Wednesday, August 10, 2016

                                ਸਦਕੇ ਜਾਈਏ
                     ਨੀਂ ਸੜਕੇ ਬਾਦਲ ਦੀਏ ...
                                ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਦੇ ਪਿੰਡ ਬਾਦਲ ਦੀ ਵੀ.ਆਈ.ਪੀ ਸੜਕ ਦੀ ਲਿਸ਼ਕ ਪੁਸ਼ਕ ਕਰੋੜਾਂ ਰੁਪਏ ਛੱਕ ਗਈ ਹੈ। ਲੋਕ ਨਿਰਮਾਣ ਵਿਭਾਗ ਅਤੇ ਜੰਗਲਾਤ ਵਿਭਾਗ ਕਰੀਬ ਪੰਜ ਵਰਿ•ਆਂ ਤੋਂ ਇਸ ਸੜਕ ਨੂੰ ਹਰਾ ਭਰਾ ਬਣਾਉਣ ਤੇ ਜੁਟੇ ਹੋਏ ਹਨ। ਜੰਗਲਾਤ ਮਹਿਕਮੇ ਨੇ ਤਾਂ ਇਸ ਵੀ.ਆਈ.ਪੀ ਸੜਕ ਤੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੀ 12 ਮੈਂਬਰੀ ਟੀਮ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੀ ਹੋਈ ਹੈ। ਦੂਸਰੀ ਤਰਫ਼ ਲੋਕ ਨਿਰਮਾਣ ਵਿਭਾਗ ਤਰਫ਼ੋਂ ਪੌਦਿਆਂ ਦੀ ਸਾਂਭ ਸੰਭਾਲ ਲਈ ਪਾਣੀ ਪਾਉਣ ਦਾ ਬਕਾਇਦਾ ਠੇਕਾ ਦਿੱਤਾ ਹੋਇਆ ਹੈ। ਇਹ ਮਹਿਕਮਾ ਇਨ•ਾਂ ਪੌਦਿਆਂ ਦੀ ਸਾਂਭ ਸੰਭਾਲ ਆਦਿ ਤੇ ਕਰੀਬ ਇੱਕ ਕਰੋੜ ਰੁਪਏ ਖਰਚ ਕਰ ਚੁੱਕਾ ਹੈ। ਸਾਲ 2011-12 ਤੋਂ ਇਹ ਪ੍ਰੋਜੈਕਟ ਚੱਲ ਰਿਹਾ ਹੈ। ਜੰਗਲਾਤ ਵਿਭਾਗ ਬਠਿੰਡਾ ਵਲੋਂ ਆਰ.ਟੀ.ਆਈ ਤਹਿਤ ਦਿੱਤੇ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਪੰਜ ਵਰਿ•ਆਂ ਵਿਚ 10.49 ਲੱਖ ਰੁਪਏ ਵੱਖ ਵੱਖ ਸਕੀਮਾਂ ਤਹਿਤ ਇਸ ਵੀ.ਆਈ.ਪੀ ਸੜਕ ਤੇ ਖਰਚ ਹੋ ਚੁੱਕੇ ਹਨ। ਮਹਿਕਮੇ ਨੇ ਨਾਬਾਰਡ,ਗਰੀਨ ਮਿਸ਼ਨ ਪੰਜਾਬ ਅਤੇ ਕੈਪਾ ਸਕੀਮ ਤਹਿਤ ਪੈਸਾ ਖਰਚ ਕੀਤਾ ਹੈ। ਸਰਕਾਰੀ ਸੂਚਨਾ ਅਨੁਸਾਰ ਇਸ ਸੜਕ ਤੇ ਦੋ ਮੁਲਾਜ਼ਮ ਅਤੇ 10 ਤੋਂ 15 ਮਜ਼ਦੂਰ ਤਾਇਨਾਤ ਕੀਤੇ ਹੋਏ ਹਨ ਜਿਨ•ਾਂ ਦੀ ਗਿਣਤੀ ਘਟਦੀ ਵਧਦੀ ਰਹਿੰਦੀ ਹੈ।
                        ਜਾਣਕਾਰੀ ਅਨੁਸਾਰ ਵੀ.ਆਈ.ਸੜਕ ਦੇ ਦੋਹੇ ਪਾਸੇ ਕਰੀਬ 3500 ਅਸ਼ੋਕਾ ਦਰਖ਼ਤਾਂ ਤੋਂ ਇਲਾਵਾ ਚਕਰੇਸੀਆ, ਜਕਰੰਡਾ ਅਤੇ ਕੁਇੰਨਜ਼ ਦਰਖ਼ਤ ਵੀ ਲਗਾਏ ਗਏ ਸਨ। ਅਸ਼ੋਕਾ ਦਰਖ਼ਤ ਤੇ ਪ੍ਰਤੀ ਪੌਦਾ 50 ਰੁਪਏ ਤੋਂ 150 ਰੁਪਏ ਤੱਕ ਖਰਚ ਕੀਤੇ ਹਨ। ਦੇਹਰਾਦੂਨ ਅਤੇ ਮਲੇਰਕੋਟਲਾ ਤੋਂ ਵਿਸ਼ੇਸ਼ ਤੌਰ ਤੇ ਅਸ਼ੋਕਾ ਦਰਖ਼ਤ ਲਿਆਂਦੇ ਗਏ ਸਨ। ਸੂਤਰ ਦੱਸਦੇ ਹਨ ਕਿ ਇਨ•ਾਂ ਦਰਖਤਾਂ ਦੀ ਖਰੀਦ ਤੇ ਕਰੀਬ 10 ਲੱਖ ਰੁਪਏ ਜੰਗਲਾਤ ਮਹਿਕਮੇ ਨੇ ਵੱਖਰੇ ਖਰਚ ਕੀਤੇ ਸਨ। ਇਸ ਸੜਕ ਦੀ ਗਰੀਨ ਪੱਟੀ ਦੀ ਸਾਂਭ ਸੰਭਾਲ ਜੰਗਲਾਤ ਮਹਿਕਮੇ ਵਲੋਂ ਕੀਤੀ ਜਾ ਰਹੀ ਹੈ ਜਦੋਂ ਕਿ ਸੜਕ ਦੇ ਡਿਵਾਈਡਰ ਨੂੰ ਹਰਾ ਭਰਾ ਬਣਾਉਣ ਦੀ ਜਿੰਮੇਵਾਰੀ ਲੋਕ ਨਿਰਮਾਣ ਵਿਭਾਗ ਕੋਲ ਹੈ। ਇਹ ਸੜਕ ਕਰੀਬ 28 ਕਿਲੋਮੀਟਰ ਲੰਮੀ ਹੈ ਜਿਸ ਦੇ ਡਿਵਾਈਡਰ ਵਿਚਲੇ ਪੌਦਿਆਂ ਤੇ ਲੋਕ ਨਿਰਮਾਣ ਵਿਭਾਗ ਨੇ 10 ਲੱਖ ਰੁਪਏ ਖਰਚ ਕੀਤੇ ਸਨ ਜਿਸ ਤਹਿਤ ਬਠਿੰਡਾ ਤੋਂ ਬਾਦਲ ਤੱਕ 21295 ਕਨੇਰ ਦੇ ਦਰਖਤ ਲਗਾਏ ਗਏ ਹਨ। ਮੋਟੇ ਅੰਦਾਜ਼ੇ ਅਨੁਸਾਰ ਲੋਕ ਨਿਰਮਾਣ ਵਿਭਾਗ ਇਸ ਸੜਕ ਤੇ ਹੁਣ ਤੱਕ ਕਰੀਬ ਇੱਕ ਕਰੋੜ ਰੁਪਏ ਖਰਚ ਕਰ ਚੁੱਕਾ ਹੈ ਅਤੇ ਪੰਜਾਬ ਦੀ ਇਹ ਪਹਿਲੀ ਪੇਂਡੂ ਸੜਕ ਹੈ ਜਿਸ ਦੀ ਸਜਾਵਟ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਦਰਖਤਾਂ ਦੀ ਸਾਂਭ ਸੰਭਾਲ ਦਾ ਵੱਖਰਾ ਠੇਕਾ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਤਰਫ਼ੋਂ ਹੀ ਪੌਦਿਆਂ ਨੂੰ ਖਾਦ ਅਤੇ ਪਾਣੀ ਵਗੈਰਾ ਦਿੱਤਾ ਜਾਂਦਾ ਹੈ।
                   ਪਤਾ ਲੱਗਾ ਹੈ ਕਿ ਅੰਮ੍ਰਿ੍ਰਤਸਰ ਦੇ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਉਪਰ ਵੀ ਲੋਕ ਨਿਰਮਾਣ ਵਿਭਾਗ ਦੇ ਬਾਗਬਾਨੀ ਵਿੰਗ ਵਲੋਂ ਪੌਦਿਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਜੰਗਲਾਤ ਵਿਭਾਗ ਵਲੋਂ ਪਿੰਡ ਬਾਦਲ ਦੀ ਦਿੱਖ ਨੂੰ ਚਾਰ ਚੰਨ ਲਾਉਣ ਲਈ ਸੈਂਕੜੇ ਖਜੂਰਾਂ ਦੇ ਦਰਖ਼ਤ ਵੀ ਲਗਾਏ ਗਏ ਸਨ। ਦੱਸਣਯੋਗ ਹੈ ਕਿ ਬਠਿੰਡਾ ਬਾਦਲ ਸੜਕ ਮਾਰਗ ਨੂੰ ਕੇਂਦਰੀ ਸੜਕ ਫੰਡ ਦੇ ਪੈਸੇ ਨਾਲ ਬਣਾਇਆ ਗਿਆ ਹੈ। ਇਹ ਫੰਡ ਰਾਮਪੁਰਾ ਤਲਵੰਡੀ ਸਾਬੋ ਸੜਕ ਮਾਰਗ ਲਈ ਲਾਏ ਸਨ। ਉਸ ਮਗਰੋਂ ਇਸ ਸੜਕ ਮਾਰਗ ਤੇ ਰੇਲਵੇ ਓਵਰ ਬਰਿੱਜ ਬਣਾਇਆ ਗਿਆ ਸੀ ਜਿਸ ਵਾਸਤੇ ਰੇਲਵੇ ਨੇ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਇਹ ਖਰਚਾ ਵੀ ਸਰਕਾਰ ਨੇ ਹੀ ਝੱਲ ਲਿਆ ਸੀ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਹਰ ਸੜਕ ਪਿੰਡ ਬਾਦਲ ਵਰਗੀ ਸੜਕ ਵਾਂਗ ਹੋਣੀ ਚਾਹੀਦੀ ਹੈ ਪ੍ਰੰਤੂ ਇਸ ਸੜਕ ਦੀ ਦਿੱਖ ਤੋਂ ਆਮ ਲੋਕਾਂ ਤੇ ਖਾਸ ਲੋਕਾਂ ਵਿਚਲੇ ਵੰਡੀ ਸਾਫ ਨਜ਼ਰ ਪੈਂਦੀ ਹੈ। ਉਨ•ਾਂ ਆਖਿਆ ਕਿ ਆਪ ਪੇਂਡੂ ਸੜਕਾਂ ਤੇ ਤਾਂ ਖੱਡੇ ਪਏ ਹੋਏ ਹਨ।
                                              ਹੁਣ ਵਿਸ਼ੇਸ਼ ਫੰਡ ਨਹੀਂ ਆਏ : ਤਿਵਾੜੀ
ਜ਼ਿਲ•ਾ ਜੰਗਲਾਤ ਅਫਸਰ ਬਠਿੰਡਾ ਸ੍ਰੀ ਸੰਜੀਵ ਤਿਵਾੜੀ ਦਾ ਕਹਿਣਾ ਸੀ ਕਿ ਬਾਦਲ ਸੜਕ ਵਾਸਤੇ ਸ਼ੁਰੂ ਵਿਚ ਵਿਸ਼ੇਸ਼ ਫੰਡ ਆਏ ਸਨ ਪ੍ਰੰਤੂ ਹੁਣ ਇਸ ਸੜਕ ਨੂੰ ਆਮ ਮੁਹਿੰਮ ਵਿਚ ਹੀ ਕਵਰ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਸੜਕ ਮਾਰਗ ਰੇਤਲੀ ਮਿੱਟੀ ਕਾਰਨ ਕਾਫ਼ੀ ਪੌਦੇ ਚੱਲ ਨਹੀਂ ਸਕੇ ਸਨ ਜਿਸ ਕਰਕੇ ਉਨ•ਾਂ ਨੇ ਸਮੇਂ ਸਮੇਂ ਤੇ ਮੁੜ ਪੌਦੇ ਵੀ ਲਗਾਏ ਹਨ। ਉਨ•ਾਂ ਆਖਿਆ ਕਿ ਇਸ ਸੜਕ ਦੀ ਕੋਈ ਵਿਸ਼ੇਸ਼ ਦੇਖਭਾਲ ਨਹੀਂ ਹੁੰਦੀ ਹੈ। 

No comments:

Post a Comment