ਸਰਕਾਰੀ ਪਾਵਰ
ਕਰੋੜਾਂ ਚ ਪਏਗੀ ਸਿਆਸੀ ਟਹਿਲ ਸੇਵਾ
ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਹੁਣ ਸਿਆਸੀ ਨੇਤਾਵਾਂ ਦੀ ਟਹਿਲ ਸੇਵਾ ਖਾਤਰ ਪੰਜ ਕਰੋੜ ਰੁਪਏ ਗੈਸਟ ਹਾਊਸ 'ਤੇ ਖਰਚ ਕਰੇਗਾ। ਇੰਨੀ ਰਾਸ਼ੀ ਨਾਲ ਬਠਿੰਡਾ ਵਿਚਲੇ ਲੇਕ ਵਿਊ ਗੈਸਟ ਹਾਊਸ ਨੂੰ ਆਲੀਸ਼ਾਨ ਦਿੱਖ ਦਿੱਤੀ ਜਾਣੀ ਹੈ। ਹੁਣ ਇਸ ਗੈਸਟ ਹਾਊਸ ਵਿੱਚ ਪਾਵਰਕੌਮ ਦੇ ਨਿਗਰਾਨ ਇੰਜਨੀਅਰ ਦਾ ਦਫ਼ਤਰ ਚੱਲ ਰਿਹਾ ਹੈ। ਪਾਵਰਕੌਮ ਨੇ ਨਿਗਰਾਨ ਇੰਜਨੀਅਰ ਨੂੰ 15 ਦਿਨਾਂ 'ਚ ਦਫ਼ਤਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਹਨ। ਪਾਵਰਕੌਮ ਦਾ ਖ਼ਜ਼ਾਨਾ ਇਨ੍ਹਾਂ ਦਿਨਾਂ ਵਿੱਚ ਕਾਫ਼ੀ ਖਸਤਾ ਹਾਲ 'ਚ ਹੈ, ਪਰ ਪਾਵਰਕੌਮ ਨੇ ਵੀ.ਵੀ.ਆਈ.ਪੀਜ਼ ਲਈ ਇਸ ਗੈਸਟ ਹਾਊਸ ਨੂੰ ਨਵੇਂ ਸਿਰਿਓਂ ਰੈਨੋਵੇਟ ਕਰਕੇ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਬਠਿੰਡਾ 'ਚ ਸਰਕਟ ਹਾਊਸ ਤਾਂ ਹੈ ਪ੍ਰੰਤੂ ਇਸ ਦੀ ਮੁਰੰਮਤ ਲਈ ਖ਼ਜ਼ਾਨਾ ਖਾਲੀ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਪਾਵਰਕੌਮ ਤੋਂ ਇਸ ਗੈਸਟ ਹਾਊਸ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਤਾਪ ਬਿਜਲੀ ਘਰ ਬਠਿੰਡਾ ਦੀ ਰਿਹਾਇਸ਼ੀ ਕਲੋਨੀ ਵਿੱਚ ਇੱਕ ਵੱਡਾ ਗੈਸਟ ਹਾਊਸ ਪਹਿਲਾਂ ਹੀ ਬਣਿਆ ਹੋਇਆ ਹੈ। ਪਾਵਰਕੌਮ ਨੂੰ ਆਪਣੀ ਜ਼ਰੂਰਤ ਲਈ ਨਵੇਂ ਗੈਸਟ ਹਾਊਸ ਦੀ ਕੋਈ ਲੋੜ ਨਹੀਂ ਹੈ। ਬਠਿੰਡਾ ਨਹਿਰ ਦੇ ਐਨ ਉਪਰ ਥਰਮਲ ਦੇ ਬਣਨ ਮਗਰੋਂ ਲੇਕ ਵਿਊ ਗੈਸਟ ਹਾਊਸ ਬਣਾਇਆ ਗਿਆ ਸੀ। ਇਹ ਗੈਸਟ ਹਾਊਸ ਜਦੋਂ ਘਾਟੇ ਦਾ ਸੌਦਾ ਬਣ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਦਬਦਬਾ ਵੱਧ ਗਿਆ ਤਾਂ ਪਾਵਰਕੌਮ ਨੇ ਇਸ ਨੂੰ ਚਲਾਉਣਾ ਬੰਦ ਕਰ ਦਿੱਤਾ ਸੀ। ਉਦੋਂ ਨਿਗਰਾਨ ਇੰਜਨੀਅਰ ਦਾ ਦਫ਼ਤਰ ਸ਼ਹਿਰ ਵਿੱਚ ਕਿਰਾਏ ਦੀ ਇਮਾਰਤ ਵਿੱਚ ਚੱਲਦਾ ਸੀ। ਨਿਗਰਾਨ ਇੰਜਨੀਅਰ ਦੇ ਦਫ਼ਤਰ ਨੂੰ ਫਿਰ ਗੈਸਟ ਹਾਊਸ ਵਿੱਚ ਤਬਦੀਲ ਕਰ ਦਿੱਤਾ ਸੀ ਜਿੱਥੇ ਕਾਫ਼ੀ ਸਮੇਂ ਤੋਂ ਇਹ ਦਫ਼ਤਰ ਚੱਲ ਰਿਹਾ ਹੈ। ਇਸ ਇਮਾਰਤ 'ਚ ਪਾਵਰਕੌਮ ਵੱਲੋਂ ਐਂਟੀ ਥੈਫਟ ਥਾਣਾ ਵੀ ਬਣਾਇਆ ਗਿਆ ਸੀ।
ਜਾਣਕਾਰੀ ਅਨੁਸਾਰ ਹੁਣ ਪੰਜ ਕਰੋੜ ਰੁਪਏ ਦੀ ਲਾਗਤ ਦਾ ਬਜਟ ਲੇਕ ਵਿਊ ਗੈਸਟ ਹਾਊਸ ਦੀ ਰੈਨੋਵੇਸ਼ਨ ਲਈ ਤਿਆਰ ਕੀਤਾ ਗਿਆ ਹੈ। ਪੱਛਮੀ ਦਿੱਖ ਦੇਣ ਲਈ ਪਾਵਰਕੌਮ ਵੱਲੋਂ ਇੰਨਟੀਰੀਅਰ ਡੈਕੋਰੇਟਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ 'ਚ ਤਿੰਨ ਵੀ.ਵੀ.ਆਈ.ਪੀ. ਸੂਟ ਬਣਾਏ ਜਾਣੇ ਹਨ। ਗੈਸਟ ਹਾਊਸ ਵਿੱਚ ਸਾਰਾ ਲੱਕੜ ਦਾ ਕੰਮ ਹੀ ਹੋਵੇਗਾ ਤੇ ਸਭ ਕੁਝ ਬਦਲਿਆ ਜਾਵੇਗਾ। ਸਾਰਾ ਨਵਾਂ ਫਰਨੀਚਰ ਲਿਆਂਦਾ ਜਾਵੇਗਾ। ਚਮਕ ਦਮਕ ਖਾਤਰ ਵਿਦੇਸ਼ੀ ਸਾਜੋ ਸਾਮਾਨ ਲਗਾਇਆ ਜਾਣਾ ਹੈ। ਨਵੇਂ ਏ.ਸੀ. ਲਗਾਏ ਜਾਣੇ ਹਨ। ਸਕਿਊਰਿਟੀ ਵਾਸਤੇ ਵੱਖਰਾ ਬਲਾਕ ਬਣਾਇਆ ਜਾਵੇਗਾ। ਇਸ ਗੈਸਟ ਹਾਊਸ ਵਿੱਚ ਜੋ ਪਖਾਨੇ ਬਣਨੇ ਹਨ, ਉਨ੍ਹਾਂ ਵਿੱਚ ਸਾਰਾ ਵਿਦੇਸ਼ੀ ਸਾਜੋ ਸਮਾਨ ਲਗਾਏ ਜਾਣ ਦੀ ਹਦਾਇਤ ਹੋਈ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਇਲਾਵਾ ਵੱਡੇ ਸਿਆਸੀ ਆਗੂਆਂ ਖਾਤਰ ਪਾਵਰਕੌਮ ਤੋਂ ਇਹ ਗੈਸਟ ਹਾਊਸ ਤਿਆਰ ਕਰਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਨਿਗਰਾਨ ਇੰਜਨੀਅਰ ਆਪਣੇ ਲਈ ਨਵਾਂ ਦਫ਼ਤਰ ਤਲਾਸ਼ ਰਹੇ ਹਨ। ਪਤਾ ਲੱਗਾ ਹੈ ਕਿ ਨਿਗਰਾਨ ਇੰਜਨੀਅਰ ਵੱਲੋਂ ਥਰਮਲ ਕਲੋਨੀ ਦੀ ਇੱਕ ਕੋਠੀ ਵਿੱਚ ਦਫ਼ਤਰ ਤਬਦੀਲ ਕੀਤਾ ਜਾ ਰਿਹਾ ਹੈ।
ਪਾਵਰਕੌਮ ਦੇ ਨਿਗਰਾਨ ਇੰਜਨੀਅਰ ਇੰਦਰਜੀਤ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੈਸਟ ਹਾਊਸ 'ਚੋਂ ਦਫ਼ਤਰ 15 ਦਿਨਾਂ ਵਿੱਚ ਖਾਲੀ ਕਰਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਹੁਣ ਉਹ ਦਫ਼ਤਰ ਤਬਦੀਲ ਕਰਨ ਵਾਸਤੇ ਨਵੀਂ ਥਾਂ ਲੱਭ ਰਹੇ ਹਨ। ਥਰਮਲ ਪਲਾਂਟ ਦੀ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਪਾਵਰਕੌਮ ਦਾ ਇਹ ਹਾਲ ਹੈ ਕਿ ਹੁਣ ਮੁਲਾਜ਼ਮਾਂ ਦੇ ਬਕਾਏ ਰੋਕ ਦਿੱਤੇ ਗਏ ਹਨ ਕਿਉਂਕਿ ਖ਼ਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੇ ਬਾਵਜੂਦ ਪਾਵਰਕੌਮ ਸਿਆਸੀ ਨੇਤਾਵਾਂ ਦੀ ਰਿਹਾਇਸ਼ ਖਾਤਰ ਕਰੋੜਾਂ ਰੁਪਏ ਖਰਚ ਰਿਹਾ ਹੈ ਜੋ ਕਿ ਪਾਵਰਕੌਮ ਦੇ ਖ਼ਜ਼ਾਨੇ ਨਾਲ ਧੱਕਾ ਹੈ। ਪਾਵਰਕੌਮ ਦੇ ਮੁੱਖ ਇੰਜਨੀਅਰ (ਸਿਵਲ ਵਰਕਸ) ਵੀ.ਕੇ. ਜੈਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਗੈਸਟ ਹਾਊਸ ਦੀ ਮੰਗ ਕੀਤੀ ਗਈ ਸੀ ਜਿਸ ਕਰਕੇ ਪਾਵਰਕੌਮ ਵੱਲੋਂ ਇਸ ਗੈਸਟ ਹਾਊਸ ਦੀ ਰੈਨੋਵੇਸ਼ਨ 'ਤੇ ਕਰੀਬ 5 ਕਰੋੜ ਰੁਪਏ ਖਰਚੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਸ ਨੂੰ ਖਾਲੀ ਕਰਨ ਵਾਸਤੇ ਆਖ ਦਿੱਤਾ ਗਿਆ ਹੈ ਤੇ ਕਰੀਬ ਇੱਕ ਸਾਲ ਵਿੱਚ ਰੈਨੋਵੇਸ਼ਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਸਟ ਹਾਊਸ ਪੰਜਾਬ ਸਰਕਾਰ ਨੂੰ ਤਬਦੀਲ ਨਹੀਂ ਕੀਤਾ ਜਾਵੇਗਾ ਤੇ ਇਹ ਪਾਵਰਕੌਮ ਦੀ ਮਲਕੀਅਤ ਰਹੇਗਾ। ਡਿਪਟੀ ਕਮਿਸ਼ਨਰ ਬਠਿੰਡਾ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਨ੍ਹਾਂ ਫੋਨ ਨਾ ਚੁੱਕਿਆ।
ਸਿਆਸੀ ਸਹੂਲਤ ਲਈ ਬਣੇ ਗੈਸਟ ਹਾਊਸ
ਪਾਵਰਕੌਮ ਦੇ ਖ਼ਜ਼ਾਨੇ ਨੂੰ ਸਿਆਸੀ ਆਗੂਆਂ ਦੀ ਸਹੂਲਤ ਲਈ ਖੁੱਲ੍ਹ ਕੇ ਵਰਤਿਆ ਜਾਂਦਾ ਹੈ। ਪਾਵਰਕੌਮ ਨੇ ਸਭ ਤੋਂ ਪਹਿਲਾਂ ਪਿੰਡ ਬਾਦਲ ਵਿੱਚ ਸਾਲ 1997-98 ਵਿੱਚ 1.08 ਕਰੋੜ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਗੈਸਟ ਹਾਊਸ ਬਣਾਇਆ ਅਤੇ ਸਾਲ 2007 ਮਗਰੋਂ ਗੈਸਟ ਹਾਊਸ ਦੀ ਰੈਨੋਵੇਸ਼ਨ 'ਤੇ ਕਰੀਬ 1.26 ਕਰੋੜ ਰੁਪਏ ਖਰਚ ਦਿੱਤੇ ਹਨ। ਪਾਵਰਕੌਮ ਹੁਣ ਤੱਕ ਇਸ ਗੈਸਟ ਹਾਊਸ 'ਤੇ 2.62 ਕਰੋੜ ਰੁਪਏ ਖਰਚ ਕਰ ਚੁੱਕਾ ਹੈ। ਜਦੋਂਕਿ ਇੱਥੇ ਮਹਿਮਾਨ ਟਾਵੇਂ ਟੱਲੇ ਰਹਿਰਦੇ ਹਨ। ਇਵੇਂ ਹੀ ਪਾਵਰਕੌਮ ਨੇ ਭਗਤਾ ਭਾਈਕਾ 'ਚ ਨਵੰਬਰ 2001 'ਚ 35.69 ਲੱਖ ਰੁਪਏ ਦੀ ਲਾਗਤ ਨਾਲ ਗੈਸਟ ਹਾਊਸ ਬਣਾਇਆ ਸੀ ਜਿਸ ਵਿੱਚ 2011 ਤੱਕ ਕਦੇ ਕੋਈ ਮਹਿਮਾਨ ਠਹਿਰਿਆ ਹੀ ਨਹੀਂ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ 'ਚ ਵੀ ਪਾਵਰਕੌਮ ਨੇ 31 ਦਸੰਬਰ 1994 ਨੂੰ 55.40 ਲੱਖ ਰੁਪਏ ਦੀ ਲਾਗਤ ਨਾਲ ਗੈਸਟ ਹਾਊਸ ਬਣਾਇਆ ਸੀ। ਪਤਾ ਲੱਗਾ ਹੈ ਕਿ ਜਲਾਲਾਬਾਦ ਵਿੱਚ ਵੀ ਇਸੇ ਤਰ੍ਹਾਂ ਦਾ ਗੈਸਟ ਹਾਊਸ ਬਣਾਇਆ ਜਾਣਾ ਹੈ।

No comments:
Post a Comment