ਇਤਰਾਜ਼
ਹੈਲੀਕਾਪਟਰ ਕਿਰਾਏ ਵਿੱਚ ਗੜਬੜ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਵਰਤੇ ਜਾ ਰਹੇ ਹੈਲੀਕਾਪਟਰ ਨੂੰ ਦਿੱਤੇ ਕਿਰਾਏ ਵਿੱਚ ਕਰੋੜਾਂ ਰੁਪਏ ਦੀ ਗੜਬੜ ਸਾਹਮਣੇ ਆਈ ਹੈ। ਆਡਿਟ ਮਹਿਕਮੇ ਨੇ ਪ੍ਰਾਈਵੇਟ ਕੰਪਨੀ ਦੇ ਹੈਲੀਕਾਪਟਰ ਨੂੰ ਕੀਤੀ ਅਦਾਇਗੀ ਤੇ ਇਤਰਾਜ਼ ਉਠਾਏ ਹਨ। ਇਸ ਮਹਿਕਮੇ ਵਲੋਂ ਕਿਰਾਏ ਦਾ ਹੈਲੀਕਾਪਟਰ ਵਰਤਣ ਤੇ ਵੀ ਉਗਲ ਉਠਾਈ ਹੈ। ਇਤਰਾਜ਼ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਜਿੰਨੀ ਰਾਸ਼ੀ ਕਿਰਾਏ ਵਿੱਚ ਉਡਾ ਦਿੱਤੀ ਹੈ, ਉਸ ਨਾਲ ਦੋ ਹੈਲੀਕਾਪਟਰ ਖ਼ਰੀਦੇ ਜਾ ਸਕਦੇ ਸਨ। ਸਾਲ 1997 ਤੋਂ 31 ਮਾਰਚ 2012 ਤੱਕ ਸਰਕਾਰੀ ਖ਼ਜ਼ਾਨੇ ਚੋ ਹੈਲੀਕਾਪਟਰਾਂ ਦਾ ਕਿਰਾਇਆ 107.55 ਕਰੋੜ ਰੁਪਏ ਤਾਰਿਆ ਜਾ ਚੁੱਕਾ ਹੈ।
ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਆਡਿਟ ਮਹਿਕਮੇ ਨੇ ਕਈ ਬੇਨੇਮੀਆਂ ਵੀ ਲੱਭੀਆਂ ਹਨ। ਆਡਿਟ ਰਿਪੋਰਟ ਮੁਤਾਬਿਕ ਪੰਜਾਬ ਸਰਕਾਰ ਵਲੋਂ ਕਿਰਾਏ ਤੇ ਲਿਆ ਹੈਲੀਕਾਪਟਰ ਅਕਤੂਬਰ 2010 ਵਿੱਚ ਚੰਡੀਗੜ• ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਸਰਕਾਰ ਨੇ ਉਸ ਮਗਰੋਂ ਵੀ 27 ਅਕਤੂਬਰ 2010 ਤੋਂ 16 ਦਸੰਬਰ 2012 ਤੱਕ ਹੈਲੀਕਾਪਟਰ ਦੀ ਸਰਵਿਸ ਲੈਣੀ ਜਾਰੀ ਰੱਖੀ ਅਤੇ ਇਸ ਸਮੇਂ ਦੌਰਾਨ 1.42 ਕਰੋੜ ਰੁਪਏ ਦੀ ਰਾਸ਼ੀ ਕਿਰਾਏ ਆਦਿ ਵਜੋਂ ਦੇ ਦਿੱਤੀ ਗਈ। ਸਰਕਾਰੀ ਖ਼ਜ਼ਾਨੇ ਨੂੰ ਵੱਡਾ ਚੂਨਾ ਉਦੋਂ ਲੱਗਿਆ ਜਦੋਂ ਸਰਕਾਰ ਨੇ ਲੋੜ ਅਨੁਸਾਰ ਵੱਖ ਵੱਖ ਕੰਪਨੀਆਂ ਤੋਂ ਹੈਲੀਕਾਪਟਰ ਬਿਨ•ਾਂ ਟੈਂਡਰਾਂ ਤੋਂ ਹੀ ਕਿਰਾਏ ਤੇ ਲੈ ਲਏ। ਪੰਜਾਬ ਸਰਕਾਰ ਨੇ ਦੂਸਰੇ ਹੈਲੀਕਾਪਟਰ 'ਤੇ 17 ਦਸੰਬਰ 2010 ਤੋਂ 30 ਜੂਨ 2011 ਤੱਕ ਹੈਲੀਕਾਪਟਰ ਦਾ ਕਿਰਾਇਆ 1.40 ਲੱਖ ਰੁਪਏ ਤੋਂ 2.15 ਲੱਖ ਰੁਪਏ ਪ੍ਰਤੀ ਘੰਟਾ ਤਾਰਿਆ। ਜਦੋਂ ਕਿ ਪਹਿਲਾਂ ਹੀ ਚੱਲ ਰਹੇ ਹੈਲੀਕਾਪਟਰ ਦਾ ਪ੍ਰਤੀ ਘੰਟਾ ਕਿਰਾਇਆ 84 ਹਜ਼ਾਰ ਰੁਪਏ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਐਗਰੀਮੈਂਟ ਪਵਨ ਹੰਸ ਕੰਪਨੀ ਨਾਲ 16 ਦਸੰਬਰ 2010 ਨੂੰ ਖਤਮ ਹੋ ਗਿਆ ਸੀ ਲੇਕਿਨ ਸਰਕਾਰ ਐਗਰੀਮੈਂਟ ਖਤਮ ਹੋਣ ਮਗਰੋਂ ਵੀ ਹੈਲੀਕਾਪਟਰ ਵਰਤਦੀ ਰਹੀ।
ਰਾਜ ਸਰਕਾਰ ਵਲੋਂ 17 ਵਰਿ•ਆਂ ਤੋਂ ਕਿਰਾਏ ਦਾ ਹੈਲੀਕਾਪਟਰ ਵਰਤਿਆ ਜਾ ਰਿਹਾ ਹੈ ਅਤੇ ਸਰਕਾਰ ਨੇ ਹੁਣ ਆਪਣਾ ਹੈਲੀਕਾਪਟਰ ਖਰੀਦਣ ਲਈ ਕਾਰਵਾਈ ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਮੈਸਰਜ ਪਵਨ ਹੰਸਜ਼ ਹੈਲੀਕਾਪਟਰ ਲਿਮਟਿਡ ਨਵੀਂ ਦਿੱਲੀ ਨਾਲ 16 ਨਵੰਬਰ 1995 ਨੂੰ ਐਗਰੀਮੈਂਟ ਕਰਕੇ ਕਿਰਾਏ ਦਾ ਹੈਲੀਕਾਪਟਰ ਵਰਤਣਾ ਸ਼ੁਰੂ ਕੀਤਾ ਸੀ। ਸ਼ਹਿਰੀ ਹਵਾਬਾਜ਼ੀ ਵਿਭਾਗ ਨਵੇਂ ਹੈਲੀਕਾਪਟਰ ਦੀ ਖਰੀਦ ਕੀਮਤ ਕਰੀਬ 65 ਕਰੋੜ ਰੁਪਏ ਦੱਸਦਾ ਹੈ ਜਦੋਂ ਕਿ ਸਰਕਾਰ ਨੇ ਖਰੀਦ ਕੀਮਤ ਤੋਂ ਕਰੀਬ ਦੁਗਣੀ ਰਾਸ਼ੀ ਹੈਲੀਕਾਪਟਰ ਦੇ ਕਿਰਾਏ 'ਤੇ ਹੀ ਖਰਚ ਕਰ ਦਿੱਤੀ ਹੈ। ਹੈਲੀਕਾਪਟਰ ਦੀ ਸਭ ਤੋਂ ਵੱਧ ਵਰਤੋਂ ਪਿਛਲੇ ਪੰਜ ਵਰਿ•ਆਂ ਵਿੱਚ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਪਿਛਾਂਹ ਛੱਡ ਦਿੱਤਾ ਹੈ।
ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2007 ਤੋਂ ਸਾਲ 2012 (ਪੰਜ ਸਾਲ) ਤੱਕ ਹੈਲੀਕਾਪਟਰ ਦਾ ਕਿਰਾਇਆ ਆਦਿ 53.81 ਕਰੋੜ ਰੁਪਏ ਤਾਰਿਆ ਹੈ ਜਦੋਂ ਕਿ ਉਸ ਤੋਂ ਪਹਿਲਾਂ ਸਾਲ 1997 ਤੋਂ 2007 (10 ਸਾਲ) ਦਾ ਕਿਰਾਇਆ ਆਦਿ 44.06 ਕਰੋੜ ਰੁਪਏ ਤਾਰਿਆ ਗਿਆ ਸੀ। ਵੇਰਵਿਆਂ ਦੇ ਨਜ਼ਰ ਮਾਰੀਏ ਤਾਂ ਸਾਲ 1995-96 ਤੋਂ 1996-97 ਦੇ ਦੋ ਵਰਿ•ਆਂ ਦੌਰਾਨ ਹੈਲੀਕਾਪਟਰ ਦੇ ਕਿਰਾਏ 'ਤੇ ਸਿਰਫ਼ 9.68 ਕਰੋੜ ਰੁਪਏ ਖਰਚ ਆਏ ਸਨ। ਉਸ ਮਗਰੋਂ ਸਾਲ 1997-2002 ਦੌਰਾਨ ਹੈਲੀਕਾਪਟਰ ਦਾ ਖਰਚਾ 21.44 ਕਰੋੜ ਰੁਪਏ ਆਇਆ। ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੌਰਾਨ ਹੈਲੀਕਾਪਟਰ ਦਾ ਕਿਰਾਇਆ ਆਦਿ 22.62 ਕਰੋੜ ਰੁਪਏ ਤਾਰਿਆ ਗਿਆ ਹੈ। ਲੰਘੇ ਪੰਜ ਵਰਿ•ਆਂ ਦੌਰਾਨ ਸਰਕਾਰ ਨੇ ਇੱਕ ਦੀ ਥਾਂ ਦੋ ਦੋ ਹੈਲੀਕਾਪਟਰ ਵੀ ਲੋੜ ਮੁਤਾਬਿਕ ਕਿਰਾਏ 'ਤੇ ਲਏ ਗਏ ਹਨ।
ਮੈਸਰਜ ਪਵਨ ਹੰਸ ਕੰਪਨੀ ਵਲੋਂ ਲਗਾਤਾਰ ਆਪਣੇ ਕਿਰਾਏ ਆਦਿ ਵਿੱਚ ਵੀ ਵਾਧਾ ਕੀਤਾ ਜਾਂਦਾ ਰਿਹਾ ਹੈ। ਸਾਲ 1997 ਵਿੱਚ ਹੈਲੀਕਾਪਟਰ ਦੇ ਪ੍ਰਤੀ ਮਹੀਨਾ ਫਿਕਸ ਚਾਰਜਜ਼ 18.60 ਲੱਖ ਰੁਪਏ ਸਨ ਜੋ ਕਿ ਹੁਣ ਵੱਧ ਕੇ 64.44 ਲੱਖ ਰੁਪਏ ਪ੍ਰਤੀ ਮਹੀਨਾ ਹੋ ਗਏ ਹਨ। ਇਸੇ ਤਰ•ਾਂ ਹੈਲੀਕਾਪਟਰ ਦਾ ਸਾਲ 1997 ਵਿੱਚ ਪ੍ਰਤੀ ਘੰਟਾ ਕਿਰਾਇਆ 33,446 ਰੁਪਏ ਸੀ ਜੋ ਕਿ ਹੁਣ ਵੱਧ ਕੇ 84 ਹਜ਼ਾਰ ਰੁਪਏ ਪ੍ਰਤੀ ਘੰਟਾ ਹੋ ਗਿਆ ਹੈ। ਪੰਜਾਬ ਦੀ ਮੌਜੂਦਾ ਵਿੱਤੀ ਸਥਿਤੀ ਏਨੇ ਭਾਰੀ ਖਰਚੇ ਦੀ ਇਜਾਜ਼ਤ ਨਹੀਂ ਦਿੰਦੀ ਹੈ।
ਹੈਲੀਕਾਪਟਰ ਦੇ ਕਿਰਾਏ 'ਚ ਵਾਧੇ 'ਤੇ ਇੱਕ ਨਜ਼ਰ
ਪੀਰੀਅਡ ਫਿਕਸ ਚਾਰਜਜ (ਪ੍ਰਤੀ ਮਹੀਨਾ) ਕਿਰਾਇਆ (ਪ੍ਰਤੀ ਘੰਟਾ)
1 ਅਪਰੈਲ 2007 ਤੋਂ 26 ਦਸੰਬਰ 2007 ਤੱਕ 21,48,925 35,118 ਰੁਪਏ
27 ਦਸੰਬਰ 2007 ਤੋਂ 26 ਅਕਤੂਬਰ 2008 ਤੱਕ 29,94,000 68,000 ਰੁਪਏ
27 ਅਕਤੂਬਰ 2008 ਤੋਂ 26 ਅਕਤੂਬਰ 2009 ਤੱਕ 36,00,000 80,000 ਰੁਪਏ
27 ਅਕਤੂਬਰ 2009 ਤੋਂ 16 ਦਸੰਬਰ 2010 ਤੱਕ 64,44,000 84,000 ਰੁਪਏ

No comments:
Post a Comment