Saturday, September 8, 2018

                           ਬਦਲੇ ਤੇਵਰ..
      ਬਾਦਲਾਂ ਦੀਆਂ ਬੱਸਾਂ ’ਤੇ ਚੱਲੇਗਾ ‘ਖੂੰਡਾ’ ?
                          ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਹੁਣ ‘ਵੱਡੇ ਘਰਾਂ’ ਦੀਆਂ ਬੱਸਾਂ ਨੂੰ ਘੇਰਾ ਪਾਉਣ ਲੱਗੀ ਹੈ ਜਿਨ੍ਹਾਂ ’ਚ ਬਾਦਲ ਪਰਿਵਾਰ ਦੀ ਟਰਾਂਸਪੋਰਟ ਨਿਸ਼ਾਨੇ ’ਤੇ ਹੈ। ਕਾਂਗਰਸ ਸਰਕਾਰ ਨਵੇਂ ਬਣੇ ਸਿਆਸੀ ਮਾਹੌਲ ’ਚ ਬਾਦਲਾਂ ਦੀ ਟਰਾਂਸਪੋਰਟ ਦੀ ਅਜਾਰੇਦਾਰੀ ਨੂੰ ਤੋੜਨਾ ਚਾਹੁੰਦੀ ਹੈ। ਭਾਵੇਂ ਕੈਪਟਨ ਦੇ ਰਾਜ ਭਾਗ ਦੌਰਾਨ ਹੁਣ ਤੱਕ ਬਾਦਲਾਂ ਦੀ ਟਰਾਂਸਪੋਰਟ ਦਾ ਵਾਲ ਵਿੰਗਾ ਨਹੀਂ ਹੋਇਆ ਪ੍ਰੰਤੂ ਹੁਣ ਸਰਕਾਰ ਦੇ ਤੇਵਰ ਬਦਲੇ ਹੋਏ ਜਾਪਦੇ ਹਨ। ਤਾਹੀਓ ਟਰਾਂਸਪੋਰਟ ਮਹਿਕਮੇ ਨੇ ਬੱਸਾਂ ਦੀ ਨਵੇਂ ਸਿਰਿਓਂ ਸਮਾਂ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂ ਕਿ ਫਰਵਰੀ 2018 ਵਿਚ ਵੀ ਏਦਾ ਦਾ ਹੰਭਲਾ ਵੱਜਿਆ ਸੀ ਪ੍ਰੰਤੂ ਉਦੋਂ ਬਾਦਲ ਪਰਿਵਾਰ ਨੇ ਟਰਾਂਸਪੋਰਟ ਅਫ਼ਸਰਾਂ ਨੇ ਨੱਕ ਮੋੜ ਦਿੱਤੇ ਸਨ। ਰਿਜਨਲ ਟਰਾਂਸਪੋਰਟ ਅਥਾਰਿਟੀ ਫ਼ਿਰੋਜ਼ਪੁਰ ਨੇ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ ਨੂੰ 30 ਅਗਸਤ ਨੂੰ ਪੱਤਰ ਜਾਰੀ ਕੀਤਾ ਹੈ ਕਿ ਅਗਰ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਆਪਣੀਆਂ ਬੱਸਾਂ ਦੀ ਸਮਾਂ ਸੂਚੀ ਵਿਚ ਕੋਈ ਤਬਦੀਲੀ ਚਾਹੁੰਦੇ ਹਨ ਤਾਂ ਇੱਕ ਹਫ਼ਤੇ ਵਿਚ ਸਮਾਂ ਸੂਚੀ ਦੀ ਤਬਦੀਲੀ ਦੀ ਤਜਵੀਜ਼ ਪੇਸ਼ ਕੀਤੀ ਜਾਵੇ।
                   ਇਸੇ ਤਰ੍ਹਾਂ ਰਿਜਨਲ ਟਰਾਂਸਪੋਰਟ ਅਥਾਰਿਟੀ ਪਟਿਆਲਾ ਨੇ ਵੀ ਇਸੇ ਦਿਨ ਹੀ ਪੱਤਰ ਲਿਖਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਸਟੇਜ ਕੈਰਿਜ ਰੂਟਾਂ ਦੇ ਟਾਈਮ ਟੇਬਲਾਂ ਨੂੰ ਠੀਕ ਕਰਨ ਦੇ ਹੁਕਮ ਕੀਤੇ ਹਨ ਜਿਸ ਕਰਕੇ ਜਿੱਥੇ ਵੀ ਸਰਕਾਰੀ ਬੱਸਾਂ ਦੀ ਸਮਾਂ ਸੂਚੀ ਵਿਚ ਸੋਧ ਦੀ ਲੋੜ ਹੈ ਤਾਂ ਉਸ ਬਾਰੇ ਦੱਸਿਆ ਜਾਵੇ।  ਰਿਜਨਲ ਟਰਾਂਸਪੋਰਟ ਅਥਾਰਿਟੀ ਪਟਿਆਲਾ ਨੇ ਤਾਂ ਸਮਾਂ ਸੂਚੀ ਨਵੇਂ ਸਿਰਿਓਂ ਤਿਆਰ ਕਰਨ ਲਈ ਸੁਣਵਾਈ ਦੀਆਂ ਤਾਰੀਕਾਂ ਵੀ ਐਲਾਨ ਦਿੱਤੀਆਂ ਹਨ ਜਿਸ ਮੁਤਾਬਿਕ 17 ਸਤੰਬਰ ਤੋਂ 24 ਸਤੰਬਰ ਤੱਕ ਸੁਣਵਾਈ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਲੰਘੇ ਇੱਕ ਦਹਾਕੇ ਤੋਂ ਬਾਦਲਾਂ ਸਮੇਤ ਵੱਡੇ ਘਰਾਣਿਆਂ ਦੀ ਟਰਾਂਸਪੋਰਟ ਨੂੰ ਬੱਸ ਅੱਡਿਆਂ ’ਤੇ ਟਾਈਮ ਦੇ ਗੱਫੇ ਦਿੱਤੇ ਹੋਏ ਹਨ ਜਿਸ ਦਾ ਵੱਡਾ ਨੁਕਸਾਨ ਸਰਕਾਰੀ ਟਰਾਂਸਪੋਰਟ ਨੂੰ ਹੁੰਦਾ ਹੈ। ਵੱਡੇ ਘਰਾਣੇ ਦੀ ਹਰ ਬੱਸ ਨੂੰ ਬੱਸ ਅੱਡੇ ਤੇ ਸਵਾਰੀ ਚੁੱਕਣ ਲਈ ਦਸ ਦਸ ਜਾਂ ਫਿਰ 12-12 ਮਿੰਟ ਮਿਲਦੇ ਹਨ। ਕਾਂਗਰਸ ਨੇ ਚੋਣਾਂ ਵੇਲੇ ਇਕਸਾਰ ਟਾਈਮ ਟੇਬਲ ਦਾ ਵਾਅਦਾ ਵੀ ਕੀਤਾ ਸੀ। ਅੌਰਬਿਟ ਅਤੇ ਡੱਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਅਤੇ ਸੰਗਰੂਰ ਲਈ ਕਰੀਬ 34 ਰੂਟ ਬਠਿੰਡਾ ਤੋਂ ਹੀ ਚੱਲਦੇ ਹਨ। ਪਟਿਆਲਾ ਚੰਡੀਗੜ੍ਹ ਦੇ ਰੂਟ ਵੱਖਰੇ ਹਨ।
                 ਬਠਿੰਡਾ ਬਰਨਾਲਾ ਰੂਟ ਤੇ ਬਠਿੰਡਾ ਬੱਸ ਅੱਡੇ ਚੋਂ ਕਰੀਬ 193 ਰੂਟ (ਆਮ ਬੱਸਾਂ ਦੇ) ਚੱਲਦੇ ਹਨ ਜਿਨ੍ਹਾਂ ਚੋਂ ਦਰਜਨ ਆਮ ਬੱਸਾਂ ਨੂੰ ਤਾਂ ਸਿਰਫ਼ ਦੋ ਦੋ ਮਿੰਟ ਦਾ ਸਮਾਂ ਅਤੇ 62 ਬੱਸਾਂ ਨੂੰ ਸਿਰਫ਼ ਤਿੰਨ ਤਿੰਨ ਮਿੰਟ ਹੀ ਅੱਡੇ ਵਿਚ ਸਵਾਰੀ ਚੁੱਕਣ ਲਈ ਮਿਲਦੇ ਹਨ। ਵੱਡੇ ਘਰਾਣੇ ਨੂੰ ਦਸ ਦਸ ਮਿੰਟ ਵੀ ਮਿਲ ਰਹੇ ਹਨ। ਜਦੋਂ ਫਰਵਰੀ ਮਹੀਨੇ ’ਚ ਆਰਟੀਏ ਫ਼ਿਰੋਜ਼ਪੁਰ ਨੇ ਸਮਾਂ ਸੂਚੀ ਵਿਚ ਸੋਧ ਕੀਤੀ ਤਾਂ ਮੁੜ ਵੱਡੇ ਘਰਾਂ ਨੂੰ ਗੱਫੇ ਮਿਲ ਗਏ। ਮਿਸਾਲ ਦੇ ਤੌਰ ਤੇ ਫ਼ਰੀਦਕੋਟ ਕੋਟਕਪੂਰਾ ਦੇ 176 ਰੂਟਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਜਿਨ੍ਹਾਂ ’ਚ 22 ਰੂਟ ਡੱਬਵਾਲੀ ਅਤੇ ਅੌਰਬਿਟ ਟਰਾਂਸਪੋਰਟ ਦੇ ਹਨ ਅਤੇ ਇਨ੍ਹਾਂ ਨੂੰ ਬਾਕੀਆਂ ਨਾਲੋਂ ਵੱਧ ਸਮਾਂ      ਦਿੱਤਾ ਗਿਆ। ਦੱਸਣਯੋਗ ਹੈ ਕਿ ਪੀ.ਆਰ.ਟੀ.ਸੀ ਤਰਫ਼ੋਂ ਕਰੀਬ ਦੋ ਮਹੀਨੇ ਪਹਿਲਾਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਕਿ ਸਮਾਂ ਸੂਚੀ ਵਿਚ ਸੋਧ ਕਰਕੇ ਸਮਾਂ ਇਕਸਾਰ ਕੀਤਾ ਜਾਵੇ, ਟਾਈਮ ਟੇਬਲ ਤੇ ਹਰ ਰੂਟ ਨਾਲ ਬੱਸ ਦਾ ਪਰਮਿਟ ਨੰਬਰ ਅਤੇ ਉਸ ਦਾ ਅਸਲੀ ਰੂਟ ਲਿਖਿਆ ਜਾਵੇ। ਉਦੋਂ ਟਰਾਂਸਪੋਰਟ ਵਿਭਾਗ ਨੇ ਆਰਟੀਏਜ ਨੂੰ ਪੱਤਰ ਤਾਂ ਜਾਰੀ ਕੀਤਾ ਸੀ ਪ੍ਰੰਤੂ ਉਹ ਪੱਤਰ ਠੰਢੇ ਬਸਤੇ ਵਿਚ ਪੈ ਗਿਆ।
                 ਕਰੀਬ ਇੱਕ ਮਹੀਨਾ ਪਹਿਲਾਂ ਮੁੜ ਪੀਆਰਟੀਸੀ ਨੇ ਹਕੀਕਤ ਤੋਂ ਜਾਣੂ ਕਰਾ ਦਿੱਤਾ ਜਿਸ ਮਗਰੋਂ ਹੁਣ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 20 ਅਗਸਤ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਤੇ ਹੁਣ ਪ੍ਰਕਿਰਿਆ ਸ਼ੁਰੂ ਹੋਈ ਹੈ। ਪੀ.ਆਰ.ਟੀ.ਸੀ ਕੋਲ ਇਸ ਵੇਲੇ ਕਰੀਬ 1150 ਅਤੇ ਪੰਜਾਬ ਰੋਡਵੇਜ਼ ਕੋਲ ਕਰੀਬ 1800 ਬੱਸਾਂ ਹਨ। ਪੰਜਾਬ ਰੋਡਵੇਜ਼ ਐਂਪਲਾਈਜ ਯੂਨੀਅਨ (ਆਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਸੰਜੀਦਾ ਹੈ ਤਾਂ ਅਦਾਲਤੀ ਹੁਕਮਾਂ ਮੁਤਾਬਿਕ ਬੱਸਾਂ ਦੇ ਪਰਮਿਟ ਰੱਦ ਕਰੇ ਅਤੇ ਉਸ ਮਗਰੋਂ ਸਮਾਂ ਸੂਚੀ ਤਿਆਰ ਕਰੇ। ਹੁਣ ਤਾਂ ਭਰੋਸਾ ਨਹੀਂ ਰਿਹਾ ਕਿ ਕੈਪਟਨ ਸਰਕਾਰ ਵੀ ਸਰਕਾਰੀ ਬੱਸ ਸੇਵਾ ਦੇ ਭਲੇ ਬਾਰੇ ਸੋਚੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜੇ ਸਮਾਂ ਸੂਚੀ ਇਕਸਾਰ ਬਣ ਜਾਵੇ ਤਾਂ ਚੰਗਾ ਹੈ।
                        ਹੁਣ ਉਮੀਦ ਬੱਝੀ ਹੈ : ਐਮ.ਡੀ 
ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਟਰਾਂਸਪੋਰਟ ਅਫ਼ਸਰਾਂ ਨੇ ਹੁਣ ਟਾਈਮ ਟੇਬਲ ਇਕਸਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਤੋਂ ਵੀ ਤਜਵੀਜ਼ ਮੰਗ ਲਈ ਹੈ। ਆਰਟੀਏਜ ਤਰਫ਼ੋਂ ਮੀਟਿੰਗਾਂ ਲਈ ਤਰੀਕਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਹਨ ਅਤੇ ਹੁਣ ਕੱੁਝ ਆਸ ਵੀ ਬੱਝੀ ਹੈ। ਉਨ੍ਹਾਂ ਦੱਸਿਆ ਕਿ ਇਕਸਾਰ ਟਾਈਮ ਟੇਬਲ ਬਣਨ ਨਾਲ ਸਰਕਾਰੀ ਟਰਾਂਸਪੋਰਟ ਦੀ ਆਮਦਨ ਵਧੇਗੀ।


















14 comments:

  1. This is Best & great Work show it is very well and amazing
    make mkv registration key

    ReplyDelete
  2. tuxera-ntfs-crack is a smooth and efficient to-use Mac-OS application developed for composing and reading windows disc volumes formatted with all the use of this NTFS recording System.
    new crack

    ReplyDelete
  3. This article is so innovative and well constructed I got lot of information from this post. Keep writing related to the topics on your site. beecut-crack

    ReplyDelete
  4. schoolhouse-test-pro-crack is Making and printing a test, quiz, test, and pencil has never been more straightforward. It makes the tedious task less demanding, and the result is increasingly ingenious.
    freeprokeys

    ReplyDelete
  5. https://newcrackkey.com/quick-heal-total-security-crack-2022-key-free/ The clients get 100% unique Microsoft permit that can be actuated straightforwardly on the authority Microsoft site. Besides, it offers a lifetime permit which demonstrates that it doesn't offer a membership administration and doesn't expect one to recharge it time for an expense.

    ReplyDelete
  6. Hi Dear, I like your post style as it’s unique from the others. I’m seeing on the page.
    4Truepiano Crack

    ReplyDelete
  7. Your Post is very nice. I really appreciate your content. It's all going well here and of course, everyone enjoys it.
    skatter

    ReplyDelete



  8. Hello Everyone this page has usefull information,as i found the content in post this also have the relative ideas, Thanks...!!
    KMPlayer Crack
    Hitman Pro Crack
    EaseUS partition master crack
    Final Cut Pro X Crack
    Winstep Nexus Ultimate Crack

    ReplyDelete

  9. I am very thankful for the effort put on by you, to help us, Thank you so much for the post it is very helpful, keep posting such type of Article.
    CyberLink PowerDirector Ultimate Crack
    Winthruster Crack

    ReplyDelete