ਵਿਸ਼ਵ ਕਬੱਡੀ ਕੱਪ
ਬਾਲੀਵੁੱਡ ਨੂੰ ਚਾਰ ਕਰੋੜ ਦਾ ਗੱਫਾ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਤੀਜੇ ਵਿਸ਼ਵ ਕਬੱਡੀ ਕੱਪ ਦੀ ਚਮਕ ਦਮਕ ਲਈ ਬਾਲੀਵੁੱਡ ਕਲਾਕਾਰਾਂ 'ਤੇ ਤਕਰੀਬਨ ਚਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਰਾਜ ਸਰਕਾਰ ਵੱਲੋਂ ਐਤਕੀਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ 'ਤੇ ਸਵਾ ਛੇ ਕਰੋੜ ਰੁਪਏ ਖਰਚੇ ਜਾ ਰਹੇ ਹਨ। ਬਠਿੰਡਾ ਵਿੱਚ ਪਹਿਲੀ ਦਸੰਬਰ ਨੂੰ ਤੀਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਹੋਵੇਗਾ ਜਿਸ 'ਚ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਤੋਂ ਇਲਾਵਾ ਹੀਰੋਇਨ ਅਸਿਨ ਅਤੇ ਹਿਮੇਸ਼ ਰੇਸ਼ਮੀਆ ਮੁੱਖ ਆਕਰਸ਼ਣ ਹੋਣਗੇ। ਪੰਜਾਬੀ ਗਾਇਕਾ ਮਿਸ ਪੂਜਾ ਵੀ ਉਦਘਾਟਨੀ ਸਮਾਰੋਹਾਂ ਵਿੱਚ ਪੁੱਜ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਤੀਜੇ ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦਾ ਜ਼ਿੰਮਾ ਵਿਜ ਕਰਾਫਟ ਕੰਪਨੀ ਨੂੰ ਦਿੱਤਾ ਗਿਆ ਹੈ ਜਿਸ ਨੂੰ 6 ਕਰੋੜ,15 ਲੱਖ ਰੁਪਏ ਵਿੱਚ ਇਹ ਕੰਮ ਦਿੱਤਾ ਗਿਆ ਹੈ। ਬਾਲੀਵੁੱਡ ਕਲਾਕਾਰਾਂ ਦਾ ਖਰਚ ਵੀ ਇਸ ਕੰਪਨੀ ਵੱਲੋਂ ਕੀਤਾ ਜਾਣਾ ਹੈ। ਪਹਿਲੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ 'ਤੇ ਸਿਰਫ਼ 75 ਲੱਖ ਰੁਪਏ ਖਰਚ ਹੋਏ ਸਨ।
ਵਿਜ ਕਰਾਫਟ ਕੰਪਨੀ ਵੱਲੋਂ ਬਾਕੀ ਕਲਾਕਾਰਾਂ ਤੋਂ ਇਲਾਵਾ ਸਟੇਜ, ਲਾਈਟਿੰਗ, ਸਾਊਂਡ, ਆਤਿਸ਼ਬਾਜ਼ੀ ਦਾ ਖਰਚ ਇਸ ਬਜਟ ਵਿੱਚ ਝੱਲਿਆ ਜਾਣਾ ਹੈ। ਉਦਘਾਟਨੀ ਸਮਾਰੋਹ ਮੌਕੇ ਅਕਸ਼ੈ ਕੁਮਾਰ ਮੋਟਰਸਾਈਕਲ 'ਤੇ ਸਟੇਡੀਅਮ ਦਾ ਚੱਕਰ ਲਾਵੇਗਾ ਅਤੇ ਸਮਾਰੋਹਾਂ ਵਿੱਚ ਸਕੂਲੀ ਬੱਚੇ ਵੀ ਸ਼ਾਮਲ ਹੋਣਗੇ।ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਜ ਕਰਾਫਟ ਕੰਪਨੀ ਨੂੰ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦਾ ਕੰਮ ਸਵਾ ਛੇ ਕਰੋੜ ਵਿੱਚ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਲੀਵੁੱਡ ਕਲਾਕਾਰ ਵੀ ਇਸ ਕੰਪਨੀ ਵੱਲੋਂ ਹੀ ਬੁਲਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਲਈ ਕਾਫ਼ੀ ਸਪਾਂਸਰ ਮਿਲ ਗਏ ਹਨ। ਜਾਣਕਾਰੀ ਅਨੁਸਾਰ ਐਤਕੀਂ ਵਿਸ਼ਵ ਕਬੱਡੀ ਕੱਪ ਦਾ ਬਜਟ 20 ਕਰੋੜ ਰੁਪਏ ਰੱਖਿਆ ਗਿਆ ਹੈ। ਦੂਜੇ ਵਿਸ਼ਵ ਕੱਪ ਦਾ ਬਜਟ 17 ਕਰੋੜ ਰੁਪਏ ਸੀ। ਪਹਿਲਾ ਵਿਸ਼ਵ ਕੱਪ ਸਿਰਫ਼ 5 ਕਰੋੜ,66 ਲੱਖ ਰੁਪਏ ਵਿੱਚ ਹੀ ਹੋ ਗਿਆ ਸੀ।
ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕਬੱਡੀ ਕੱਪ 'ਤੇ ਸਰਕਾਰੀ ਖ਼ਜ਼ਾਨੇ 'ਚੋਂ 2 ਕਰੋੜ,33 ਲੱਖ ਰੁਪਏ ਖਰਚੇ ਸਨ ਜਦੋਂ ਕਿ 3 ਕਰੋੜ,32 ਲੱਖ ਰੁਪਏ ਸਪਾਂਸਰਾਂ ਨੇ ਖਰਚੇ ਸਨ। ਦੂਜੇ ਵਿਸ਼ਵ ਕਬੱਡੀ ਕੱਪ ਦੌਰਾਨ ਸਰਕਾਰੀ ਖ਼ਜ਼ਾਨੇ 'ਚੋਂ ਸਵਾ ਪੰਜ ਕਰੋੜ ਰੁਪਏ ਖਰਚੇ ਗਏ ਸਨ ਅਤੇ ਬਾਕੀ ਰਾਸ਼ੀ ਸਪਾਂਸਰਾਂ ਨੇ ਖਰਚੀ ਸੀ। ਐਤਕੀਂ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ, ਬਾਕੀ 15 ਕਰੋੜ ਰੁਪਏ ਸਪਾਂਸਰਾਂ ਤੋਂ ਇਕੱਠੇ ਕੀਤੇ ਜਾ ਰਹੇ ਹਨ। ਰੀਅਲ ਅਸਟੇਟ ਦੇ ਕਾਰੋਬਾਰੀ ਵੀ ਇਨ੍ਹਾਂ ਸਪਾਂਸਰਾਂ ਵਿੱਚ ਸ਼ਾਮਲ ਹਨ।ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਦਾ ਕੁੱਲ ਬਜਟ ਸਾਢੇ ਛੇ ਕਰੋੜ ਰੁਪਏ ਰੱਖਿਆ ਗਿਆ ਹੈ। ਬਾਲੀਵੁੱਡ ਕਲਾਕਾਰਾਂ ਅਤੇ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਦਾ ਖਰਚ ਬਰਾਬਰ ਰਹੇਗਾ। ਵਿਜ ਕਰਾਫਟ ਕੰਪਨੀ ਵੱਲੋਂ ਬਠਿੰਡਾ ਵਿੱਚ ਉਦਘਾਟਨੀ ਸਮਾਰੋਹਾਂ ਦੀ ਸਟੇਜ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪੂਰਾ ਬਠਿੰਡਾ ਪ੍ਰਸ਼ਾਸਨ ਬਾਕੀ ਕੰਮ ਛੱਡ ਕੇ ਉਦਘਾਟਨੀ ਸਮਾਰੋਹਾਂ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਉਦਘਾਟਨੀ ਸਮਾਰੋਹ ਕਰੀਬ ਪੰਜ ਵਜੇ ਸ਼ੁਰੂ ਹੋਵੇਗਾ।
ਡੇਢ ਕਰੋੜ 'ਚ ਪਏਗਾ ਅਕਸ਼ੈ ਕੁਮਾਰ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪੌਣਾ ਘੰਟਾ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਠਹਿਰੇਗਾ ਜਿਸ 'ਚੋਂ ਤਕਰੀਬਨ 20 ਮਿੰਟ ਦਾ ਪ੍ਰੋਗਰਾਮ ਅਕਸ਼ੈ ਕੁਮਾਰ ਦਾ ਹੋਵੇਗਾ। ਸੂਤਰਾਂ ਅਨੁਸਾਰ ਅਕਸ਼ੈ ਕੁਮਾਰ ਨੇ ਇਨ੍ਹਾਂ 25 ਮਿੰਟਾਂ ਦੇ ਡੇਢ ਕਰੋੜ ਰੁਪਏ ਲਏ ਹਨ। ਸ਼ਹਿਰ ਦੇ ਸੈਪਲ ਹੋਟਲ ਵਿੱਚ ਅਕਸ਼ੈ ਕੁਮਾਰ ਨੂੰ ਠਹਿਰਾਇਆ ਜਾਵੇਗਾ। ਵਿਜ ਕਰਾਫਟ ਕੰਪਨੀ ਨੇ ਇਸ ਹੋਟਲ 'ਚ 6 ਕਮਰੇ ਬੁੱਕ ਕਰਾਏ ਹਨ। ਜਾਣਕਾਰੀ ਅਨੁਸਾਰ ਅਕਸ਼ੈ ਕੁਮਾਰ ਹੈਲੀਕਾਪਟਰ ਰਾਹੀਂ ਮੁੰਬਈ ਤੋਂ ਭਿਸੀਆਣਾ ਹਵਾਈ ਅੱਡੇ 'ਤੇ ਪੁੱਜੇਗਾ।

No comments:
Post a Comment