ਮਰਸਰੀ ਕਾਰਾਂ ਤੋਂ ਮਹਿੰਗੀ 'ਸੁੰਦਰੀ'
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੀ 'ਸੁੰਦਰੀ' ਨੇ ਲਗਜ਼ਰੀ ਕਾਰਾਂ ਦੇ ਸੌਕੀਨਾਂ ਦੀ ਮੜਕ ਭੰਨ ਦਿੱਤੀ ਹੈ। ਸੁੰਦਰੀ ਦੀ ਕੌਮੀ ਪੱਧਰ ਦੇ ਪੁਸ਼ਕਰ ਮੇਲੇ 'ਚ ਬੱਲੇ ਬੱਲੇ ਹੋ ਰਹੀ ਹੈ। ਬਠਿੰਡਾ ਦੀ 'ਸੁੰਦਰੀ' ਦਾ ਮੁੱਲ ਚਾਰ ਲਗਜ਼ਰੀ ਕਾਰਾਂ ਨਾਲੋਂ ਵੀ ਮਹਿੰਗਾ ਹੈ। ਪੁਸ਼ਕਰ ਮੇਲੇ ਦਾ ਸ਼ਿੰਗਾਰ ਬਣੀ 'ਸੁੰਦਰੀ' ਦਾ ਮੁੱਲ ਸਵਾ ਕਰੋੜ ਰੁਪਏ ਹੈ ਜਿਸ ਨੂੰ ਖਰੀਦਣ ਲਈ ਬਾਲੀਵੁੱਡ ਦੇ ਲੋਕ ਤਰਲੋਮੱਛੀ ਹੋ ਰਹੇ ਹਨ। ਪੁਸ਼ਕਰ ਮੇਲੇ 'ਚ ਕਰੀਬ ਇੱਕ ਹਫਤੇ ਤੋਂ ਚਾਰ ਸਾਲ ਦੀ ਘੋੜੀ 'ਸੁੰਦਰੀ' ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ ਹੈ। ਘੋੜੀ ਦੇ ਮਾਲਕ ਬਠਿੰਡੇ ਦੇ ਸੁਖਜਿੰਦਰ ਸਿੰਘ ਤੇ ਸੁਖਦੀਪ ਸਿੰਘ ਹਨ ਜਿਨ•ਾਂ ਵਲੋਂ ਪਹਿਲੀ ਨਵੰਬਰ ਤੋਂ ਪੁਸਕਰ ਮੇਲੇ ਵਿੱਚ ਸਿਰਕਤ ਕੀਤੀ ਹੋਈ ਹੈ। ਪਿਛਲੇ ਸਾਲ ਦੇ ਪੁਸ਼ਕਰ ਮੇਲੇ 'ਚ ਸੁੰਦਰੀ ਦਾ ਮੁੱਲ 51 ਲੱਖ ਰੁਪਏ ਲੱਗਿਆ ਸੀ ਪ੍ਰੰਤੂ ਮਾਲਕਾਂ ਨੇ ਇਸ ਭਾਅ ਵਿੱਚ ਘੋੜੀ ਨੂੰ ਵੇਚਣੋ ਨਾਂਹ ਕਰ ਦਿੱਤੀ ਸੀ। ਜੋ ਮੁੱਲ ਐਤਕੀਂ ਮਾਲਕਾਂ ਵਲੋਂ ਰੱਖਿਆ ਗਿਆ ਹੈ,ਉਹ ਸਵਾ ਕਰੋੜ ਰੁਪਏ ਹੈ। ਸੁੰਦਰੀ ਦਾ ਮੁੱਲ ਮਹਿੰਗੀਆਂ ਕਾਰਾਂ ਰੱਖਣ ਵਾਲੇ ਮਾਲਕਾਂ ਨੂੰ ਅੰਗੂਠਾ ਦਿਖਾਉਣ ਵਾਲਾ ਹੈ। ਇੱਕ ਨਾਮੀ ਕਾਰ ਕੰਪਨੀ ਦੇ ਮੈਨੇਜਰ ਸ੍ਰੀ ਦਵਿੰਦਰ ਦਾਨੇਵਾਲੀਆ ਦਾ ਕਹਿਣਾ ਸੀ ਕਿ 1.20 ਕਰੋੜ ਰੁਪਏ ਵਿੱਚ ਚਾਰ ਮਹਿੰਗਿਆਂ ਲਗਜਰੀ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ। ਉਨ•ਾਂ ਦੱਸਿਆ ਕਿ 1.20 ਕਰੋੜ ਰੁਪਏ ਵਿੱਚ ਬੀ.ਐਮ.ਡਬਲਿਊ,ਮਰਸਡੀਜ਼,ਔਡੀ ਅਤੇ ਲੈਂਡ ਰੋਵਰ ਕਾਰ ਖਰੀਦੀ ਜਾ ਸਕਦੀ ਹੈ। ਇੱਧਰ 'ਸੁੰਦਰੀ' ਇਨ•ਾਂ ਚਾਰੋਂ ਕਾਰਾਂ ਨਾਲੋਂ ਮਹਿੰਗੀ ਹੈ। ਕਾਰਾਂ ਦੇ ਕਾਰੋਬਾਰੀ ਦੱਸਦੇ ਹਨ ਕਿ ਇਸ ਘੋੜੀ ਦਾ ਮੁੱਲ 'ਚ ਚਾਰ ਮਸਡਰੀਜ ਕਾਰਾਂ ਦੀ ਖਰੀਦ ਹੋ ਸਕਦੀ ਹੈ।
ਘੋੜੀ ਦੇ ਮਾਲਕ ਸ੍ਰੀ ਸੁਖਦੀਪ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਫੋਨ 'ਤੇ ਦੱਸਿਆ ਕਿ 'ਸੁੰਦਰੀ' ਦਾ 80 ਲੱਖ ਰੁਪਏ ਮੁੱਲ ਦੇਣ ਲਈ ਤਾਂ ਕਈ ਗ੍ਰਾਹਕ ਆ ਚੁੱਕੇ ਹਨ ਪ੍ਰੰਤੂ ਉਹ ਸਵਾ ਕਰੋੜ ਤੋਂ ਘੱਟ ਨਹੀਂ ਦੇਣਗੇ। ਉਨ•ਾਂ ਦੱਸਿਆ ਕਿ ਇੱਕ ਸਾਬਕਾ ਮੁੱਖ ਮੰਤਰੀ ਦਾ ਲੜਕਾ ਵੀ ਉਨ•ਾਂ ਦੀ ਘੋੜੀ ਦੇਖ ਚੁੱਕਾ ਹੈ ਜਿਸ ਵਲੋਂ ਸਵਾ ਕਰੋੜ ਰੁਪਏ ਖਰੀਦਣ ਦੀ ਹਾਮੀ ਭਰ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਸੁੰਦਰੀ ਦਾ ਕੱਦ 68 ਇੰਚ ਹੈ ਜੋ ਕਿ ਪੂਰੇ ਭਾਰਤ ਚੋਂ ਜਿਆਦਾ ਹੈ। ਉਨ•ਾਂ ਦੱਸਿਆ ਕਿ ਉਹ ਸੁੰਦਰੀ 'ਤੇ ਰੋਜ਼ਾਨਾਂ ਇੱਕ ਹਜ਼ਾਰ ਰੁਪਏ ਖਰਚ ਕਰਦੇ ਹਨ ਅਤੇ ਰੋਜ਼ਾਨਾਂ 15 ਤੋਂ 20 ਲੀਟਰ ਦੁੱਧ ਪਿਲਾਇਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਰੋਜ਼ਾਨਾਂ ਲੱਖਾਂ ਲੋਕ ਦੇਖ ਰਹੇ ਹਨ। ਸੁੰਦਰੀ ਦੀ ਖਾਸੀਅਤ ਇਹੋ ਹੈ ਕਿ ਇਹ ਘੋੜੀ ਕੱਦ ਕਾਠ ਵਿੱਚ ਚੰਗੀ ਹੈ ਅਤੇ ਸੁੰਦਰ ਵੀ ਹੈ। ਮਾਲਕਾਂ ਦਾ ਕਹਿਣਾ ਹੈ ਕਿ ਇਹੋ ਕਾਰਨ ਹੈ ਕਿ ਉਹ ਸਵੇਰ ਵਕਤ ਹੀ ਸੁੰਦਰੀ ਦੇ ਮੱਥੇ 'ਤੇ ਕਾਲਾ ਟਿੱਕਾ ਲਗਾ ਦਿੰਦੇ ਹਨ। ਘੋੜੀ ਦੇ ਮੱਥੇ 'ਤੇ ਸਫੈਦ ਟਿੱਕਾ ਹੈ। ਬਹੁਤੇ ਲੋਕ ਘੋੜੀ ਦੇਖ ਕੇ ਜਦੋਂ ਮੁੱਲ ਪੁੱਛਦੇ ਹਨ ਤਾਂ ਉਹ ਅੱਗਿਓ ਮੁੱਲ ਸੁਣਕੇ ਪਿਛਾਂਹ ਹੀ ਮੁੜ ਜਾਂਦੇ ਹਨ। ਪਤਾ ਲੱਗਾ ਹੈ ਕਿ ਐਤਕੀਂ ਪੁਸ਼ਕਰ ਮੇਲੇ ਵਿੱਚ 25 ਹਜ਼ਾਰ ਦੇ ਕਰੀਬ ਘੋੜੇ ਘੋੜੀਆਂ ਵਿਕਰੀ ਲਈ ਆਈਆਂ ਹਨ ਜਿਨ•ਾਂ ਚੋਂ ਬਹੁਤੇ ਘੋੜਿਆਂ ਦੀ ਕੀਮਤ 30 ਹਜ਼ਾਰ ਤੋਂ 70 ਹਜ਼ਾਰ ਦਰਮਿਆਨ ਹੀ ਰਹਿ ਜਾਂਦੀ ਹੈ। ਪੁਸ਼ਕਰ ਮੇਲੇ ਵਿੱਚ ਸੁਲਤਾਨ ਨਾਮ ਦੇ ਘੋੜੇ ਦੀ ਕੀਮਤ ਵੀ 75 ਲੱਖ ਰੁਪਏ ਤੋਂ ਉਪਰ ਲੱਗ ਗਈ ਹੈ। ਸੁੰਦਰੀ ਦੇ ਮਾਲਕਾਂ ਨੇ ਦੱਸਿਆ ਕਿ ਉਨ•ਾਂ ਦੀ ਘੋੜੀ ਸੁੰਦਰੀ ਬਾਲੀਵੁੱਡ ਦੀ ਜਿਆਦਾ ਪਸੰਦ ਬਣੀ ਹੋਈ ਹੈ। ਇਸ ਘੋੜੀ ਦਾ ਚਾਰ ਮਹੀਨੇ ਦਾ ਇੱਕ ਬੱਚਾ ਵੀ ਹੈ।
ਇਵੇਂ ਹੀ ਇਨ•ਾਂ ਭਰਾਵਾਂ ਦਾ ਘੋੜਾ 'ਬਾਦਲ' ਵੀ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬਾਦਲ ਘੋੜੇ ਦੀਆਂ ਨੀਲੀਆਂ ਅੱਖਾਂ ਹੋਣ ਕਰਕੇ ਅੰਗਰੇਜ ਲੋਕ ਬਹੁਤ ਪਸੰਦ ਕਰ ਰਹੇ ਹਨ। ਉਨ•ਾਂ ਵਲੋਂ ਬਾਦਲ ਦਾ ਮੁੱਲ 75 ਲੱਖ ਰੁਪਏ ਰੱਖਿਆ ਗਿਆ ਹੈ। ਇਹ ਘੋੜਾ ਨਿਰੋਲ ਚਿੱਟੇ ਰੰਗ ਦਾ ਹੈ ਅਤੇ ਅੱਖਾਂ ਨੀਲੀਆਂ ਹੋਣ ਕਰਕੇ ਬਾਕੀ ਸਭ ਨਾਲੋਂ ਅਲਹਿਦਾ ਹੈ। ਇਹ ਨੁੱਕਰਾ ਘੋੜਾ ਦੋ ਵਰਿ•ਆਂ ਦਾ ਹੈ ਅਤੇ ਉਸ ਦਾ ਕੱਦ 66 ਇੰਚ ਹੈ। ਸੁਖਦੀਪ ਸਿੰਘ ਨੇ ਦੱਸਿਆ ਕਿ ਬਾਦਲ ਦਾ ਕੱਦ 70 ਇੰਚ ਤੱਕ ਜਾਏਗਾ। ਉਨ•ਾਂ ਦੱਿਸਆ ਕਿ ਭਾਵੇਂ ਉਨ•ਾਂ ਨੇ ਬਾਦਲ ਦਾ ਮੁੱਲ 75 ਲੱਖ ਰੁਪਏ ਰੱਖ ਦਿੱਤਾ ਹੈ ਪ੍ਰੰਤੂ ਉਹ ਐਤਕੀਂ ਬਾਦਲ ਨੂੰ ਪੁਸਕਰ ਮੇਲੇ ਵਿੱਚ ਨਹੀਂ ਵੇਚਣਗੇ। ਉਨ•ਾਂ ਦੱਸਿਆ ਕਿ ਇਸ ਵਾਰ ਪੁਸਕਰ ਮੇਲੇ ਵਿੱਚ ਪੰਜਾਬੀ ਲੋਕਾਂ ਦੀ ਗਿਣਤੀ ਕਾਫੀ ਜਿਆਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਅੰਗਰੇਜ ਲੋਕ ਵੀ ਪੁੱਜੇ ਹੋਏ ਹਨ। ਉਨ•ਾਂ ਦੱਸਿਆ ਕਿ ਉਹ ਪੁਸਕਰ ਮੇਲੇ ਤੋਂ 8 ਨਵੰਬਰ ਨੂੰ ਵਾਪਸ ਆ ਰਹੇ ਹਨ।

No comments:
Post a Comment