ਬਾਬਾ ! ਤੇਰੇ ਲਾਲੋ ਅੱਜ ਵੀ ਰੁਲਦੇ
ਚਰਨਜੀਤ ਭੁੱਲਰ
ਬਠਿੰਡਾ : ਬਾਬਾ ! ਤੂੰ ਤਾਂ ਕਿਹਾ ਸੀ ਕਿ ਕਿਰਤ ਕਰੀ। ਮੈਂ ਤਾਂ ਉਹੀ ਕੀਤਾ ਜੋ ਤੂੰ ਆਖਿਆ। ਸਿਵਾਏ ਕਿਰਤ ਤੋਂ ਮੈਂ ਤਾਂ ਹੋਰ ਕੁਝ ਕੀਤਾ ਵੀ ਨਹੀਂ। ਯਕੀਨ ਨਹੀਂ ਤਾਂ ਆ ਕੇ ਦੇਖ ਲੈ। ਦੇਖ ਲੈ ਮੇਰੀ ਹਰ ਡਿਗਰੀ। ਹਰ ਡਿਗਰੀ 'ਤੇ ਲਿਖਿਆ 'ਪਹਿਲਾ ਦਰਜਾ'। ਇਕੱਲੀ ਡਿਗਰੀ ਨਾ ਦੇਖੀ। ਡਿਗਰੀ ਪਿਛਲੀ ਮਿਹਨਤ ਮਸ਼ੱਕਤ ਵੀ ਦੇਖੀ। ਰਾਤ ਨੂੰ ਚੌਕੀਦਾਰੀ ਨਾ ਕਰਦਾ ਤਾਂ ਫਿਰ ਫੀਸਾਂ ਕਿਥੋਂ ਭਰਦਾ। ਮੈਂ ਨਾ ਦਿਨ ਵੇਖਿਆ ਤੇ ਨਾ ਰਾਤ। ਜ਼ਿੰਦਗੀ ਨੇ ਤਾਂ ਪੈਰ ਪੈਰ ਤੇ ਪ੍ਰੀਖਿਆ ਲਈ। ਤੇਰੀ ਗੱਲ ਲੜ ਬੰਨ• ਕੇ ਤੁਰਿਆ ਸੀ। ਤਾਹੀਂ ਹਰ ਪ੍ਰੀਖਿਆ ਨੂੰ ਬੌਣੀ ਬਣਾ ਦਿੱਤਾ। ਬਾਬਾ ! ਤੂੰ ਤਾਂ ਮਾਣ ਕਰ। ਤੇਰੇ ਇਸ ਕਿਰਤੀ ਕੋਲ ਹੁਣ ਹਰ ਡਿਗਰੀ ਹੈ। ਵੇਖਦਾ ਜਾਈ, ਜਲਦੀ ਹੀ ਤੇਰਾ ਇਹ ਕਿਰਤੀ 'ਪੋਸਟ ਗਰੈਜੂਏਟ ਰਿਕਸ਼ਾ ਚਾਲਕ' ਬਣ ਜਾਏਗਾ। ਬੜੇ ਪਾਪੜ ਵੇਲਣੇ ਪਏ ਨੇ ਬਾਬਾ। ਨਹੀਂ ਬਾਬਾ, ਹੁਣ ਸ਼ਰਮ ਨਹੀਂ ਲੱਗਦੀ। ਪਹਿਲਾਂ ਲੱਗਦੀ ਸੀ। ਤਾਹੀਂ ਉਦੋਂ ਰਾਤ ਨੂੰ ਰਿਕਸ਼ਾ ਚਲਾਉਂਦਾ ਸੀ। ਹੁਣ ਤਾਂ ਦਿਨ ਰਾਤ ਚੱਲਦੈ ਮੇਰਾ ਰਿਕਸ਼ਾ। ਰਿਕਸ਼ਾ ਰੁਕ ਗਿਆ ਤਾਂ ਅੰਗਰੇਜ਼ੀ ਦੀ ਐਮ.ਏ ਦਾ ਦੂਜਾ ਸਾਲ ਪੂਰਾ ਨਹੀਂ ਹੋਣਾ। ਨਾ ਬਾਬਾ ਨਾ, ਮਾਂ ਬਾਰੇ ਨਾ ਪੁੱਛ। ਹਾਂ ਉਹ ਤਾਂ ਬੜਾ ਰੋਈ ਸੀ। ਜਦੋਂ ਮੈਂ ਪਹਿਲੇ ਦਿਨ ਨੌਕਰੀ ਦੀ ਥਾਂ ਰਿਕਸ਼ਾ ਘਰ ਲੈ ਕੇ ਗਿਆ ਸੀ। ਉਸ ਨੇ ਕਦੇ ਸੰਦੂਕ ਚੋਂ ਕੱਢ ਕੇ ਮੇਰੀ ਡਿਗਰੀ ਦੇਖੀ ਤੇ ਕਦੇ ਮੇਰਾ ਕਿਸ਼ਤਾਂ ਵਾਲਾ ਰਿਕਸ਼ਾ। ਮਨ ਤਾਂ ਮੇਰਾ ਵੀ ਅੰਦਰੋਂ ਰੋਇਆ ਸੀ। ਪਰ ਮਾਂ ਨੂੰ ਦੱਸਿਆ ਨਹੀਂ। ਮਾਂ ਨੂੰ ਦੱਸਾਂ ਵੀ ਕਿਉਂ,ਉਹ ਕਿਹੜਾ ਸੌਖੀ ਹੈ। ਕੈਂਸਰ ਨੇ ਉਸ ਨੂੰ ਕੱਖੋਂ ਹੌਲੀ ਕਰ ਦਿੱਤਾ ਹੈ।
ਬਾਬਾ ! ਦਿਲ ਕਰਦੈ ਕਿ ਅੱਜ ਖੁੱਲ• ਕੇ ਗੱਲਾਂ ਕਰਾਂ। ਕਿਵੇਂ ਬੀਤੀ ਤੇਰੀ ਕਿਰਤੀ ਨਾਲ। ਲੱਗਦੈ, ਤੈਨੂੰ ਹੁਣ ਇੱਕ ਹੋਰ ਉਦਾਸੀ ਕਰਨੀ ਪਊ। ਤੂੰ ਤਾਂ ਬਾਬਾ ਹਰ ਕਿਸੇ ਦੀ ਸੁਣੀ ਹੈ। ਆਪਣੇ ਕਿਰਤੀਆਂ ਦੀ ਵੀ ਸੁਣ ਲੈ। ਇੱਕ ਗੱਲ ਯਾਦ ਰੱਖੀ, ਜੇ ਤੂੰ ਮੁੜ ਕੇ ਨਾ ਆਇਆ ਤਾਂ ਫਿਰ ਇਕੱਲਾ ਮੈਂ ਨਹੀਂ,ਇੱਥੇ ਹਰ ਰਿਕਸ਼ੇ ਵਾਲਾ ਪੋਸਟ ਗਰੈਜੂਏਟ ਹੋਵੇਗਾ। ਬਾਬਾ ! ਮੈਂ ਕਿਹੜਾ ਪਹਿਲੇ ਦਿਨ ਰਿਕਸ਼ਾ ਚੁੱਕ ਲਿਆ ਸੀ। ਸਰਕਾਰ ਦੇ ਬੂਹੇ 'ਤੇ ਵੀ ਗਿਆ ਸੀ। ਪ੍ਰਾਈਵੇਟ ਮਾਲਕਾਂ ਕੋਲ ਵੀ। ਚਾਹੁੰਦਾ ਸੀ ਕਿ ਅਧਿਆਪਕ ਬਣ ਜਾਵਾਂ। ਬੀ.ਐਡ ਚੋਂ 78 ਫੀਸਦੀ ਨੰਬਰ ਲਏ ਸੀ। ਬੜਾ ਮਾਣ ਸੀ ਮੈਨੂੰ। ਅਧਿਆਪਕ ਰੱਖਣ ਲਈ ਜੋ ਮੈਰਿਟ ਲਿਸਟ ਬਣੀ, ਉਸ 'ਚ ਤੇਰੇ ਕਿਰਤੀ ਦਾ ਪੰਜਾਬ ਭਰ ਚੋਂ 16 ਵਾਂ ਨੰਬਰ ਸੀ। ਗੱਲ ਨਹੀਂ ਬਣੀ,ਬਾਬਾ ਅੱਜ ਤੱਕ ਨਹੀਂ ਬਣ ਸਕੀ। ਛੱਡ ਬਾਬਾ ਮੈਰਿਟ ਨੂੰ, ਤੂੰ ਤਾਂ ਭਲੇ ਵੇਲੇ ਦੀ ਗੱਲ ਕਰਦੈ। ਪ੍ਰਾਈਵੇਟ ਸਕੂਲਾਂ ਵਾਲੇ,ਹਾਂ ਕਹਿੰਦੈ ਸੀ ਕਿ ਪੂਰੇ 1500 ਰੁਪਏ ਦੇਵਾਂਗੇ। ਬਾਬਾ ! ਕੀ ਇਸ ਨੂੰ ਸੱਚਾ ਸੌਦਾ ਕਹਾ। ਇਸ ਤੋਂ ਵੱਧ ਤਾਂ ਮੇਰਾ ਰਿਕਸ਼ਾ ਦੇ ਦਿੰਦਾ ਹੈ। ਬਾਬਾ ! ਹੁਣ ਤੂੰ ਹੀ ਦੱਸ,ਕਿਸ ਬੂਹੇ ਜਾਵਾਂ। ਇੱਥੇ ਤਾਂ ਸਭ ਦਰਵਾਜੇ ਬੰਦ ਹਨ। ਸਰਕਾਰ ਦਿਨ ਦੇ ਚਾਨਣ ਦੇ ਮਾਅਣੇ ਸਮਝਦੀ ਤਾਂ ਅੱਜ ਮੈਨੂੰ ਰਾਤ ਦੇ ਹਨੇਰੇ 'ਚ ਰਿਕਸ਼ਾ ਨਾ ਚਲਾਉਣਾ ਪੈਂਦਾ। ਹਾਂ,ਸੰਗਤ ਦਰਸ਼ਨ 'ਚ ਜਾ ਕੇ ਵੀ ਫਰਿਆਦ ਕੀਤੀ ਸੀ। ਨਹੀਂ ਸੁਣੀ ਕਿਸੇ ਨੇ। ਬੁਝਾਰਤਾਂ ਨਾ ਪਾ ਬਾਬਾ,ਮੁੜ ਆਏਗਾ ਤਾਂ ਤੈਨੂੰ ਪਤਾ ਲੱਗੂ।
ਹੁਣ ਤਾਂ ਕਿੰਨੇ ਹੀ ਕੌਡੇ ਰਾਖਸ਼ ਪੈਦਾ ਹੋ ਗਏ ਨੇ। ਸੱਜਣ ਠੱਗਾਂ ਦੀ ਵੀ ਕੋਈ ਕਮੀ ਨਹੀਂ। ਨਾਲੇ ਦੇਖ ਲਈ ਸਰਕਾਰੀ ਮੋਦੀਖਾਨਾ। ਭਰ ਕੌਣ ਰਿਹੈ ਤੇ ਛੱਕ ਕੌਣ ਰਿਹਾ। ਮੇਰੇ ਵਰਗਿਆਂ ਦੀ ਫੌਜ ਵੀ ਤਾਂ ਹੁਣ ਵੱਡੀ ਹੋ ਗਈ ਹੈ। ਬਾਬਾ ! ਮੈਨੂੰ ਤੇਰੇ ਕੋਈ ਗਿਲ•ਾ ਨਹੀਂ। ਮੈਂ ਤਾਂ ਸਮਝ ਲਿਐ, ਕਿ ਲੇਖਾਂ 'ਚ ਹੀ ਇਹੋ ਲਿਖਿਐ। ਮੈਂ ਤਾਂ ਤੇਰਾ ਵਚਨ ਨਿਭਾਇਐ। ਬਾਬਾ ਤੇਰੇ ਤੇ ਮਾਣ ਹੈ। ਤੂੰ ਤਾਂ ਹਰ ਕਿਸੇ ਦੀ ਸੁਣੀ ਹੈ। ਮੇਰੀ ਵੀ ਇਸ ਕਲਮ ਤੋਂ ਸੁਣ ਲੈ। 31 ਵਰਿ•ਆਂ ਦਾ ਸੇਵਕ ਸਿੰਘ ਬਠਿੰਡਾ ਦੀ ਅਮਰਪੁਰਾ ਬਸਤੀ 'ਚ ਰਹਿੰਦਾ ਹੈ। ਜਦੋਂ ਸਾਲ 1998 'ਚ ਉਸ ਨੇ ਜਮ•ਾਂ ਦੋ ਦੀ ਪੜ•ਾਈ 62 ਫੀਸਦੀ ਅੰਕਾਂ ਨਾਲ ਪੂਰੀ ਕੀਤੀ ਤਾਂ ਉਸ ਦੇ ਬਾਪ ਗੁਰਦੇਵ ਸਿੰਘ ਦੀ ਮੌਤ ਹੋ ਗਈ। ਬਾਪ ਨੂੰ ਬਚਾਉਣ ਖਾਤਰ ਪੰਜ ਸਾਲ ਬੜੀ ਭੱਜ ਨੱਠ ਕੀਤੀ। ਉਸ ਦੀ ਭੈਣ ਅਪਾਹਜ ਹੈ। ਇੱਕ ਭੈਣ ਤੇ ਭਰਾ ਵਿਆਹੇ ਹੋਏ ਹਨ। ਸਾਲ 1998 ਤੋਂ ਉਸ ਦੇ ਦੁੱਖਾਂ ਦੇ ਦਿਨਾਂ ਦਾ ਮੁੱਢ ਬੱਝ ਗਿਆ। ਬਾਪ ਦਾ ਸੁਪਨਾ ਪੂਰਾ ਕਰਨ ਵਾਸਤੇ ਉਹ ਅਧਿਆਪਕ ਬਣਨ ਲਈ ਜ਼ਿੰਦਗੀ ਦੇ ਰਾਹ 'ਤੇ ਤੁਰਿਆ। ਉਸ ਨੇ ਤਲਵੰਡੀ ਸਾਬੋ ਦੇ ਕਾਲਜ 'ਚ ਦਾਖਲਾ ਲੈ ਲਿਆ। ਕਾਲਜ ਦੀ ਪੜ•ਾਈ ਦਾ ਖਰਚਾ ਕੱਢਣ ਲਈ ਉਹ ਬਠਿੰਡਾ ਦੀ ਇੱਕ ਪ੍ਰਾਈਵੇਟ ਸਨਅਤ ਵਿੱਚ ਚੌਕੀਦਾਰ ਲੱਗ ਗਿਆ। ਪੂਰੀ ਪੂਰੀ ਰਾਤ ਉਹ ਚੌਕੀਦਾਰੀ ਕਰਦਾ। ਬਦਲੇ 'ਚ ਜੋ 3500 ਰੁਪਏ ਮਿਲਦੇ, ਉਸ ਚੋਂ ਅੱਧੇ ਮਾਂ ਨੂੰ ਦੇ ਦਿੰਦਾ। ਬਾਕੀ ਆਪਣੀ ਪੜਾਈ 'ਤੇ ਖ਼ਰਚਦਾ। ਨਾਲੋਂ ਨਾਲ ਥੋੜੇ ਬਹੁਤੇ ਬਚਾ ਕੇ ਰੱਖ ਲੈਂਦਾ। ਪੁਰਾਣੀਆਂ ਕਿਤਾਬਾਂ ਤੇ ਪੁਰਾਣੇ ਕੱਪੜੇ ਹੀ ਉਸ ਦੇ ਸਾਥੀ ਬਣੇ ਰਹੇ। ਉਹ ਅੱਧੇ ਮੁੱਲ ਵਿੱਚ ਪੁਰਾਣੀਆਂ ਕਿਤਾਬਾਂ ਖਰੀਦ ਖਰੀਦ ਕੇ ਪੜਿ•ਆ। ਜਦੋਂ ਰਾਤ ਨੂੰ ਵਿਹਲ ਮਿਲਦੀ ਤਾਂ ਉਹ ਇਨ•ਾਂ ਕਿਤਾਬਾਂ ਨੂੰ ਪੜਦਾ। ਜਦੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਇੱਕ ਕਾਲਜ 'ਚ ਬੀ.ਐਡ ਕਰਨ ਵਾਸਤੇ ਦਾਖਲਾ ਲਿਆ ਤਾਂ ਉਸ ਲਈ 80 ਹਜ਼ਾਰ ਰੁਪਏ ਫੀਸ ਵੱਡਾ ਮਸਲਾ ਸੀ। ਬੱਚਤ ਦੀ ਰਾਸ਼ੀ ਉਸ ਦਾ ਸਹਾਰਾ ਬਣ ਗਈ।
ਸੇਵਕ ਸਿੰਘ ਦਾ ਸਿਰੜ ਦੇਖੋ ਕਿ ਉਹ ਕਦੇ ਚੌਕੀਦਾਰੀ ਤੋਂ ਵੀ ਨਹੀਂ ਖੁੰਝਿਆ ਸੀ। ਨਾ ਹੀ ਕਦੇ ਕੋਈ ਕਲਾਸ ਲਗਾਉਣ ਤੋਂ। ਜਦੋਂ ਉਸ ਨੇ 78 ਫੀਸਦੀ ਨੰਬਰਾਂ ਨਾਲ ਬੀ.ਐਡ ਦੀ ਡਿਗਰੀ ਲਈ। ਹੌਸਲਾ ਹੋਇਆ ਕਿ ਦਿਨ ਬਦਲਣ ਵਾਲੇ ਨੇ। ਇਸ ਤੋਂ ਪਹਿਲਾਂ ਉਸ ਨੇ ਈ.ਟੀ.ਟੀ ਕਰਨ ਵਾਸਤੇ ਦਾਖਲਾ ਪ੍ਰੀਖਿਆ ਵੀ ਸਾਲ 1999 ਵਿੱਚ ਦਿੱਤੀ। ਇੱਕ ਵਾਰੀ ਨਹੀਂ, ਤਿੰਨ ਵਾਰੀ ਇਹੋ ਪ੍ਰੀਖਿਆ ਦਿੱਤੀ। ਪ੍ਰੀਖਿਆ ਚੋਂ ਚੰਗੇ ਨੰਬਰ ਲੈ ਜਾਂਦਾ ਸੀ ਪ੍ਰੰਤੂ ਉਦੋਂ ਦਾਖਲਾ ਪ੍ਰੀਖਿਆ ਲਈ ਇੰਟਰਵਿਊ ਦੇ 25 ਨੰਬਰ ਹੁੰਦੇ ਸਨ, ਜੋ ਉਸ ਨੂੰ ਨਸੀਬ ਨਹੀਂ ਹੁੰਦੇ ਸਨ। ਅਖੀਰ ਉਸ ਨੇ ਜੰਮੂ ਤੋਂ 74 ਫੀਸਦੀ ਅੰਕਾਂ ਨਾਲ ਈ.ਟੀ.ਟੀ ਵੀ ਕਰ ਲਈ। ਉਸ ਨੇ ਤਾਂ ਗਿਆਨੀ ਵੀ ਕੀਤੀ ਹੋਈ ਹੈ। ਦੱਸਦਾ ਹੈ ਕਿ ਜਦੋਂ ਉਸ ਨੇ ਮੈਟ੍ਰਿਕ ਚੋਂ 67 ਫੀਸਦੀ ਨੰਬਰ ਲਏ ਸਨ ਤਾਂ ਬਾਪ ਨੇ ਇੱਕੋ ਗੱਲ ਆਖੀ ਸੀ, 'ਸੇਵਕ ਤੈਨੂੰ ਅਧਿਆਪਕ ਬਣਾਉਣੈ'। ਉਸਦਾ ਅੱਜ ਬਾਪ ਜਿਉਂਦਾ ਹੁੰਦਾ ਤਾਂ ਉਸ ਦੇ ਦਿਲ 'ਤੇ ਕੀ ਬੀਤਣੀ ਸੀ। ਜਦੋਂ ਉਹ ਦੇਖਦਾ ਕਿ ਉਸ ਦਾ ਬੱਚਾ ਅਧਿਆਪਕ ਨਹੀਂ ,ਰਿਕਸ਼ਾ ਚਾਲਕ ਬਣ ਗਿਆ ਹੈ। ਸਾਲ 2008 'ਚ ਉਸ ਦੀ ਮਾਂ ਨੂੰ ਕੈਂਸਰ ਹੋ ਗਿਆ। ਘਰ ਦੇ ਅੱਗੇ ਵਾਲੀ ਕੁਝ ਜਗ•ਾਂ ਵੇਚਣੀ ਪਈ। ਪੂਰੇ ਪੌਣੇ ਤਿੰਨ ਲੱਖ ਦਾ ਖਰਚ ਆਇਆ ਇਲਾਜ 'ਤੇ। ਸੇਵਕ ਸਿੰਘ ਦੇ ਅੱਜ ਢਾਈ ਸਾਲ ਦਾ ਬੱਚਾ ਹੈ। ਉਸ ਨੇ ਬੱਚੇ ਦਾ ਨਾਮ 'ਹੈਪੀ ਸਿੰਘ' ਰੱਖਿਆ ਹੈ। ਉਹ ਦੱਸਦਾ ਹੈ ਕਿ ਉਸ ਦਾ ਬੱਚਾ ਪੂਰੀ ਜ਼ਿੰਦਗੀ ਖੁਸ਼ ਰਹੇ ਜਿਸ ਕਰਕੇ ਉਸ ਨੇ ਇਹੋ ਨਾਮ ਰੱਖਿਆ ਹੈ। ਉਸ ਦੀ ਬੱਚੇ ਨੂੰ ਚੰਗੇ ਸਕੂਲ 'ਚ ਪੜਾਉਣ ਦੀ ਸੱਧਰ ਹੈ। ਤਾਂ ਜੋ ਉਸ ਨੂੰ ਰਿਕਸ਼ਾ ਨਾ ਚਲਾਉਣਾ ਪਵੇ।
ਸੇਵਕ ਸਿੰਘ ਆਖਦਾ ਹੈ ਕਿ ਉਸ ਨੂੰ ਕੋਈ ਅਫਸੋਸ ਨਹੀਂ ਹੈ। ਉਸ ਨੇ ਤਾਂ ਕਿਰਤ ਕੀਤੀ ਹੈ, ਭੀਖ ਤਾਂ ਨਹੀਂ ਮੰਗੀ। ਉਹ ਆਪਣੇ ਤੋਂ ਨੀਵਿਆਂ ਵੱਲ ਦੇਖ ਕੇ ਜਿਉਂਦਾ ਹੈ। ਉਹ ਦੱਸਦਾ ਹੈ ਕਿ ਉਸ ਨੇ ਕਦੇ ਵੀ ਕੋਈ ਟਿਊਸ਼ਨ ਨਹੀਂ ਰੱਖੀ। ਨਾ ਹੀ ਕਦੇ ਮਾਂ ਬਾਪ ਨੂੰ ਕੋਈ ਮੁਸ਼ਕਲ ਦਾ ਅਹਿਸਾਸ ਹੋਣ ਦਿੱਤਾ ਹੈ। ਜਦੋਂ ਪਾਵਰਕੌਮ ਦੇ ਨਿਗਮੀਕਰਨ ਮਗਰੋਂ ਬਠਿੰਡਾ ਦੀ ਉਸ ਸਨਅਤ ਦਾ ਕਾਰੋਬਾਰ ਮੰਦੇ 'ਚ ਚਲਾ ਗਿਆ ਤਾਂ ਉਸ ਦੀ ਚੌਕੀਦਾਰੀ ਵੀ ਜਾਂਦੀ ਰਹੀ। ਉਸ ਅੱਗੇ ਰੋਜ਼ੀ ਰੋਟੀ ਦਾ ਮਸਲਾ ਖੜ•ਾ ਹੋ ਗਿਆ। ਸਾਲ 2008 ਵਿੱਚ ਸਰਬ ਸਿੱਖਿਆ ਅਭਿਐਨ ਤਹਿਤ ਜੋ ਅਧਿਆਪਕ ਭਰਤੀ ਕੀਤੇ ਜਾਣੇ ਸਨ, ਉਸ 'ਚ ਜੋ ਸਾਂਝੀ ਮੈਰਿਟ ਬਣੀ, ਉਸ 'ਚ ਉਸ ਦਾ 16 ਵਾਂ ਨੰਬਰ ਸੀ। ਉਸ ਦੀ ਕੌਸਲਿੰਗ ਵੀ ਹੋ ਗਈ ਸੀ ਤੇ ਦਸਤਾਵੇਜ਼ ਵੀ ਚੈੱਕ ਹੋ ਗਏ ਸਨ। ਅੱਜ ਤੱਕ ਉਸ ਦਾ ਕੋਈ ਨਤੀਜਾ ਨਹੀਂ ਆਇਆ ਹੈ। ਅਧਿਆਪਕ ਬਣਨ ਦੀ ਵੀ ਨਾਲੋਂ ਨਾਲ ਉਮੀਦ ਟੁੱਟ ਗਈ। ਉਸ ਨੂੰ ਪ੍ਰਾਈਵੇਟ ਸਕੂਲਾਂ ਕੋਲੋਂ ਵੀ ਕੋਈ ਹੁੰਗਾਰਾ ਨਾ ਮਿਲਿਆ। ਅਖੀਰ ਉਸ ਨੇ 50 ਰੁਪਏ ਪ੍ਰਤੀ ਦਿਨ ਕਿਰਾਏ 'ਤੇ ਰਿਕਸ਼ਾ ਲੈ ਲਿਆ। ਪੂਰੀ ਪੂਰੀ ਰਾਤ ਉਹ ਰਿਕਸ਼ਾ ਚਲਾਉਂਦਾ। ਇੱਕ ਰਾਤ 'ਚ ਉਹ 200 ਰੁਪਏ ਕਮਾ ਲੈਂਦਾ ਸੀ। ਉਹ ਆਖਦਾ ਹੈ ਕਿ ਜਦੋਂ ਉਸ ਨੇ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ ਤਾਂ ਉਹ ਕਈ ਦਿਨ ਉਦਾਸ ਰਿਹਾ ਸੀ। ਫਿਰ ਉਸ ਨੇ ਕਿਸ਼ਤਾਂ 'ਤੇ ਰਿਕਸ਼ਾ ਖਰੀਦ ਲਿਆ। ਜਿਸ ਦੀ ਕਿਸ਼ਤ ਉਹ ਹਰ ਮਹੀਨੇ ਭਰਦਾ ਹੈ। ਉਹ ਦੱਸਦਾ ਹੈ ਕਿ ਜ਼ਿੰਦਗੀ ਦਾ ਬੁਰਾ ਦਿਨ ਉਹ ਸੀ ਜਦੋਂ ਇੱਕ ਪੁਲੀਸ ਥਾਣੇਦਾਰ ਨੇ ਬੱਸ ਅੱਡੇ ਕੋਲ ਪਹਿਲਾਂ ਉਸ ਦੇ ਰਿਕਸ਼ੇ ਦੀ ਹਵਾ ਕੱਢ ਦਿੱਤੀ। ਉਸ ਮਗਰੋਂ ਉਸ ਦੀ ਕੁੱਟਮਾਰ ਕੀਤੀ। ਉਹ ਆਪਣਾ ਕਸੂਰ ਪੁੱਛਦਾ ਰਿਹਾ ਪ੍ਰੰਤੂ ਥਾਣੇਦਾਰ ਦੇ ਹੱਥ ਰੁਕੇ ਨਾ। ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਮਾਰ ਕਿਰਤੀ ਨੂੰ ਹੀ ਪੈਂਦੀ ਹੈ। ਸੜਕਾਂ 'ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕੋਈ ਵੱਡੀ ਕਾਰ ਵਾਲਾ ਕਰੇ ਤੇ ਚਾਹੇ ਛੋਟੀ ਕਾਰ ਵਾਲਾ,ਭੁਗਤਣਾ ਰਿਕਸ਼ੇ ਵਾਲੇ ਨੂੰ ਹੀ ਪੈਂਦਾ ਹੈ।
ਉਹ ਤਾਂ ਦੋਹਰਾ ਸੰਘਰਸ਼ ਕਰ ਰਿਹਾ ਹੈ। ਉਹ ਆਪਣੇ ਬੇਰੁਜ਼ਗਾਰ ਸਾਥੀਆਂ ਨਾਲ ਰੁਜ਼ਗਾਰ ਖਾਤਰ ਸੰਘਰਸ਼ ਵੀ ਲੜ ਰਿਹਾ ਹੈ। ਇਸੇ ਸੰਘਰਸ਼ 'ਚ ਉਹ ਲੁਧਿਆਣਾ ਅਤੇ ਫਿਰੋਜ਼ਪੁਰ ਦੀ ਜੇਲ• ਵੀ ਕੱਟ ਚੁੱਕਾ ਹੈ। ਜਦੋਂ ਉਹ ਦਿਨ ਵੇਲੇ ਸੰਘਰਸ਼ 'ਚ ਜਾਂਦਾ ਹੈ ਤਾਂ ਉਹ ਰਾਤ ਵਕਤ ਰਿਕਸ਼ਾ ਚਲਾਉਂਦਾ ਹੈ ਤਾਂ ਜੋ ਪਰਿਵਾਰ ਚੱਲਦਾ ਰਹੇ। ਉਹ ਦੱਸਦਾ ਹੈ ਕਿ ਉਸ ਨੇ ਤਾਂ ਸੇਵਾਦਾਰ ਲੱਗਣ ਵਾਸਤੇ ਵੀ ਕਾਫੀ ਜੱਦੋਜਹਿਦ ਕੀਤੀ ਹੈ। ਉਸ ਦਾ ਸਪਨਾ ਪੀ.ਐਚ.ਡੀ ਕਰਨ ਦਾ ਹੈ। ਹੁਣ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਐਮ.ਏ (ਅੰਗਰੇਜ਼ੀ) ਦਾ ਦੂਜਾ ਭਾਗ ਕਰ ਰਿਹਾ ਹੈ। ਉਸ ਦੀ ਜੀਵਨ ਸਾਥਣ ਮਨਦੀਪ ਕੌਰ ਇਸ ਗੱਲੋਂ ਧਰਵਾਸ 'ਚ ਹੈ ਕਿ ਉਸ ਦਾ ਪਤੀ ਦ੍ਰਿੜ•ਤਾ ਨਾਲ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਦਿਨ ਚੜ•ਦੇ ਹੀ ਉਸ ਦਾ ਰਿਕਸ਼ਾ ਚੱਲਦਾ ਹੈ ਜੋ ਕਿ ਕਦੇ ਕਦੇ ਦਿਨ ਰਾਤ ਵੀ ਨਹੀਂ ਰੁਕਦਾ ਹੈ। ਬਾਬਾ ! ਮੁਆਫ਼ ਕਰੀਂ ,ਮੈਂ ਤਾਂ ਤੈਨੂੰ ਆਪਣੀ ਹੀ ਰਾਮ ਕਹਾਣੀ 'ਚ ਉਲਝਾ ਲਿਆ। ਬੱਸ ਏਨੀ ਕੁ ਮਿਹਰ ਕਰੀਂ। ਮੁੜ ਫੇਰਾ ਜ਼ਰੂਰ ਪਾਈ। ਦੇਖੀ ਕਿ ਕਿਵੇਂ ਇੱਥੇ ਮਲਕ ਭਾਗੋ ਛੱਕ ਰਹੇ ਹਨ ਤੇ ਭਾਈ ਲਾਲੋ ਠੱਗੇ ਜਾ ਰਹੇ ਹਨ। ਸਰਕਾਰੀ ਮੋਦੀਖ਼ਾਨੇ ਵਾਲੇ 'ਆਪਣਿਆਂ' ਦੀ ਝੋਲੀ ਭਰੀ ਜਾ ਰਹੇ ਹਨ। ਹੁਣ ਵੀ। ਕਿਸੇ ਨੂੰ ਦਰਦ ਨਹੀਂ ਆ ਰਿਹਾ। ਤੇਰੇ ਨਾਮ 'ਤੇ ਪੰਥ ਚਲਾਉਣ ਵਾਲਿਆਂ ਨੂੰ ਵੀ ਨਹੀਂ। ਇੱਕ ਗੱਲ ਚੇਤੇ ਰੱਖੀ, ਕਿਤੇ ਪੈਦਲ ਆਇਐ ਤਾਂ ਫਿਰ ਤੇਰੀ ਵੀ ਖੈਰ ਨਹੀਂ। ਇੱਥੇ ਪੈਰ ਪੈਰ 'ਤੇ ਲੋਟੂ ਬੈਠੇ ਹਨ। ਹੁਣ ਤਾਂ ਤੇਰਾ ਸੱਚ ਦਾ ਹੋਕਾ ਸਮੇਂ ਦੇ ਬਾਬਰਾਂ ਨੂੰ ਚੰਗਾ ਵੀ ਨਹੀਂ ਲੱਗਣਾ। ਚੰਗਾ ਬਾਬਾ ! ਤੇਰੇ ਨਾਲ ਚਾਰ ਗੱਲਾਂ ਕਰਕੇ ਦਿਲ ਹੌਲਾ ਹੋ ਗਿਆ। ਨਾਲੇ ਔਹ ਸਾਹਮਣੇ ਬਜ਼ੁਰਗ ਮਾਈ ਮੇਰੇ ਰਿਕਸ਼ੇ ਵੱਲ ਤੁਰੀ ਆਉਂਦੀ ਹੈ, ਉਸ ਨੂੰ ਵੀ ਛੱਡ ਆਵਾਂ। ਸੱਚ ਮੈਂ ਤਾਂ ਭੁੱਲ ਹੀ ਗਿਆ ਸੀ ਬਾਬਾ, ਤੇਰਾ ਤਾਂ ਅੱਜ ਜਨਮ ਦਿਨ ਹੈ,ਸਾਰੇ ਕਿਰਤੀਆਂ ਵਲੋਂ ਬਾਬਾ ਤੈਨੂੰ ਜਨਮ ਦਿਨ ਮੁਬਾਰਕ।

That's a really sad story. Unfortunately its not uncommon in Punjab or in any other state of India. I personally feel very bad to see this well educated person to see in this condition.
ReplyDeleteI think government really needs to pay attention to the education system and education funding programs. Every single sector run by government is very conservative and uses same techniques/methods/policies that are about 60-70 years old. I think its time for a change. I AM NOT FROM ANY OF THE POLITICAL PARTIES, but I think if you guys agree with me, we should vote People's Party of Punjab. I personally think that Manpreet Badal is capable to drag Punjab out of this bad situation. He is well educated and experienced guy and thats all it takes to be a good leader.
Once again i'm just a normal Indian like anyone else reading the post, not from any political party.
Thanks for sharing this with us.
so touching.........bt true
ReplyDeleteMeRiaa Ta Akha Eye Ch Pani par aya ee story par k
ReplyDeleteSachi God g Thonu Hun auna paina Apney pyarya di Mehar Karan vastey
this story is published in punjabi tribune.
ReplyDeleteits realyy..true..jine v bure lok ne oh sab vadiya aish krde ne bt jo apni mehnat krde ne ohna nu apna hakk v ni milda....its reallyy bad....currpted country.....currptd politians.....
ReplyDeleteThis is the true story of a post graduate Riksha puller . It is effort made by Sh. Charanjeet Bhullar to open the ears and eyes of our deaf dumb and blind govt. Although no work is bad. Hard work is the key of success. but it is very bad for an educated person to do so. It is the true picture of unemployment.
ReplyDeletelobhiya te matlabkhoriya di es duniya wich eho jehe rab de bhagat te kirtiya lai koi jgah he nahi reh gai ae.. eh keho jeha insaf hai..eh sab dekh te sun kr k lgda k rab v jhutha pae geya
ReplyDeletesach di awaaz..... sach hi ta hai pair pair te sajan thag te malak bhago jehe lok ik kirti da shoshan kar rahe ne..... dekh tere sansaar di haalat ki ho gyi bhagwaan.......
ReplyDelete