'ਕਾਤਲ ਕਦੇ ਗੌਡ ਦੇ ਮੈਸੰਜਰ ਨਹੀਂ ਹੋ ਸਕਦੇ'
ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਦੀ ਨਵੀਂ ਪੰਜਾਬੀ ਫਿਲਮ 'ਮੋਟਰ ਮਿੱਤਰਾਂ ਦੀ' ਤੋਂ ਨਵਾਂ ਕਲੇਸ਼ ਖੜ•ਾ ਹੋਣ ਦਾ ਡਰ ਬਣ ਗਿਆ ਹੈ। ਜਦੋਂ ਚੋਣ ਜ਼ਾਬਤੇ ਮਗਰੋਂ ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਜਾਵੇਗਾ ਤਾਂ ਉਦੋਂ ਹੀ 30 ਦਸੰਬਰ ਨੂੰ ਇਹ ਫਿਲਮ ਰਲੀਜ਼ ਹੋਣੀ ਹੈ ਜੋ ਕਿ ਡੇਰਾਵਾਦ ਖ਼ਿਲਾਫ਼ ਹੈ। 'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਦਾ ਫਿਲਮ ਵਿਚਲਾ ਡਾਇਲਾਗ 'ਕਾਤਲ ਕਦੇ ਗੌਡ ਦੇ ਮੈਸੰਜਰ ਨਹੀਂ ਹੋ ਸਕਦੇ' ਨਵੀਂ ਨਰਾਜ਼ਗੀ ਸਹੇੜ ਸਕਦਾ ਹੈ। ਇਸ ਪੰਜਾਬੀ ਫਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ ਜਿਸ ਨੂੰ ਯੂ ਟਿਊਬ ਤੇ 14.69 ਲੱਖ ਲੋਕ ਵੇਖ ਚੁੱਕੇ ਹਨ। ਫਿਲਮ ਦੇ ਨਿਰਦੇਸ਼ਕ ਅਮਿਤੋਜ ਮਾਨ ਹਨ ਅਤੇ ਸਿਤਾਰੇ ਵਿਰਕਮ ਰਾਂਝਾ,ਹੈਪੀ ਰਾਏਕੋਟੀ,ਯੋਗਰਾਜ ਅਤੇ ਗੁਰਪ੍ਰੀਤ ਘੁੱਗੀ ਆਦਿ ਹਨ। ਨਵੀਂ ਪੰਜਾਬੀ ਫਿਲਮ ਡੇਰਾਵਾਦ ਨੂੰ ਨੰਗਾ ਕਰਦੀ ਹੈ ਅਤੇ ਡੇਰਿਆਂ ਦਾ ਅੰਦਰਲਾ ਸੱਚ ਦਿਖਾਉਂਦੀ ਹੈ। ਭਾਵੇਂ ਇਸ ਫਿਲਮ ਨੂੰ ਕਿਸੇ ਇੱਕ ਵਿਸ਼ੇਸ਼ ਡੇਰੇ ਤੇ ਕੇਂਦਰਿਤ ਨਹੀਂ ਕੀਤਾ ਗਿਆ ਪਰ ਇਸ ਫਿਲਮ ਦੇ ਡਾਇਲਾਗ ਅਤੇ ਬਣਤਰ ਕਿਸੇ ਇੱਕ ਡੇਰੇ ਦੀ ਨਰਾਜ਼ਗੀ ਦਾ ਕਾਰਨ ਬਣ ਸਕਦੀ ਹੈ। ਉਸ ਡੇਰੇ ਦਾ ਪੰਜਾਬ ਵਿਚ ਵੱਡਾ ਵੋਟ ਬੈਂਕ ਹੈ।
ਦੂਸਰੀ ਤਰਫ਼ ਪੰਥਕ ਧਿਰਾਂ ਨੇ ਡੇਰਾਵਾਦ ਖ਼ਿਲਾਫ਼ ਬਣੀ ਇਸ ਫਿਲਮ ਦਾ ਸਵਾਗਤ ਕੀਤਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਇਹ ਫਿਲਮ 'ਆਪ' ਨੂੰ ਡੇਰਾ ਵੋਟਰਾਂ ਤੋਂ ਦੂਰ ਅਤੇ ਪੰਥਕ ਵੋਟ ਦੇ ਨੇੜੇ ਵੀ ਸਕਦੀ ਹੈ। ਫਿਲਮ ਵਿਚ ਯੋਗਰਾਜ ਨੂੰ ਡੇਰਾ ਮੁਖੀ ਦਿਖਾਇਆ ਗਿਆ ਹੈ ਅਤੇ ਫਿਲਮ ਵਿਚ ਉਸ ਦੀ ਲੜਕੀਆਂ ਨਾਲ ਨੇੜਤਾ ਦਿਖਾਈ ਗਈ ਹੈ। ਇਹ ਫਿਲਮ ਬਣ ਤਾਂ ਕਾਫ਼ੀ ਪਹਿਲਾਂ ਸਮਾਂ ਚੁੱਕੀ ਸੀ ਪਰ ਰਲੀਜ਼ ਚੋਣਾਂ ਵਿਚ ਹੋ ਰਹੀ ਹੈ। 'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਦਾ ਕਹਿਣਾ ਸੀ ਕਿ ਪੰਜਾਬੀ ਫਿਲਮ 'ਮੋਟਰ ਮਿੱਤਰਾਂ ਦੀ' ਡੇਰਾਵਾਦ ਖ਼ਿਲਾਫ਼ ਹੈ ਜਿਸ ਦਾ ਪੰਜਾਬ ਵਿਚ ਕਾਫ਼ੀ ਉਭਾਰ ਹੋ ਚੁੱਕਾ ਹੈ। ਉਨ•ਾਂ ਆਖਿਆ ਕਿ ਉਸ ਨੇ ਬਤੌਰ ਆਰਟਿਸਟ ਇਸ ਫਿਲਮ ਵਿਚ ਕੰਮ ਕੀਤਾ ਹੈ ਅਤੇ ਇਸ ਫਿਲਮ ਵਿਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਉਨ•ਾਂ ਆਖਿਆ ਕਿ ਅਗਰ ਕਿਸੇ ਤਰਫ਼ੋਂ ਕੋਈ ਪ੍ਰਤੀਕਰਮ ਹੈ ਤਾਂ ਉਹ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨਾਲ ਗੱਲ ਕਰ ਸਕਦੇ ਹਨ। ਸੂਤਰ ਆਖਦੇ ਹਨ ਕਿ 'ਆਪ' ਵਲੋਂ ਚੋਣਾਂ ਮੌਕੇ ਗੁਰਪ੍ਰੀਤ ਘੁੱਗੀ ਦੀ 'ਅਰਦਾਸ' ਵਰਗੀ ਫਿਲਮ ਪਿੰਡਾਂ ਵਿਚ ਦਿਖਾਈ ਜਾ ਸਕਦੀ ਹੈ।
ਇਸੇ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਉਨ•ਾਂ ਦਾ ਸਿਆਸੀ ਤੌਰ ਤੇ ਗੁਰਪ੍ਰੀਤ ਘੁੱਗੀ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਪਰ ਡੇਰਾਵਾਦ ਖ਼ਿਲਾਫ਼ ਬਣੀ ਇਸ ਫਿਲਮ ਦੀ ਉਹ ਸ਼ਲਾਘਾ ਕਰਦੇ ਹਨ ਅਤੇ ਇਸ ਤਰਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ•ਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ ਦਾ ਪ੍ਰਤੀਕਰਮ ਸੀ ਕਿ ਪੰਜਾਬ ਵਿਚ ਡੇਰਾਵਾਦ ਨੇ ਬਿਖੇੜੇ ਖੜ•ੇ ਕੀਤੇ ਹਨ ਅਤੇ ਡੇਰਿਆਂ ਵਿਚ ਹੁੰਦੇ ਗਲਤ ਕੰਮਾਂ ਨੂੰ ਕੋਈ ਫਿਲਮ ਉਜਾਗਰ ਕਰਦੀ ਹੈ ਤਾਂ ਇਹ ਚੰਗੀ ਗੱਲ ਹੈ। ਡੇਰਿਆਂ ਦੀ ਅੰਦਰਲੀ ਗੱਲ ਬਾਹਰ ਆਉਣੀ ਚਾਹੀਦੀ ਹੈ।
ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਖੁੱਲ• ਕੇ ਆਖਿਆ ਕਿ ਫਿਲਮਾਂ ਤਾਂ ਸਮਾਜ ਦਾ ਸ਼ੀਸ਼ਾ ਦਿਖਾਉਂਦੀਆਂ ਹਨ ਅਤੇ ਡੇਰਾਵਾਦ ਦਾ ਪਾਖੰਡ ਬੇਪਰਦ ਹੋਣਾ ਚਾਹੀਦਾ ਹੈ। ਉਹ ਸਲਾਘਾ ਕਰਦੇ ਹਨ ਕਿ ਇਸ ਫਿਲਮ ਰਾਹੀਂ ਡੇਰਾਵਾਦ ਦਾ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ•ਾਂ ਆਖਿਆ ਕਿ ਫਿਲਮ ਦਾ ਡਾਇਲਾਗ 'ਕਾਤਲ ਕਦੇ ਗੌਡ ਦੇ ਮੈਸੰਜਰ ਨਹੀਂ ਹੋ ਸਕਦੇ' ਵੀ ਬਿਲਕੁਲ ਸੱਚ ਹੈ ਜਿਸ ਦਾ ਕਿਸੇ ਡੇਰੇ ਨੂੰ ਗੁੱਸਾ ਨੂੰ ਨਹੀਂ ਕਰਨਾ ਚਾਹੀਦਾ ਹੈ। ਜਦੋਂ ਇਸ ਪੱਤਰਕਾਰ ਨੇ ਇੱਕ ਡੇਰੇ ਦੇ ਆਗੂ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਉਨ•ਾਂ ਨੇ ਇਸ ਫਿਲਮ ਦਾ ਟ੍ਰੇਲਰ ਨਹੀਂ ਦੇਖਿਆ ਹੈ, ਟ੍ਰੇਲਰ ਦੇਖਣ ਮਗਰੋਂ ਹੀ ਟਿੱਪਣੀ ਕੀਤੀ ਜਾ ਸਕਦੀ ਹੈ।
No comments:
Post a Comment