ਸੜਕਾਂ ਲਈ
ਵਿਸ਼ਵ ਬੈਂਕ ਤੋਂ 600 ਕਰੋੜ ਦਾ ਕਰਜ਼ਾ
ਚਰਨਜੀਤ ਭੁੱਲਰ
ਬਠਿੰਡਾ : ਵਿਸ਼ਵ ਬੈਂਕ ਨੇ ਮਾਲਵਾ ਪੱਟੀ ਵਿੱਚ ਸੜਕੀ ਸੁਧਾਰ ਖਾਤਰ 600 ਕਰੋੜ ਰੁਪਏ ਦੇ ਕਰਜ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਤਹਿਤ ਸੜਕਾਂ ਦੇ ਕੰਮਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਵਿਸ਼ਵ ਬੈਂਕ ਵੱਲੋਂ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸੜਕੀ ਸੁਧਾਰ ਲਈ ਇਹ ਕਦਮ ਉਠਾਇਆ ਗਿਆ ਹੈ। ਸੜਕਾਂ ਦੀ ਸਾਂਭ-ਸੰਭਾਲ ਦੀ ਨਵੀਂ ਧਾਰਨਾ ਤਹਿਤ ਮਾਲਵਾ ਪੱਟੀ ਵਿੱਚ 204 ਕਿਲੋਮੀਟਰ ਸੜਕਾਂ ਦਾ ਕੰਮ ਵਿਸ਼ਵ ਬੈਂਕ ਤੋਂ ਲਏ ਕਰਜ਼ੇ ਨਾਲ ਹੋਏਗਾ। ਗੁਜਰਾਤ ਦੀ ਇੱਕ ਕੰਪਨੀ ਨੂੰ ਇਨ੍ਹਾਂ ਸੜਕਾਂ ਦਾ ਕੰਮ ਦਿੱਤਾ ਗਿਆ ਹੈ। ਇਹ ਕੰਪਨੀ ਹੀ 10 ਸਾਲ ਤੱਕ ਇਨ੍ਹਾਂ ਸੜਕਾਂ ਦੀ ਮੁਰੰਮਤ ਅਤੇ ਸਾਂਭ- ਸੰਭਾਲ ਦਾ ਕੰਮ ਕਰੇਗੀ। ਇੱਕ ਦਹਾਕੇ ਲਈ ਇਹ ਸੜਕਾਂ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਵਿਸ਼ਵ ਬੈਂਕ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ ਇੱਕ ਸਮਝੌਤਾ ਹੋਇਆ ਹੈ ਜਿਸ ਤਹਿਤ ਸੜਕੀ ਸੁਧਾਰ ਲਈ ਲੰਮੇ ਸਮੇਂ ਦਾ ਕਰਜ਼ਾ ਚੁੱਕਿਆ ਗਿਆ ਹੈ। ਇਹ ਰਾਸ਼ੀ ਪੰਜਾਬ ਸਰਕਾਰ ਵੱਲੋਂ ਮੋੜੀ ਜਾਏਗੀ। ਇਸ ਪ੍ਰਾਜੈਕਟ ਨੂੰ 'ਆਉਟਪੁਟ ਐਂਡ ਪ੍ਰਫਾਰਮੈਂਸ ਬੇਸਡ ਰੋਡ ਕੰਸਟ੍ਰਕਸ਼ਨ ਪ੍ਰਾਜੈਕਟ' ਦਾ ਨਾਮ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਕਾਫ਼ੀ ਅਰਸੇ ਤੋਂ ਵਿਚਾਰ ਅਧੀਨ ਸੀ ਜਿਸ ਨੂੰ ਹੁਣ ਅੰਤਿਮ ਪ੍ਰਵਾਨਗੀ ਮਿਲੀ ਹੈ। ਇਸ ਪ੍ਰਾਜੈਕਟ ਨੂੰ ਅਕਤੂਬਰ ਮਹੀਨੇ ਵਿੱਚ ਵਿਸ਼ਵ ਬੈਂਕ ਦੇ ਮੁੱਖ ਦਫ਼ਤਰ ਵਾਸ਼ਿੰਗਟਨ ਤੋਂ ਪ੍ਰਵਾਨਗੀ ਮਿਲੀ ਹੈ। ਇਹ ਭਾਰਤ ਦਾ ਪਹਿਲਾ ਪਾਇਲਟ ਪ੍ਰਾਜੈਕਟ ਹੈ ਜਿਸ ਨੂੰ ਤਜਰਬੇ ਦੇ ਤੌਰ 'ਤੇ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਵਿਸ਼ਵ ਬੈਂਕ ਦੇ ਕਰਜ਼ੇ ਨਾਲ ਸੰਗਰੂਰ, ਮਾਨਸਾ ਅਤੇ ਬਠਿੰਡਾ ਦੀਆਂ ਸੜਕਾਂ ਦਾ ਸੁਧਾਰ ਕੀਤਾ ਜਾਣਾ ਹੈ। ਭਵਾਨੀਗੜ੍ਹ ਤੋਂ ਬਠਿੰਡਾ ਵਾਇਆ ਮਾਨਸਾ ਮੁੱਖ ਸੜਕ ਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਣਾ ਹੈ। ਮਾਨਸਾ ਤੋਂ ਕੋਟਸ਼ਮੀਰ ਵਾਇਆ ਤਲਵੰਡੀ ਸਾਬੋ ਸੜਕ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੈ। ਧਨੌਲਾ ਤੋਂ ਭੀਖੀ ਸੜਕ ਅਤੇ ਸੰਗਰੂਰ ਤੋਂ ਸੁਨਾਮ ਤੱਕ ਦੀ ਸੜਕ ਵੀ ਇਸੇ ਪ੍ਰਾਜੈਕਟ ਤਹਿਤ ਬਣਾਈ ਜਾਣੀ ਹੈ। ਟਰੈਫ਼ਿਕ ਜ਼ਿਆਦਾ ਨਾ ਹੋਣ ਕਰਕੇ ਇਨ੍ਹਾਂ 'ਚੋਂ ਕਿਸੇ ਵੀ ਸੜਕ ਨੂੰ ਚਹੁੰ-ਮਾਰਗੀ ਬਣਾਏ ਜਾਣ ਦੀ ਕੋਈ ਯੋਜਨਾ ਨਹੀਂ ਹੈ।ਲੋਕ ਮੋਰਚਾ ਪੰਜਾਬ ਦੇ ਸਰਪ੍ਰਸਤ ਅਤੇ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਵਿਕਾਸ ਕਰਜ਼ਾ ਚੁੱਕ ਕੇ ਕੀਤਾ ਜਾ ਰਿਹਾ ਹੈ। ਵਿਸ਼ਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਲੋਕਾਂ 'ਤੇ ਨਵੇਂ ਭਾਰ ਪਾਏ ਜਾ ਰਹੇ ਹਨ। ਉਨ੍ਹਾਂ ਪੁੱਛਿਆ ਕਿ ਕੀ ਲੋਕਾਂ ਨੂੰ ਹੁਣ ਪੈਰ ਪੁੱਟਣ ਲਈ ਵੀ ਕੀਮਤ ਤਾਰਨੀ ਪਿਆ ਕਰੇਗੀ।
ਕੰਮ ਜਲਦੀ ਸ਼ੁਰੂ ਹੋਏਗਾ: ਮੁੱਖ ਇੰਜਨੀਅਰ
ਮੁੱਖ ਇੰਜੀਨੀਅਰ (ਵਿਸ਼ਵ ਬੈਂਕ) ਸ੍ਰੀ ਯੋਗੇਸ਼ ਗੁਪਤਾ ਦਾ ਕਹਿਣਾ ਹੈ ਕਿ ਇਹ ਪਾਇਲਟ ਪ੍ਰਾਜੈਕਟ ਹੈ ਜਿਸ ਨੂੰ ਵਿਸ਼ਵ ਬੈਂਕ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸੜਕ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਸੜਕਾਂ ਬਹੁਤ ਬਿਹਤਰ ਹੋਣਗੀਆਂ। ਗੁਜਰਾਤ ਦੀ ਕੰਪਨੀ ਜਲਦੀ ਕੰਮ ਸ਼ੁਰੂ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ 600 ਕਰੋੜ ਰੁਪਏ ਦਾ ਕਰਜ਼ਾ ਪ੍ਰਵਾਨ ਹੋਇਆ ਹੈ ਜੋ ਲੰਮੇ ਸਮੇਂ ਵਿੱਚ ਵਾਪਸ ਕਰਨਾ ਹੋਵੇਗਾ

No comments:
Post a Comment