Monday, March 14, 2011

               ਦਾਨੀ ਸੱਜਣਾਂ ਦੇ ਚੈੱਕ 'ਬਾਊਂਸ'
                               ਚਰਨਜੀਤ ਭੁੱਲਰ
ਬਠਿੰਡਾ  :  ਜਪਾਨ ਦੀ ਸੁਨਾਮੀ ਨੇ 'ਦਾਨੀ ਸੱਜਣਾਂ' ਦਾ ਚੇਤਾ ਕਰਾ ਦਿੱਤਾ ਹੈ। ਕੁਦਰਤੀ ਕਹਿਰ ਦਾ ਬੱਦਲ ਕਿਤੇ ਵੀ ਫਟਿਆ, ਦਾਨੀ ਪੁਰਸ਼ਾਂ ਨੇ ਮਨੁੱਖਤਾ ਲਈ ਇਕੱਲੇ ਦਿਲ ਨਹੀਂ, ਜੇਬਾਂ ਦੇ ਮੂੰਹ ਵੀ ਖੋਲ੍ਹੇ। ਭੂਗੋਲਿਕ ਸੀਮਾ ਦਰਦਾਂ ਦੇ ਦਰਿਆ ਨੂੰ ਠੱਲ੍ਹਣ ਲਈ ਕਾਫੀ ਨਹੀਂ। ਤਾਹੀਓਂ ਤਾਂ ਕੁਦਰਤ ਦੇ ਹੱਲੇ ਮਗਰੋਂ ਇੱਕ 'ਦਾਨ ਦੀ ਸੁਨਾਮੀ' ਆਉਂਦੀ ਹੈ ਜਿਸ 'ਚ ਹਰ ਨਿਆਣਾ ਸਿਆਣਾ ਸ਼ਾਮਲ ਹੁੰਦਾ ਹੈ। ਇਹੋ ਸੁਨਾਮੀ ਫਿਰ ਮਨੁੱਖਤਾ ਦੇ ਹੰਝੂ ਪੂੰਝਦੀ ਹੈ। ਸਰਕਾਰਾਂ ਜੋ ਕਰਦੀਆਂ ਹਨ, ਉਹ ਵੱਖਰਾ ਹੈ, ਆਮ ਲੋਕ ਇਸ 'ਦਾਨ ਦੀ ਲਹਿਰ' 'ਚ ਤਿੱਲ ਫੁਲ ਪਾਉਂਦੇ ਹਨ। ਖੈਰ ਜੋ ਦਿਲੋਂ ਦਾਨ ਦੀ ਇੱਛਾ ਪਾਲਦੇ ਹਨ, ਉਹ 'ਛੁਪੇ ਰੁਸਤਮ' ਹੁੰਦੇ ਹਨ। ਬਹੁਤੇ ਉਹ 'ਦਾਨੀ ਸੱਜਣ' ਵੀ ਹਨ ਜੋ ਦਾਨ ਦਾ ਪੂਰਾ ਪੂਰਾ ਮੁੱਲ ਵੱਟਣੋਂ ਵੀ ਨਹੀਂ ਖੁੰਝਦੇ। ਦਾਨੀ ਸੱਜਣ ਉਹ ਵੀ ਹਨ ਜੋ ਬਿਨ੍ਹਾਂ ਕੁਝ ਦਿੱਤੇ ਲਏ ਫੋਕੀ ਵਾਹ ਵਾਹ ਖੱਟ ਜਾਂਦੇ ਹਨ। ਇਨ੍ਹਾਂ ਸੱਜਣਾ ਦੀ ਭਾਫ ਵੀ ਬਾਹਰ ਨਹੀਂ ਨਿਕਲਦੀ। 'ਵਾਇਆ ਪੰਜਾਬ' ਨੇ ਇਨ੍ਹਾਂ ਦੇ ਖ਼ਜ਼ਾਨੇ ਤੋਂ ਪਰਦਾ ਚੁੱਕਿਆ ਹੈ। ਦੇਖਿਆ ਤਾਂ ਇਨ੍ਹਾਂ 'ਦਾਨੀ ਸੱਜਣਾ' ਦੇ ਖ਼ਜ਼ਾਨੇ ਖਾਲੀ ਖੜਕ ਰਹੇ ਸਨ। ਮੁਫ਼ਤ ਮੁਫ਼ਤੀ 'ਚ ਇਹ 'ਸੱਜਣ' ਫੋਕੀ ਵਾਹ ਵਾਹ ਖੱਟ ਗਏ। ਉਲਟਾ ਸਰਕਾਰ ਪੱਲੇ ਵੀ ਕੁਝ ਨਹੀਂ ਪੈ ਸਕਿਆ।
           ਇਨ੍ਹਾਂ 'ਦਾਨੀ ਸੱਜਣਾ' ਦੇ 'ਖ਼ਜ਼ਾਨੇ' ਭਰਪੂਰ ਹੁੰਦੇ ਤਾਂ 'ਦਾਨ' ਵਾਲੇ ਚੈੱਕ ਬਾਊਂਸ ਨਹੀਂ ਹੋਣੇ ਸਨ। ਇਹ ਉਹ 'ਦਾਨੀ ਸੱਜਣ' ਹਨ ਜਿਨ੍ਹਾਂ ਨੇ ਲੰਘੇ ਪੰਜ ਵਰ੍ਹਿਆਂ 'ਚ ਮੁਲਕ 'ਤੇ ਕੋਈ ਵੀ ਭੀੜ ਪਈ ਤਾਂ ਉਹ 'ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ' 'ਚ ਮਾਲੀ ਮਦਦ ਲਈ 'ਦਾਨ' ਦੇ ਚੈੱਕ ਕੱਟਣੋਂ ਨਾ ਭੁੱਲੇ। ਜਦੋਂ ਸਰਕਾਰ ਨੇ ਇਹ ਚੈੱਕ ਬੈਂਕਾਂ 'ਚ ਲਾਏ ਤਾਂ 'ਦਾਨੀ ਸੱਜਣਾਂ' ਦੇ ਬੈਂਕ ਖਾਤੇ ਖ਼ਾਲੀ ਨਿਕਲੇ। ਨਤੀਜੇ ਵਜੋਂ ਚੈੱਕ ਬਾਊਂਸ ਹੋ ਗਏ। ਆਖਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਚੈੱਕ 'ਦਾਨੀ ਸੱਜਣਾਂ' ਨੂੰ ਵਾਪਸ ਭੇਜ ਦਿੱਤੇ ਹਨ ਤਾਂ ਜੋ ਉਹ ਸਾਂਭ ਸਕਣ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਨੂੰ ਭੇਜੇ ਚੈੱਕ ਬਾਊਂਸ ਹੁੰਦੇ ਹਨ ਜਦੋਂ ਕਿ 'ਮੁੱਖ ਮੰਤਰੀ ਰਾਹਤ ਫੰਡ' ਲਈ ਭੇਜੀ ਰਾਸ਼ੀ ਵਾਲੀ ਚੈੱਕ ਕਦੇ ਕੋਈ ਬਾਊਂਸ ਨਹੀਂ ਹੋਇਆ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਪ੍ਰਾਪਤ ਹੋਏ, ਉਨ੍ਹਾਂ 'ਚ ਇਹ ਸੱਚ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਦਫ਼ਤਰ ਤੋਂ ਇਸ ਤਰ੍ਹਾਂ ਦੇ ਦਾਨੀ ਸੱਜਣਾ ਬਾਰੇ ਪੁੱਛਿਆ ਗਿਆ ਸੀ ਜਿਨ੍ਹਾਂ ਦੇ ਚੈੱਕ ਬਾਊਂਸ ਹੋ ਗਏ ਸਨ। ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅਜਿਹੇ ਸੱਜਣਾ ਬਾਰੇ ਲਿਖਤੀ ਪੱਤਰ ਭੇਜ ਕੇ ਪੁੱਛਿਆ ਗਿਆ।
            ਪ੍ਰਧਾਨ ਮੰਤਰੀ ਦਫ਼ਤਰ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਪੱਤਰ ਨੰਬਰ ਆਰ.ਟੀ.ਆਈ/3048/2010-ਪੀ.ਐਮ.ਆਰ ਤਹਿਤ ਇਹ ਸੂਚਨਾ ਦਿੱਤੀ ਹੈ ਕਿ 1 ਅਪ੍ਰੈਲ 2005 ਤੋਂ ਦਸੰਬਰ 2010 ਤੱਕ  503 'ਦਾਨੀ ਸੱਜਣਾ' ਦੇ ਬੈਂਕ ਚੈੱਕ ਬਾਊਂਸ ਹੋਏ ਹਨ। ਇਨ੍ਹਾਂ 'ਦਾਨੀ ਸੱਜਣਾ' ਦੇ ਖਾਤਿਆਂ 'ਚ ਰਾਸ਼ੀ ਨਹੀਂ ਸੀ ਜਦੋਂ ਕਿ ਇਨ੍ਹਾਂ ਸੱਜਣਾ ਨੇ ਵੱਖ ਵੱਖ ਬੈਂਕਾਂ ਦੇ ਚੈੱਕ ਕੱਟੇ ਹੋਏ ਸਨ। ਚਾਲੂ ਮਾਲੀ ਸਾਲ 2010-11 ਦੌਰਾਨ 47 'ਦਾਨੀ ਸੱਜਣਾ' ਦੇ ਚੈੱਕ ਬਾਊਂਸ ਹੋਏ ਹਨ। ਜਿਨ੍ਹਾਂ 'ਦਾਨੀ ਸੱਜਣਾਂ' ਦੇ ਚੈੱਕ ਬਾਊਂਸ ਹੋਏ ਹਨ, ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਾਸਤੇ 50,30,286 ਰੁਪਏ ਦੇ ਚੈੱਕ ਕੁਦਰਤੀ ਆਫਤਾਂ ਦੇ ਪੀੜਤਾਂ ਦੀ ਮਦਦ ਵਾਸਤੇ ਕੱਟੇ ਸਨ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸੂਚਨਾ ਦੇ ਅਧਿਕਾਰ 2005 ਦੀ ਧਾਰਾ 8(1) ਤਹਿਤ ਇਨ੍ਹਾਂ 'ਦਾਨੀ ਸੱਜਣਾ' ਦੇ ਨਾਮ ਪਤੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਆਖਿਆ ਗਿਆ ਹੈ ਕਿ ਇਹ ਨਿੱਜੀ ਮਾਮਲਾ ਹੈ ਜਿਸ ਦੀ ਸੂਚਨਾ ਨਹੀਂ ਦਿੱਤੀ ਜਾ ਸਕਦੀ। ਜਾਣਕਾਰੀ ਅਨੁਸਾਰ ਇਨ੍ਹਾਂ 'ਦਾਨੀ ਸੱਜਣਾ' 'ਚ ਜਿਆਦਾ ਸ਼ਹਿਰੀ ਦਾਨੀ ਸੱਜਣ ਹੀ ਹਨ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇ ਚੈੱਕ ਬਾਊਂਸ ਹੋ ਗਏ ਸਨ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਬਾਊਂਸ ਹੋਏ ਚੈੱਕ ਵਾਪਸ ਭੇਜ ਦਿੱਤੇ ਗਏ ਹਨ।
         ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਤਹਿਤ ਲੰਘੇ ਪੰਜ ਵਰ੍ਹਿਆਂ 'ਚ  394.83 ਕਰੋੜ ਰੁਪਏ ਇਕੱਠੇ ਹੋਏ ਹਨ ਜਿਸ 'ਚ ਕਾਫੀ ਹਿੱਸਾ ਪੰਜਾਬ ਸਰਕਾਰ ਵਲੋਂ ਵੀ ਪਾਇਆ ਗਿਆ ਹੈ। ਦੱਸਣ ਯੋਗ ਹੈ ਕਿ ਕੁਦਰਤੀ ਆਫਤਾਂ ਦੀ ਮਾਰ ਹੇਠ ਆਉਣ ਵਾਲੇ ਪੀੜਤਾਂ ਦੀ ਮਦਦ ਵਾਸਤੇ ਆਮ ਲੋਕਾਂ ਅਤੇ ਸਰਕਾਰਾਂ ਵਲੋਂ ਦਾਨ ਦੇ ਰੂਪ ਵਿੱਚ 'ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ' ਨੂੰ ਰਾਸ਼ੀ ਭੇਜੀ ਜਾਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਜੋ ਸੂਚਨਾ ਭੇਜੀ ਗਈ ਹੈ, ਉਸ ਅਨੁਸਾਰ ਮੁੱਖ ਮੰਤਰੀ ਰਾਹਤ ਫੰਡ ਲਏ ਆਏ ਚੈੱਕਾਂ ਚੋਂ ਕੋਈ ਵੀ ਚੈੱਕ ਬਾਊਂਸ ਨਹੀਂ ਹੋਇਆ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਬਾਕੀ ਸੂਚਨਾ 'ਤਿਆਰ ਰੂਪ' 'ਚ ਦੇਣ ਦੀ ਥਾਂ ਕੈਸ਼ ਬੁੱਕ ਦੀ ਫੋਟੋ ਕਾਪੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਸੂਤਰ ਆਖਦੇ ਹਨ ਕਿ ਇਹ ਉਹ 'ਦਾਨੀ ਸੱਜਣ' ਹਨ ਜਿਨ੍ਹਾਂ ਨੇ ਫੋਕੀ ਵਾਹ ਵਾਹ ਖੱਟਣ ਵਾਸਤੇ ਪੀੜਤਾਂ ਨੂੰ ਚੈੱਕ ਭੇਜ ਦਿੱਤੇ ਜਦੋਂ ਕਿ ਉਨ੍ਹਾਂ ਪੱਲੇ ਕੁਝ ਵੀ ਨਹੀਂ ਸੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਪੀੜਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਇੰਂਝ ਵੀ ਹੋ ਸਕਦਾ ਹੈ ਕਿ ਇਹ 'ਦਾਨੀ ਸੱਜਣ' ਭਾਵੁਕ ਹੋ ਕੇ ਚੈੱਕ ਤਾਂ ਕੱਟ ਬੈਠੇ ਪ੍ਰੰਤੂ ਇਨ੍ਹਾਂ ਦੇ ਪੱਲੇ ਧੇਲਾ ਨਹੀਂ ਸੀ।
                                                   'ਕੀ ਹੈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ'
ਮਰਹੂਮ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਅਪੀਲ 'ਤੇ ਜਨਵਰੀ 1948 'ਚ 'ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ' ਸਥਾਪਿਤ ਕੀਤਾ ਗਿਆ ਸੀ ਤਾਂ ਜੋ ਪਾਕਿਸਤਾਨ ਚੋਂ ਉੱਜੜੇ ਲੋਕਾਂ ਦੀ ਮਾਲੀ ਮਦਦ ਕੀਤੀ ਜਾ ਸਕੇ। ਆਮ ਲੋਕਾਂ ਵਲੋਂ ਦਾਨ ਦੇ ਰੂਪ ਵਿੱਚ ਇਸ ਰਾਹਤ ਫੰਡ 'ਚ ਮਾਲੀ ਯੋਗਦਾਨ ਪਾਇਆ ਜਾਂਦਾ ਹੈ ਅਤੇ ਸਰਕਾਰਾਂ ਵਲੋਂ ਬਜਟ ਚੋਂ ਕੋਈ ਵੀ ਰਾਸ਼ੀ ਇਸ ਰਾਹਤ ਫੰਡ ਵਾਸਤੇ ਨਹੀਂ ਰੱਖੀ ਜਾਂਦੀ। ਇਸ ਰਾਹਤ ਫੰਡ ਨਾਲ ਕੁਦਰਤੀ ਆਫਤਾਂ ਹੜ੍ਹ,ਤੂਫਾਨ ਅਤੇ ਭੂਚਾਲ ਆਦਿ ਆਉਣ 'ਤੇ ਪੀੜਤਾਂ ਦੀ ਮਾਲੀ ਮਦਦ ਕੀਤੀ ਜਾਂਦੀ ਹੈ। ਇਸ ਰਾਹਤ ਫੰਡ ਚੋਂ ਹਰਟ ਸਰਜਰੀ, ਗੁਰਦਾ ਬਦਲੀ ਅਤੇ ਕੈਂਸਰ ਪੀੜਤਾਂ ਨੂੰ ਮੈਡੀਕਲ ਇਲਾਜ ਵਾਸਤੇ ਵੀ ਮਾਲੀ ਮਦਦ ਦਿੱਤੀ ਜਾਂਦੀ ਹੈ।
                                                  ਕੈਪਟਨ ਦਾਨੀ ,ਮਾਰਕਫੈਡ ਨਿਤਾਣਾ
ਜਦੋਂ ਪੰਜਾਬ 'ਚ ਕਾਂਗਰਸ ਸਰਕਾਰ ਸੀ ,ਉਦੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਹਰੀ ਝੰਡੀ ਦਿਖਾ ਕੇ ਰਾਜਸਥਾਨ ਦੇ ਸੋਕਾ ਪੀੜਤਾਂ ਨੂੰ ਕਣਕ ਦੇ ਟਰੱਕ ਭੇਜੇ ਸਨ। ਉਸ ਵੇਲੇ ਤੂੜੀ ਵੀ ਭੇਜੀ ਗਈ ਸੀ। ਇਹ ਅਨਾਜ ਮਾਰਕਫੈਡ ਬਠਿੰਡਾ ਵਲੋਂ ਭੇਜਿਆ ਗਿਆ ਸੀ। ਪਸ਼ੂ ਪਾਲਣ ਮਹਿਕਮੇ ਵਲੋਂ ਤੂੜੀ ਰਾਜਸਥਾਨ ਦੇ ਚੁਰੂ ਆਦਿ ਜ਼ਿਲ੍ਹਿਆਂ 'ਚ ਭੇਜੀ ਗਈ ਸੀ। ਇਕੱਲੇ ਬਠਿੰਡਾ ਜ਼ਿਲ੍ਹੇ ਤਰਫ਼ੋਂ ਮਾਰਕਫੈਡ ਵਲੋਂ 20 ਟਰੱਕ ਕਣਕ ਦੇ ਭੇਜੇ ਗਏ ਸਨ ਜਿਨ੍ਹਾਂ ਦੀ ਕੀਮਤ ਉਦੋਂ 36 ਲੱਖ ਰੁਪਏ ਬਣਦੀ ਸੀ। ਕੈਪਟਨ ਨੇ ਵਾਅਦਾ ਕੀਤਾ ਸੀ ਕਿ ਇਹ ਅਦਾਇਗੀ ਫੌਰੀ ਕਰ ਦਿੱਤੀ ਜਾਵੇਗੀ। ਛੇ ਵਰ੍ਹਿਆਂ ਮਗਰੋਂ ਵੀ ਸਰਕਾਰ ਵਲੋਂ ਮਾਰਕਫੈਡ ਨੂੰ ਰਾਹਤ ਸਮੱਗਰੀ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਮਨਦੀਪ ਸਿੰਘ ਬਰਾੜ ਦਾ ਕਹਿਣਾ ਸੀ ਕਿ ਬਠਿੰਡਾ ਦਫ਼ਤਰ ਵਲੋਂ 36 ਲੱਖ ਰੁਪਏ ਦੀ ਕਣਕ ਰਾਜਸਥਾਨ ਭੇਜੀ ਗਈ ਸੀ ਜਿਸ ਦੀ ਅਦਾਇਗੀ ਸਬੰਧੀ ਡਾਇਰੈਕਟਰ ਖੁਰਾਕ ਤੇ ਸਪਲਾਈਜ ਵਿਭਾਗ ਨੂੰ ਮਾਰਕਫੈਡ ਦੇ ਹੈਡਕੁਆਰਟਰ ਤਰਫ਼ੋਂ ਲਿਖਿਆ ਗਿਆ ਸੀ ਪ੍ਰੰਤੂ ਇਹ ਅਦਾਇਗੀ ਹਾਲੇ ਤੱਕ ਹੋਈ ਨਹੀਂ ਹੈ। ਮਾਲਵੇ ਦੇ ਹੋਰਨਾਂ ਜਿਲ੍ਹਿਆਂ ਚੋਂ ਵੀ ਰਾਜਸਥਾਨ ਦੇ ਸੋਕਾ ਪੀੜਤਾਂ ਦੀ ਮਦਦ ਲਈ ਕਣਕ ਭੇਜੀ ਗਈ ਸੀ। ਪਸ਼ੂ ਪਾਲਣ ਮਹਿਕਮੇ ਵਲੋਂ ਤੂੜੀ ਭੇਜੀ ਗਈ ਸੀ ਅਤੇ ਇਸ ਦੀ ਰਾਸ਼ੀ ਵੀ ਇੱਕ ਦੋ ਜ਼ਿਲ੍ਹਿਆਂ 'ਚ ਹਾਲੇ ਤੱਕ ਪ੍ਰਾਪਤ ਨਹੀਂ ਹੋਈ ਹੈ। ਸਰਕਾਰੀ ਤੌਰ 'ਤੇ ਇਸ ਮਹਿਕਮੇ ਤੋਂ ਪੁਸ਼ਟੀ ਨਹੀਂ ਹੋ ਸਕੀ ਹੈ।
                                                               ਕੈਦ ਹੋਇਆ 'ਦਾਨ'
ਜਦੋਂ ਗੁਜਰਾਤ 'ਚ ਸਾਲ 2001 'ਚ ਭੂਚਾਲ ਆਇਆ ਸੀ ਤਾਂ ਪੰਜਾਬ ਦੀਆਂ ਜੇਲ੍ਹਾਂ ਚੋਂ ਟੈਂਟਾਂ ਦਾ ਸਮਾਨ ਆਦਿ ਹਵਾਈ ਜਹਾਜ਼ਾਂ ਰਾਹੀਂ ਗੁਜਰਾਤ ਭੇਜਿਆ ਗਿਆ ਸੀ। ਉਦੋਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇਲ੍ਹ ਵਿਭਾਗ ਨੂੰ ਭੇਜੇ ਸਮਾਨ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਨੌ ਸਾਲਾਂ ਮਗਰੋਂ ਵੀ ਇਸ ਸਮਾਨ ਦੀ ਅਦਾਇਗੀ ਨਹੀਂ ਹੋ ਸਕੀ ਹੈ।  ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ 29 ਜਨਵਰੀ 2001 ਨੂੰ 300 ਟੈਂਟ ਗੁਜਰਾਤ ਭੇਜੇ ਗਏ ਸਨ। ਭਿਸੀਆਣਾ ਹਵਾਈ ਅੱਡੇ ਤੋਂ ਇਹ ਸਮਾਨ ਭੇਜਿਆ ਗਿਆ ਸੀ। ਜੇਲ੍ਹ ਪ੍ਰਸ਼ਾਸਨ ਅਨੁਸਾਰ ਇਨ੍ਹਾਂ ਟੈਂਟਾਂ ਦੀ ਕੀਮਤ 27.30 ਲੱਖ ਰੁਪਏ ਬਣਦੀ ਹੈ। ਪਹਿਲਾਂ ਸਰਕਾਰ ਨੇ ਆਖ ਦਿੱਤਾ ਕਿ ਜ਼ਿਲ੍ਹਾ ਰੈਡ ਕਰਾਸ ਵਲੋਂ ਇਹ ਅਦਾਇਗੀ ਕੀਤੀ ਜਾਵੇਗੀ ਪ੍ਰੰਤੂ ਰੈਡ ਕਰਾਸ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਸਰਕਾਰ ਨੇ ਚੁੱਪ ਹੀ ਵੱਟ ਲਈ ਹੈ। ਫਿਰੋਜ਼ਪੁਰ ਜੇਲ੍ਹ ਚੋਂ ਗੁਜਰਾਤ ਦੇ ਭੂਚਾਲ ਪੀੜਤਾਂ ਲਈ 180 ਟੈਂਟ ਗਏ ਸਨ ਜਿਨ੍ਹਾਂ ਦੀ ਰਾਸ਼ੀ 9,43,500 ਰੁਪਏ ਬਣਦੀ ਹੈ। ਇਸ ਜੇਲ੍ਹ ਚੋਂ 2 ਫਰਵਰੀ 2001 ਨੂੰ ਇਹ ਸਮਾਨ ਗੁਜਰਾਤ ਗਿਆ ਸੀ। ਇਸੇ ਤਰ੍ਹਾਂ ਗੁਰਦਾਸਪੁਰ ਦੀ ਜੇਲ੍ਹ ਚੋਂ 300 ਟੈਂਟ ਗੁਜਰਾਤ ਭੇਜੇ ਗਏ ਸਨ ਜਿਨ੍ਹਾਂ ਦੀ ਕੀਮਤ 9.15,100 ਰੁਪਏ ਬਣਦੀ ਹੈ। ਇਹ ਰਾਸ਼ੀ ਰੈਡ ਕਰਾਸ ਪਟਿਆਲਾ ਵਲੋਂ ਦਿੱਤੀ ਜਾਣੀ ਸੀ ਪ੍ਰੰਤੂ ਇਹ ਰਾਸ਼ੀ ਨਾ ਰੈਡ ਕਰਾਸ ਨੇ ਤਾਰੀ ਅਤੇ ਨਾ ਹੀ ਸਰਕਾਰ ਨੇ ਇਹ ਰਾਸ਼ੀ ਦਿੱਤੀ ਹੈ। ਇਸੇ ਤਰ੍ਹਾਂ ਹੋਰਨਾਂ ਜੇਲ੍ਹਾਂ ਵਲੋਂ ਭੇਜੇ ਸਮਾਨ ਦੀ ਅਦਾਇਗੀ ਵੀ ਨਹੀਂ ਹੋਈ ਹੈ।

1 comment:

  1. ਪਿਆਰੇ ਸਰ \ ਮੈਡਮ

       ਸਾਨੂੰ ਸੰਸਾਰ ਦੇ ਕਿਸੇ ਵੀ ਹਿੱਸੇ ਨੂੰ 30years ਭੁਗਤਾਨ ਮਿਆਦ ਦੀ ਮਿਆਦ ਨੂੰ 1 ਸਾਲ ਦੇ ਅੰਦਰ-ਅੰਦਰ 3% ਦੇ ਰੂਪ ਵਿੱਚ ਬਹੁਤ ਹੀ ਘੱਟ ਘੱਟੋ-ਘੱਟ ਸਾਲਾਨਾ ਵਿਆਜ ਦਰ ਨਾਲ ਪ੍ਰਾਈਵੇਟ ਵਪਾਰਕ ਅਤੇ ਨਿੱਜੀ ਕਰਜ਼ਾ ਦਿਉ. ਸਾਨੂੰ ਸਾਡਾ ਮਿਸ਼ਨ ਹੈ, ਜੋ ਕਿ ਇੱਕ ਜਿੱਤ ਦਾ ਹੱਲ ਖੋਜਣ ਲਈ, Bad ਕ੍ਰੈਡਿਟ ਹਿਸਟਰੀ ਨੂੰ ਰੋਕਣ ਵਿੱਚ ਮਦਦ ਕਰਨ ਵਾਲੇ .Loan ਮਾਹਿਰ 900,000,000USD ਨੂੰ 10,000 ਦੇ ਦਾਇਰੇ ਦੇ ਅੰਦਰ ਕਰਜ਼ਾ ਬਾਹਰ ਦੇਣ.

    ਸਾਡੇ ਕਰਜ਼ੇ ਦੇ ਨਾਲ ਨਾਲ ਵੱਧ ਸੁਰੱਖਿਆ ਲਈ ਬੀਮਾ ਰਹੇ ਹੋ, ਤੁਹਾਨੂੰ ਇੱਕ legit ਲੋਨ ਰਿਣਦਾਤਾ ਨੂੰ ਪ੍ਰਾਪਤ ਕਰਨ ਲਈ ਕਿਸ ਚਿੰਤਾ ਰਾਤ 'ਤੇ ਸੌਣ ਨੂੰ ਸਾਡੇ ਪਹਿਲ ਦੇ ਗਵਾਚ ਰਹੇ ਹੋ ਰਿਹਾ ਹੈ? ਤੁਹਾਨੂੰ ਤੁਰੰਤ ਆਪਣੇ ਫਿੰਗਰ ਨਹੁੰ ਨਿੰਦਿਆ ਕਰ ਰਹੇ ਹੋ? ਇਸ ਦੀ ਬਜਾਇ ਆਪਣੇ ਆਪ ਨੂੰ ਸਥਾਪਤ ਕਰਨ ਨੂੰ ਹਰਾ ਦੇ, ਸਾਰੇ ਗਲੋਬਲ ਟਰੱਸਟ ਪ੍ਰਾਈਵੇਟ ਸੰਪਰਕ ਕਰੋ
    ਤੁਹਾਨੂੰ ਅਜਿਹੇ ਤੌਰ ਸਾਡੀ ਕੰਪਨੀ ਨੂੰ ਇੱਕ ਕਰਜ਼ਾ, ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਜੇ:
    ੳ) ਨਿੱਜੀ ਕਰਜ਼ਾ, ਵਪਾਰ ਪਸਾਰ
    ਅ) ਕਾਰੋਬਾਰ ਸ਼ੁਰੂ-ਅੱਪ, ਸਿੱਖਿਆ
    c) ਕਰਜ਼ਾ Consolid

    ਬਸ ਸਾਡੇ ਨਾਲ ਸੰਪਰਕ ਕਰੋ ਅਤੇ ਸਾਡੇ ਆਸਾਨ ਕਰਜ਼ਾ ਅਰਜ਼ੀ ਨੂੰ ਭਰਨ ਲਈ ਆਪਣੇ ਅਤੇ ਆਪਣੇ ਤਣਾਅ ਨੂੰ ਦੂਰ ਪਿਘਲ ਮਹਿਸੂਸ ਕਰਦੇ ਹਨ.



    ਸਾਰੇ ਗਲੋਬਲ ਭਰੋਸਾ ਪ੍ਰਾਈਵੇਟ. ਪੀਇਲਸੀ
    ਗਾਹਕ ਕੇਅਰ ਯੂਨਿਟ.
    allglobaltrust@gmail.com

    ReplyDelete