ਚਰਨਜੀਤ ਭੁੱਲਰ
ਬਠਿੰਡਾ : ਤਲਵੰਡੀ ਸਾਬੋ ਉਪ ਚੋਣ ਦੌਰਾਨ ਪੰਜਾਬ ਸਰਕਾਰ ਦਾ ਕਰੀਬ 25 ਕਰੋੜ ਰੁਪਏ ਖ਼ਰਚ ਆਇਆ ਹੈ। ਜ਼ਿਮਨੀ ਚੋਣ ਦੇ ਪ੍ਰਬੰਧਾਂ 'ਤੇ ਹੀ ਕਰੀਬ ਇੱਕ ਕਰੋੜ ਰੁਪਏ ਦਾ ਖਰਚਾ ਆਇਆ ਹੈ ਜਦਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਚੋਣ ਪ੍ਰਸ਼ਾਸਨ ਨੂੰ 40 ਲੱਖ ਰੁਪਏ ਹੀ ਉਪ ਚੋਣ ਕਰਾਉਣ ਲਈ ਭੇਜੇ ਸਨ। ਪੁਲੀਸ ਨੂੰ ਗੱਡੀਆਂ ਵਿੱਚ ਉਧਾਰਾ ਤੇਲ ਪਵਾ ਕੇ ਉਪ ਚੋਣ ਦੌਰਾਨ ਡਿਊਟੀ ਦੇਣੀ ਪਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰੀਬ ਛੇ ਸੱਤ ਦਿਨ ਹਲਕੇ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ ਅਤੇ ਤਕਰੀਬਨ ਹਰ ਪਿੰਡ ਨੂੰ ਔਸਤਨ 15 ਲੱਖ ਰੁਪਏ ਦੇ ਫੰਡ ਦਿੱਤੇ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲੋਂ ਕਰੀਬ ਛੇ ਕਰੋੜ ਰੁਪਏ ਦੇ ਫੰਡ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਉਪ ਚੋਣ ਤੋਂ ਐਨ ਪਹਿਲਾਂ ਵੰਡੇ ਗਏ ਹਨ। ਮਹਿਕਮੇ ਨੇ ਪਹਿਲੀ ਕਿਸ਼ਤ ਵਿੱਚ ਤਿੰਨ ਕਰੋੜ ਰੁਪਏ ਦੇ ਫੰਡ ਭੇਜੇ ਸਨ। ਇਸ ਹਲਕੇ ਦੇ ਪਿੰਡਾਂ ਵਿੱਚ ਚੋਣਾਂ ਵਾਲੇ ਦਿਨਾਂ ਵਿੱਚ ਵੀ ਵਿਕਾਸ ਕੰਮ ਚੱਲਦੇ ਰਹੇ ਸਨ। ਪੰਜਾਬ ਸਰਕਾਰ ਨੇ ਹਲਕਾ ਤਲਵੰਡੀ ਸਾਬੋ ਵਿੱਚ ਪਾਵਰਕੌਮ ਤੋਂ 3.50 ਕਰੋੜ ਰੁਪਏ ਦੇ ਕੰਮ ਕਰਾਏ ਹਨ। ਪਾਵਰਕੌਮ ਨੇ ਇਹ ਰਾਸ਼ੀ ਪੰਜਾਬ ਸਰਕਾਰ ਤੋਂ ਹਾਲੇ ਵਸੂਲ ਕਰਨੀ ਹੈ। ਹਲਕੇ ਦੀਆਂ 74 ਢਾਣੀਆਂ ਨੂੰ ਪਾਵਰਕੌਮ ਨੇ 24 ਘੰਟੇ ਬਿਜਲੀ ਸਪਲਾਈ ਦਿੱਤੀ ਹੈ। ਪਾਵਰਕੌਮ ਨੇ ਕੁੱਲ 4.37 ਕਰੋੜ ਰੁਪਏ ਦੇ ਕੰਮ ਹਲਕਾ ਤਲਵੰਡੀ ਸਾਬੋ ਵਿੱਚ ਚੋਣਾਂ ਤੋਂ ਐਨ ਪਹਿਲਾਂ ਸ਼ੁਰੂ ਕੀਤੇ ਸਨ ਜੋ ਵੋਟਾਂ ਵਾਲੇ ਦਿਨ ਤਕ ਚੱਲਦੇ ਰਹੇ ਹਨ। ਵੇਰਵਿਆਂ ਅਨੁਸਾਰ ਤਲਵੰਡੀ ਦੇ ਪਿੰਡਾਂ ਵਿੱਚ ਕਰੀਬ 200 ਨਵੇਂ ਟਰਾਂਸਫ਼ਾਰਮਰ ਅਤੇ 2500 ਦੇ ਕਰੀਬ ਨਵੇਂ ਖੰਭੇ ਲਗਾਏ ਗਏ ਹਨ। ਲਾਈਨਾਂ ਬਦਲਣ ਦਾ ਕੰਮ ਵੱਡੀ ਪੱਧਰ 'ਤੇ ਹੋਇਆ ਹੈ।

ਸਰਕਾਰ ਨੇ ਹਲਕੇ ਵਿੱਚ ਬਿਜਲੀ ਕੱਟ ਵੀ ਬੰਦ ਕੀਤੇ ਹੋਏ ਸਨ, ਜੋ ਹੁਣ ਮੁੜ
ਸ਼ੁਰੂ ਹੋ ਗਏ ਹਨ। ਪੰਜਾਬ ਮੰਡੀ ਬੋਰਡ ਨੇ ਕਰੀਬ ਦੋ ਕਰੋੜ ਰੁਪਏ ਦੇ ਕੰਮ ਕੀਤੇ ਹਨ। ਮੰਡੀ ਬੋਰਡ
ਨੇ ਪਿੰਡ ਜੱਜਲ, ਰਾਈਆ, ਪੱਕਾ ਖੁਰਦ ਅਤੇ ਸੇਰਗੜ੍ਹ ਵਿੱਚ ਨਵਾਂ ਖਰੀਦ ਕੇਂਦਰ ਬਣਾਇਆ ਹੈ ਜਦੋਂਕਿ
ਪਿੰਡ ਭਾਗੀ ਵਾਂਦਰ, ਭਗਵਾਨਗੜ੍ਹ, ਜੀਵਨ ਸਿੰਘ ਵਾਲਾ, ਜਗਾ ਰਾਮ ਤੀਰਥ ਅਤੇ ਸੇਖੂ ਵਿੱਚ ਖਰੀਦ
ਕੇਂਦਰ ਦਾ ਵਿਸਥਾਰ ਕੀਤਾ ਹੈ। ਇਨ੍ਹਾਂ ਕੰਮਾਂ 'ਤੇ ਕਰੀਬ ਦੋ ਕਰੋੜ ਰੁਪਏ ਖਰਚੇ ਗਏ ਹਨ। ਤਲਵੰਡੀ
ਸਾਬੋ ਵਿੱਚ ਨਵੀਂ ਸਬਜ਼ੀ ਮੰਡੀ ਬਣਾਏ ਜਾਣ ਦਾ ਕੰਮ ਸ਼ੁਰੂ ਨਹੀਂ ਕਰਾਇਆ ਜਾ ਸਕਿਆ ਹੈ। ਜਨ ਸਿਹਤ
ਵਿਭਾਗ ਵੱਲੋਂ 1.51 ਕਰੋੜ ਰੁਪਏ ਦੀ ਲਾਗਤ ਨਾਲ ਤਲਵੰਡੀ ਦੇ ਜਲ ਘਰ ਦਾ ਵਿਸਥਾਰ ਸ਼ੁਰੂ ਕੀਤਾ ਹੈ।
ਜਦੋਂ ਹਲਕੇ ਦੇ 36 ਪਿੰਡਾਂ ਦੇ ਜਲ ਘਰਾਂ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਮਿਲੀ ਤਾਂ ਉਦੋਂ ਤਕ
ਚੋਣ ਜ਼ਾਬਤਾ ਲੱਗ ਚੁੱਕਾ ਸੀ ਜਿਸ ਕਰਕੇ ਇਹ ਕੰਮ ਵਿਚਾਲੇ ਹੀ ਰਹਿ ਗਏ ਹਨ। ਬਠਿੰਡਾ ਵਿਕਾਸ
ਅਥਾਰਟੀ ਵੱਲੋਂ 4.76 ਕਰੋੜ ਦੇ ਕੰਮ ਕਰਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਕਮਿਊਨਿਟੀ ਸੈਂਟਰ, ਤਲਵੰਡੀ
ਤੇ ਰਾਮਾਂ ਵਿੱਚ ਪਾਰਕ ਬਣਾਏ ਜਾਣ ਦਾ ਪ੍ਰਾਜੈਕਟ ਸ਼ਾਮਲ ਹੈ। ਨਗਰ ਕੌਂਸਲ ਰਾਮਾਂ ਵੱਲੋਂ 2.65 ਕਰੋੜ
ਰੁਪਏ ਦੇ ਵਿਕਾਸ ਕੰਮ ਕਰਾਏ ਗਏ ਹਨ। ਲੋਕ ਨਿਰਮਾਣ ਵਿਭਾਗ ਨੂੰ ਡਿਪਟੀ ਕਮਿਸ਼ਨਰ ਨੇ 4 ਕਰੋੜ ਦੇ
ਫੰਡਾਂ ਦੀ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਹਲਕੇ ਵਿੱਚ ਦਰਜਨ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ
ਚੱਲ ਰਿਹਾ ਹੈ।
ਤਲਵੰਡੀ ਸਾਬੋ ਦੇ ਦਸਮੇਸ਼ ਸਕੂਲ ਦੀ ਮੁਰੰਮਤ ਲਈ ਇੱਕ ਕਰੋੜ ਰੁਪਏ ਦਿੱਤੇ ਗਏ ਹਨ।
ਜੋ ਬਾਕੀ ਵਿਭਾਗਾਂ ਨੇ ਕੰਮ ਕੀਤੇ ਹਨ, ਉਹ ਵੱਖਰੇ ਹਨ। ਇਨ੍ਹਾਂ ਵਿਭਾਗਾਂ ਵੱਲੋਂ ਸਿਰਫ਼ ਤਲਵੰਡੀ
ਸਾਬੋ ਹਲਕੇ ਲਈ ਫੰਡ ਜਾਰੀ ਹੋਏ ਸਨ। ਜ਼ਿਲ੍ਹਾ ਪੁਲੀਸ ਬਠਿੰਡਾ ਨੇ ਚੋਣਾਂ ਵਾਸਤੇ ਤਲਵੰਡੀ ਸਾਬੋ
ਹਲਕੇ ਦੇ ਚਾਰ ਤੇਲ ਪੰਪਾਂ ਤੋਂ ਕਰੀਬ 3.50 ਲੱਖ ਰੁਪਏ ਦਾ ਉਧਾਰਾ ਤੇਲ ਪਵਾਇਆ ਹੈ। ਇਸੇ ਤਰ੍ਹਾਂ
ਬਠਿੰਡਾ ਦੇ ਤਿੰਨ ਤੇਲ ਪੰਪਾਂ ਤੋਂ ਚੋਣ ਲਈ ਉਧਾਰਾ ਤੇਲ ਚੁੱਕਿਆ ਗਿਆ ਹੈ। ਜ਼ਿਲ੍ਹਾ ਚੋਣ
ਪ੍ਰਸ਼ਾਸਨ ਨੂੰ ਜੋ 40 ਲੱਖ ਰੁਪਏ ਚੋਣ ਪ੍ਰਬੰਧਾਂ ਲਈ ਮਿਲੇ ਸਨ, ਉਨ੍ਹਾਂ ਵਿੱਚੋਂ 15 ਲੱਖ ਰੁਪਏ
ਤਾਂ ਚੋਣ ਅਮਲੇ ਨੂੰ ਮਾਣ ਭੱਤੇ ਵਜੋਂ ਵੰਡੇ ਗਏ ਹਨ। ਵੀਡੀਓਗਰਾਫੀ ਅਤੇ ਉੱਡਣ ਦਸਤਿਆਂ ਦਾ ਖਰਚਾ
ਵੱਖਰਾ ਹੈ। ਟਰਾਂਸਪੋਰਟ ਦੇ ਬਿੱਲ ਵੀ ਆਉਣੇ ਬਾਕੀ ਹਨ।ਰਿਟਰਨਿੰਗ ਅਫਸਰ ਤਲਵੰਡੀ ਸਾਬੋ ਦੇ ਵੀ
ਖਰਚੇ ਬਾਕੀ ਹਨ। ਤਹਿਸੀਲਦਾਰ (ਚੋਣਾਂ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣ ਲਈ 40 ਲੱਖ ਦੇ ਫੰਡ
ਪ੍ਰਾਪਤ ਹੋਏ ਹਨ ਅਤੇ ਖ਼ਰਚਿਆਂ ਦੇ ਬਿੱਲ ਹਾਲੇ ਆਉਣੇ ਬਾਕੀ ਹਨ।
No comments:
Post a Comment