Thursday, May 16, 2019

                                                              ਸਿਆਸੀ ਟੇਵਾ
                       ਲੱਖ ਰੁਪਏ ਦਾ ਸੁਆਲ, ਬਠਿੰਡੇ ਤੋਂ ਕੌਣ ਜਿੱਤੂ ? 
                                                             ਚਰਨਜੀਤ ਭੁੱਲਰ
ਬਠਿੰਡਾ : ਗਲੀ ਮੁਹੱਲੇ ਇੱਕੋ ਹੀ ਸੁਆਲ ਹੈ। ਬਠਿੰਡੇ ਤੋਂ ਕੌਣ ਜਿੱਤੂ। ਹਵਾ ਦਾ ਰੁਖ ਕੀਹਦੇ ਵੱਲ ਹੈ। ਸਿਰਫ਼ ਚਾਰ ਦਿਨ ਬਾਕੀ ਹਨ। ਬਾਦਲਾਂ ਦਾ ਸਿਆਸੀ ਗੱਡਾ ਚਿੱਕੜ ’ਚ ਫਸਿਆ ਜਾਪਦਾ ਹੈ। ਰਾਜਾ ਵੜਿੰਗ ਨੂੰ ਵੀ ਧੜਕੂ ਲੱਗਾ ਹੋਇਆ ਹੈ। ਨਵਜੋਤ ਸਿੱਧੂ ਦੇ ਸਿਆਸੀ ਲਲਕਾਰੇ ਨੇ ਸਾਹ ਸੂਤੇ ਹਨ। ਤਾਹੀਓਂ 16 ਮਈ ਨੂੰ ਹਰਸਿਮਰਤ ਦੀ ਹਮਾਇਤ ’ਚ ਸਨੀ ਦਿਓਲ ਰੋਡ ਸ਼ੋਅ ਕਰੇਗਾ। ਮਾਨਸਾ ’ਚ ਹੇਮਾ ਮਾਲਿਨੀ ਪ੍ਰਚਾਰ ਕਰੇਗੀ। ਚੋਣ ਪ੍ਰਚਾਰ ਦੇ ਆਖਰੀ ਦਿਨ 17 ਮਈ ਨੂੰ ਬਠਿੰਡਾ ਹਲਕੇ ’ਚ ਨਵਜੋਤ ਸਿੱਧੂ ਦਾ ਰੋਡ ਸ਼ੋਅ ਹੋਵੇਗਾ। ਸਨੀ ਦਿਓਲ ਤੇ ਨਵਜੋਤ ਸਿੱਧੂ ਕਿੰਨਾ ਕੁ ਭਾਰੀ ਪੈਂਦਾ ਹੈ, ਇਸ ਤੇ ਵੀ ਕਾਫ਼ੀ ਕੁਝ ਨਿਰਭਰ ਕਰੇਗਾ। ਕੁਝ ਦਿਨ ਪਹਿਲਾਂ ਤੱਕ ਸਿਆਸੀ ਗਿਣਤੀ ਮਿਣਤੀ ’ਚ ਹਰਸਿਮਰਤ ਕੌਰ ਬਾਦਲ ਅੱਗੇ ਸਨ। ਫਰਕ ਹੁਣ ਮੀਟਰਾਂ ਦਾ ਨਹੀਂ। ਸੂਤਾਂ ਦਾ ਰਹਿ ਗਿਆ ਹੈ। ਬਠਿੰਡਾ ਸੰਸਦੀ ਹਲਕੇ ’ਚ ਨੌ ਵਿਧਾਨ ਸਭਾ ਹਲਕੇ ਹਨ। ਅਸੈਂਬਲੀ ਚੋਣਾਂ ’ਚ ਪੰਜ ਹਲਕਿਆਂ ’ਚ ‘ਆਪ’, ਦੋ ’ਚ ਕਾਂਗਰਸ ਤੇ ਦੋ ਹਲਕਿਆਂ ’ਚ ਅਕਾਲੀ ਦਲ ਜੇਤੂ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ ਰੈਲੀ ਮੌਸਮ ਦੀ ਖਰਾਬੀ ਕਰਕੇ ਪੁਰਾਣਾ ਰੰਗ ਨਹੀਂ ਬੰਨ ਸਕੀ। ਮਗਰੋਂ ਪ੍ਰਿਯੰਕਾ ਗਾਂਧੀ ਨੇ ਰੈਲੀ ਕੀਤੀ। ਦੋਵਾਂ ਦੇ ਇਕੱਠ ’ਚ ਕੋਈ ਵੱਡਾ ਫਰਕ ਨਹੀਂ ਸੀ। ਸਿਰਫ਼ ਜਲੌਅ ਦੇ ਜਲਵੇ ਦਾ ਵਖਰੇਵਾਂ ਦਿਖਿਆ।
                 ਕੈਪਟਨ ਅਮਰਿੰਦਰ ਦੇ ਸਿਆਸੀ ਹਾਵ ਭਾਵ ਤੋਂ ਲੋਕ ਅੰਦਾਜ਼ੇ ਠੀਕ ਨਹੀਂ ਲਗਾ ਰਹੇ ਹਨ। ਬੇਅਦਬੀ ਮਾਮਲੇ ਨੇ ਅਕਾਲੀ ਦਲ ਦਾ ਸਿਆਸੀ ਦਮ ਘੁੱਟਣ ਲੱਗਾ ਹੈ। ਜਦੋਂ ਕਾਂਗਰਸੀ ਬੇਅਦਬੀ ਦੀ ਗੱਲ ਕਰਦੇ ਸਨ ਤਾਂ ਅਕਾਲੀ ਦਰਬਾਰ ਸਾਹਿਬ ਤੇ ਹੋਏ ਹਮਲੇ ਨਾਲ ਗੱਲ ਨਾਲ ਕੱਟਦੇ ਸਨ। ਚੋਣਾਂ ਤੋਂ ਚਾਰ ਦਿਨ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਅੱਜ ਏਦਾ ਦਾ ਪੈਂਤੜਾ ਲੈਣਾ ਪਿਆ ਹੈ। ਵਾਈਰਲ ਵੀਡੀਓ ’ਚ ਬੀਬੀ ਬਾਦਲ ਆਖ ਰਹੇ ਹਨ , ‘ ਮੈਂ ਗੁਰੂ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੀ ਹਾਂ ਕਿ ਜਿਸਨੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਜੋ ਵੀ ਇਸ ’ਤੇ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਦਾ ਕੱਖ ਨਾ ਰਹੇ’। ਇਵੇਂ ਹੀ ਮੋਗਾ ’ਚ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਆਖਿਆ ਸੀ। ਪਹਿਲਾਂ ਬੇਅਦਬੀ ਮੁੱਦੇ ’ਤੇ ਇਸ ਤਰ੍ਹਾਂ ਦੀ ਪ੍ਰਕਿਰਿਆ ਨਹੀਂ ਰਹੀ ਸੀ। ਬਾਦਲਾਂ ਦੀ ਇਹ ਬੇਨਤੀ ਪਿੰਡਾਂ ਵਿਚ ਕਿਸੇ ਹੱਦ ਤੱਕ ਠੰਢਾ ਵੀ ਛਿੜਕਦੀ ਹੈ। ਪੰਥਕ ਧਿਰਾਂ, ਕਿਸਾਨ ਯੂਨੀਅਨ ਤੇ ਭੁੱਲਰ ਭਾਈਚਾਰੇ ਵੱਲੋਂ ਕੀਤਾ ਵਿਰੋਧ ਅਕਾਲੀ ਦਲ ਨੂੰ ਭਾਰੀ ਪੈਣ ਲੱਗਾ ਹੈ। ਬਾਦਲਾਂ ਕੋਲ ਕਿੰਨੇ ਦਾਅ ਪੇਚ ਹਨ ਅਤੇ ਫਸਿਆ ਗੱਡਾ ਕਿਵੇਂ ਕੱਢਣਾ ਹੈ, ਵੱਡੇ ਬਾਦਲ ਕੋਲ ਏਦਾਂ ਦੀ ਗਿੱਦੜਸਿੰਘੀ ਵੀ ਹੈ।
               ਵੱਡੇ ਬਾਦਲ ਐਤਕੀਂ ਬਠਿੰਡਾ ਸ਼ਹਿਰ ਵਿਚ ਬਹੁਤਾ ਨਹੀਂ ਆਏ। ਪਿੰਡਾਂ ’ਤੇ ਹੀ ਫੋਕਸ ਕਰ ਰਹੇ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੂਰੀ ਟੀਮ ਸਮੇਤ ਪੁੱਜੇ ਹੋਏ ਹਨ। ਰੁੱਸਿਆ ਨੂੰ ਨਾਲ ਤੋਰਨ ’ਚ ਅਕਾਲੀ ਕਾਮਯਾਬ ਰਹੇ ਹਨ। ਬੇਅਦਬੀ ਅਤੇ ਸਥਾਪਤੀ ਵਿਰੋਧੀ ਹਵਾ ਠੱਲ੍ਹਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਰਾਜਾ ਵੜਿੰਗ ਅਤੇ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਪ੍ਰਚਾਰ ਲਈ ਕੋਈ ਮੌਕਾ ਖਾਲੀ ਨਹੀਂ ਜਾਣ ਦਿੱਤਾ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਸਰਗਰਮ ਚੋਣ ਪ੍ਰਚਾਰ ਨੇ ‘ਆਪ’ ਨੂੰ ਪਿਛਾਂਹ ਛੱਡ ਦਿੱਤਾ ਸੀ ਪਰ ਕੇਜਰੀਵਾਲ ਦੇ ਰੋਡ ਸ਼ੋਅ ਨੇ ਮਾਹੌਲ ਨੂੰ ਮੋੜਾ ਦਿੱਤਾ ਹੈ। ਇਸ ਪੜਾਅ ’ਤੇ ਟੱਕਰ ਮੁੱਖ ਧਿਰਾਂ ਵਿਚ ਹੀ ਉਭਰੀ ਜਾਪਦੀ ਹੈ। ਦੇਖਿਆ ਗਿਆ ਕਿ ਸ਼ਹਿਰਾਂ ਵਿਚ ਨੋਟਬੰਦੀ ਤੇ ਜੀਐਸਟੀ ਦਾ ਥੋੜਾ ਪ੍ਰਭਾਵ ਹੈ। ਵੱਡਾ ਮਸਲਾ ਬੇਅਦਬੀ ਤੋਂ ਬਿਨਾਂ ਬੇਰੁਜ਼ਗਾਰੀ ਦਾ ਵੀ ਉਭਰਿਆ ਹੈ। ਕਿਸਾਨੀ ਵੋਟ ਬੈਂਕ ਅਹਿਮ ਭੂਮਿਕਾ ਨਿਭਾਏਗਾ। ਡੇਰਾ ਸਿਰਸਾ ਨੇ 18 ਮਈ ਦੀ ਰਾਤ ਨੂੰ ਫੈਸਲਾ ਕਰਨਾ ਹੈ।
              ਇੰਝ ਹੀ ਲੱਗਦਾ ਹੈ ਕਿ ਡੇਰਾ ਫੈਸਲਾ ਗੁਪਤ ਰੱਖੇਗਾ। ਕਾਂਗਰਸੀ ਉਮੀਦਵਾਰ ਵੜਿੰਗ ਨੂੰ ਜੋ ਕਾਂਗਰਸ ਦੇ ਅੰਦਰੋਂ ਜੜ੍ਹੀਂ ਤੇਲ ਦਿੰਦੇ ਲੱਗਦੇ ਹਨ, ਉਨ੍ਹਾਂ ਦੀ ਖਿਚਾਈ ਵੀ ਦੋ ਦਿਨ ਪਹਿਲਾਂ ਹਾਈਕਮਾਨ ਨੇ ਕਰ ਦਿੱਤੀ ਹੈ। ਆਖਰੀ ਪਲਾਂ ’ਤੇ ਪੈਸਾ ਵੀ ਰੰਗ ਦਿਖਾਏਗਾ। ਹੁਣ ਹਲਕਾ ਵਾਈਜ ਨਜ਼ਰ ਮਾਰਦੇ ਹਾਂ। ਬਾਦਲਾਂ ਨੂੰ ਵੱਡੀ ਆਸ ਹਲਕਾ ਲੰਬੀ ਤੇ ਸਰਦੂਲਗੜ ਤੋਂ ਹੈ। ਹਲਕਾ ਲੰਬੀ ਵਿਚ 2014 ਵਿਚ 34 ਹਜ਼ਾਰ ਦੀ ਲੀਡ ਅਕਾਲੀ ਦਲ ਦੀ ਸੀ। ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੀ ਕਰੀਬ 30 ਹਜ਼ਾਰ ਦੀ ਲੀਡ ਸੀ।  ਅਕਾਲੀ ਦਲ ਦੀ ਕੁਝ ਹਲਕਿਆਂ ਚੋਂ ਮਿਲਣ ਵਾਲੀ ਲੀਡ ਨੂੰ ਕਾਂਗਰਸ ਬਠਿੰਡਾ ਸ਼ਹਿਰੀ ਤੇ ਮਾਨਸਾ ਵਿਧਾਨ ਸਭਾ ਹਲਕੇ ਦੇ ਵੋਟ ਬੈਂਕ ਨਾਲ ਠੱਲ੍ਹਣ ਦੀ ਤਾਕ ਵਿਚ ਹੈ। ਜੋ ਰੁਖ ਦਿਖ ਰਿਹਾ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਲੰਬੀ, ਸਰਦੂਲਗੜ੍ਹ, ਬਠਿੰਡਾ ਦਿਹਾਤੀ ਤੇ ਭੁੱਚੋ ਮੰਡੀ ਹਲਕੇ ’ਚ ਉਪਰ ਦਿਖ ਰਿਹਾ ਹੈ। ਕਾਂਗਰਸ ਦਾ ਬਠਿੰਡਾ ਸ਼ਹਿਰੀ , ਮਾਨਸਾ ਅਤੇ ਮੌੜ ’ਚ ਆਪਣਾ ਹੱਥ ਉਪਰ ਦਿਖ ਰਿਹਾ ਹੈ। ਤਲਵੰਡੀ ਸਾਬੋ ਤੇ ਬੁਢਲਾਡਾ ਹਲਕੇ ਵਿਚ ਮੈਚ ਫਸਵਾਂ ਹੈ।
              ਮੌੜ ਹਲਕੇ ’ਚ ਅਕਾਲੀ ਦਲ ਨੂੰ ਮੰਡੀ ਕਲਾਂ ਅਤੇ ਬਾਲਿਆਂ ਵਾਲੀ ਵਿਚ ਹੋਏ ਵਿਰੋਧ ਨੇ ਵੱਡੀ ਸਿਆਸੀ ਸੱਟ ਮਾਰੀ ਹੈ। ਕਾਲੀਆਂ ਝੰਡੀਆਂ ਅਤੇ ਸੁਆਲ ਅਕਾਲੀ ਦਲ ਦੇ ਰਾਹ ਦਾ ਰੋੜਾ ਬਣੇ ਹਨ। ਹੁਣ ਸੱਟਾ ਬਾਜ਼ਾਰ ਵਿਚ ਵੀ ਕਾਫ਼ੀ ਬਦਲਾਅ ਦਿਖਣ ਲੱਗਾ ਹੈ। ਅੱਜ ਦੀ ਘੜੀ ਕੋਈ ਵੀ ਜਿੱਤ ਦਾ ਦਾਅਵਾ ਨਹੀਂ ਕਰ ਸਕਦਾ ਹੈ। ਮਾਨਸਾ ਤੇ ਬੁਢਲਾਡਾ ਹਲਕੇ ਵਿਚ ਹਰਸਿਮਰਤ ਦੇ ਬਾਹਰਲੇ ਲਫਟੈਣਾਂ ਨੇ ਢਾਹ ਲਾਈ ਹੈ। ਚਰਚੇ ਨੇ ਕਿ ਜਿਸ ਰਾਜੇ ਵੜਿੰਗ ਨੂੰ ਮੁਢਲੇ ਪੜਾਅ ’ਤੇ ਬਲਦੀ ਅੱਗ ਵਿਚ ਸੁੱਟਿਆ ਗਿਆ ਸੀ, ਉਹੀ ਰਾਜਾ ਹੁਣ ਟੱਕਰ ਵਿਚ ਖੜ੍ਹਾ ਹੋ ਗਿਆ ਹੈ। ਪਹਿਲੀ ਦਫਾ ਹੈ ਕਿ ਬਠਿੰਡਾ ਦੀ ਹਾਟ ਸੀਟ ’ਤੇ ਕੁਝ ਵੀ ਸੰਭਵ ਹੈ।
                                  ਐਂ ਜੀਅ ਕਰਦੈ, ਕਿਸੇ ਨੂੰ ਨਾ ਪਾਈਏ
ਭੰਮੇ ਕਲਾਂ ਦੇ ਖੇਤਾਂ ’ਚ ਜਦੋਂ ਗੱਗੀ ਨਾਮ ਦੇ ਨੌਜਵਾਨ ਨੂੰ ਪੁੱਛਿਆ, ਕਾਹਦੀ ਚੋਣ ਹੋ ਰਹੀ ਹੈ ਤੇ ਕਿਸ ਨੂੰ ਵੋਟਾਂ ਪਾਵੋਗੇ, ਜੁਆਬ ਮਿਲਿਆ ‘ ਮੈਨੂੰ ਤਾਂ ਕਾਸੇ ਦਾ ਨੀਂ ਪਤਾ, ਐਂ ਜੀਅ ਕਰਦੈ ਕਿਸ ਨੂੰ ਨਾ ਪਾਈਏ, ਕੋਈ ਕੁਛ ਨਹੀਂ ਕਰਦਾ, ਮਿੱਟੀ ਨਾਲ ਮਿੱਟੀ ਹੋਈ ਜਾਂਦੇ ਹਾਂ, ਨਰਮਾ ਕਰੰਡ ਹੋਇਆ ਪਿਐ।’ ਸਤਪਾਲ ਦਾ ਵੱਖਰਾ ਜੁਆਬ ਸੀ, ‘ਹਾਲੇ ਸਭ ਦੇ ਭਾਸ਼ਨ ਸੁਣੀ ਜਾਂਦੇ ਹਾਂ, ਜੋ ਜਵਾਨੀ ਵਾਰੇ ਸੋਚੂ, ਉਸ ਦਾ ਬਟਨ ਦੱਬਾਂਗੇ’। ਅੰਮ੍ਰਿਤਧਾਰੀ ਭੋਲਾ ਸਿੰਘ ਆਖਦਾ ਹੈ ਕਿ ਕਿਸੇ ਨੇ ਲੋਕਾਂ ਦਾ ਕੁਝ ਨਹੀਂ ਕੀਤਾ।
 



5 comments:

  1. ਬਹੁਤ ਖੂਬ ਬਾਈ ਜੀ। ਅਕਾਲੀਆਂ ਦਾ ਝੁਗਾ ਚੌੜ ਹੋਣਾ ਚਾਹੀਦਾ ਕਿਓਕਿ ਇਹ ਸਿਧੀ ਵੋਟ ਬੀਜੇਪੀ ਨੂੰ ਜਾਦੀ ਹੈ। ਜੋ ਪੰਜਾਬ ਪੰਜਾਬੀਅਤ ਲਈ ਖਤਰਾ ਹੈ।

    ReplyDelete
    Replies
    1. ਤੁਹਾਡੀ ਗਲ ਸਹੀ ਹੈ ਬਾਈ ਜੀ ਪਰ ਲੋਕਾ ਦੀ ਜਮੀਰ ਮਰੀ ਹੋਈ ਹੈ - ਇਥੇ ਹਰਸਿਮਰਤ ਜਿਤੇਗੀ. ਵੜਿੰਗ ਨੂ ਉਨਾ ਗਿਦੜਬਾਹਾ ਤੋ ਐਵੇ ਨਹੀ ਜਤਾਇਆ ਸੀ. ਕੈਪਟਨ ਲਬੀ ਜਾ ਕੇ ਆਪ ਦੀਆਂ ਵੋਟਾ ਤੋੜ, ਵਡੇ ਬਾਦਲ ਨੂ ਜਤਾ ਆਇਆ ਸੀ ਤੇ ਬਿੱਟੂ ਜਲਾਲਾਬਾਦ ਜਾ ਕੇ ਭਗਵੰਤ ਮਾਨ ਦੀਆਂ ਵੋਟਾ ਤੋੜ ਕੇ ਛੋਟੇ ਬਾਦਲ ਨੂ ਜਤਾ ਆਇਆ ਸੀ. ਫਿਰੋਜ਼ਪੁਰ ਤੋ ਛੋਟਾ ਬਾਦਲ ਜਿਤੇਗਾ.ਅਬੋਹਰ, ਜਲਾਲਾਬਾਦ, ਬੱਲੂਆਨਾ, ਸ਼੍ਰੀ ਮੁਕਤਸਰ ਸਾਹਿਬ ਵਿਚ ਸੁਖਬੀਰ ਦਾ ਜੋਰ ਬਹੁਤ ਹੈ - ਇਸ ਦੇ ਕਾਲੀ ਜਥੇਦਾਰਾ ਦਾ ਹਾਲੇ ਹੀ ਪ੍ਰਸ਼ਾਸਨ ਤੇ ਪੂਰਾ ਜੋਰ ਹੈ - ਕੋਈ ਵੀ ਪਟਵਾਰੀ, ਥਾਣੇ ਵਿਚ ਕਮ ਉਨਾ ਦੇ ਕਹੇ ਤੋ ਸਵਾਏ ਨਹੀ ਹੁੰਦੇ - ਇਥੇ ਕਾਲੀ ਤੇ congi ਰਲ ਕੇ ਇੱਕ ਦੂਜੇ ਨੂ ਵੋਟਾ ਪਵਾਓਦੇ ਹਨ - ਰਿਸ਼ਤੇਦਾਰੀ ਵਿਚ ਇੱਕ ਜਾਣਾ ਕਾਲੀ ਤੇ ਦੂਜਾ congi - ਇਥੋ 99.99% ਚਾੰਸ ਹੈ ਕਿ ਛੋਟਾ ਬਾਦਲ ਹੀ ਜਿਤੇਗਾ!! ਘੁਬਾਇਆ ਨੂ ਲੋਕ ਇਥੇ ਨਹੀ ਜਾਣਦੇ ਅਤੇ ਇਥੇ ਲੋਕਾ ਨੂ ਬਰਗਾੜੀ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਬਹੁਤੀ ਦਿਲਚਸਪੀ ਨਹੀ ਹੈ -ਪਗਾ ਜਰੂਰ ਬਨੀਆ ਹਨ - ਪਰ ਵਿਚੋ ਜਮੀਰ ਮਰੀ ਵਾਲੇ ਲੋਕ ਹਨ!!!

      Delete
  2. ਵਡਾ ਬਾਦਲ ਤਾ ਕਲ ਫਾਜ਼ਿਲਕਾ ਇਲਾਕੇ ਵਿਚ ਸੁਖਬੀਰ ਵਾਸਤੇ rally ਵਿਚ ਕਹਿ ਰਹਿਆ ਸੀ ਕਿ ਤੁਸੀਂ ਆਵਦੇ ਭਵਿਖ ਤੇ ਆਵਦੇ ਬਚਿਆ ਦੇ ਭਵਿਖ ਦੀ ਵਾਗਡੋਰ ਮੋਦੀ ਜੋ ਚਾਹ ਵੇਚ ਕੇ PM ਬਣਿਆ ਹੈ ਜਾ ਰਾਹੁਲ ਜਿਸ ਕੋਲ license ਵੀ ਹੈ ਨਹੀ ਕੋਲ ਸੋਪਨਾ ਚਾਹੋਗੇ!!!! ਇਹੀ ਮੋਦੀ ਜੋ ਇੰਦਿਰਾ ਦੀ emergency ਵੇਲੇ ਪੰਜਾਬ ਵਿਚ ਆ ਕੇ ਸਿਖੀ ਭੇਸ ਵਿਚ ਲੁਕ ਗਿਆ ਸੀ - ਫੋਟੋ ਦਾ ਲਿੰਕ ਥਲੇ ਹੈ ਅਤੇ ਹੁਣ ਜਦੋ ਪੰਜਾਬ ਆਓਦਾ ਪਗ ਬਣ ਕੇ ਰਾਜੀ ਨਹੀ ਪਰ ਗੁਜਰਾਤੀ ਬੰਨਦਾ ਹੈ ਅਜਾਦੀ ਵਾਲੇ ਦਿਨ ਤੇ ੨੬ ਜਨਵਰੀ ਨੂ
    Watch rare pics of Narendra Modi posing as a Sikh during Emergency New Delhi: The Emergency of 1975 was a turning point in the political career of Narendra Modi. That was the time when he came in touch with L K Advani and became a member of
    https://www.indiatvnews.com/politics/national/rare-pics-of-narendra-modi-posing-as-a-sikh-during-emergency-12506.html

    ReplyDelete
  3. ਚਾਹ ਵੇਚਣ ਵਾਲੇ ਤਾ ਲਖਾ ਹੀ ਹਨ. ਇਸ ਦੇਸ ਦਾ ਇੱਕ ਪਖ ਇਹ ਵੀ ਹੈ ਕਿ ਜੋ ਘਟ ਗਿਣਤੀਆ ਨੂ ਕੁਟ ਲੈਂਦਾ ਹੈ ਓਹੀ ਕੁਰਸੀ ਪਕੀ ਕਰ ਲੈਂਦਾ ਹੈ 84 ਤੋ ਬਾਦ ਰਾਜੀਵ ਗਾਂਧੀ ਕਦੇ ਨਹੀ ਹਾਰਿਆ ਸੀ ਤੇ 2002 ਤੋ ਬਾਦ ਮੋਦੀ ਐਸਾ ਕੁਰਸੀ ਤੇ ਬੈਠਾ, ਨਾਲ ਹੀ ਚਿਮ੍ਬੜ ਗਿਆ gum ਦੀ ਤਰਾ - ਹੁਣ 2.5 ਕਰੋੜੀ ਹੋ ਗਿਆ ਹੈ ਤੇ pension ਤੇ ਬੰਗਲਾ ਵਖਰਾ ਸਦਾ ਵਾਸਤੇ. ਦੁਨੀਆ ਦੀ ਸੈਰ first ਕਲਾਸ ਕਰ ਆਇਆ ਮੁਫਤੀ. ਭਾਵੇ ਇਲ ਤੋ ਕੁਕੜ ਨਾ ਆਓਦਾ ਹੋਵੇ - ਅਗਲੇ ਨੇ ਮੁਸਲਮਾਨ ਕੁਟੇ ਸੀ

    ReplyDelete
  4. ਸੁਣਿਆ ਹੈ ਬਲਜਿੰਦਰ ਕੌਰ ਦਾ ਚਾਚਾ ਵੀ ਕਾਲੀਆ ਵਿਚ ਰਲ ਗਿਆ - ਇਹ ਵੀ ਆਪ ਦੀਆਂ ਵੋਟਾ ਤੋੜ ਕੇ ਖੈਰੇ ਨੂ ਤਾ ਨਹੀ ਬਣਨ ਦਿੰਦੀ - ਹਰਸਿਮਰਤ ਦਾ ਰਾਹ ਪਧਰਾ ਕਰ ਰਹੀ ਹੈ

    ReplyDelete