ਬਠਿੰਡਾ ਪੁਲੀਸ
ਦਾਨੀਆਂ ਦੀ ਮਾਇਆ ਨਾਲ ਬੱਲੇ ਬੱਲੇ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਵੱਲੋਂ ਦਾਨੀ ਸੱਜਣਾਂ ਦੀ ਮਾਇਆ ਨਾਲ ਅੱਜ ਮਹਿਲਾ ਸੁਰੱਖਿਆ ਦਸਤਾ ਬਣਾ ਕੇ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਮਹਿਲਾ ਦਸਤੇ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਜਦੋਂਕਿ ਇਸ ਮਹਿਲਾ ਦਸਤੇ ਵਾਸਤੇ ਐਕਟਿਵਾ ਸਕੂਟਰ ਤੇ ਵਰਦੀਆਂ ਦਾਨੀ ਸੱਜਣਾਂ ਵੱਲੋਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪੁਲੀਸ ਦਾ ਖ਼ਜ਼ਾਨਾ ਖ਼ਾਲੀ ਹੈ ਜਿਸ ਕਰਕੇ ਪੁਲੀਸ ਐਲੀਜ਼ ਕਲੱਬ ਆਫ਼ ਬਠਿੰਡਾ ਬਣਾ ਲਿਆ ਗਿਆ ਜਿਸ ਦੇ ਚੇਅਰਮੈਨ ਸਮਾਜ ਸੇਵੀ ਰਾਜੇਸ਼ ਖੋਸਲਾ ਬਣਾਏ ਗਏ ਹਨ। ਦਾਨੀ ਸੱਜਣਾਂ ਵੱਲੋਂ ਹੁਣ ਤੱਕ ਇਸ ਕਲੱਬ ਨੂੰ 9 ਲੱਖ ਦੇ ਕਰੀਬ ਰਾਸ਼ੀ ਦਾਨ ਦਿੱਤੀ ਗਈ ਹੈ। ਜ਼ਿਲ੍ਹਾ ਪੁਲੀਸ ਨੇ ਇਸ ਦਾ ਭੇਤ ਰੱਖਣ ਵਾਸਤੇ ਐਕਟਿਵਾ ਸਕੂਟਰਾਂ 'ਤੇ ਕਲੱਬ ਦਾ ਨਾਂ ਨਹੀਂ ਲਿਖਵਾਇਆ।
ਜ਼ਿਲ੍ਹਾ ਪੁਲੀਸ ਵੱਲੋਂ ਔਰਤਾਂ ਦੀ ਸੁਰੱਖਿਆ ਖਾਤਰ ਆਧੁਨਿਕ ਹਥਿਆਰਾਂ ਤੇ ਸੰਚਾਰ ਸਾਧਨਾ ਨਾਲ ਲੈਸ ਮਹਿਲਾ ਪੁਲੀਸ ਦੀਆਂ ਹਥਿਆਰਬੰਦ ਵਿਸ਼ੇਸ਼ ਸੁਰੱਖਿਆ ਟੀਮਾਂ (ਵਿਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕੁਐਡ) ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਦੋ ਦਰਜਨ ਮਹਿਲਾ ਪੁਲੀਸ ਮੁਲਾਜ਼ਮਾਂ ਸ਼ਾਮਲ ਹਨ। ਪ੍ਰਾਈਵੇਟ ਕਲੱਬ ਵੱਲੋਂ ਇਸ ਮਹਿਲਾ ਦਸਤੇ ਨੂੰ 10 ਐਕਟਿਵਾ ਸਕੂਟਰ ਖਰੀਦਕੇ ਦਿੱਤੇ ਗਏ ਹਨ ਜਿਨ੍ਹਾਂ 'ਤੇ 5.30 ਲੱਖ ਰੁਪਏ ਖਰਚ ਆਏ ਹਨ। ਬਠਿੰਡਾ ਦੀ ਇੰਟਰਨੈਸ਼ਨਲ ਹੌਂਡਾ ਕੰਪਨੀ ਤੋਂ ਇਹ ਸਕੂਟਰ ਖਰੀਦੇ ਗਏ ਹਨ। ਕੰਪਨੀ ਨੇ ਇਨ੍ਹਾਂ ਸਕੂਟਰਾਂ 'ਤੇ ਕੋਈ ਮੁਨਾਫ਼ਾ ਨਹੀਂ ਲਿਆ ਗਿਆ। ਇਸ ਮਹਿਲਾ ਦਸਤੇ ਵਾਸਤੇ ਜੋ ਲੁਧਿਆਣਾ ਤੋਂ ਡਰੈਸ ਬਣਾਈ ਗਈ ਹੈ,ਉਹ ਯੂਰਪੀਨ ਤਰਜ਼ ਦੀ ਹੈ। ਇਸ ਡਰੈਸ 'ਤੇ ਸਾਰਾ ਖਰਚਾ ਪ੍ਰਾਈਵੇਟ ਕਲੱਬ ਵੱਲੋਂ ਕੀਤਾ ਗਿਆ ਹੈ। ਮਹਿਲਾ ਪੁਲੀਸ ਲਈ ਜੈਕਟਾਂ ਲੁਧਿਆਣਾ ਤੋਂ ਖਰੀਦੀਆਂ ਗਈਆਂ ਹਨ। ਇਸ ਪ੍ਰਾਜੈਕਟ 'ਤੇ ਕਰੀਬ 6.50 ਲੱਖ ਰੁਪਏ ਖਰਚ ਆਏ ਹਨ ਜੋ ਪ੍ਰਾਈਵੇਟ ਕਲੱਬ ਨੇ ਹੀ ਖਰਚ ਕੀਤੇ ਹਨ।
ਜੋ ਪ੍ਰਾਈਵੇਟ ਕਲੱਬ ਹੈ, ਉਸ ਦੀ ਰਜਿਸਟਰੇਸ਼ਨ ਵੀ ਨਹੀਂ ਹੋਈ ਅਤੇ ਰਜਿਸਟਰੇਸ਼ਨ ਤੋਂ ਪਹਿਲਾਂ ਹੀ ਦਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਦੀ ਮਦਦ ਵਾਲਾ ਕਲੱਬ ਹੋਣ ਕਰਕੇ ਦਾਨੀ ਸੱਜਣ ਧੜਾਧੜ ਦਾਨ ਦੇ ਰਹੇ ਹਨ। ਇਸ ਕਲੱਬ ਦੇ ਪ੍ਰਧਾਨ ਐਸ.ਐਸ.ਪੀ ਬਠਿੰਡਾ ਹਨ ਜਦੋਂਕਿ ਮੁੱਖ ਸਰਪ੍ਰਸਤ ਆਈ.ਜੀ (ਬਠਿੰਡਾ ਜ਼ੋਨ) ਤੇ ਡੀ.ਆਈ.ਜੀ (ਬਠਿੰਡਾ ਰੇਂਜ) ਇਸ ਕਲੱਬ ਦੇ ਸਰਪ੍ਰਸਤ ਹਨ। ਇਸ ਕਲੱਬ ਵੱਲੋਂ ਦੂਸਰੇ ਪੜਾਅ 'ਤੇ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣੇ ਹਨ ਜਿਸ ਦਾ ਪ੍ਰਾਜੈਕਟ ਕਰੀਬ 15 ਲੱਖ ਰੁਪਏ ਦਾ ਹੈ। ਇਸ ਪ੍ਰਾਜੈਕਟ ਦਾ ਸਾਰਾ ਖਰਚਾ ਪ੍ਰਾਈਵੇਟ ਕਲੱਬ ਵੱਲੋਂ ਹੀ ਕੀਤਾ ਜਾਣਾ ਹੈ। ਹਾਈ ਕੋਰਟ ਦੇ ਐਡਵੋਕੇਟ ਤੇ ਆਰ.ਟੀ.ਆਈ ਐਕਟੇਵਿਸਟ ਫੈਡਰੇਸ਼ਨ ਦੇ ਪ੍ਰਧਾਨ ਐਚ.ਸੀ.ਅਰੋੜਾ ਦਾ ਕਹਿਣਾ ਸੀ ਕਿ ਆਲ ਇੰਡੀਆ ਸਰਵਿਸ ਰੂਲਜ਼ ਅਨੁਸਾਰ ਕੋਈ ਅਧਿਕਾਰੀ ਬਤੌਰ ਆਈ.ਪੀ.ਐਸ ਕਿਸੇ ਅਜਿਹੇ ਕਲੱਬ ਜਾਂ ਸੰਸਥਾ ਦੇ ਮੁਖੀ ਨਹੀਂ ਬਣ ਸਕਦੇ ਜਿਸ ਵਿੱਚ ਵਿੱਤੀ ਮਾਮਲਾ ਹੋਵੇ। ਉਨ੍ਹਾਂ ਆਖਿਆ ਕਿ ਇਸ ਲਈ ਸਰਕਾਰ ਤੋਂ ਅਗਾਊਂ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਆਖਿਆ ਕਿ ਅਸਲ ਵਿੱਚ ਪੁਲੀਸ ਅਫਸਰਾਂ ਵੱਲੋਂ ਆਪਣੇ ਰੁਤਬੇ ਦੇ ਜ਼ੋਰ 'ਤੇ ਹੀ ਦਾਨ ਲਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕਾਨੂੰਨੀ ਤੇ ਨੈਤਿਕ ਤੌਰ 'ਤੇ ਵੀ ਅਜਿਹਾ ਠੀਕ ਨਹੀਂ ਹੈ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਹਨੂੰਮਾਨ ਚੌਕ ਵਿਖੇ ਇਨ੍ਹਾਂ ਟੀਮਾਂ ਨੂੰ ਰਵਾਨਾ ਕਰਨ ਸਮੇਂ ਦੱਸਿਆ ਕਿ ਇਨ੍ਹਾਂ ਦਸ ਟੀਮਾਂ ਨੂੰ ਜਿਥੇ ਆਧੁਨਿਕ ਹਥਿਆਰਾਂ ਤੇ ਸੰਚਾਰ ਸਾਧਨਾਂ ਨਾਲ ਲੈਸ ਕੀਤਾ ਗਿਆ ਹੈ ਉਥੇ ਸ਼ਹਿਰ ਦੇ ਹਰ ਹਿੱਸੇ ਤੱਕ ਇਨ੍ਹਾਂ ਦੀ ਸੌਖੀ ਆਵਾਜਾਈ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਇਨ੍ਹਾਂ ਟੀਮਾਂ ਨੂੰ ਐਕਟਿਵਾ ਸਕੂਟਰ ਦਿੱਤੇ ਗਏ ਹਨ। ਉਨ੍ਹਾਂ ਨੇ ਇਸ ਨੂੰ ਸਰਕਾਰੀ ਪ੍ਰਾਜੈਕਟ ਦੇ ਤੌਰ 'ਤੇ ਉਭਾਰਿਆ। ਉਨ੍ਹਾਂ ਦੱਸਿਆ ਕਿ ਬਠਿੰਡਾ ਸ਼ਹਿਰ ਨੂੰ ਕੁੱਲ ਦਸ ਬੀਟਾਂ ਵਿੱਚ ਵੰਡਿਆ ਗਿਆ ਹੈ ਤੇ ਇਹ ਟੀਮਾਂ ਆਪੋ-ਆਪਣੀ ਬੀਟ ਵਿੱਚ ਸਰਗਰਮ ਰਹਿਣਗੀਆਂ। ਇਹ ਟੀਮਾਂ ਲੜਕੀਆਂ ਦੇ ਕਾਲਜਾਂ ਤੇ ਸਕੂਲਾਂ ਨੇੜੇ ਖਾਸ ਨਜ਼ਰਸਾਨੀ ਕਰਨਗੀਆਂ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਆਈ.ਜੀ ਬਠਿੰਡਾ ਜ਼ੋਨ ਨਿਰਮਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਡੀ.ਆਈ.ਜੀ ਪ੍ਰਮੋਦ ਬਾਨ, ਜ਼ਿਲ੍ਹਾ ਪੁਲੀਸ ਮੁਖੀ ਰਵਚਰਨ ਸਿੰਘ ਬਰਾੜ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਸ਼ਹਿਰੀ ਸੁਰੱਖਿਆ ਲਈ ਮਦਦ ਦਿੱਤੀ: ਚੇਅਰਮੈਨ
ਪੁਲੀਸ ਐਲੀਜ਼ ਕਲੱਬ ਆਫ਼ ਬਠਿੰਡਾ ਦੇ ਚੇਅਰਮੈਨ ਰਾਜੇਸ਼ ਖੋਸਲਾ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਖਾਤਰ ਇਹ ਕਲੱਬ ਬਣਾਇਆ ਗਿਆ ਹੈ ਜਿਸ ਨੂੰ ਪੁਲੀਸ ਦਾ ਪੂਰਾ ਸਹਿਯੋਗ ਹੈ ਤੇ ਐਸ.ਐਸ.ਪੀ ਇਸ ਕਲੱਬ ਦੇ ਪ੍ਰਧਾਨ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਦੀ ਮਦਦ ਖਾਤਰ ਮਹਿਲਾ ਦਸਤੇ ਲਈ ਐਕਟਿਵਾ ਸਕੂਟਰ ਤੇ ਵਰਦੀਆਂ ਦੀ ਖਰੀਦ 'ਤੇ ਸਾਢੇ ਛੇ ਲੱਖ ਰੁਪਏ ਖਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਵਿੱਚ ਕਰੀਬ 15 ਲੱਖ ਦੀ ਲਾਗਤ ਨਾਲ ਸੀ.ਸੀ.ਟੀ.ਵੀ ਕੈਮਰੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਲੱਬ ਨੂੰ ਉਹ ਜਲਦੀ ਰਜਿਸਟਰਡ ਕਰਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਨੂੰ ਦਾਨੀ ਸੱਜਣਾਂ ਤੋਂ ਕਰੀਬ 9 ਲੱਖ ਰੁਪਏ ਦਾਨ ਮਿਲ ਚੁੱਕਾ ਹੈ।

No comments:
Post a Comment