ਹੁਣ ਮਹਿਲਾ ਤਸਕਰੀ ਦੇ ਰਾਹ 'ਤੇ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਔਰਤਾਂ ਤਸਕਰ ਬਣਨ ਲਈ ਮਜ਼ਬੂਰ ਹਨ। ਪੰਜਾਬ 'ਚ ਕਰੀਬ ਤਿੰਨ ਹਜ਼ਾਰ ਔਰਤਾਂ ਹਨ ਜੋ ਨਸ਼ਿਆਂ ਦੇ ਕਾਰੋਬਾਰ 'ਚ ਕੁੱਦ ਪਈਆ ਹਨ। ਘਰਾਂ ਦੀ ਤੰਗੀ ਤੁਰਸ਼ੀ ਨੇ ਉਨ੍ਹਾਂ ਨੂੰ ਚੁਲ੍ਹੇ ਚੌਂਕੇ ਤੋਂ ਉਠਾ ਕੇ ਇਸ ਰਾਹ ਪਾ ਦਿੱਤਾ ਹੈ। ਇਨ੍ਹਾਂ 'ਚ 15 ਤੋਂ 20 ਫੀਸਦੀ ਔਰਤਾਂ ਤਾਂ ਵਿਧਵਾ ਹਨ। ਪੰਜਾਬ 'ਚ ਮਾਝੇ ਦੀ ਔਰਤ ਸ਼ਰਾਬ ਦੀ ਤਸ਼ਕਰੀ ਕਰਨ ਲੱਗੀ ਹੈ ਜਦੋਂ ਕਿ ਦੁਆਬੇ ਦੀ ਔਰਤ ਸਮੈਕ ਦਾ ਧੰਦਾ ਕਰਨ ਲੱਗ ਪਈ ਹੈ। ਪੇਂਡੂ ਮਾਲਵੇ ਦੀ ਔਰਤ ਭੁੱਕੀ ਪੋਸਤ ਵੇਚਣ ਲੱਗ ਪਈ ਹੈ। ਭਾਵੇਂ ਗਿਣਤੀ ਵੱਡੀ ਨਹੀਂ ਹੈ ਪ੍ਰੰਤੂ ਇਹ ਰੁਝਾਨ ਦਿਲ ਝੰਜੋੜਨ ਵਾਲਾ ਹੈ। ਪੰਜਾਬ 'ਚ ਸਮੁੱਚੇ ਅਰਥਚਾਰੇ ਦੇ ਬਣੇ ਸੰਕਟ ਨੇ ਏਦਾ ਦੇ ਰੁਝਾਨ ਪੈਦਾ ਕਰ ਦਿੱਤੇ ਹਨ। ਇੱਥੋਂ ਤੱਕ ਕਿ ਰਾਜਸਥਾਨ ਤੇ ਪੰਜਾਬ ਦੀਆਂ ਔਰਤਾਂ ਨੇ ਨਸ਼ਿਆਂ ਦੀ ਤਸਕਰੀ ਲਈ ਸਾਂਝੇ ਗਰੁਪ ਵੀ ਬਣਾ ਲਏ ਹਨ। ਬਹੁਤੇ ਪੁਰਸ਼ਾਂ ਨੇ ਤਸਕਰੀ ਲਈ ਔਰਤਾਂ ਨੂੰ ਆਪਣੇ ਨਾਲ ਜੋੜ ਲਿਆ ਹੈ। ਨਤੀਜਾ ਇਹ ਹੈ ਕਿ ਇਨ੍ਹਾਂ ਚੋਂ ਕਾਫੀ ਔਰਤਾਂ ਜੇਲ੍ਹਾਂ 'ਚ ਸਜ਼ਾ ਵੀ ਭੁਗਤ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹਾ ਮੁਕਤਸਰ 'ਚ ਸਾਢੇ ਸੱਤ ਵਰ੍ਹਿਆਂ 'ਚ 156 ਪੁਲੀਸ ਕੇਸ ਇਕੱਲੇ ਔਰਤਾਂ 'ਤੇ ਨਸ਼ਿਆਂ ਦੀ ਤਸਕਰੀ ਦੇ ਦਰਜ ਹੋਏ ਹਨ। ਇਸ ਜ਼ਿਲ੍ਹੇ ਦੇ ਲੰਬੀ ਪੁਲੀਸ ਥਾਣੇ 'ਚ 33 ਪੁਲੀਸ ਕੇਸ ਔਰਤਾਂ 'ਤੇ ਤਸਕਰੀ ਦੇ ਦਰਜ ਹੋਏ ਹਨ। ਮਾਲਵੇ 'ਚ 80 ਫੀਸਦੀ ਪੁਲੀਸ ਕੇਸ ਭੁੱਕੀ ਪੋਸਤ ਦੇ ਔਰਤਾਂ 'ਤੇ ਦਰਜ ਹੋਏ ਹਨ। ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਦੇ ਦਰਜ਼ਨ ਪਿੰਡਾਂ ਦੀਆਂ ਔਰਤਾਂ ਇਸ ਕਾਰੋਬਾਰ 'ਚ ਪੈ ਗਈਆਂ ਹਨ।
ਸੂਚਨਾ ਦੇ ਅਧਿਕਾਰ ਐਕਟ ਤਹਿਤ ਪੰਜਾਬ ਦੇ 10 ਪੁਲੀਸ ਜ਼ਿਲ੍ਹਿਆਂ ਵਲੋਂ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਦੇ ਰੁਝਾਨ ਤੋਂ ਇਹ ਗੱਲ ਉਭਰੀ ਹੈ ਕਿ ਪੰਜਾਬ 'ਚ ਕਰੀਬ ਤਿੰਨ ਹਜ਼ਾਰ ਔਰਤਾਂ ਇਸ ਰਾਹ 'ਤੇ ਚੱਲੀਆਂ ਹਨ। ਇਨ੍ਹਾਂ ਦਸ ਜ਼ਿਲ੍ਹਿਆਂ 'ਚ ਜਨਵਰੀ 2004 ਤੋਂ ਹੁਣ ਤੱਕ ਔਰਤਾਂ 'ਤੇ 1334 ਪੁਲੀਸ ਕੇਸ ਨਸ਼ਿਆਂ ਦੀ ਤਸਕਰੀ ਦੇ ਦਰਜ ਹੋਏ ਹਨ। ਇਨ੍ਹਾਂ ਪੁਲੀਸ ਕੇਸਾਂ 'ਚ 1500 ਦੇ ਕਰੀਬ ਔਰਤਾਂ ਸ਼ਾਮਲ ਹਨ। ਜਲੰਧਰ ਦਿਹਾਤੀ ਇਨ੍ਹਾਂ ਚੋਂ ਪਹਿਲੇ ਨੰਬਰ 'ਤੇ ਹੈ ਜਿਥੇ ਕਿ 231 ਪੁਲੀਸ ਕੇਸ ਦਰਜ ਹੋਏ ਹਨ ਜਦੋਂ ਕਿ ਸ਼ਹੀਦ ਭਗਤ ਸਿੰਘ ਨਗਰ ਦੂਸਰੇ ਨੰਬਰ 'ਤੇ ਹਨ ਜਿਥੇ ਔਰਤਾਂ 'ਤੇ 228 ਪੁਲੀਸ ਕੇਸ ਦਰਜ ਹੋਏ ਹਨ। ਮਾਲਵੇ ਚੋਂ ਫਿਰੋਜਪੁਰ ਦਾ ਪਹਿਲਾ ਨੰਬਰ ਹੈ ਜਿਥੇ ਔਰਤਾਂ 'ਤੇ ਤਸਕਰੀ ਦੇ 181 ਪੁਲੀਸ ਕੇਸ ਦਰਜ ਹੋਏ ਹਨ। ਇਸ ਜ਼ਿਲ੍ਹੇ 'ਚ 196 ਔਰਤਾਂ ਤਸਕਰੀ ਦੇ ਕਾਰੋਬਾਰ 'ਚ ਹਨ। ਇਨ੍ਹਾਂ ਚੋਂ 46 ਔਰਤਾਂ ਵਲੋਂ ਸਮੈਕ ਦੀ ਤਸਕਰੀ ਕੀਤੀ ਜਾ ਰਹੀ ਸੀ। ਰਾਜਸਥਾਨ ਦੇ ਨੇੜੇ ਪੈਂਦੇ ਜ਼ਿਲ੍ਹਿਆਂ 'ਚ ਔਰਤਾਂ ਭੁੱਕੀ ਪੋਸਤ ਦਾ ਕੰਮ ਕਰਦੀਆਂ ਹਨ। ਮਾਲਵੇ ਦੀਆਂ ਔਰਤਾਂ ਰਾਜਸਥਾਨ ਤੋਂ ਭੁੱਕੀ ਲਿਆਉਂਦੀਆਂ ਹਨ। ਬਹੁਤੀਆਂ ਔਰਤਾਂ ਪ੍ਰਚੂਨ ਦਾ ਕਾਰੋਬਾਰ ਕਰਦੀਆਂ ਹਨ। ਬਠਿੰਡਾ ਜਿਲ੍ਹੇ 'ਚ 116 ਪੁਲੀਸ ਕੇਸ ਔਰਤਾਂ 'ਤੇ ਏਦਾ ਦੇ ਦਰਜ ਹੋਏ ਹਨ। ਇਸ ਜ਼ਿਲ੍ਹੇ ਦੇ ਬੀੜ ਤਲਾਬ ਪਿੰਡ 'ਚ ਵੱਡੀ ਗਿਣਤੀ 'ਚ ਔਰਤਾਂ ਸਮੈਕ ਤੇ ਸ਼ਰਾਬ ਦਾ ਧੰਦਾ ਕਰਦੀਆਂ ਹਨ। ਬਠਿੰਡਾ ਸ਼ਹਿਰ ਦੀ ਇੱਕ ਸਮੈਕ ਦੇ ਕਾਰੋਬਾਰ 'ਚ ਪਈ ਔਰਤ ਦੀ ਪੁਲੀਸ ਨੇ ਸੰਮਤੀ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਐਸ.ਐਸ.ਪੀ ਬਠਿੰਡਾ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਦੇ ਪਤੀਆਂ ਵਲੋਂ ਉਨ੍ਹਾਂ ਨੂੰ ਇਸ ਕਾਰੋਬਾਰ 'ਚ ਪਾਇਆ ਗਿਆ ਹੈ ਕਿਉਂਕਿ ਔਰਤਾਂ 'ਤੇ ਛੇਤੀ ਕਿਤੇ ਪੁਲੀਸ ਨੂੰ ਸ਼ੱਕ ਨਹੀਂ ਹੁੰਦਾ ਹੈ। ਸੂਚਨਾ ਅਨੁਸਾਰ ਮੁਕਤਸਰ ਜ਼ਿਲ੍ਹੇ 'ਚ 156 ਕੇਸਾਂ ਚੋਂ 149 ਕੇਸ ਇਕੱਲੇ ਭੁੱਕੀ ਪੋਸਤ ਦੇ ਹਨ। ਮੁਕਤਸਰ ਦੇ ਜ਼ਿਲ੍ਹੇ ਦੇ ਪਿੰਡ ਝੋਰੜ ਦੀਆਂ ਦੋ ਦਰਜ਼ਨ ਔਰਤਾਂ 'ਤੇ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ। ਇਸ ਪਿੰਡ ਦੀ ਤੇਜੋ ਨਾਮ ਦੀ ਔਰਤ 'ਤੇ ਤਿੰਨ ਪੁਲੀਸ ਕੇਸ ਦਰਜ ਹੋਏ ਹਨ। ਪਿੰਡ ਦੀਆਂ ਚਾਰ ਔਰਤਾਂ 'ਤੇ ਤਾਂ ਦੋ ਤੋਂ ਜਿਆਦਾ ਪੁਲੀਸ ਕੇਸ ਦਰਜ ਹਨ। ਬਰਨਾਲਾ ਜ਼ਿਲ੍ਹੇ 'ਚ 102 ਅਤੇ ਖੰਨਾ ਪੁਲੀਸ ਜ਼ਿਲ੍ਹੇ ਵਲੋਂ 49 ਕੇਸ ਔਰਤਾਂ 'ਤੇ ਤਸਕਰੀ ਦੇ ਦਰਜ ਕੀਤੇ ਹਨ। ਜ਼ਿਲ੍ਹਾ ਕਪੂਰਥਲਾ 'ਚ 67 ਅਤੇ ਜ਼ਿਲ੍ਹਾ ਰੋਪੜ 'ਚ 14 ਕੇਸ ਔਰਤਾਂ 'ਤੇ ਤਸਕਰੀ ਦੇ ਦਰਜ ਹੋਏ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਥਾਣਾ ਸਦਰ ਅਤੇ ਥਾਣਾ ਬੰਗਾ ਵਲੋਂ 63-63 ਪੁਲੀਸ ਕੇਸ ਤਸਕਰੀ ਦੇ ਔਰਤਾਂ 'ਤੇ ਦਰਜ ਕੀਤੇ ਹਨ। ਇਸ ਜ਼ਿਲੇ ਦੇ ਪਿੰਡ ਸੋਇਤਾ ਦੀ ਔਰਤ ਕਸ਼ਮੀਰੋ 'ਤੇ ਪੰਜ ਪੁਲੀਸ ਕੇਸ ਦਰਜ ਹਨ ਜਿਨ੍ਹਾਂ ਚੋਂ ਤਿੰਨ ਕੇਸਾਂ 'ਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ। ਹੁਸ਼ਿਆਰਪੁਰ ਜ਼ਿਲ੍ਹੇ 'ਚ ਔਰਤਾਂ ਤੇ ਤਸਕਰੀ ਦੇ 190 ਕੇਸ ਦਰਜ ਹੋਏ ਹਨ। ਇਸ ਜ਼ਿਲ੍ਹੇ ਦੇ ਥਾਣਾ ਗੜਸ਼ੰਕਰ 'ਚ ਸਭ ਤੋਂ ਜਿਆਦਾ 54 ਕੇਸ ਦਰਜ ਹੋਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਥਾਣੇ ਦੇ ਪਿੰਡ ਦੋਨਾਖੁਰਦ ਦੀਆਂ ਔਰਤਾਂ 'ਤੇ 52 ਪੁਲੀਸ ਕੇਸ ਦਰਜ ਹੋਏ ਹਨ। ਪੰਜਾਬ ਦਾ ਇਹ ਪਹਿਲਾ ਪਿੰਡ ਹੈ ਜਿਥੋ ਦੀਆਂ ਔਰਤਾਂ 'ਤੇ ਸਭ ਤੋਂ ਜਿਆਦਾ ਤਸਕਰੀ ਦੇ ਕੇਸ ਦਰਜ ਹੋਏ ਹਨ। ਇਸ ਪਿੰਡ ਦੀ ਪਰਮਜੀਤ ਕੌਰ ਅਤੇ ਛਿੰਦੋ 'ਤੇ ਛੇ ਛੇ ਪੁਲੀਸ ਕੇਸ ਤਸਕਰੀ ਦੇ ਦਰਜ ਹਨ।
ਤੱਥ ਗਵਾਹ ਹਨ ਕਿ ਕਈ ਔਰਤਾਂ ਗਰੁੱਪਾਂ 'ਚ ਕੰਮ ਕਰਦੀਆਂ ਹਨ। ਇਨ੍ਹਾਂ ਨਾਲ ਕਈ ਰਾਜਸਥਾਨੀ ਔਰਤਾਂ 'ਤੇ ਵੀ ਪੁਲੀਸ ਕੇਸ ਦਰਜ ਹੋਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ,ਰਾਈਆ,ਮਹਿਮਾ ਸਰਜਾ,ਜੀਦਾ,ਜੰਡਾਵਾਲਾ ਦੀਆਂ ਅੱਧੀ ਦਰਜ਼ਨ ਔਰਤਾਂ ਤਸਕਰੀ ਦੇ ਕਾਰੋਬਾਰ 'ਚ ਹਨ ਜਿਨ੍ਹਾਂ ਨੂੰ ਘਰਾਂ ਦੀ ਮਜ਼ਬੂਰੀ ਨੇ ਇਸ ਰਸਤੇ ਤੇ ਤੋਰ ਦਿੱਤਾ। ਬਠਿੰਡਾ ਪੁਲੀਸ ਨੇ ਇੱਕ ਅਜਿਹੇ ਜੋੜੇ ਨੂੰ ਤਸਕਰੀ ਦੇ ਕਾਰੋਬਾਰ 'ਚ ਫੜਿਆ ਸੀ ਜਿਸ ਵਲੋਂ ਛੋਟੇ ਬੱਚੇ ਨੂੰ ਨਾਲ ਲੈ ਕੇ ਤਸਕਰੀ ਕੀਤੀ ਜਾਂਦੀ ਸੀ ਤਾਂ ਜੋ ਪੁਲੀਸ ਨੂੰ ਸ਼ੱਕ ਨਾ ਪਵੇ। ਆਖਰ ਉਸ ਛੋਟੇ ਬੱਚੇ ਨੂੰ ਵੀ ਜੇਲ੍ਹ ਜਾਣਾ ਪਿਆ ਸੀ। ਦੁਆਬੇ ਦੇ ਕਈ ਜ਼ਿਲ੍ਹਿਆਂ 'ਚ ਸੈਂਸੀ ਬਰਾਦਰੀ ਦੀਆਂ ਔਰਤਾਂ ਇਸ ਕਾਰੋਬਾਰ 'ਚ ਹਨ। ਮਾਲਵੇ 'ਚ ਦਲਿਤ ਭਾਈਚਾਰੇ ਚੋਂ ਕਾਫੀ ਗਿਣਤੀ 'ਚ ਔਰਤਾਂ ਤਸਕਰੀ ਕਰਨ ਲੱਗੀਆਂ ਹਨ। ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਚਮਕ ਦਮਕ ਦੇ ਜ਼ਮਾਨੇ ਅਤੇ ਸ਼ਹਿਰੀਕਰਨ ਨੇ ਵੱਡੀਆਂ ਉਮੀਦਾਂ ਜਗਾ ਦਿੱਤੀਆਂ ਹਨ ਜਦੋਂ ਕਿ ਸਾਧਨ ਘੱਟ ਰਹੇ ਹਨ। ਇਸ ਵਜੋਂ ਨਵੇਂ ਪੈਦਾ ਹੋ ਰਹੇ ਸੰਕਟਾਂ ਨੇ ਔਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਆਖਿਆ ਕਿ ਔਰਤਾਂ ਦੀ ਤਸਕਰੀ ਦਾ ਕੰਮ ਵੀ ਪੁਲੀਸ ਦੀ ਪ੍ਰੋਟੈਕਸ਼ਨ ਤੋਂ ਬਿਨ੍ਹਾਂ ਸੰਭਵ ਨਹੀਂ ਹੈ।
ਅਰਥਚਾਰੇ ਦਾ ਸੰਕਟ ਜਿਮੇਵਾਰ- ਡਾ.ਸੁਖਪਾਲ ਸਿੰਘ।
ਪੰਜਾਬ ਖੇਤੀਬਾੜੀ ਵਰਸਿਟੀ ਦੇ ਅਰਥਸਾਸਤਰੀ ਡਾ.ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ ਅਤੇ ਸਭ ਕਾਰੋਬਾਰ ਘਾਟੇ ਵਾਲੇ ਸੌਦੇ ਬਣ ਰਹੇ ਹਨ। ਇਸ ਸੰਕਟ ਨੇ ਮਾਨਸਿਕ ਤਣਾਓ ਨੂੰ ਪੈਦਾ ਹੋ ਰਿਹਾ ਹੈ। ਸਮੁੱਚੇ ਅਰਥਚਾਰੇ ਦੇ ਸੰਕਟ ਨੇ ਔਰਤਾਂ ਨੂੰ ਵੀ ਤਸਕਰੀ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਘਰ 'ਚ ਪੁਰਸ਼ਾਂ ਵਲੋਂ ਨਸ਼ੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਘਰਾਂ ਦੀਆਂ ਔਰਤਾਂ ਹੀ ਇਸ ਰਾਹ ਪਈਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਆਰਥਿਕ ਸੰਕਟ ਨੇ ਹੀ ਪੰਜਾਬ ਵਿੱਚ ਇਸ ਨਵੇਂ ਰੁਝਾਨ ਨੂੰ ਜਨਮ ਦਿੱਤਾ ਹੈ।

No comments:
Post a Comment