Thursday, January 5, 2012

                                                         ਹਾਰ ਗਏ ਦਾਸ ਤੇ ਪਾਸ਼
                                                                   ਚਰਨਜੀਤ ਭੁੱਲਰ
ਬਠਿੰਡਾ : ਦਾਸ ਤੇ ਪਾਸ਼ ਪਿਆਰ ਦੀ ਬਾਜ਼ੀ ਹਾਰ ਗਏ ਹਨ। ਸਿਆਸੀ ਬਾਜ਼ੀ ਦਾ ਫੈਸਲਾ ਹਾਲੇ ਵਕਤ ਨੇ ਕਰਨਾ ਹੈ। ਜਦੋਂ ਸਵਾਲ ਪੱਗ ਦਾ ਬਣ ਜਾਏ ਤਾਂ ਜੱਗ ਹਸਾਈ ਦੀ ਫੇਰ ਕੌਣ ਪ੍ਰਵਾਹ ਕਰਦਾ ਹੈ। ਹਲਕਾ ਲੰਬੀ ਦੇ ਮੈਦਾਨ ਵਿੱਚ ਹੁਣ ਇਕੱਲੀ ਦਾਸ ਤੇ ਪਾਸ਼ ਦੀ ਮੁਹੱਬਤ ਦੀ ਗੱਲ ਨਹੀਂ ਚੱਲਦੀ, ਚਰਚਾ ਦੋਹਾਂ ਭਰਾਵਾਂ ਵੱਲੋਂ ਛੱਡੇ ਜਾ ਰਹੇ ਸਿਆਸੀ ਤੀਰਾਂ ਦੀ ਵੀ ਹੋ ਰਹੀ ਹੈ। ਪਹਿਲੀ ਦਫ਼ਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਕੀਂ ਪੁੱਤ-ਨੂੰਹ ਦੀ ਜੋੜੀ ਦੀ ਮਦਦ ਨਾਲ ਲੰਬੀ ਦੇ ਸਿਆਸੀ ਮੈਦਾਨ ਵਿੱਚ ਬਾਜ਼ੀ ਖੇਡਣਗੇ। ਸ੍ਰੀ ਬਾਦਲ ਇਸ ਤੋਂ ਪਹਿਲਾਂ ਲੰਬੀ ਦੀ ਸਿਆਸੀ ਲੜਾਈ 'ਚ ਆਪਣੀ ਪਤਨੀ ਅਤੇ ਭਰਾ ਦੀ ਮਦਦ ਨਾਲ ਹੀ ਉਤਰਦੇ ਰਹੇ ਹਨ। ਇਸ ਵਾਰ ਸ੍ਰੀ ਬਾਦਲ ਭਾਵੁਕਤਾ ਦਾ ਪੱਤਾ ਵੀ ਨਾਲੋਂ- ਨਾਲ ਲੰਬੀ ਵਿੱਚ ਖੇਡ ਰਹੇ ਹਨ। ਉਹ ਦੋ ਗੱਲਾਂ ਦਾ ਜ਼ਿਕਰ ਕਰਨਾ ਨਹੀਂ ਭੁੱਲ ਰਹੇ: ਉਹ ਆਪਣੀ ਪਤਨੀ ਸੁਰਿੰਦਰ ਕੌਰ ਬਾਦਲ ਦੇ ਚਲੇ ਜਾਣ ਦਾ ਗਮ ਜ਼ਾਹਰ ਕਰਦੇ ਹਨ ਜੋ ਉਨ੍ਹਾਂ ਦੀ ਬਾਂਹ ਬਣ ਕੇ ਲੰਬੀ ਦੇ ਪਿੰਡ-ਪਿੰਡ ਜਾਂਦੀ ਸੀ। ਦੂਸਰਾ ਭਰਾ ਤੋਂ ਜੁਦਾ ਹੋਣ ਦਾ। ਉਹ ਇਕ ਪਾਸੇ ਮਾਹੌਲ ਨੂੰ ਭਾਵੁਕ ਬਣਾਉਂਦੇ ਹਨ, ਅਜੇ ਦੂਜੇ ਪਾਸੇ ਇਹ ਕਹਿਣਾ ਵੀ ਨਹੀਂ ਭੁੱਲਦੇ ਕਿ ਪਾਰਟੀ ਉਨ੍ਹਾਂ ਲਈ ਰਿਸ਼ਤਿਆਂ ਤੋਂ ਕਿਤੇ ਵੱਡੀ ਹੈ।
        ਗੁਰਦਾਸ ਸਿੰਘ ਬਾਦਲ ਆਪਣੇ ਭਾਸ਼ਨਾਂ ਵਿਚ ਵੱਡੇ ਭਰਾ ਨੂੰ ਇਸ ਗੱਲੋਂ ਕੋਸਦੇ ਹਨ ਕਿ ਪੁੱਤਰ-ਮੋਹ ਨੇ 'ਪਾਸ਼ ਜੀ' ਨੂੰ ਨਿਤਾਣਾ ਬਣਾ ਦਿੱਤਾ ਹੈ। ਪੋਤਰਾ ਅਰਜਨ ਆਪਣੇ ਦਾਦੇ ਗੁਰਦਾਸ ਸਿੰਘ ਬਾਦਲ ਦੀ ਪੱਗ ਖਾਤਰ ਲੰਬੀ ਵਿੱਚ ਭਾਸ਼ਨ ਕਰ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਖੁਦ ਪਿਤਾ ਦੀ ਮੁਹਿੰਮ ਵਿੱਚ ਲੰਬੀ ਹਲਕੇ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ।ਮੁੱਖ ਮੰਤਰੀ ਲਈ ਐਤਕੀਂ ਲੜਾਈ ਕੋਈ ਸੌਖੀ ਨਹੀਂ ਹੈ। ਵੱਡੀ ਚਿੰਤਾ ਇਹ ਵੀ ਹੈ ਕਿ ਪਿਛਲੇ ਸਮੇਂ ਤੋਂ ਹਲਕਾ ਲੰਬੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਵੋਟ ਪ੍ਰਤੀਸ਼ਤਤਾ ਲਗਾਤਾਰ ਘੱਟ ਰਹੀ ਹੈ। ਹਲਕੇ ਦੇ ਮੈਦਾਨ ਵਿੱਚ ਤਿੰਨ ਬਾਦਲਾਂ ਵਿੱਚ ਹੀ ਭੇੜ ਹੋਣੀ ਤੈਅ ਹੈ। ਕਾਂਗਰਸ ਵੱਲੋਂ ਮਹੇਸ਼ਇੰਦਰ ਸਿੰਘ ਬਾਦਲ ਨੂੰ ਟਿਕਟ ਦਿੱਤੀ ਜਾ ਰਹੀ ਹੈ। ਮਹੇਸ਼ਇੰਦਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਖਿਲਾਫ ਤੀਸਰੀ ਦਫ਼ਾ ਚੋਣ ਮੈਦਾਨ ਵਿੱਚ ਉਤਰਨਗੇ। ਮਹੇਸ਼ਇੰਦਰ ਨੂੰ ਵੀ ਹਮਦਰਦੀ ਮਿਲਣ ਦੀ ਸੰਭਾਵਨਾ ਹੈ। ਨਿੱਘੇ ਸੁਭਾਅ ਕਾਰਨ ਉਨ੍ਹਾਂ ਦੀ ਹਲਕੇ ਵਿੱਚ ਪੈਂਠ ਬਣੀ ਹੋਈ ਹੈ। ਦੋ ਵਾਰ ਉਹ ਚੋਣ ਹਾਰ ਚੁੱਕੇ ਹਨ। ਭਰਾਵਾਂ ਦੀ ਲੜਾਈ ਦੀ ਦੁਹਾਈ ਦੇ ਕੇ ਅਤੇ ਇਕ ਵਾਰ ਹਲਕੇ ਦੀ ਪ੍ਰਤੀਨਿਧਤਾ ਦਾ ਮੌਕਾ ਦੇਣ ਦੀ ਅਪੀਲ ਕਰਕੇ ਉਹ ਵੀ ਲੋਕਾਂ ਦੀ ਹਮਦਰਦੀ ਜਿੱਤ ਸਕਦੇ ਹਨ। ਪ੍ਰਕਾਸ਼ ਸਿੰਘ ਬਾਦਲ ਵੀ ਕੋਈ ਛੋਟੇ ਖਿਡਾਰੀ ਨਹੀਂ ਹਨ। ਉਨ੍ਹਾਂ ਦੀ ਗਿਣਤੀ-ਮਿਣਤੀ ਵੀ ਹਵਾ ਦਾ ਰੁੱਖ ਬਦਲਣ ਵਰਗੀ ਹੁੰਦੀ ਹੈ।
          ਹਲਕਾ ਲੰਬੀ ਦੇ ਸਿਆਸੀ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਵੋਟ ਪ੍ਰਤੀਸ਼ਤਤਾ ਸਾਲ 1997 ਤੋਂ ਘਟਣੀ ਸ਼ੁਰੂ ਹੋ ਗਈ ਸੀ।  ਸਾਲ 1997 ਵਿੱਚ ਹਲਕਾ ਲੰਬੀ ਤੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੇ ਸਨ। ਉਨ੍ਹਾਂ ਨੂੰ 57. 32 ਫੀਸਦੀ ਵੋਟਾਂ ਮਿਲੀਆਂ ਸਨ ਜਦੋਂ ਕਿ ਹਾਰੇ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਅਬਲਖੁਰਾਣਾ ਨੂੰ 26. 23 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ। ਸਾਲ 2002 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਵੋਟ ਪ੍ਰਤੀਸਤਤਾ ਘੱਟ ਕੇ 54. 21 ਫੀਸਦੀ ਰਹਿ ਗਈ। ਜਦੋਂ ਕਿ ਉਨ੍ਹਾਂ ਤੋਂ ਹਾਰਨ ਵਾਲੇ ਆਜ਼ਾਦ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੂੰ 28. 55 ਫੀਸਦੀ ਵੋਟਾਂ ਮਿਲੀਆਂ। ਸਾਲ 2007 ਦੀ ਚੋਣ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ 51. 35 ਫੀਸਦੀ ਵੋਟਾਂ ਮਿਲੀਆਂ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੂੰ ਮਸਾਂ 9187 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਿਆਸੀ ਪੰਡਤ ਪ੍ਰਤੀਸ਼ਤਤਾ ਘਟਣ ਨੂੰ ਡੇਰਾ ਸਿਰਸਾ ਦੀ ਸਿਆਸਤ ਨਾਲ ਜੋੜਦੇ ਹਨ। ਐਤਕੀਂ ਦੀ ਚੋਣ ਮੁੱਖ ਮੰਤਰੀ ਦੀ ਜ਼ਿੰਦਗੀ ਦੀ ਅਹਿਮ ਚੋਣ ਹੈ। ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਲਈ ਵੀ ਲੰਬੀ ਦਾ ਫੈਸਲਾ ਪਰਖ ਵਾਲਾ ਹੋਵੇਗਾ।
         ਹਲਕਾ ਲੰਬੀ ਵਿੱਚ ਪੋਲਿੰਗ ਪ੍ਰਤੀਸ਼ਤਤਾ ਹਰ ਚੋਣ ਦੌਰਾਨ ਵਧ ਰਹੀ ਹੈ।  ਸਾਲ 2007 ਦੀ ਚੋਣ ਵਿੱਚ ਸਭ ਤੋ ਵੱਧ ਪੋਲਿੰਗ 87.26 ਫੀਸਦੀ ਹੋਈ ਸੀ। ਸਾਲ 1992 ਵਿੱਚ ਹਲਕਾ ਲੰਬੀ ਵਿੱਚ ਪੋਲਿੰਗ 25.78 ਫੀਸਦੀ ਸੀ ਜਦੋਂ ਕਿ ਸਾਲ 1997 ਵਿੱਚ ਪੋਲਿੰਗ ਪ੍ਰਤੀਸ਼ਤਤਾ 75.77 ਫੀਸਦੀ ਸੀ। ਸਾਲ 2002 ਵਿੱਚ ਪੋਲਿੰਗ 71.38 ਫੀਸਦੀ ਹੋਈ ਸੀ। ਇਸ ਹਲਕੇ ਵਿੱਚ ਹਮੇਸ਼ਾ ਅਕਾਲੀ ਦਲ ਹੀ ਭਾਰੂ ਰਿਹਾ ਹੈ। ਸਿਰਫ 1992 ਵਿੱਚ ਕਾਂਗਰਸ ਦੇ ਗੁਰਨਾਮ ਸਿੰਘ ਅਬਲਖੁਰਾਣਾ ਨੇ ਜਿੱਤ ਹਾਸਲ ਕੀਤੀ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕੇ ਲੰਬੀ ਵਿੱਚ ਸਭ ਤੋਂ ਵੱਧ ਪੈਸਾ ਵੰਡਿਆ ਹੈ। ਉਸ ਵੱਲੋਂ ਲੰਬੀ ਹਲਕੇ ਵਿੱਚ ਸਭ ਤੋ ਵੱਧ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਹਨ। ਇਹ ਵਿਕਾਸ ਕੰਮ ਐਤਕੀਂ ਚੋਣਾਂ ਵਿੱਚ ਕਿੰਨਾ ਕੁ ਕੰਮ ਆਉਂਦੇ ਹਨ, ਇਹ ਵੀ ਸਮੇਂ ਦੇ ਹੀ ਹੱਥ ਹੈ। ਲੰਬੀ ਦਾ ਸਿਆਸੀ ਮੇਲਾ ਕੌਣ ਲੁੱਟੇਗਾ, ਇਸ 'ਤੇ ਪੂਰੇ ਰਾਜ ਦੀ ਨਜ਼ਰ ਲੱਗੀ ਹੋਈ ਹੈ।
                                              2009 ਤੇ 2012: ਕੀ ਸੰਭਵ, ਕੀ ਅਸੰਭਵ
ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਲੰਬੀ ਵਿਧਾਨ ਸਭਾ ਹਲਕਾ, ਜੋ ਕਿ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹੈ, ਵਿਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਾਂਗਰਸ ਦੇ ਰਣਇੰਦਰ ਸਿੰਘ ਨਾਲੋਂ 35 ਹਜ਼ਾਰ ਵੋਟਾਂ ਵੱਧ ਮਿਲੀਆਂ ਸਨ। ਫਰਕ ਇਹ ਸੀ ਕਿ ਉਦੋਂ ਹਲਕੇ ਵਿਚ ਪ੍ਰਚਾਰ ਦੀ ਕਮਾਨ ਗੁਰਦਾਸ ਸਿੰਘ ਬਾਦਲ ਦੇ ਹੱਥਾਂ ਵਿਚ ਸੀ। ਹੁਣ ਹਾਲਾਤ ਬਿਲਕੁਲ ਵੱਖਰੇ ਹਨ। ਕੀ ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਵਰਗੀ ਲੀਡ ਬ

No comments:

Post a Comment