ਪ੍ਰਾਈਵੇਟ ਥਰਮਲ
ਮਹਿੰਗੀ ਬਿਜਲੀ, ਵੱਡੇ ਝਟਕੇ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਹੁਣ ਪੰਜਾਬ ਸਰਕਾਰ ਨੂੰ ‘ਝਟਕਾ’ ਨਹੀਂ ਮਾਰਦੀ ਹੈ ਸਗੋਂ ਸਰਕਾਰ ਸਸਤੀ ਬਿਜਲੀ ਤੋਂ ਕਿਨਾਰਾ ਕਰਨ ਲੱਗੀ ਹੈ। ਪਾਵਰਕੌਮ ਦੇ 2019-20 ਦਾ ਬਿਜਲੀ ਖਰੀਦ ਅੰਕੜਾ ਸਰਕਾਰ ’ਤੇ ਉਂਗਲ ਚੁੱਕਣ ਲੱਗਾ ਹੈ। ਪਾਵਰਕੌਮ ਨੇ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪਲਾਂਟਾਂ ਨੂੰ ਇੱਕੋਂ ਵਰੇ੍ਹ ਵਿਚ 4390 ਕਰੋੜ ਰੁਪਏ ਵਾਧੂ ਮਹਿੰਗੀ ਬਿਜਲੀ ਵਜੋਂ ਅਦਾ ਕਰ ਦਿੱਤੇ। ਦੂਸਰੇ ਸੂਬਿਆਂ ਤੋਂ ਇਹੋ ਬਿਜਲੀ ਖਰੀਦ ਕੀਤੀ ਜਾਂਦੀ ਤਾਂ ਇਹ ਪੈਸਾ ਬਚ ਸਕਦਾ ਸੀ। ਕਾਬਿਲੇਗੌਰ ਹੈ ਕਿ ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਆਖਦੇ ਹਨ ਕਿ ਬਠਿੰਡਾ ਥਰਮਲ ਤੋਂ ਬਿਜਲੀ ਮਹਿੰਗੀ ਪੈਂਦੀ ਸੀ ਅਤੇ ਬਾਹਰੋਂ ਬਿਜਲੀ ਸਸਤੀ ਪੈਂਦੀ ਹੈ ਜਿਸ ਕਰਕੇ ਇਹ ਥਰਮਲ ਬੰਦ ਕੀਤਾ ਹੈ। ਪੰਜਾਬੀ ਟ੍ਰਿਬਿਊਨ ਤਰਫ਼ੋਂ ਜਦੋਂ ਵਰ੍ਹਾ 2019-20 ਦੇ ਬਿਜਲੀ ਖਰੀਦ ਅੰਕੜੇ ਦੀ ਸਮੀਖਿਆ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ। ਵੇਰਵਿਆਂ ਅਨੁਸਾਰ ਪਾਵਰਕੌਮ ਵਲੋਂ ਬਾਹਰੋਂ ਖਰੀਦ ਕੀਤੀ ਬਿਜਲੀ ਪ੍ਰਤੀ ਯੂਨਿਟ 3.94 ਰੁਪਏ ਹੈ ਜਦੋਂ ਕਿ ਗੋਇੰਦਵਾਲ ਥਰਮਲ ਤੋਂ ਇਹੋ ਬਿਜਲੀ 9.54 ਰੁਪਏ ਪ੍ਰਤੀ ਯੂਨਿਟ ਖਰੀਦ ਕੀਤੀ ਗਈ ਹੈ।
ਪਾਵਰਕੌਮ ਨੇ ਇਸੇ ਤਰ੍ਹਾਂ ਤਲਵੰਡੀ ਸਾਬੋ ਥਰਮਲ ਤੋਂ 6.63 ਰੁਪਏ ਪ੍ਰਤੀ ਯੂਨਿਟ ਅਤੇ ਰਾਜਪੁਰਾ ਥਰਮਲ ਪਲਾਂਟ ਤੋਂ 5.06 ਰੁਪਏ ਪ੍ਰਤੀ ਯੂਨਿਟ ਖਰੀਦ ਕੀਤੀ ਹੈ। ਸੋਲਰ ਅਤੇ ਬਾਇਓਮਾਸ ਪ੍ਰੋਜੈਕਟਾਂ ਤੋਂ ਇਹੋ ਬਿਜਲੀ 6.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦ ਕੀਤੀ ਗਈ। ਸੁਆਲ ਉਠੇ ਹਨ ਕਿ ਜਦੋਂ ਬਾਹਰੋ ਬਿਜਲੀ 3.94 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ ਤਾਂ ਪ੍ਰਾਈਵੇਟ ਥਰਮਲਾਂ ਤੋਂ ਵੱਧ ਭਾਅ ’ਤੇ ਬਿਜਲੀ ਕਿਉਂ ਖਰੀਦ ਕੀਤੀ ਗਈ। ਬਾਹਰੋਂ ਪੂਰੇ ਸਾਲ ’ਚ ਸਿਰਫ਼ 9455 ਕਰੋੜ ਦੀ ਬਿਜਲੀ ਹੀ ਖਰੀਦੀ ਗਈ। ਪਾਵਰਕੌਮ ਨੇ ਸਾਲ 2019-20 ਦੌਰਾਨ ਕੁੱਲ 21725 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੀ ਹੈ ਜਿਸ ਚੋਂ 12,270 ਕਰੋੜ ਦੀ ਬਿਜਲੀ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪ੍ਰੋਜੈਕਟਾਂ ਆਦਿ ਤੋਂ ਖਰੀਦ ਕੀਤੀ ਗਈ। ਇਹੋ ਬਿਜਲੀ ਪੂਰੇ ਵਰੇ੍ਹ ਦੌਰਾਨ ਬਾਹਰੋਂ ਖਰੀਦ ਕੀਤੀ ਜਾਂਦੀ ਤਾਂ ਪਾਵਰਕੌਮ 4390 ਕਰੋੜ ਰੁਪਏ ਬਚਾ ਸਕਦੀ ਸੀ। ਥਰਮਲ ਇੰਪਲਾਈਜ ਯੂਨੀਅਨ ਦੇ ਗੁਰਸੇਵਕ ਸਿੰਘ ਸੰਧੂ ਆਖਦੇ ਹਨ ਕਿ ਅਗਰ ਮਹਿੰਗੀ ਬਿਜਲੀ ਕਰਕੇ ਬਠਿੰਡਾ ਥਰਮਲ ਬੰਦ ਕੀਤਾ ਹੈ ਤਾਂ ਕੀ ਸਰਕਾਰ ਮਹਿੰਗੀ ਬਿਜਲੀ ਪੈਦਾ ਕਰਨ ਵਾਲੇ ਪ੍ਰਾਈਵੇਟ ਥਰਮਲ ਵੀ ਬੰਦ ਕਰੇਗੀ।
ਵੇਰਵਿਆਂ ਅਨੁਸਾਰ ਪਾਵਰਕੌਮ ਨੇ ਲੰਘੇ ਮਾਲੀ ਵਰੇ੍ਹ ਦੌਰਾਨ ਬੈਂਕਿੰਗ ਤੋਂ ਬਿਨਾਂ 55 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਹਾਸਲ ਕੀਤੀ ਹੈ ਜਿਸ ਚੋਂ 80 ਫੀਸਦੀ ਬਿਜਲੀ ਖਰੀਦ ਕੀਤੀ ਗਈ ਹੈ। ਪਾਵਰਕੌਮ ਨੇ ਆਪਣੇ ਜਨਤਿਕ ਸਰੋਤਾਂ ਤੋਂ ਸਿਰਫ਼ 20 ਫੀਸਦੀ ਬਿਜਲੀ ਪ੍ਰਾਪਤ ਕੀਤੀ ਹੈ। ਇਸੇ ਵਰੇ੍ਹ ਦੌਰਾਨ ਜਨਤਿਕ ਤਾਪ ਬਿਜਲੀ ਘਰਾਂ ਚੋਂ ਸਿਰਫ਼ 3.5 ਫੀਸਦੀ ਬਿਜਲੀ ਪ੍ਰਾਪਤ ਕੀਤੀ ਗਈ ਜਦੋਂ ਕਿ ਹਾਈ ਡਲ ਪ੍ਰੋਜੈਕਟਾਂ ਤੋਂ 8.8 ਫੀਸਦੀ ਬਿਜਲੀ ਹਾਸਲ ਕੀਤੀ ਗਈ। ਪੰਜਾਬ ਤੋਂ ਬਾਹਰੋਂ 24 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਖਰੀਦ ਕੀਤੀ ਗਈ ਹੈ। ਪਾਵਰਕੌਮ ਅਗਰ ਬਾਹਰੋਂ ਬਿਜਲੀ ਖਰੀਦ ਕਰਦੀ ਤਾਂ ਇਕੋ ਵਰੇ੍ਹ ਵਿਚ ਗੋਇੰਦਵਾਲ ਥਰਮਲ ਨੂੰ 672 ਕਰੋੜ, ਤਲਵੰਡੀ ਸਾਬੋ ਥਰਮਲ ਨੂੰ 2230 ਕਰੋੜ ਅਤੇ ਰਾਜਪੁਰਾ ਥਰਮਲ ਨੂੰ 940 ਕਰੋੜ ਰੁਪਏ ਵਾਧੂ ਨਾ ਦੇਣੇ ਪੈਂਦੇ। ਸਿਦਕ ਫੋਰਮ ਦੇ ਸਾਧੂ ਰਾਮ ਕੁਸ਼ਲਾ ਆਖ ਰਹੇ ਹਨ ਕੀ ਹੁਣ ਸਰਕਾਰ ਦੱਸੇਗੀ ਕਿ ਪ੍ਰਾਈਵੇਟ ਥਰਮਲਾਂ ਨੂੰ ਇਹ ਕਾਹਦਾ ਤੋਹਫ਼ਾ ਦਿੱਤਾ ਗਿਆ ਹੈ।
ਤੱਥਾਂ ਅਨੁਸਾਰ ਬਠਿੰਡਾ ਥਰਮਸ ਨੇ 2007-08 ਵਿਚ ਇੱਕੋ ਸਾਲ ਵਿਚ 88 ਫੀਸਦੀ ਲੋਡ ’ਤੇ ਚੱਲ ਕੇ 2964 ਮਿਲੀਅਨ ਯੂਨਿਟ ਪੈਦਾ ਕੀਤੇ ਜਦੋਂ ਕਿ ਥਰਮਲ ਨੂੰ ਬੰਦ ਤੋਂ ਪਹਿਲਾਂ ਸਾਲ 2017-18 ਵਿਚ ਸਿਰਫ਼ 10 ਫੀਸਦੀ ਹੀ ਚਲਾਇਆ ਗਿਆ ਅਤੇ 300 ਮਿਲੀਅਨ ਯੂਨਿਟ ਪੈਦਾ ਕੀਤੇ। ਰੋਪੜ ਥਰਮਲ ਨੇ 2009-10 ਵਿਚ 10056 ਮਿਲੀਅਨ ਯੂਨਿਟ ਪੈਦਾ ਕੀਤੇ ਸਨ ਜਦੋਂ ਕਿ 2019-20 ਵਿਚ ਸਿਰਫ ਇੱਕ ਹਜ਼ਾਰ ਮਿਲੀਅਨ ਯੂਨਿਟ ਪੈਦਾ ਕੀਤੇ ਗਏ। ਇਸੇ ਤਰ੍ਹਾਂ ਲਹਿਰਾ ਥਰਮਲ ਨੇ 2011-12 ਵਿਚ 7621 ਮਿਲੀਅਨ ਯੂਨਿਟ ਪੈਦਾ ਕੀਤੇ ਜਦੋਂ ਕਿ ਲੰਘੇ ਮਾਲੀ ਵਰੇ੍ਹ ਦੌਰਾਨ ਪੈਦਾਵਾਰ 900 ਯੂਨਿਟ ’ਤੇ ਆ ਗਈ। ਪਾਵਰਕੌਮ ਦੇ ਇਨ੍ਹਾਂ ਥਰਮਲਾਂ ਨੂੰ ਜਿਆਦਾ ਸਮਾਂ ਬੰਦ ਰੱਖਿਆ ਗਿਆ ਜਿਸ ਕਰਕੇ ਉਹ ਆਪਣੇ ਸਮਰੱਥਾ ਮੁਤਾਬਿਕ ਚੱਲ ਹੀ ਨਹੀਂ ਸਕੇ। ਨਤੀਜੇ ਵਜੋਂ ਇਸ ਦੀ ਮਹਿੰਗੀ ਬਿਜਲੀ ਦਾ ਤਰਕ ਸਰਕਾਰ ਨੇ ਦੇਣਾ ਸ਼ੁਰੂ ਕਰ ਦਿੱਤਾ।
ਪੰਜਾਬ ਵਿਚ ਜਿਉਂ ਜਿਉਂ ਪ੍ਰਾਈਵੇਟ ਥਰਮਲ ਚੱਲਦੇ ਗਏ ,ਤਿਉਂ ਤਿਉਂ ਜਨਤਿਕ ਸੈਕਟਰ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਦੀ ਕਟੌਤੀ ਹੁੰਦੀ ਗਈ। ਪ੍ਰਾਈਵੇਟ ਥਰਮਲਾਂ ਨੂੰ ਜੋ ਫਿਕਸ ਚਾਰਜ ਦਿੱਤੇ ਗਏ, ਉਹ ਵੱਖਰੇ ਹਨ।ਵਿੱਤ ਮੰਤਰੀ ਆਖ ਚੁੱਕੇ ਹਨ ਕਿ ਕੌਮੀ ਐਕਸਚੇਂਜ ਤੋਂ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਸੂਤਰ ਆਖਦੇ ਹਨ ਕਿ ਸਰਕਾਰ ਸਸਤੀ ਬਿਜਲੀ ਨੂੰ ਤਰਜੀਹ ਦੇਵੇ। ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਦੀ ਥਾਂ ਕੌਮੀ ਐਕਸਚੇਂਜ ਦੀ ਬਿਜਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਖਪਤਕਾਰ ਬੋਝ ਕਿਉਂ ਝੱਲਣ : ਸੰਧਵਾਂ
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਆਖਦੇ ਹਨ ਕਿ ਅਗਰ ਮਹਿੰਗੀ ਬਿਜਲੀ ਦਾ ਤਰਕ ਦੇ ਕੇ ਬਠਿੰਡਾ ਥਰਮਲ ਬੰਦ ਗਿਆ ਹੈ ਤਾਂ ਉਸ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਪ੍ਰਾਈਵੇਟ ਥਰਮਲ ਸਰਕਾਰ ਕਦੋਂ ਬੰਦ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਥਰਮਲਾਂ ਨੂੰ ਲਾਹਾ ਦੇਣ ਖਾਤਰ ਆਮ ਖਪਤਕਾਰਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ।

Excellent analysis brother.Gid bless you. There is nobody in pspcl management or authorities to utter a single word on this injustice to the people of Pubjab. You are doing a great job
ReplyDelete