ਨਾ ਬਾਬਾ ਨਾ
ਤਰੱਕੀ ਤੋਂ ਭੱਜੇ ਪਟਵਾਰੀ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਕਰੀਬ ਸਵਾ ਸੌ ਪਟਵਾਰੀ ਅਜਿਹੇ ਹਨ, ਜਿਨ੍ਹਾਂ ਨੂੰ ਤਰੱਕੀ ਪਸੰਦ ਨਹੀਂ ਹੈ। ਉਹ ਸਰਕਾਰ ਨੂੰ ਤਰਲੇ ਪਾ ਰਹੇ ਹਨ ਕਿ ਉਨ੍ਹਾਂ ਨੂੰ ਤਰੱਕੀ ਨਾ ਦਿੱਤੀ ਜਾਵੇ। ਦਰਜਨ ਕਾਨੂੰਨਗੋ ਅਜਿਹੇ ਵੀ ਹਨ, ਜੋ ਖੁਦ ਡੀਮੋਸ਼ਨ ਲੈ ਕੇ ਪਟਵਾਰੀ ਬਣ ਗਏ ਹਨ। ਹਰ ਪਟਵਾਰੀ ਨੇ ਤਰੱਕੀ ਨਾ ਲੈਣ ਦਾ ਕਾਰਨ ਘਰੇਲੂ ਜਾਂ ਫਿਰ ਸਿਹਤ ਦੀ ਖ਼ਰਾਬੀ ਦੱਸਿਆ ਹੈ। ਲੰਘੇ ਅੱਠ ਵਰ੍ਹਿਆਂ ਵਿੱਚ ਇਨ੍ਹਾਂ ਸਵਾ ਸੌ ਪਟਵਾਰੀਆਂ ਦੀ ਗੱਲ ਮਾਲ ਮਹਿਕਮੇ ਨੇ ਮੰਨ ਲਈ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਆਰ.ਟੀ.ਆਈ. ਤਹਿਤ ਦਿੱਤੀ ਸੂਚਨਾ ਅਨੁਸਾਰ ਪੰਜਾਬ ਭਰ 'ਚੋਂ ਜ਼ਿਲ੍ਹਾ ਫਿਰੋਜ਼ਪੁਰ ਪਹਿਲੇ ਨੰਬਰ 'ਤੇ ਹਨ, ਜਿਥੋਂ ਦੇ ਸਭ ਤੋਂ ਵੱਧ ਡੇਢ ਦਰਜਨ ਪਟਵਾਰੀਆਂ ਨੇ ਲਿਖਤੀ ਰੂਪ ਵਿੱਚ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਤਰੱਕੀ ਦੇ ਕੇ ਕਾਨੂੰਨਗੋ ਨਾ ਬਣਾਇਆ ਜਾਵੇ। ਜ਼ਿਲ੍ਹਾ ਬਰਨਾਲਾ ਦੇ ਪਟਵਾਰੀ ਸੋਹਨ ਸਿੰਘ ਅਤੇ ਗੁਲਵੰਤ ਸਿੰਘ ਨੇ ਤਾਂ ਤਰੱਕੀ ਨਾ ਲੈਣ ਦਾ ਕਾਰਨ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋਣ ਦੱਸਿਆ ਹੈ। ਜ਼ਿਲ੍ਹਾ ਮਾਨਸਾ ਦੇ ਚਾਰ ਪਟਵਾਰੀ ਹਨ, ਜਿਨ੍ਹਾਂ ਨੇ ਤਰੱਕੀ ਲੈਣ ਤੋਂ ਤੌਬਾ ਕੀਤੀ ਹੈ। ਇਨ੍ਹਾਂ 'ਚੋਂ ਪਟਵਾਰੀ ਬਾਬੂ ਸਿੰਘ ਅਤੇ ਬਲਜਿੰਦਰ ਸਿੰਘ ਨੇ ਤਰੱਕੀ ਨਾ ਲੈਣ ਦਾ ਕਾਰਨ ਘਰੇਲੂ ਮਜਬੂਰੀ ਦੱਸਿਆ ਹੈ।
ਅਜਿਹਾ ਹੀ ਜਲੰਧਰ ਦੇ ਵਿਜੇ ਕੁਮਾਰ ਅਤੇ ਬਲਜੀਤ ਸਿੰਘ ਪਟਵਾਰੀ ਨੇ ਘਰੇਲੂ ਹਾਲਾਤ ਨੂੰ ਕਾਰਨ ਦੱਸਦੇ ਹੋਏ ਪਦਉਨਤੀ ਲੈਣ ਤੋਂ ਇਨਕਾਰ ਕੀਤਾ ਹੈ। ਇਹੋ ਕਾਰਨ ਸ਼ਹੀਦ ਭਗਤ ਸਿੰਘ ਨਗਰ ਦੇ ਪਟਵਾਰੀ ਮਨਜੀਤ ਸਿੰਘ ਨੇ ਦੱਸਿਆ ਹੈ। ਸੰਗਰੂਰ ਦੇ 9 ਪਟਵਾਰੀ ਇਸ ਸੂਚੀ ਵਿੱਚ ਸ਼ਾਮਲ ਹਨ ਜੋ ਕਾਨੂੰਨਗੋ ਨਹੀਂ ਬਣਨਾ ਚਾਹੁੰਦੇ ਹਨ। ਇਨ੍ਹਾਂ ਵਿੱਚ ਪਟਵਾਰੀ ਗੁਰਦੀਪ ਸਿੰਘ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਮਹਿੰਦਰ ਸਿੰਘ, ਹਰਦੀਪ ਸਿੰਘ, ਨੈਬ ਸਿੰਘ, ਸੋਹਨ ਲਾਲ ਅਤੇ ਅਵਤਾਰ ਸਿੰਘ ਸ਼ਾਮਲ ਹਨ। ਮੁਹਾਲੀ ਦੇ ਸ਼ਮਸ਼ੇਰ ਸਿੰਘ ਨੇ ਵੀ ਘਰੇਲੂ ਹਾਲਾਤ ਕਰਕੇ ਤਰੱਕੀ ਲੈਣ ਤੋਂ ਨਾਂਹ ਕੀਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਦੇ ਪੰਜ ਪਟਵਾਰੀ ਅਜਿਹੇ ਹਨ, ਜੋ ਪ੍ਰਮੋਸ਼ਨ ਨਹੀਂ ਲੈਣਾ ਚਾਹੁੰਦੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦੇ 10, ਅੰਮ੍ਰਿਤਸਰ ਦੇ ਛੇ, ਤਰਨ ਤਾਰਨ ਦੇ ਅੱਠ, ਜਲੰਧਰ ਦੇ ਦੋ ਪਟਵਾਰੀਆਂ ਨੇ ਤਰੱਕੀ ਲੈਣ ਤੋਂ ਨਾਂਹ ਕੀਤੀ ਹੈ। ਡੇਢ ਦਰਜਨ ਕਾਨੂੰਨਗੋਆਂ ਨੂੰ ਮੁੜ ਪਟਵਾਰੀ ਬਣਾਇਆ ਗਿਆ ਹੈ। ਫਰੀਦਕੋਟ ਦੇ ਦੋ, ਮਾਨਸਾ, ਪਟਿਆਲਾ ਅਤੇ ਮੁਕਤਸਰ ਦੇ ਇੱਕ ਇੱਕ ਕਾਨੂੰਨਗੋਆਂ ਦੀ ਡੀਮੋਟ ਕਰਕੇ ਪਟਵਾਰੀ ਬਣਾਇਆ ਗਿਆ ਹੈ। ਕਈ ਪਟਵਾਰੀ ਸੱਚਮੁੱਚ ਸਿਹਤ ਪੱਖੋਂ ਠੀਕ ਵੀ ਨਹੀਂ ਹਨ। ਜਿਵੇਂ ਜ਼ਿਲ੍ਹਾ ਬਠਿੰਡਾ ਦੇ ਪਟਵਾਰੀ ਤਰਸੇਮ ਲਾਲ ਨੂੰ ਸਿਹਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਾਨੂੰਨਗੋ ਬਣਨ ਵਾਸਤੇ ਕੋਰਸ ਤਾਂ ਕੀਤਾ ਸੀ ਪਰ ਤਰੱਕੀ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਪਟਵਾਰੀ ਭੀਮ ਸੈਨ ਕਾਨੂੰਨਗੋ ਬਣ ਗਿਆ ਸੀ ਪਰ ਉਸ ਨੇ ਡੀਮੋਸ਼ਨ ਲੈ ਲਈ। ਹੁਣ ਮੁੜ ਉਹ ਕਾਨੂੰਨਗੋ ਬਣ ਗਏ ਹਨ। ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸੇਵਾਮੁਕਤੀ ਦੇ ਨੇੜੇ ਬੈਠੇ ਅਤੇ ਸਿਹਤ ਕਰਕੇ ਭੱਜ ਨੱਠ ਨਾ ਕਰ ਸਕਣ ਵਾਲੇ ਪਟਵਾਰੀ ਹੀ ਤਰੱਕੀ ਤੋਂ ਇਨਕਾਰ ਕਰਦੇ ਹਨ ਅਤੇ ਇਸ ਪਿੱਛੇ ਹੋਰ ਕੋਈ ਕਾਰਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਈ ਜ਼ਿਲ੍ਹਿਆਂ 'ਚ ਤਾਂ ਪਟਵਾਰੀਆਂ ਅਤੇ ਕਾਨੂੰਨਗੋਆਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਪਈਆਂ ਹਨ। ਵਿੱਤ ਕਮਿਸ਼ਨਰ (ਮਾਲ) ਨਵਰੀਤ ਸਿੰਘ ਕੰਗ ਦਾ ਕਹਿਣਾ ਹੈ ਕਿ ਜੋ ਪਟਵਾਰੀ ਲਿਖਤੀ ਰੂਪ ਵਿੱਚ ਦਿੰਦੇ ਹਨ, ਉਨ੍ਹਾਂ ਨੂੰ ਦੋ ਸਾਲਾਂ ਲਈ ਤਰੱਕੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਜ਼ਿਲ੍ਹਾ ਪੱਧਰ ਤੇ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕੁਝ ਪਟਵਾਰੀਆਂ ਦਾ ਤਰੱਕੀ ਨਾ ਲੈਣ ਦਾ ਕਾਰਨ ਜਾਇਜ਼ ਵੀ ਹੁੰਦਾ ਹੈ। ਜ਼ਿਲ੍ਹਾ ਸੂਤਰਾਂ ਦਾ ਕਹਿਣਾ ਹੈ ਕਿ ਦੋ ਸਾਲ ਮਗਰੋਂ ਪਟਵਾਰੀ ਮੁੜ ਤਰੱਕੀ ਨਾ ਲੈਣ ਲਈ ਅਰਜ਼ੀ ਦੇ ਦਿੰਦੇ ਹਨ।

No comments:
Post a Comment