'ਕਾਲੀ' ਕਰਤੂਤ
ਸ਼ਰਮ ਵਿਚ ਡੁੱਬਾ ਵਿਰਕ ਕਲਾਂ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ•ੇ ਦਾ ਪਿੰਡ ਵਿਰਕ ਕਲਾਂ ਹੁਣ ਸ਼ਰਮ ਵਿਚ ਡੁੱਬਿਆ ਹੋਇਆ ਹੈ। ਕੋਈ ਵੀ ਮੂੰਹ ਖੋਲ•ਣ ਨੂੰ ਤਿਆਰ ਨਹੀਂ ਹੈ। ਹਰ ਨਿਆਣੇ ਸਿਆਣੇ ਨੇ ਚੁੱਪ ਵੱਟੀ ਹੋਈ ਹੈ। ਅਕਾਲੀ ਸਰਪੰਚ ਦੇ ਪਰਿਵਾਰ ਦੀ ਦਹਿਸ਼ਤ ਦਾ ਡਰ ਵੀ ਹਰ ਚਿਹਰੇ ਤੇ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਅਕਾਲੀ ਸਰਪੰਚ ਜਗਦੇਵ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਉਰਫ ਲੱਖਾ ਨੇ ਪੁਲੀਸ ਦੇ ਹੌਲਦਾਰ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਮਗਰੋਂ ਹੌਲਦਾਰ ਨੂੰ ਨਿਰਵਸਤਰ ਕਰਕੇ ਪਿੰਡ ਵਿਚ ਟਰਾਲੀ ਤੇ ਬਿਠਾ ਕੇ ਘੁੰਮਾਇਆ। ਜ਼ਿਲ•ਾ ਪੁਲੀਸ ਨੇ ਤਾਂ ਆਪਣੀ ਤਰਫ਼ੋਂ ਕਾਰਵਾਈ ਕਰ ਦਿੱਤੀ ਹੈ ਪਰ ਪਿੰਡ ਇਸ 'ਕਾਲੇ ਕਾਰੇ' ਨੂੰ ਪਿੰਡ ਦੇ ਮੱਥੇ ਤੇ ਦਾਗ ਮੰਨ ਰਿਹਾ ਹੈ। ਪਿੰਡ ਵਾਲੇ ਦੱਸਦੇ ਹਨ ਕਿ ਲਖਵਿੰਦਰ ਸਿੰਘ ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਪਿੰਡ ਵਿਰਕ ਕਲਾਂ ਵਿਚ ਹੀ ਅੱਜ ਹਵਾਈ ਅੱਡਾ ਦਾ ਉਦਘਾਟਨ ਹੋਇਆ ਹੈ ਜਿਸ ਦਾ ਪੂਰੇ ਪਿੰਡ ਨੂੰ ਕਈ ਦਿਨਾਂ ਤੋਂ ਚਾਅ ਸੀ। ਉਦਘਾਟਨ ਤੋਂ ਪਹਿਲਾਂ ਹੀ ਪਿੰਡ ਵਿਚ ਇਹ ਭਾਣਾ ਵਰਤ ਗਿਆ ਜਿਸ ਨੇ ਪਿੰਡ ਦੀ ਖੁਸ਼ੀ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ। ਪਿੰਡ ਵਿਰਕ ਕਲਾਂ ਵਿਚ ਕਰੀਬ 2050 ਵੋਟਾਂ ਹਨ ਅਤੇ ਇਸ ਪਿੰਡ ਨੇ ਕਦੇ ਵੀ ਏਦਾ ਦੇ ਦਿਨ ਨਹੀਂ ਵੇਖੇ ਸਨ। ਪਿੰਡ ਦੇ ਮੌਜੂਦਾ ਅਕਾਲੀ ਸਰਪੰਚ ਜਗਦੇਵ ਸਿੰਘ ਨੇ ਆਪਣੇ ਵਿਰੋਧੀ ਅਕਾਲੀ ਨਿੰਦਰ ਸਿੰਘ ਨੂੰ 178 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪੁਲੀਸ ਨੇ ਅਕਾਲੀ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਰਪੰਚ ਦੇ ਘਰ ਇਕੱਲੇ ਡੰਗਰ ਬਚੇ ਹਨ ਅਤੇ ਬਾਕੀ ਪਰਿਵਾਰ ਫਰਾਰ ਹੈ।
ਅਕਾਲੀ ਸਰਪੰਚ ਜਗਦੇਵ ਸਿੰਘ ਦੇ ਦੋ ਲੜਕੇ ਲਖਵਿੰਦਰ ਸਿੰਘ ਅਤੇ ਪਰਗਟ ਸਿੰਘ ਹਨ ਜੋ ਕਿ ਬਹੁਤ ਥੋੜਾ ਪੜੇ ਹੋਏ ਹਨ। ਕਰੀਬ 25 ਏਕੜ ਪੈਲੀ ਦੇ ਮਾਲਕ ਜਗਦੇਵ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਨੇ ਕੁਝ ਅਰਸਾ ਪਹਿਲਾਂ ਪਿੰਡ ਦੇ ਗੁਰਲਾਭ ਸਿੰਘ ਦੇ ਸੱਟਾਂ ਮਾਰੀਆਂ ਸਨ ਜਿਸ ਸਬੰਧ ਵਿਚ ਲਖਵਿੰਦਰ ਸਿੰਘ ਤੇ ਧਾਰਾ 307 ਤਹਿਤ ਕੇਸ ਦਰਜ ਹੋਇਆ ਸੀ। ਅਕਾਲੀ ਸਰਪੰਚ ਜਗਦੇਵ ਸਿੰਘ ਖੁਦ ਪਿਛਲੇ ਦਿਨਾਂ ਵਿਚ ਹਸਪਤਾਲ ਦਾਖਲ ਰਿਹਾ ਹੈ ਅਤੇ ਉਸ ਨੂੰ ਲੀਵਰ ਤੇ ਗੁਰਦਿਆਂ ਦੀ ਸਰੀਰਕ ਤਕਲੀਫ਼ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲਖਵਿੰਦਰ ਲੱਖਾ ਇੱਕ ਦੋ ਦਫ਼ਾ ਪਿੰਡ ਵਿਚ ਕੁੱਟਿਆ ਵੀ ਗਿਆ ਹੈ। ਲੱਖਾ ਦੀ ਪਿੰਡ ਵਿਚ ਏਨੀ ਦਹਿਸ਼ਤ ਹੈ ਕਿ ਕੋਈ ਵੀ ਇਸ ਘਟਨਾ ਤੇ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੈ। ਕਈ ਮੋਹਤਬਾਰ ਲੋਕਾਂ ਨੇ ਬੀਤੇ ਕੱਲ ਤੋਂ ਹੀ ਫੋਨ ਬੰਦ ਕੀਤੇ ਹੋਏ ਹਨ। ਅੱਜ ਇਸ ਪੱਤਰਕਾਰ ਨੇ ਪਿੰਡ ਦੇ ਕਈ ਮੋਹਤਬਾਰਾਂ ਨਾਲ ਗੱਲ ਕੀਤੀ ਪਰ ਹਰ ਕਿਸੇ ਨੇ ਆਪਣਾ ਨਾਮ ਜੱਗ ਜ਼ਾਹਰ ਕਰਨ ਤੋਂ ਗੁਰੇਜ਼ ਕੀਤੀ। ਵਿਰਕ ਕਲਾਂ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਅਕਾਲੀ ਨੇਤਾ ਸਰਪੰਚ ਦੇ ਘਰ ਆਉਂਦੇ ਜਾਂਦੇ ਰਹੇ ਹਨ ਪਰ ਸਰਪੰਚ ਦੇ ਮੁੰਡੇ ਕਰਕੇ ਆਮ ਪਿੰਡ ਦੇ ਲੋਕ ਇਨ•ਾਂ ਨਾਲ ਪੰਗਾ ਲੈਣ ਤੋਂ ਡਰਦੇ ਹਨ। ਪਿੰਡ ਦੇ ਇੱਕ ਹੋਰ ਵਿਅਕਤੀ ਨੇ ਆਖਿਆ ਕਿ ' ਜਦੋਂ ਪੁਲੀਸ ਹੌਲਦਾਰ ਨੂੰ ਹੀ ਨਿਰਵਸਤਰ ਕਰ ਦਿੱਤਾ, ਤਾਂ ਆਮ ਆਦਮੀ ਦਾ ਕੀ ਵੱਟੀਦਾ ਹੈ।'
ਬਹੁਤੇ ਲੋਕਾਂ ਦੀ ਗੱਲਬਾਤ ਤੋਂ ਲੱਗਾ ਕਿ ਅੰਦਰੋਂ ਅੰਦਰੀ ਲੋਕ ਇਸ ਘਟਨਾ ਤੋਂ ਸ਼ਰਮਸਾਰ ਹਨ ਪਰ ਉਹ ਦਹਿਸ਼ਤ ਹੋਣ ਕਰਕੇ ਖੁੱਲ• ਕੇ ਬੋਲਣ ਨੂੰ ਤਿਆਰ ਨਹੀਂ ਹਨ।ਪਿੰਡ ਦੇ ਲੋਕਾਂ ਨੇ ਅੱਜ ਸਰਪੰਚ ਅਤੇ ਉਸ ਦੇ ਸੀਰੀ ਦੇ ਘਰ ਭੁੱਖੇ ਖੜ•ੇ ਪਸ਼ੂਆਂ ਨੂੰ ਹਰਾ ਚਾਰਾ ਪੁਆਇਆ। ਅੱਜ ਸਵੇਰ ਤੋਂ ਹੀ ਦੋ ਪਰਿਵਾਰ ਗਾਇਬ ਹੋ ਗਏ ਹਨ। ਪਿੰਡ ਵਿਰਕ ਕਲਾਂ ਦੇ ਪੰਚਾਇਤ ਮੈਂਬਰ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿਚ ਹਵਾਈ ਅੱਡਾ ਅੱਜ ਚਾਲੂ ਹੋ ਗਿਆ ਹੈ ਜਿਸ ਨਾਲ ਪਿੰਡ ਹੁਣ ਦੇਸ਼ ਦੇ ਨਕਸ਼ੇ ਤੇ ਚਮਕ ਪਵੇਗਾ। ਉਨ•ਾਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਿੰਡ ਦੇ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ 'ਸਾਡੇ ਹਵਾਈ ਅੱਡੇ ਵਾਲੇ ਚਾਅ ਤਾਂ ਹੌਲਦਾਰ ਵਾਲੀ ਘਟਨਾ ਨੇ ਹੀ ਮਾਰ ਦਿੱਤੇ।' ਵੇਖਿਆ ਗਿਆ ਕਿ ਪਿੰਡ ਵਿਚ ਸਹਿਮ ਹੈ ਅਤੇ ਹਵਾਈ ਅੱਡੇ ਕਰਕੇ ਪਿੰਡ ਦੀ ਜੂਹ ਵਿਚ ਵੱਡੇ ਨੇਤਾ ਵੀ ਪੁੱਜੇ ਹੋਏ ਸਨ ਅਤੇ ਪੁਲੀਸ ਅਫਸਰ ਵੀ। ਹੁਣ ਪਿੰਡ ਵਾਲੇ ਪੁਲੀਸ ਦੀ ਪ੍ਰਤੀਕ੍ਰਿਆ ਵੱਖ ਦੇਖ ਰਹੇ ਹਨ।
ਪੁਲੀਸ ਨੇ ਗੁੱਸੇ ਵਿਚ ਗੱਡੀ ਭੰਨੀ
ਬਠਿੰਡਾ ਪੁਲੀਸ ਨੇ ਅੱਜ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਜਗਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦਾ ਲੜਕਾ ਅਤੇ ਸੀਰੀ ਫਰਾਰ ਹਨ। ਥਾਣਾ ਸਦਰ ਬਠਿੰਡਾ ਦੀ ਪੁਲੀਸ ਨੇ ਐਫ.ਆਈ.ਨੰਬਰ 99 ਤਹਿਤ ਅਕਾਲੀ ਸਰਪੰਚ ਜਗਦੇਵ ਸਿੰਘ, ਉਸਦੇ ਲੜਕੇ ਲਖਵਿੰਦਰ ਸਿੰਘ ਅਤੇ ਸੀਰੀ ਬੋਘੜ ਸਿੰਘ ਤੇ ਧਾਰਾ 365, 353, 186, 332,382 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਅਕਾਲੀ ਸਰਪੰਚ ਦੇ ਲੜਕੇ ਲਖਵਿੰਦਰ ਸਿੰਘ ਅਤੇ ਉਸ ਦੇ ਸੀਰੀ ਬੋਘੜ ਸਿੰਘ ਨੇ ਗਸ਼ਤ ਕਰ ਰਹੇ ਹੌਲਦਾਰ ਮਲਕੀਤ ਸਿੰਘ ਅਤੇ ਹੋਮਗਾਰਡ ਜਵਾਨ ਰਜਿੰਦਰ ਸਿੰਘ ਨੂੰ ਮਾਮੂਲੀ ਤਕਰਾਰ ਮਗਰੋਂ ਘੇਰ ਲਿਆ ਸੀ। ਹੌਲਦਾਰ ਦੀ ਕੁੱਟਮਾਰ ਕਰਨ ਮਗਰੋਂ ਟਰਾਲੀ ਵਿਚ ਬਿਠਾ ਕੇ ਪਿੰਡ ਵਿਚ ਘੁੰਮਾਇਆ ਸੀ। ਹੋਮਗਾਰਡ ਜਵਾਨ ਭੱਜਣ ਵਿਚ ਸਫਲ ਹੋ ਗਿਆ ਸੀ। ਹੌਲਦਾਰ ਮਲਕੀਤ ਸਿੰਘ ਬੀਤੇ ਕੱਲ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਾਇਆ ਗਿਆ ਸੀ। ਅੱਜ ਸਵੇਰ ਤੋਂ ਹੀ ਮਲਕੀਤ ਸਿੰਘ ਹਸਪਤਾਲ ਤੋਂ ਗਾਇਬ ਹੈ। ਹੌਲਦਾਰ ਮਲਕੀਤ ਸਿੰਘ ਨੇ ਗੁਪਤ ਸਰੋਤ ਰਾਹੀਂ ਇਸ ਪੱਤਰਕਾਰ ਨਾਲ ਗੱਲਬਾਤ ਕੀਤੀ।
ਪੁਲੀਸ ਚੌਂਕੀ ਤਾਇਨਾਤ ਪੀੜਤ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਲਖਵਿੰਦਰ ਲੱਖਾ ਨੂੰ ਕੁੱਟਮਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਉਹ ਖੁੰਧਕ ਰੱਖ ਰਿਹਾ ਸੀ। ਉਹ ਹਵਾਈ ਅੱਡੇ ਦੇ ਉਦਘਾਟਨ ਦੀ ਵੀ.ਆਈ.ਪੀ ਡਿਊਟੀ ਦੌਰਾਨ ਜਦੋਂ ਪਿੰਡ ਵਿਚ ਗਸ਼ਤ ਕਰ ਰਿਹਾ ਸੀ ਤਾਂ ਲੱਖੇ ਤੇ ਉਸ ਦੇ ਸੀਰੀ ਨੇ ਉਸ ਦੀ ਪਹਿਲਾਂ ਵਰਦੀ ਪਾੜ ਦਿੱਤੀ ਅਤੇ ਫਿਰ ਬੁਨੈਣ ਵਗੈਰਾ ਵੀ ਪਾੜ ਦਿੱਤੀ। ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਟਰਾਲੀ ਵਿਚ ਬਿਠਾ ਕੇ ਪਿੰਡ ਵਿਚੋਂ ਦੀ ਲੱਖਾ ਘਰ ਲੈ ਗਿਆ ਜਿਥੇ ਉਹ ਬੇਹੋਸ਼ ਹੋ ਗਿਆ। ਅਕਾਲੀ ਸਰਪੰਚ ਨੇ ਵੀ ਉਸ ਦੀ ਕੁੱਟਮਾਰ ਕੀਤੀ। ਲੱਖਾ ਤੇ ਸੀਰੀ ਮੌਕੇ ਤੇ ਹੀ ਭੱਜ ਗਏ ਸਨ ਅਤੇ ਉਹ ਖੁਦ ਅੱਖ ਬਚਾ ਕੇ ਭੱਜ ਆਇਆ ਅਤੇ ਅੱਗਿਓ ਉਸ ਨੂੰ ਐਸ.ਐਚ.ਓ ਹਰਨੇਕ ਸਿੰਘ ਮਿਲ ਗਿਆ।
ਸੂਤਰਾਂ ਅਨੁਸਾਰ ਜਦੋਂ ਪੁਲੀਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਪੁਲੀਸ ਮੁਲਾਜ਼ਮਾਂ ਨੇ ਗੁੱਸੇ ਵਿਚ ਅਕਾਲੀ ਸਰਪੰਚ ਦੇ ਘਰ ਖੜ•ੀ ਨਵੀਂ ਵਰਨਾ ਗੱਡੀ ਵੀ ਭੰਨ ਦਿੱਤੀ। ਨਵੀ ਕਾਰ ਨੰਬਰ ਪੀ.ਬੀ 30 ਆਰ 5118 ਦੇ ਫਰੰਟ ਵਾਲੇ ਸ਼ੀਸ਼ੇ ਤੇ ਸੁਖਬੀਰ ਬਾਦਲ ਦੀ ਫੋਟੋ ਵਾਲਾ 'ਪਰਾਊਡ ਟੂ ਬੀ ਅਕਾਲੀ' ਵਾਲਾ ਸਟਿੱਕਰ ਵੀ ਲੱਗਾ ਹੋਇਆ ਸੀ। ਪੁਲੀਸ ਨੇ ਸਟਿੱਕਰ ਵਾਲਾ ਸ਼ੀਸ਼ਾ ਭੰਨ ਦਿੱਤਾ ਅਤੇ ਚਾਰੇ ਪਾਸੇ ਗੱਡੀ ਤੇ ਡੈਂਟ ਪਾ ਦਿੱਤੇ। ਪਤਾ ਲੱਗਾ ਹੈ ਕਿ ਲਖਵਿੰਦਰ ਲੱਖਾ ਤੇ ਕਰੀਬ 10 ਪੁਲੀਸ ਕੇਸ ਦਰਜ ਹਨ ਜੋ ਕਿ ਇਰਾਦਾ ਕਤਲ,ਅਗਵਾ ਅਤੇ ਕੁੱਟਮਾਰ ਆਦਿ ਕਰਨ ਦੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਸਰਪੰਚ ਜਗਦੇਵ ਸਿੰਘ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ ਅਤੇ ਦੋ ਮੁਲਜ਼ਮ ਫਰਾਰ ਹਨ।
ਸਰਪੰਚ ਜਗਦੇਵ ਸਿੰਘ ਦੇ ਦੋ ਲੜਕੇ ਲਖਵਿੰਦਰ ਸਿੰਘ ਤੇ ਪ੍ਰਗਟ ਸਿੰਘ ਹਨ। 25 ਏਕੜ ਦਾ ਮਾਲਕ ਜਗਦੇਵ ਸਿੰਘ ਕੁਝ ਸਮਾਂ ਪਹਿਲਾਂ ਹੀ ਸਰੀਰਕ ਤਕਲੀਫ ਕਾਰਨ ਹਸਪਤਾਲ ਚੋਂ ਡਿਸਚਾਰਜ ਹੋਇਆ ਹੈ। ਕਈ ਅਕਾਲੀ ਨੇਤਾਵਾਂ ਦੇ ਜਗਦੇਵ ਸਿੰਘ ਦੇ ਘਰ ਆਉਣ ਜਾਣ ਰਿਹਾ ਹੈ ਅਤੇ ਜਗਦੇਵ ਸਿੰਘ ਨੇ ਆਪਣੇ ਵਿਰੋਧੀ ਨਿੰਦਰ ਸਿੰਘ ਨੂੰ 178 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਐਸ.ਐਸ.ਪੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਸਰਪੰਚ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦੋਂ ਕਿ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਸ਼ਾਮ ਤੱਕ ਗ੍ਰਿਫਤਾਰੀ ਸੰਭਵ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕਰੀਬ 15 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਦੌਰਾਨ ਇੱਕ ਮੰਤਰੀ ਵਲੋਂ ਪੁਲੀਸ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਵਿਰਕ ਕਲਾਂ ਦੀ ਘਟਨਾ ਨੇ ਪੁਲੀਸ ਵਿਚ ਹਾਕਮ ਧਿਰ ਖ਼ਿਲਾਫ਼ ਰੋਹ ਨੂੰ ਹੋਰ ਤਿੱਖਾ ਕਰ ਦਿੱਤਾ ਹੈ।

shame shame
ReplyDelete