Monday, August 29, 2016

                            ਬਾਬੇ ਨੇ ਖੋਲੀ
                ਸਰਕਾਰੀ ਢੋਲ ਦੀ ਪੋਲ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਵਾਹ ਵਾਹ ਖੱਟਣ ਲਈ ਇੱਕ ਬਾਬੇ ਦੀ ਅਖਬਾਰਾਂ ਵਿਚ ਫੋਟੋ ਤਾਂ ਲਾ ਦਿੱਤੀ ਪ੍ਰੰਤੂ ਉਸ ਦੀ ਬੁਢਾਪਾ ਪੈਨਸ਼ਨ ਨਹੀਂ ਲਾਈ। ਸਰਕਾਰ ਦੀ ਇਸ ਮਸ਼ਹੂਰੀ ਵਾਲੇ 'ਸੱਚ' ਦੀ ਫਰੀਦਕੋਟ ਦੇ ਇੱਕ ਬਾਬੇ ਨੇ ਪੋਲ ਖੋਲ• ਦਿੱਤੀ ਹੈ। ਪੰਜਾਬ ਸਰਕਾਰ ਨੇ ਨੌ ਵਰਿ•ਆਂ ਦੀ ਪ੍ਰਾਪਤੀਆਂ ਦੱਸਣ ਲਈ ਜੋ ਬੁਢਾਪਾ ਪੈਨਸ਼ਨ ਦੀ ਮਸ਼ਹੂਰੀ ਵਾਲਾ ਇਸ਼ਤਿਹਾਰ ਅਖਬਾਰਾਂ ਵਿਚ ਛਾਪਿਆ ਹੈ, ਉਸ ਦਾ ਸੱਚ ਬਜ਼ੁਰਗ ਸੈਲਾ ਸਿੰਘ ਨੇ ਬੇਪਰਦ ਕਰ ਦਿੱਤਾ ਹੈ। ਬੁਢਾਪਾ ਪੈਨਸ਼ਨ ਵਾਲੇ ਇਸ਼ਤਿਹਾਰ ਵਿਚ ਦੋ ਬਜ਼ੁਰਗਾਂ ਦੀ ਤਸਵੀਰ ਵੀ ਛਾਪੀ ਗਈ ਹੈ ਜਿਨ•ਾਂ ਚੋਂ ਇੱਕ ਬਜ਼ੁਰਗ ਫਰੀਦਕੋਟ ਜ਼ਿਲ•ੇ ਦੇ ਪਿੰਡ ਕਲੇਰ ਦਾ  ਬਜ਼ੁਰਗ ਸ਼ੈਲਾ ਸਿੰਘ ਹੈ। ਬੁਢਾਪਾ ਪੈਨਸ਼ਨ ਵਾਲੇ ਇਸ਼ਤਿਹਾਰ ਵਿਚ ਦੋ ਬਜ਼ੁਰਗਾਂ ਦੀ ਤਸਵੀਰ ਹੇਠਾਂ 'ਸਾਰੀਆਂ ਪੈਨਸ਼ਨਾਂ 250 ਰੁਪਏ ਤੋਂ ਵਧਾ ਕੇ 500 ਰੁਪਏ ਕੀਤੀਆਂ' ਵੀ ਲਿਖਿਆ ਗਿਆ ਹੈ। ਫਰੀਦਕੋਟ ਜ਼ਿਲ•ੇ ਦਾ 82 ਵਰਿ•ਆਂ ਦਾ ਬਜ਼ੁਰਗ ਸ਼ੈਲਾ ਸਿੰਘ ਆਖਦਾ ਹੈ ਕਿ ਪੰਜਾਬ ਸਰਕਾਰ ਨੇ ਤਾਂ ਉਸ ਦੀ ਬੁਢਾਪਾ ਪੈਨਸ਼ਨ ਲਾਈ ਹੀ ਨਹੀਂ ਹੈ। ਉਸ ਨੇ ਦੱਸਿਆ ਕਿ ਉਹ 9 ਵਰਿ•ਆਂ ਤੋਂ ਬੁਢਾਪਾ ਪੈਨਸ਼ਨ ਲਈ ਅਪਲਾਈ ਕਰ ਰਿਹਾ ਹੈ ਪ੍ਰੰਤੂ ਅੱਜ ਤੱਕ ਉਸ ਦੀ ਪੈਨਸ਼ਨ ਨਹੀਂ ਲੱਗੀ।
                    ਉਸ ਨੇ ਆਖਿਆ ਕਿ ਸਰਕਾਰ ਨੇ ਅਖਬਾਰਾਂ ਦੇ ਇਸ਼ਤਿਹਾਰਾਂ ਵਿਚ ਉਸ ਦੀ ਫੋਟੋ ਤਾਂ ਲਾ ਦਿੱਤੀ ਪ੍ਰੰਤੂ ਪੈਨਸ਼ਨ ਲਾਈ ਨਹੀਂ। ਉਸ ਦੀ ਬਿਰਧ ਪਤਨੀ ਦੀ ਵੀ ਬੁਢਾਪਾ ਪੈਨਸ਼ਨ ਨਹੀਂ ਲੱਗੀ ਹੋਈ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਡਾ.ਸੇਨੂੰ ਦੁੱਗਲ ਨਾਲ ਸੰਪਰਕ ਕਰਨਾ ਚਾਹਿਆ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।  ਜਾਣਕਾਰੀ ਅਨੁਸਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਹੀ ਇਸ਼ਤਿਹਾਰਾਂ ਵਾਸਤੇ ਤਸਵੀਰਾਂ ਦੀ ਚੋਣ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਹੁਣ ਲੋਕ ਸੰਪਰਕ ਮਹਿਕਮੇ ਦੇ ਅਧਿਕਾਰੀ ਸਾਰਾ ਨਜ਼ਲਾ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਤੇ ਝਾੜ ਰਹੇ ਹਨ। ਸੂਤਰ ਦੱਸਦੇ ਹਨ ਕਿ ਪਿੰਡ ਕਲੇਰ ਦੀ ਪੰਚਾਇਤ ਨੇ ਇਸ ਬਜ਼ੁਰਗ ਦੇ ਪੈਨਸ਼ਨ ਵਾਲੇ ਫਾਰਮ ਉਪਰ ਭੇਜੇ ਸਨ ਪ੍ਰੰਤੂ ਪੈਨਸ਼ਨ ਲੱਗ ਨਹੀਂ ਸਕੀ।

3 comments: