ਕਾਹਦੀ ਯੂਨੀਵਰਸਿਟੀ
ਗੁਰੂ ਤੇ ਸ਼ਿਸ਼ ਆਉਣ ਤੋਂ ਡਰਦੇ ਹਨ !
ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਵਲੋਂ ਬਠਿੰਡਾ ਵਿੱਚ ਸ਼ੁਰੂ ਕੀਤੀ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਆਪਣਾ ਕ੍ਰਿਸ਼ਮਾ ਦਿਖਾਉਣ ਵਿੱਚ ਫੇਲ ਹੋ ਗਈ ਹੈ। ਚਾਰ ਵਰਿ•ਆਂ ਮਗਰੋਂ ਵੀ ਇਸ ਵਰਸਿਟੀ ਵਿੱਚ ਨਾ ਕੋਈ ਫੈਕਲਟੀ ਆਉਣ ਨੂੰ ਤਿਆਰ ਹੈ ਅਤੇ ਨਾ ਹੀ ਵਿਦਿਆਰਥੀ। ਕੇਂਦਰੀ ਯੂਨੀਵਰਸਿਟੀ ਦੇ ਪ੍ਰਬੰਧਕ ਏਨੀ ਉੱਚ ਪਾਏਦਾਰ ਵਿੱਦਿਅਕ ਸੰਸਥਾ ਵਿੱਚ ਵਿੱਦਿਅਕ ਢਾਂਚਾ ਹੀ ਨਹੀਂ ਉਸਾਰ ਸਕੇ ਹਨ। ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰਾਲੇ ਵਲੋਂ ਇਸ ਵਰਸਿਟੀ ਨੂੰ 168 ਅਧਿਆਪਨ ਫੈਕਲਟੀ ਅਤੇ 70 ਨਾਨ ਟੀਚਿੰਗ ਦੀਆਂ ਪ੍ਰਵਾਨਿਤ ਅਸਾਮੀਆਂ ਦਿੱਤੀਆਂ ਹਨ ਲੇਕਿਨ ਇਸ ਵਰਸਿਟੀ ਵਿੱਚ ਰੈਗੂਲਰ ਅਸਾਮੀਆਂ ਭਰਨ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਰਕੇ ਫੈਕਲਟੀ ਨੂੰ ਇਸ ਵਰਸਿਟੀ ਪ੍ਰਤੀ ਕੋਈ ਖਿੱਚ ਨਹੀਂ ਹੈ। ਨਤੀਜਾ ਇਹ ਹੈ ਕਿ ਫੈਕਲਟੀ ਬਿਨ•ਾਂ ਵਰਸਿਟੀ ਖ਼ਾਲੀ ਖੜਕ ਰਹੀ ਹੈ।
ਕੇਂਦਰੀ ਵਰਸਿਟੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਸੂਚਨਾ ਅਨੁਸਾਰ ਇਸ ਵਰਸਿਟੀ ਵਲੋਂ ਅਧਿਆਪਕਾਂ ਦੀਆਂ ਪ੍ਰਵਾਨਿਤ 168 ਅਸਾਮੀਆਂ ਚੋਂ ਸਿਰਫ਼ 15 ਅਸਾਮੀਆਂ ਤੇ ਹੀ ਰੈਗੂਲਰ ਭਰਤੀ ਕੀਤੀ ਗਈ ਹੈ ਜਦੋਂ ਕਿ 25 ਅਸਾਮੀਆਂ ਕੰਟਰੈਕਟ ਤੇ ਭਰੀਆਂ ਹੋਈਆਂ ਹਨ। ਏਦਾ ਹੀ ਨਾਨ ਟੀਚਿੰਗ ਦੀਆਂ ਪ੍ਰਵਾਨਿਤ 70 ਅਸਾਮੀਆਂ ਚੋ ਸਿਰਫ਼ 6 ਅਸਾਮੀਆਂ ਹੀ ਰੈਗੂਲਰ ਭਰੀਆਂ ਹਨ ਜਦੋਂ ਕਿ 30 ਅਸਾਮੀਆਂ ਕੰਟਰੈਕਟ ਤੇ ਭਰੀਆਂ ਹਨ। ਟੀਚਿੰਗ ਅਤੇ ਨਾਨ ਟੀਚਿੰਗ ਦੀਆਂ ਪ੍ਰਵਾਨਿਤ 238 ਅਸਾਮੀਆਂ ਚੋ ਸਿਰਫ਼ 76 ਅਸਾਮੀਆਂ ਹੀ ਭਰੀਆਂ ਗਈਆਂ ਹਨ। ਕੇਂਦਰ ਸਰਕਾਰ ਵਲੋਂ ਇਹ ਵਰਸਿਟੀ 27 ਫਰਵਰੀ 2009 ਨੂੰ ਸਥਾਪਿਤ ਕੀਤੀ ਗਈ ਸੀ ਅਤੇ ਪਹਿਲਾ ਵਿੱਦਿਅਕ ਸੈਸ਼ਨ ਅਗਸਤ 2009 ਵਿੱਚ ਸ਼ੁਰੂ ਹੋ ਗਿਆ ਸੀ। ਹੁਣ ਚੌਥਾ ਵਿੱਦਿਅਕ ਸੈਸ਼ਨ ਚੱਲ ਰਿਹਾ ਹੈ।
ਸੂਚਨਾ ਅਨੁਸਾਰ ਇਸ ਵਰਸਿਟੀ ਚੋ ਲੰਘੇ ਚਾਰ ਵਰਿ•ਆਂ ਦੌਰਾਨ 9 ਅਧਿਆਪਕ ਅਤੇ 17 ਨਾਨ ਟੀਚਿੰਗ ਦੇ ਮੁਲਾਜ਼ਮ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਇੱਕ ਅਧਿਆਪਕ ਨੂੰ ਟਰਮੀਨੇਟ ਕੀਤਾ ਜਾ ਚੁੱਕਾ ਹੈ ਜਦੋਂ ਕਿ ਹੋਰ ਅੱਧੀ ਦਰਜਨ ਅਧਿਆਪਕਾਂ ਨੇ ਆਪਣੇ ਮਿਆਦ ਵਿੱਚ ਵਾਧਾ ਹੀ ਨਹੀਂ ਕਰਾਇਆ ਹੈ। ਇਸੇ ਤਰ•ਾਂ ਨਾਨ ਟੀਚਿੰਗ ਦੇ ਪੰਜ ਮੁਲਾਜ਼ਮ ਵੀ ਆਪਣੀ ਮਿਆਦ ਖਤਮ ਹੋਣ ਮਗਰੋਂ ਵਰਸਿਟੀ ਛੱਡ ਚੁੱਕੇ ਹਨ। ਵਿੱਦਿਅਕ ਹਲਕਿਆਂ ਵਿੱਚ ਇਹੋ ਚਰਚਾ ਹੈ ਕਿ ਇਸ ਵਰਸਿਟੀ ਦੇ ਪ੍ਰਬੰਧਕਾਂ ਵਲੋਂ ਰੈਗੂਲਰ ਭਰਤੀ ਨਾ ਕੀਤੇ ਜਾਣ ਕਰਕੇ ਦੂਸਰੇ ਵਿੱਦਿਅਕ ਅਦਾਰਿਆਂ ਦੇ ਤਜਰਬੇਕਾਰ ਰੈਗੂਲਰ ਅਧਿਆਪਕ ਕੰਟਰੈਕਟ ਤੇ ਇਸ ਵਰਸਿਟੀ ਵਿੱਚ ਆਉਣ ਨੂੰ ਤਿਆਰ ਨਹੀਂ ਹੁੰਦੇ ਹਨ। ਹਲਕੇ ਇਹ ਵੀ ਆਖਦੇ ਹਨ ਕਿ ਅਸਤੀਫ਼ਾ ਦੇਣ ਵਾਲੇ ਅਧਿਆਪਕਾਂ ਲਈ ਵਰਸਿਟੀ ਦਾ ਮਾਹੌਲ ਜਿੰਮੇਵਾਰ ਰਿਹਾ ਹੈ।
ਵਰਸਿਟੀ ਨੇ ਅਸਤੀਫ਼ਾ ਦੇਣ ਵਾਲੇ ਅਧਿਆਪਕਾਂ ਦੇ ਅਸਤੀਫ਼ਿਆਂ ਦੀ ਫੋਟੋ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਵਰਸਿਟੀ ਦਾ ਇੱਕ ਅਧਿਆਪਕ ਭਰਤੀ ਦੇ ਮਾਮਲੇ ਤੇ ਹਾਈਕੋਰਟ ਵੀ ਚਲਾ ਗਿਆ ਸੀ। ਇਸੇ ਤਰ•ਾਂ ਦਾ ਹਾਲ ਵਿਦਿਆਰਥੀਆਂ ਦਾ ਹੈ। ਕੇਂਦਰੀ ਵਰਸਿਟੀ ਚੋ 18 ਵਿਦਿਆਰਥੀ ਆਪਣੇ ਪੜਾਈ ਛੱਡ ਕੇ ਜਾ ਚੁੱਕੇ ਹਨ। ਇਸ ਵਰਸਿਟੀ ਵਿੱਚ 7 ਸਕੂਲਜ਼ ਚੱਲ ਰਹੇ ਹਨ ਜਿਨ•ਾਂ ਦੇ ਅਧੀਨ ਵੱਖ ਵੱਖ ਵਿਭਾਗ ਚੱਲ ਹਨ ਜਿਨ•ਾਂ ਨੂੰ ਸੈਂਟਰ ਦਾ ਨਾਮ ਦਿੱਤਾ ਜਾਂਦਾ ਹੈ। ਇਨ•ਾਂ ਵਿਭਾਗਾਂ ਵਿੱਚ ਕੁੱਲ 457 ਸੀਟਾਂ ਹਨ ਜਿਨ•ਾਂ ਚੋ 224 ਸੀਟਾਂ ਖ਼ਾਲੀ ਪਈਆਂ ਹਨ ਜੋ ਕਿ 50 ਫੀਸਦੀ ਦੇ ਕਰੀਬ ਹਨ। ਵਰਸਿਟੀ ਵਿੱਚ 233 ਵਿਦਿਆਰਥੀ ਪੜ• ਰਹੇ ਹਨ। ਵਰਸਿਟੀ ਵਿੱਚ 10 ਕੋਰਸ ਅਜਿਹੇ ਹਨ ਜਿਨ•ਾਂ ਵਿੱਚ ਕੋਈ ਵੀ ਵਿਦਿਆਰਥੀ ਨਹੀਂ ਹੈ। ਮਿਸਾਲ ਦੇ ਤੌਰ ਤੇ,ਐਲ.ਐਲ.ਐਮ (ਇਨਵਾਇਰਨਮੈਂਟਲ ਲਾਅ),ਐਮ.ਏ (ਡਿਵੈਲਪਮੈਂਟ ਇਕਨਾਮਿਕਸ), ਐਮ.ਏ (ਕੰਪੈਰੇਟਿਵ ਲਿਟਰੇਚਰ), ਐਮ.ਐਸ.ਸੀ,ਪੀ.ਐਚ.ਡੀ (ਬਾਇਓਸਾਇੰਸਜ਼) ਆਦਿ ਵਿੱਚ ਕੋਈ ਵੀ ਵਿਦਿਆਰਥੀ ਨਹੀਂ ਹੈ। ਸਕੂਲ ਆਫ਼ ਲੈਂਗੂਏਜਜ਼,ਲਿਟਰੇਚਰ ਐਂਡ ਕਲਚਰ ਵਿੱਚ 40 ਸੀਟਾਂ ਖ਼ਾਲੀ ਪਈਆਂ ਹਨ ਜਦੋਂ ਕਿ 33 ਭਰੀਆਂ ਹਨ। ਦੇਖਿਆ ਗਿਆ ਹੈ ਕਿ ਇਸ ਵਰਸਿਟੀ ਕੋਲ ਬੁਨਿਆਦੀ ਢਾਂਚੇ ਦੀ ਕੋਈ ਕਮੀ ਨਹੀਂ ਹੈ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। ਫਿਰ ਵੀ ਵਰਸਿਟੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤਰਸ ਰਹੀ ਹੈ।
ਹਰ ਵਰਸਿਟੀ ਦਾ ਏਹੋ ਹਾਲ ਹੈ : ਵਾਈਸ ਚਾਂਸਲਰ
ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਜੈ ਰੂਪ ਸਿੰਘ ਦਾ ਕਹਿਣਾ ਸੀ ਕਿ ਸੀਨੀਅਰ ਫੈਕਲਟੀ ਦਾ ਨਾ ਮਿਲਣਾ ਹਰ ਕੇਂਦਰੀ ਵਰਸਟੀ ਦੀ ਸਮੱਸਿਆ ਬਣੀ ਹੋਈ ਹੈ ਅਤੇ ਇਹ ਵਰਸਿਟੀ ਢੁਕਵੀਂ ਜਗ•ਾ ਤੇ ਨਾ ਹੋਣ ਕਰਕੇ ਵੀ ਇੱਥੇ ਕੋਈ ਸੀਨੀਅਰ ਫੈਕਲਟੀ ਆਉਣ ਨੂੰ ਤਿਆਰ ਨਹੀਂ ਹੁੰਦੀ। ਐਮਰਜੈਂਸੀ ਕਰਕੇ ਕੰਟਰੈਕਟ ਤੇ ਅਸਾਮੀਆਂ ਭਰੀਆਂ ਜਾਂਦੀਆਂ ਹਨ। ਰੈਗੂਲਰ ਅਸਾਮੀਆਂ ਇਸ ਕਰਕੇ ਨਹੀਂ ਭਰੀਆਂ ਜਾ ਸਕੀਆਂ ਹਨ ਕਿਉਂਕਿ ਇੰਟਰਵਿਊ ਸਮੇਂ ਲੋੜੀਂਦੀ ਗਿਣਤੀ ਅਨੁਸਾਰ ਉਮੀਦਵਾਰ ਨਹੀਂ ਪੁੱਜਦੇ ਹਨ। ਅਸਤੀਫ਼ਾ ਦੇਣ ਵਾਲੀ ਫੈਕਲਟੀ ਚੋ ਕਈ ਪੱਕੀ ਨੌਕਰੀ ਮਿਲਣ ਕਰਕੇ ਇੱਥੋਂ ਅਸਤੀਫ਼ਾ ਦੇ ਕੇ ਚਲੇ ਗਏ ਹਨ ਅਤੇ ਉਨ•ਾਂ ਦੇ ਅਸਤੀਫ਼ਿਆਂ ਦਾ ਆਪਣਾ ਕੋਈ ਕਾਰਨ ਹੋਵੇਗਾ।

Bai G please puri report pao g....
ReplyDelete