਲੇ ਹੋਰ ਕਿਸੇ ਨੂ ਆਵਦੀ ਚੀਜ ਨਹੀ ਵੇਚਣ ਦਿੰਦੇ ਸੀ - ਸਿਰਫ ਇੱਕ ਜਾਣਾ ਕਰ ਬਣਾਓਦਾ ਸੀ - ਇੱਕ ਜਾਣਾ fridge ਤੇ ਅਲਮਾਰੀਆ, ਇੱਕ ਜਾਣਾ ਗੈਸ ਵੇਚਦਾ ਸੀ.ਇਨਾ ਨੇ ਦੇਸ ਦਾ ਭਠਾ ਗੁਲ ਕੀਤਾ ਹੈ.
    9.5 ਲਖ ਕਰੋੜ ਬੈਂਕਾ ਦਾ ਕਰਜਾ ਵਡੇ industrialists ਖਾ ਗਏ - ਦੇ ਸਕਦੇ ਹਨ ਪਰ ਨਹੀ ਦਿੰਦੇ - ਇਨਾ ਨੂ wilful defaulters ਕਹਿੰਦੇ ਹਨ. ਰਘੁ ਰਾਮ ਰਾਜਨ ਨੇ ਮੰਗਿਆ ਤਾ ਉਸ ਦਾ ਬਿਸਤਰਾ ਗੋਲ ਕਰ ਦਿਤਾ. ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਥਲੇ bjp ਨੇ ਦੁਕਾਨਦਾਰਾ ਨੂ 4 ਲਖ ਕਰੋੜ ਦਿਤਾ - Dec, 2017 ਤਕ - ਹਰੇਕ 2 ਕਰੋੜ ਲੈ ਸਕਦਾ ਹੈ - ਨਾ ਕੋਈ ਗਰੰਟੀ ਦੇਣੀ ਹੈ ਨਾ ਕੋਈ ਚੀਜ ਗਿਰਵੀ ਰਖਨੀ ਹੈ ਲਿੰਕ ਥਲੇ ਦੇਖੋ. ਇਹ ਪੈਸਾ ਮੋੜੇਗਾ ਕੋਣ? ਬੈੰਕ ਕਦੇ ਵੀ ਇਹ ਪੈਸਾ ਵਾਪਸ ਨਹੀ ਲੈ ਸਕੇਗੀ - ਕਿਓਕਿ ਇਹ govt ਬੈਂਕਾ ਦਾ ਪੈਸਾ ਹੈ - ਇਹ ਲੋਕਾ ਦਾ ਪੈਸਾ ਹੈ - govt ਸ਼ਾਪ ਕੇ ਬੈੰਕ ਵਿਚ ਫਿਰ ਪਾ ਦੇਵੇਗੀ ਹੋਲੀ ਕੁ ਦੇਣੇ - ਕਦੇ ਲੋਕਾ ਨੂ ਪਤਾ ਨਹੀ ਲਗੇਗਾ - majority ਅਨਪੜ ਹਨ - ਇੰਗਲਿਸ਼ ਅਖਬਾਰ ਨਹੀ ਪੜਦੇ Under the Mudra scheme, over Rs 4 lakh crore guarantee-less loans have been given to about 9.75 lakh youth for business https://www.firstpost.com/business/at-ficci-event-narendra-modi-trains-guns-on-congress-for-bad-loan-mess-calls-it-big-scam-4257059.html

    ReplyDelete
  2. ਜਿਨੇ ਵੀ ਅਕਾਲੀ ਤੇ ਕਾੰਗ੍ਰੇਸੀ ਵਡੇ leader ਹਨ - ਇਸਤਰੀ leader ਵੀ - ਦੇਖੋ ਵੀ ਇਨਾ ਨੇ ਤੇ ਇਨਾ ਦੇ ਪਰਿਵਾਰਾ ਨੇ ਕਰਜਾ ਮੁਆਫੀ ਦਾ ਕਿਨਾ ਲਾਭ ਲਿਆ ਹੈ!!!!
    ਜੇ ਕੋਈ 3ji ਧਿਰ ਚੈਕ ਕਰੇ ਤਾ ਸਾਇਦ ਕਿਸੇ ਨਹੀ ਛਡਿਆ ਹੋਣਾ. ਇਹ ਲੋਕ ਹੈ ਹੀ govt - ਲੋਕਾ ਨੂ suck ਕਰਨ ਨੂ

    ReplyDelete
  3. ਲੋਕਾ ਦਾ ਸਿਰ ਤੇ ਲੋਕਾਂ ਦੀਆਂ ਜੁਤੀਆ
    ਤੇ ਮੋਦੀ ਜਿਸ ਕਿਸੇ ਨੂ ਬਖਸ ਦੇਵੇ ਵੋਟਾ ਦਾ ਕਰਕੇ. ਆਪ ਹੁਣ 28,000 ਹਜਾਰ ਕਰੋੜ ਕਢਾ ਲਿਆ Reserve ਬੈੰਕ ਤੋ
    ਪਹਿਲਾ ਰਗੂ ਰਾਮ ਰਾਜਨ ਨੇ industrialist ਤੋ loan ਵਾਪਸ ਮਗਿਆ - ਉਸ ਦਾ ਬਿਸਤਰਾ ਗੋਲ ਕਰ ਦਿਤਾ

    ਫਿਰ Urjit ਪਟੇਲ ਨੇ 27,000 ਕਰੋੜ ਦੇਣ ਤੋ ਮਨਾ ਕਰ ਦਿਤਾ - ਉਸ ਦਾ ਬਿਸਤਰਾ ਗੋਲ ਕਰ ਦਿਤਾ

    ਤੇ ਉਸ ਦੀ ਜਗਾ ਤੇ ਆਵਦਾ ਬੰਦਾ ਲਾ ਕੇ Reserve ਬੈੰਕ ਤੋ 28,000 ਕਰੋੜ ਦਾ ਚੈਕ ਲੈ ਲਿਆ - ਤੇ 5 ਕਿਲਿਆ ਵਾਲਿਆ ਨੂ 500ਰੁਪੇ ਮਹੀਨਾ ਦੇਣ ਦਾ ਵਾਆਦਾ ਕਰ ਲਿਆ

    In fact, the issue had resulted in a public stand-off last year between the RBI and the government, and was cited as one of the reasons for the abrupt exit of then Governor Urjit Patel. The Finance Ministry had asked the central bank to transfer about ₹27, 000 crore of surplus capital withheld by it in the previous two financial years.

    “Based on a limited audit review, and after applying the extant economic capital framework, the board (of RBI) decided to transfer an interim surplus of ₹280 billion (₹28,000 crore) to the Central government for the half-year ended December 31, 2018,” said an RBI statement issued after its
    https://www.thehindubusinessline.com/money-and-banking/rbi-to-pay-28000-cr-interim-dividend-to-govt/article26304468.ece

    ReplyDelete