ਕ੍ਰਿਸ਼ਮਾ ਮੋਤੀ ਮਹਿਲ ਦਾ ਬਿਜਲੀ ਬਿੱਲ 25 ਰੁਪਏ ! ਚਰਨਜੀਤ ਭੁੱਲਰ
ਬਠਿੰਡਾ
: ਕੈਪਟਨ ਅਮਰਿੰਦਰ ਸਿੰਘ ਦਾ ਇੱਕ ਮਹੀਨੇ ਦਾ ਬਿਜਲੀ ਬਿੱਲ 25 ਰੁਪਏ ਆਉਂਦਾ ਰਿਹਾ ਹੈ।
ਮਤਲਬ ਕਿ ਮੋਤੀ ਮਹਿਲ 'ਚ ਪ੍ਰਤੀ ਦਿਨ 83 ਪੈਸੇ ਦੀ ਬਿਜਲੀ ਦੀ ਖਪਤ ਹੁੰਦੀ ਰਹੀ ਹੈ।
ਪਟਿਆਲਾ ਦੇ ਮੋਤੀ ਮਹਿਲ 'ਚ ਏਦਾ ਦੇ ਪੰਜ ਬਿਜਲੀ ਮੀਟਰ ਹਨ ਜਿਨ•ਾਂ ਦੀ ਬਿਜਲੀ ਖਪਤ ਜੀਰੋ
ਰਹੀ ਹੈ। ਇਨ•ਾਂ ਮੀਟਰਾਂ ਦੇ ਬਿਜਲੀ ਬਿੱਲ ਤੋਂ ਜਿਆਦਾ ਬਿੱਲ ਤਾਂ ਦਰਜਾ ਚਾਰ ਮੁਲਾਜ਼ਮਾਂ
ਦਾ ਬਿੱਲ ਆ ਜਾਂਦਾ ਹੈ। ਮੋਤੀ ਮਹਿਲ ਵਿੱਚ ਬਿਜਲੀ ਦੇ ਕੁੱਲ ਗਿਆਰਾਂ ਮੀਟਰ ਹਨ ਜਿਨ•ਾਂ
ਚੋਂ ਇੱਕ ਮੀਟਰ ਹੀ ਸਲਾਮਤ ਹੈ। ਬਾਕੀ ਕਿਸੇ ਮੀਟਰ ਦੇ ਬਕਸੇ ਦੀ ਸੀਲ ਟੁੱਟੀ ਹੋਈ ਹੈ ਅਤੇ
ਕਿਸੇ ਮੀਟਰ ਦੇ ਟਰਮੀਨਲ ਦੀ ਸੀਲ ਟੁੱਟੀ ਹੋਈ ਹੈ। ਬਿਜਲੀ ਕੀਮਤਾਂ 'ਚ ਕਿੰਨਾ ਵੀ ਵਾਧਾ
ਹੋਵੇ ਪ੍ਰੰਤੂ ਮੋਤੀ ਮਹਿਲ 'ਤੇ ਬਹੁਤਾ ਅਸਰ ਨਹੀਂ ਪੈਣਾ ਹੈ। ਬਿਜਲੀ ਲੋਡ 'ਤੇ ਨਜ਼ਰ
ਮਾਰੀਏ ਤਾਂ ਗਿਆਰਾਂ ਚੋਂ ਤਿੰਨ ਮੀਟਰਾਂ ਦਾ ਬਿਜਲੀ ਲੋਡ ਵੀ ਅੱਧਾ ਕਿਲੋਵਾਟ ਤੱਕ ਹੈ
ਜਦੋਂ ਕਿ ਪੰਜ ਮੀਟਰਾਂ ਦਾ ਬਿਜਲੀ ਲੋਡ ਇੱਕ ਕਿਲੋਵਾਟ ਤੱਕ ਹੈ। ਪਾਵਰਕੌਮ ਦੇ ਵਧੀਕ
ਨਿਗਰਾਨ ਇੰਜੀਨੀਅਰ (ਕਮਰਸ਼ੀਅਲ ਮੰਡਲ) ਪਟਿਆਲਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ
ਨੰਬਰ 2694 ਮਿਤੀ 6 ਜੂਨ 2012 ਤਹਿਤ ਜੋ ਸੂਚਨਾ ਦਿੱਤੀ ਗਈ ਹੈ, ਉਸ ਤੋਂ ਇਹ ਤੱਥ
ਸਾਹਮਣੇ ਆਏ ਹਨ।
ਸਰਕਾਰੀ ਸੂਚਨਾ ਅਨੁਸਾਰ ਮੋਤੀ ਮਹਿਲ 'ਚ ਕੈਪਟਨ ਅਮਰਿੰਦਰ
ਸਿੰਘ ਦੇ ਨਾਮ 'ਤੇ ਖਾਤਾ ਨੰਬਰ ਪੀ.ਜੀ-08/0393 ਤਹਿਤ ਬਿਜਲੀ ਦਾ ਮੀਟਰ ਹੈ ਜਿਸ ਦਾ
ਸੈਕਸ਼ਨ ਲੋਡ 0.50 ਕਿਲੋਵਾਟ ਹੈ। ਇਸ ਮੀਟਰ ਦੀ ਸਿਰਫ ਦੋ ਮਹੀਨਿਆਂ ਨੂੰ ਛੱਡ ਕੇ ਜਨਵਰੀ
2008 ਤੋਂ ਦਸੰਬਰ 2011 (40 ਮਹੀਨੇ) ਤੱਕ ਬਿਜਲੀ ਖਪਤ ਜੀਰੋ ਆ ਰਹੀ ਹੈ। ਇਸ ਮੀਟਰ ਦਾ
ਬਿਜਲੀ ਬਿੱਲ ਪ੍ਰਤੀ ਮਹੀਨਾ 22 ਰੁਪਏ ਤੱਕ ਰਿਹਾ ਹੈ। ਸੂਚਨਾ ਅਨੁਸਾਰ ਇਸ ਮੀਟਰ ਦੇ ਬਕਸੇ
ਦੀ ਸੀਲ ਵੀ ਟੁੱਟੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਖਾਤਾ ਨੰਬਰ
ਪੀ.ਜੀ-08/0392 ਤਹਿਤ ਵੀ ਬਿਜਲੀ ਮੀਟਰ ਹੈ ਜਿਸ ਦਾ ਸੈਕਸ਼ਨ ਲੋਡ 0.46 ਕਿਲੋਵਾਟ ਹੈ। ਇਸ
ਮੀਟਰ ਦੇ ਬਕਸੇ ਦੀ ਵੀ ਸੀਲ ਟੁੱਟੀ ਹੋਈ ਹੈ। ਇਸ ਮੀਟਰ ਦੀ ਜਨਵਰੀ 2008 ਤੋਂ ਜੁਲਾਈ
2008 ਤੱਕ ਬਿਜਲੀ ਖਪਤ ਜੀਰੋ ਰਹੀ ਹੈ ਅਤੇ ਇਸੇ ਤਰ•ਾਂ ਅਕਤੂਬਰ 2010 ਤੋਂ ਫਰਵਰੀ 2011
(6 ਮਹੀਨੇ) ਤੱਕ ਵੀ ਬਿਜਲੀ ਖਪਤ ਜੀਰੋ ਹੀ ਰਹੀ ਹੈ ਉਜ ਇਸ ਮੀਟਰ ਦਾ ਦਸੰਬਰ 2011 ਵਿੱਚ
ਦੋ ਮਹੀਨੇ ਦਾ ਬਿਜਲੀ ਬਿੱਲ 1167 ਰੁਪਏ ਆਇਆ ਸੀ ਜਦੋਂ ਕਿ ਉਸ ਤੋਂ ਪਹਿਲਾਂ ਲੰਘੇ ਤਿੰਨ
ਵਰਿ•ਆਂ ਵਿੱਚ ਕਿਸੇ ਵੀ ਮਹੀਨੇ ਦਾ ਬਿਜਲੀ ਬਿੱਲ 100 ਰੁਪਏ ਤੋਂ ਵਧਿਆ ਨਹੀਂ ਹੈ। ਏਦਾ
ਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਵਾਲੇ ਇੱਕ ਹੋਰ ਬਿਜਲੀ ਮੀਟਰ ਦਾ ਹਾਲ ਹੈ ਜਿਸ ਦਾ
ਖਾਤਾ ਨੰਬਰ ਪੀ.ਜੀ-08/0391 ਹੈ ਅਤੇ ਸੈਕਸ਼ਨ ਲੋਡ 0.80 ਕਿਲੋਵਾਟ ਹੈ।
ਪਾਵਰਕੌਮ ਦੀ ਸੂਚਨਾ ਅਨੁਸਾਰ ਇਸ ਮੀਟਰ ਦੀ ਫਰਵਰੀ 2011 ਤੋਂ ਦਸੰਬਰ 2011ਤੱਕ ਬਿਜਲੀ
ਖਪਤ ਜੀਰੋ ਯੂਨਿਟ ਆ ਰਹੀ ਹੈ। ਇਸ ਸਮੇਂ ਦੌਰਾਨ ਕਿਸੇ ਵੀ ਮਹੀਨੇ ਦਾ ਬਿਜਲੀ ਬਿੱਲ 33
ਰੁਪਏ ਤੋਂ ਵਧਿਆ ਨਹੀਂ ਹੈ। ਜਨਵਰੀ 2008 ਤੋਂ ਹੁਣ ਤੱਕ ਚਾਰ ਮਹੀਨੇ ਇਹ ਮੀਟਰ ਖਰਾਬ
ਰਿਹਾ ਹੈ ਜਦੋਂ ਕਿ ਦੋ ਮਹੀਨੇ ਮੀਟਰ ਵਿੱਚ ਫਰਕ ਹੋਣ ਦੀ ਰਿਪੋਰਟ ਹੋਈ ਹੈ। ਦਸੰਬਰ 2010
ਮੀਟਰ ਬਦਲੀ ਕੀਤਾ ਗਿਆ ਸੀ। ਦਸੰਬਰ 2011 ਵਿੱਚ ਇਸ ਮੀਟਰ ਦੇ ਬਕਸੇ ਦੀ ਸੀਲ ਟੁੱਟੇ ਹੋਣ
ਦੀ ਰਿਪੋਰਟ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਖਾਤਾ
ਨੰਬਰ ਪੀ.ਜੀ-08/0385 ਤਹਿਤ ਵੀ ਬਿਜਲੀ ਮੀਟਰ ਹੈ ਜਿਸ ਦਾ ਸੈਕਸ਼ਨ ਲੋਡ 10.35 ਕਿਲੋਵਾਟ
ਹੈ। ਜਦੋਂ ਇਹ ਮੀਟਰ ਠੀਕ ਸੀ ਤਾਂ ਉਦੋਂ ਨਵੰਬਰ 2007 ਦੇ ਦੋ ਮਹੀਨਿਆਂ ਦਾ ਬਿਜਲੀ ਬਿੱਲ
92239 ਰੁਪਏ ਆਇਆ ਸੀ ਅਤੇ ਉਦੋਂ ਇਨ•ਾਂ ਦੋ ਮਹੀਨਿਆਂ ਦੀ ਬਿਜਲੀ ਖਪਤ 20897 ਯੂਨਿਟ
ਰਹੀ ਸੀ। ਮਈ 2008 'ਚ ਇਹ ਮੀਟਰ ਬਦਲ ਦਿੱਤਾ ਗਿਆ। ਨਵੰਬਰ 2008 ਅਤੇ ਫਿਰ ਅਕਤੂਬਰ 2009
'ਚ ਇਸ ਮੀਟਰ ਦੇ ਟਰਮੀਨਲ ਦੀ ਸੀਲ ਟੁੱਟਣ ਦੀ ਰਿਪੋਰਟ ਹੋਈ ਸੀ। ਦਸੰਬਰ 2011 ਵਿੱਚ
ਮੀਟਰ ਬਕਸੇ ਦੀ ਸੀਲ ਟੁੱਟਣ ਦਾ ਸਰਕਾਰੀ ਰਿਕਾਰਡ ਵਿੱਚ ਵੇਰਵਾ ਦਰਜ ਹੈ। ਅਮਰਿੰਦਰ ਸਿੰਘ
ਦੇ ਨਾਮ ਵਾਲੇ ਇੱਕ ਹੋਰ ਬਿਜਲੀ ਮੀਟਰ (ਖਾਤਾ ਨੰਬਰ ਪੀ.ਜੀ-08/0394) ਦਾ ਸੈਕਸ਼ਨ ਲੋਡ
0.50 ਕਿਲੋਵਾਟ ਹੈ। ਆਖਰੀ ਦਸੰਬਰ 2011 ਵਿੱਚ ਹੋਈ ਰਿਪੋਰਟ ਮੁਤਾਬਿਕ ਇਸ ਮੀਟਰ ਦੇ ਬਕਸੇ
ਦੀ ਸੀਲ ਟੁੱਟੀ ਹੋਈ ਹੈ। ਇਸ ਮੀਟਰ ਦਾ ਦਸੰਬਰ 2011 ਵਿੱਚ ਬਿਜਲੀ ਬਿੱਲ 1932 ਰੁਪਏ
ਆਇਆ ਹੈ।
ਵੇਰਵਿਆਂ ਅਨੁਸਾਰ ਮੋਤੀ ਮਹਿਲ 'ਚ ਬਿਜਲੀ ਦੇ ਚਾਰ ਮੀਟਰ
ਕੰਪਟਰੋਲਰ ਆਫ ਦਾ ਹਾਊਸ (ਐਚ) ਦੇ ਨਾਮ 'ਤੇ ਹਨ। ਇਸ ਨਾਮ 'ਤੇ ਇੱਕ ਮੀਟਰ ਖਾਤਾ ਨੰਬਰ
ਪੀ.ਜੀ-08/0401 ਹੈ ਜਿਸ ਦਾ ਲੋਡ 1 ਕਿਲੋਵਾਟ ਹੈ। ਇਸ ਮੀਟਰ ਦਾ ਆਖਰੀ ਦਸੰਬਰ 2011 ਦਾ
ਬਿਜਲੀ ਬਿੱਲ ਸਿਰਫ ਇੱਕ ਯੂਨਿਟ ਆਇਆ ਹੈ ਜਿਸ ਦਾ ਬਿੱਜਲੀ ਬਿੱਲ 82 ਰੁਪਏ ਬਣਿਆ ਹੈ।
ਮਾਰਚ 2008 ਤੋਂ ਹੁਣ ਤੱਕ ਇਸ ਮੀਟਰ ਦਾ ਬਿਜਲੀ ਬਿਲ ਕਦੇ ਵੀ 200 ਰੁਪਏ ਪ੍ਰਤੀ ਮਹੀਨਾ
ਤੋਂ ਵਧਿਆ ਨਹੀਂ ਹੈ। ਦਸੰਬਰ 2011 ਵਿੱਚ ਇਹ ਮੀਟਰ ਸੜਣ ਦੀ ਰਿਪੋਰਟ ਹੈ। ਇਸੇ ਨਾਮ 'ਤੇ
ਮੀਟਰ ਖਾਤਾ ਨੰਬਰ ਪੀ.ਜੀ-08/0399 ਹੈ ਜਿਸ ਦਾ ਲੋਡ ਇੱਕ ਕਿਲੋਵਾਟ ਹੈ। ਜਨਵਰੀ 2008
ਤੋਂ ਹੁਣ ਤੱਕ ਇਸ ਮੀਟਰ ਦੀ 28 ਮਹੀਨੇ ਬਿਜਲੀ ਖਪਤ ਜੀਰੋ ਰਹੀ ਹੈ। ਦਸੰਬਰ 2011 ਦੀ
ਬਿਜਲੀ ਖਪਤ 131 ਯੂਨਿਟ ਸੀ ਅਤੇ ਇਸੇ ਮਹੀਨੇ 'ਚ ਬਕਸੇ ਦੀ ਸੀਲ ਟੁੱਟੇ ਹੋਣ ਦੀ ਰਿਪੋਰਟ
ਰਿਕਾਰਡ ਵਿੱਚ ਦਰਜ ਕੀਤੀ ਗਈ ਸੀ। ਕੰਪਟਰੋਲਰ ਦੇ ਨਾਮ 'ਤੇ ਹੀ ਪੀ.ਜੀ-08/0400 ਮੀਟਰ ਹੈ
ਜਿਸ ਦਾ ਲੋਡ ਇੱਕ ਕਿਲੋਵਾਟ ਹੈ। ਇਸ ਮੀਟਰ ਦੀ ਨਵੰਬਰ 2007 ਤੋਂ ਜੁਲਾਈ 2009(22
ਮਹੀਨੇ) ਬਿਜਲੀ ਖਪਤ ਜੀਰੋ ਰਹੀ ਹੈ। ਦਸੰਬਰ 2011 ਵਿੱਚ ਦੋ ਮਹੀਨੇ ਦਾ ਬਿਜਲੀ ਬਿੱਲ
2012 ਰੁਪਏ ਆਇਆ ਅਤੇ ਇਸੇ ਸਮੇਂ 'ਤੇ ਬਕਸੇ ਦੀ ਸੀਲ ਟੁੱਟੀ ਹੋਈ ਸੀ। ਖਾਤਾ ਨੰਬਰ
ਪੀ.ਜੀ-08/0398 (ਸੈਕਸ਼ਨ ਲੋਡ ਇੱਕ ਕਿਲੋਵਾਟ) ਦੀ ਦਸੰਬਰ 2011 ਵਿੱਚ ਬਕਸੇ ਦੀ ਸੀਲ
ਟੁੱਟੀ ਹੋਈ ਸੀ।
ਇਸ ਮੀਟਰ ਦਾ ਆਖਰੀ ਦਸੰਬਰ 2011 ਵਿੱਚ ਬਿੱਲ 1104
ਰੁਪਏ ਆਇਆ ਸੀ। ਮੋਤੀ ਮਹਿਲ ਵਿੱਚ ਜੋ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਮ 'ਤੇ ਖਾਤਾ
ਨੰਬਰ ਐਮ.ਪੀ-3/7 ਵਾਲਾ ਬਿਜਲੀ ਮੀਟਰ ਹੈ, ਉਸ ਸਹੀ ਸਲਾਮਤ ਹੈ, ਉਸ ਦਾ ਤਾਜਾ ਦੋ
ਮਹੀਨਿਆਂ ਦਾ ਬਿੱਲ 18794 ਰੁਪਏ ਆਇਆ ਹੈ। ਇਹ ਮੀਟਰ ਵੀ ਸਹੀ ਹੈ ਅਤੇ ਇਸ ਦੀ ਖਪਤ ਵੀ
ਸਹੀ ਹੈ। ਇਸ ਮੀਟਰ 'ਤੇ ਕਦੇ ਵੀ ਕੋਈ ਉਂਗਲ ਨਹੀਂ ਉਠੀ ਹੈ। ਮੋਤੀ ਮਹਿਲ ਦੇ ਗੇਟ ਨੰਬਰ
ਦੋ 'ਤੇ ਖਾਤਾ ਨੰਬਰ ਪੀ.ਜੀ-08/0402 ਤਹਿਤ ਐਸ.ਐਸ.ਪੀ ਦੇ ਨਾਮ ਤੇ ਮੀਟਰ ਹੈ ਜਿਸ ਦਾ
ਲੋਡ ਤਿੰਨ ਕਿਲੋਵਾਟ ਹੈ, ਉਸ ਦੇ ਬਕਸੇ ਦੀ ਵੀ ਸੀਲ ਟੁੱਟੀ ਹੋਈ ਹੈ। ਇਸ ਮੀਟਰ ਦੀ ਬਿਜਲੀ
ਖਪਤ ਪ੍ਰਤੀ ਮਹੀਨਾ 400 ਯੂਨਿਟ ਤੋਂ 600 ਯੂਨਿਟ ਤੱਕ ਹੈ। ਸੂਤਰ ਆਖਦੇ ਹਨ ਕਿ ਭਾਵੇਂ
ਕਾਰਨ ਕੁਝ ਵੀ ਹੋਵੇ ਪ੍ਰੰਤੂ ਦਲਿਤ ਵਿਹੜਿਆਂ ਦੇ ਘਰਾਂ ਦਾ ਬਿਜਲੀ ਬਿੱਲ ਵੀ ਇਸ ਤੋਂ
ਕਿਤੇ ਜਿਆਦਾ ਆਉਂਦਾ ਹੈ। ਕਿਸੇ ਘਰ ਦੀ ਸੀਲ ਜਾਂ ਟਰਮੀਨਲ ਟੁੱਟਿਆ ਮਿਲ ਜਾਵੇ ਤਾਂ
ਪਾਵਰਕੌਮ ਦੇ ਅਧਿਕਾਰੀ ਹੱਥੋਂ ਹੱਥ ਕਾਰਵਾਈ ਕਰਦੇ ਹਨ। ਜਿਸ ਤੋਂ ਸਾਫ ਹੈ ਕਿ ਪਾਵਰਕੌਮ
ਦੀ ਸਖਤੀ ਗਰੀਬ ਲੋਕਾਂ ਲਈ ਹੈ ,ਨਾ ਕਿ ਵੱਡੇ ਲੋਕਾਂ ਲਈ।
ਮੀਟਰਾਂ ਤੇ ਬਿਲਾਂ ਦੀ ਚੈਕਿੰਗ ਕਰਾਂਗੇ- ਡਾਇਰੈਕਟਰਪਾਵਰਕੌਮ
ਦੇ ਡਾਇਰੈਕਟਰ (ਵੰਡ) ਸ੍ਰੀ ਅਰੁਨ ਵਰਮਾ ਦਾ ਕਹਿਣਾ ਸੀ ਕਿ ਉਨ•ਾਂ ਦੇ ਧਿਆਨ ਵਿੱਚ ਮੋਤੀ
ਮਹਿਲ ਦਾ ਮਾਮਲਾ ਨਹੀਂ ਹੈ ਪ੍ਰੰਤੂ ਉਹ ਹੁਣ ਮੀਟਰ ਅਤੇ ਬਿੱਲਾਂ ਦੀ ਚੈਕਿੰਗ ਕਰਨਗੇ ਤਾਂ
ਜੋ ਅਸਲੀਅਤ ਦਾ ਪਤਾ ਲਗਾਇਆ ਜਾ ਸਕੇ। ਉਨ•ਾਂ ਇਹ ਵੀ ਦੱਸਿਆ ਕਿ ਉਂਝ ਤਾਂ ਇੱਕ
ਚਾਰਦਵਾਰੀ ਦੇ ਅੰਦਰ ਇੱਕ ਤੋਂ ਵੱਧ ਮੀਟਰ ਵੀ ਨਹੀਂ ਲੱਗ ਸਕਦੇ ਹਨ ਪ੍ਰੰਤੂ ਮੋਤੀ ਮਹਿਲ
ਦੀ ਜਾਣਕਾਰੀ ਨਹੀਂ ਹੈ। ਪਾਵਰਕੌਮ ਦੇ ਸਬੰਧਿਤ ਐਸ.ਡੀ.ਓ ਸ੍ਰੀ ਜਤਿੰਦਰ ਗਰਗ ਦਾ ਕਹਿਣਾ
ਸੀ ਕਿ ਮੋਤੀ ਮਹਿਲ ਦੇ ਜੋ ਮੀਟਰ ਚੱਲਦੇ ਨਹੀਂ ਹਨ,ਉਨ•ਾਂ ਦਾ ਬਿੱਲ ਘੱਟ ਆਉਂਦਾ ਹੈ।
ਉਨ•ਾਂ ਦੱਸਿਆ ਕਿ ਬਹੁਤੇ ਮੀਟਰਾਂ 'ਤੇ ਬਿਜਲੀ ਦਾ ਲੋਡ ਹੀ ਪੈਂਦਾ ਨਹੀਂ ਹੈ ਜਿਸ ਕਰਕੇ
ਬਿਜਲੀ ਦੀ ਖਪਤ ਜੀਰੋ ਰਹਿੰਦੀ ਹੈ।