ਜਜ਼ਬਾ
ਜੀਅ ਨੀ ਜਾਣ ਨੂੰ ਕਰਦਾ…
ਚਰਨਜੀਤ ਭੁੱਲਰ
ਬਠਿੰਡਾ : ਪਿੰਡ ਮੰਡੀ ਕਲਾਂ ਦੇ ਪੂਰਨ ਰਾਮ ਦੀ ਉਮਰ 100 ਸਾਲ ਤੋ ਉਪਰ ਹੈ। ਉਸ ਦੀ ਜ਼ਿੰਦਗੀ ਜੀਣ ਦੀ ਤਮੰਨਾ ਹਾਲੇ ਮਰੀ ਨਹੀਂ ਹੈ। ਹਾਲਾਂ ਕਿ ਉਹ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਤੇ ਪੁੱਜ ਗਿਆ ਹੈ ਪ੍ਰੰਤੂ ਉਸ ਦਾ ਦਿਲ ਜ਼ਿੰਦਗੀ ਤੋ ਭਰਿਆ ਨਹੀਂ ਹੈ। ਬਚਪਨ ਤੋ ਉਸ ਦਾ ਵਾਹ ਵਾਸਤਾ ਤੰਗੀਆਂ ਤੁਰਸ਼ੀਆਂ ਨਾਲ ਰਿਹਾ ਹੈ ਲੇਕਿਨ ਉਸ ਨੇ ਹਰ ਮੁਸ਼ਕਲ ਨੂੰ ਖਿੜੇ ਮੱਥੇ ਸਲਾਮ ਕੀਤਾ ਹੈ। ਏਦਾ ਦੇ ਕਿੰਨੇ ਹੀ ਬਜ਼ੁਰਗ ਹਨ ਜਿਨ•ਾਂ ਨੂੰ 100 ਸਾਲ ਦੀ ਉਮਰ ਵੀ ਛੋਟੀ ਲੱਗਦੀ ਹੈ। ਏਵੇਂ ਹੀ ਇੱਥੋਂ ਦਾ ਬਜ਼ੁਰਗ ਅਜਮੇਰ ਸਿੰਘ ਆਪਣੀ ਜ਼ਿੰਦਗੀ ਦੇ ਮਿੱਠੇ ਕੌੜੇ ਤਜਰਬੇ ਦੱਸਦਾ ਹੈ। ਉਸ ਦੀ ਉਮਰ 85 ਸਾਲ ਹੈ ਅਤੇ ਉਹ ਪੂਰੇ 100 ਵਰੇ• ਜੀਣ ਦੀ ਇੱਛਾ ਜ਼ਾਹਰ ਕਰਦਾ ਹੈ। ਇਨ•ਾਂ ਬਜ਼ੁਰਗਾਂ ਦੇ ਦਿਲਾਂ ਵਿੱਚ ਬਟਵਾਰੇ ਦੀ ਚੀਸ ਹਾਲੇ ਵੀ ਪੈਂਦੀ ਹੈ। ਉਹ ਆਖਦੇ ਹਨ ਕਿ ਮੁਲਕਾਂ ਦੀ ਵੰਡ ਵਿੱਚ ਮਨੁੱਖਤਾ ਦੇ ਹੋਏ ਘਾਣ ਦਾ ਪਰਛਾਵਾਂ ਪਿਛਾ ਨਹੀਂ ਛੱਡਦਾ ਹੈ।
ਪਿੰਡ ਮਹਿਰਾਜ ਦਾ ਜਗਰੂਪ ਸਿੰਘ 100 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੈ। ਉਹ ਸੇਵਾ ਮੁਕਤ ਡੀ ਐਸ ਪੀ ਹੈ। ਉਸ ਨੇ ਆਪਣੀ ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ਵੇਖੇ ਹਨ ਅਤੇ ਉਨ•ਾਂ ਵਿੱਚ ਜ਼ਿੰਦਗੀ ਜੀਣ ਦਾ ਜਜ਼ਬਾ ਹਾਲੇ ਵੀ ਉਬਾਲੇ ਖਾ ਰਿਹਾ ਹੈ। ਇਸ ਪਿੰਡ ਦਾ ਤੇਜ ਸਿੰਘ 95 ਵਰਿ•ਆਂ ਦਾ ਹੈ। ਉਹ ਆਪਣੀ ਤੰਦਰੁਸਤੀ ਦਾ ਰਾਜ ਪੁਰਾਣੀਆਂ ਖ਼ੁਰਾਕਾਂ ਨੂੰ ਦੱਸਦਾ ਹੈ। ਉਸ ਦੀ ਨਿਗ•ਾ ਕਾਇਮ ਹੈ ਅਤੇ ਉਹ ਏਨੀ ਉਮਰ ਵਿੱਚ ਵੀ ਸਾਈਕਲ ਚਲਾਉਂਦਾ ਹੈ। ਉਸ ਦੇ ਲੜਕੇ ਪ੍ਰਧਾਨ ਬਾਬੂ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਆਪਣੇ ਬਾਪ ਨੂੰ ਕਦੇ ਢਹਿੰਦੀ ਕਲਾ ਵਿੱਚ ਨਹੀਂ ਵੇਖਿਆ ਹੈ। ਉਨ•ਾਂ ਦੱਸਿਆ ਕਿ ਏਨੀ ਉਮਰ ਦੇ ਬਾਵਜੂਦ ਉਹ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੇ ਹਨ। ਪਿੰਡ ਜੱਜਲ ਦੀ 100 ਸਾਲ ਦੀ ਬਜ਼ੁਰਗ ਭਗਵਾਨ ਕੌਰ ਨੂੰ ਜਦੋਂ ਉਸ ਦੇ ਪੁੱਤ ਪੁੱਛਦੇ ਹਨ ਕਿ ਬੇਬੇ ਤੂੰ ਹੁਣ ਜਾਣਾ ਨਹੀਂ ਤਾਂ ਇਹ ਬਿਰਧ ਆਖਦੀ ਹੈ ਕਿ ਜਾਣ ਨੂੰ ਜੀਅ ਹੀ ਨਹੀਂ ਕਰਦਾ। ਉਸ ਦੇ ਬੇਟੇ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ 100 ਸਾਲ ਦੇ ਬਾਵਜੂਦ ਹਾਲੇ ਵੀ ਘਰ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ। ਉਸ ਨੇ ਦੱਸਿਆ ਕਿ ਮਾਂ ਬਿਮਾਰੀਆਂ ਦੇ ਹੱਲੇ ਤੋ ਪੂਰੀ ਤਰ•ਾਂ ਬਚੀ ਹੋਈ ਹੈ।
ਜਦੋਂ ਇਨ•ਾਂ ਬਜ਼ੁਰਗਾਂ ਨਾਲ ਗੱਲ ਕੀਤੀ ਤਾਂ ਇਹ ਨਵੇਂ ਜ਼ਮਾਨੇ ਤੋ ਨਿਰਾਸ਼ ਦਿਖੇ। ਪੁਰਾਣੇ ਕਲਚਰ,ਪੁਰਾਣੀ ਖੁਰਾਕ ਅਤੇ ਪੁਰਾਣੇ ਰਿਸ਼ਤਿਆਂ ਦੀ ਗੱਲ ਉਹ ਵਾਰ ਵਾਰ ਕਰਨੋ ਨਹੀਂ ਥੱਕਦੇ। ਉਨ•ਾਂ ਨੂੰ ਮੌਜੂਦਾ ਤਾਣਾ ਬਾਣਾ ਚੰਗਾ ਨਹੀਂ ਲੱਗਦਾ ਹੈ। ਉਨ•ਾਂ ਦਾ ਕਹਿਣਾ ਹੈ ਕਿ ਭਾਵੇਂ ਉਨ•ਾਂ ਲਈ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਸੀ ਪ੍ਰੰਤੂ ਉਨ•ਾਂ ਨੂੰ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਹੈ। ਦੇਖਿਆ ਹੈ ਕਿ ਪਿੰਡਾਂ ਵਿੱਚ ਹੁਣ 100 ਸਾਲ ਤੋ ਉਪਰ ਦੀ ਉਮਰ ਦੇ ਬਜ਼ੁਰਗਾਂ ਦੀ ਗਿਣਤੀ ਇੱਕਾ ਦੁੱਕਾ ਰਹਿ ਗਈ ਹੈ। ਇਹ ਬਜ਼ੁਰਗ ਨਵੇਂ ਪੋਚ ਲਈ ਮਿਸਾਲ ਬਣੇ ਹੋਏ ਹਨ। ਪਿੰਡ ਡਿੱਖ ਦਾ ਹਰਨੇਕ ਸਿੰਘ ਪਤੰਗ 85 ਵਰਿ•ਆਂ ਦਾ ਹੋ ਗਿਆ ਹੈ ਅਤੇ ਹਾਲੇ ਵੀ ਕਈ ਕਈ ਘੰਟੇ ਪਾਠ ਕਰ ਲੈਂਦਾ ਹੈ। ਉਂਝ ਅੱਜ ਕੱਲ ਔਸਤਨ ਉਮਰ ਕਾਫ਼ੀ ਘੱਟ ਗਈ ਹੈ ਜਿਸ ਕਰਕੇ ਬਜ਼ੁਰਗ ਹੀ ਸਾਡੇ ਰੋਲ ਮਾਡਲ ਰਹਿ ਗਏ ਹਨ।
ਇਕੱਲਾ ਇਹੋ ਪੱਖ ਨਹੀਂ,ਦੂਸਰਾ ਪੱਖ ਇਹ ਵੀ ਹੈ ਕਿ ਬਹੁਤੇ ਬਜ਼ੁਰਗ 60 ਸਾਲ ਦੀ ਉਮਰ ਵਿੱਚ ਹੀ ਜ਼ਿੰਦਗੀ ਤੋ ਪਰੇਸ਼ਾਨ ਹੋ ਗਏ ਹਨ ਅਤੇ ਉਹ ਜਾਣ ਦੀ ਕਾਹਲ ਵਿੱਚ ਹਨ। ਜਿਨ•ਾਂ ਬਜ਼ੁਰਗਾਂ ਨੂੰ ਘਰਾਂ ਚੋ ਦੁਰਕਾਰਿਆ ਗਿਆ ਹੈ,ਉਨ•ਾਂ ਨਾਲ ਜ਼ਿੰਦਗੀ ਹੁਣ ਹੁੰਗਾਰੇ ਨਹੀਂ ਭਰਦੀ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਸ੍ਰੀ ਲੋਕ ਬੰਧੂ ਬਠਿੰਡਾ ਦਾ ਕਹਿਣਾ ਸੀ ਕਿ ਅਸਲ ਵਿੱਚ ਵੱਡੀ ਉਮਰ ਦੇ ਬਜ਼ੁਰਗਾਂ ਵਿੱਚ ਬਹੁਤ ਅਧੂਰੀਆਂ ਇੱਛਾਵਾਂ ਪਈਆਂ ਹੁੰਦੀਆਂ ਹਨ ਜਿਨ•ਾਂ ਦੀ ਪੂਰਤੀ ਦੀ ਉਡੀਕ ਉਨ•ਾਂ ਨੂੰ ਬਣੀ ਰਹਿੰਦੀ ਹੈ। ਉਨ•ਾਂ ਦਾ ਕਹਿਣਾ ਸੀ ਕਿ ਇਹ ਗੱਲ ਵੀ ਭਾਰੂ ਹੁੰਦੀ ਹੈ ਕਿ ਮਨੁੱਖੀ ਜਾਮਾ ਵਾਰ ਵਾਰ ਨਹੀਂ ਮਿਲਦਾ ਹੈ ਜਿਸ ਕਰਕੇ ਬਜ਼ੁਰਗਾਂ ਦੀ ਲਾਲਸਾ ਪੂਰੀ ਜ਼ਿੰਦਗੀ ਹੰਢਾਉਣ ਦੀ ਬਣੀ ਰਹਿੰਦੀ ਹੈ। ਉਨ•ਾਂ ਦਾ ਕਹਿਣਾ ਸੀ ਕਿ ਇਨ•ਾਂ ਬਜ਼ੁਰਗਾਂ ਨੂੰ ਪੁਰਾਣੀ ਪੌਸਟਿਕ ਖੁਰਾਕ ਅਤੇ ਪੌਸਟਿਕ ਵਾਤਾਵਰਨ ਨੇ ਏਡੀ ਜ਼ਿੰਦਗੀ ਬਖਸ਼ੀ ਹੈ।
ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਨੂੰ ਸਿਰਫ਼ ਬੁਢਾਪਾ ਪੈਨਸ਼ਨ ਜੋਗਾ ਹੀ ਸਮਝਿਆ ਜਾਂਦਾ ਹੈ ਜੋ ਕਿ ਸਮੇਂ ਸਿਰ ਮਿਲਦੀ ਨਹੀਂ ਹੈ। ਬਜ਼ੁਰਗਾਂ ਦਾ ਗਿਲਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਬੁਢਾਪਾ ਪੈਨਸ਼ਨ 250 ਰੁਪਏ ਤੋ ਵਧਾ ਕੇ 400 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਪ੍ਰੰਤੂ ਹਾਲੇ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਹੈ। ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਤਰਜੀਹ ਤੇ ਨਹੀਂ ਹਨ ਜਿਸ ਕਰਕੇ ਉਨ•ਾਂ ਨੂੰ ਸਰਕਾਰ ਵੀ ਅਣਗੌਲਿਆ ਹੀ ਕਰ ਰਹੀ ਹੈ।
ਸੀਨੀਅਰ ਸਿਟੀਜਨ ਹੋਮ ਬਣਾਏ ਜਾਣ
ਸੀਨੀਅਰ ਸਿਟੀਜਨ ਕੌਸਲ ਬਠਿੰਡਾ ਦੇ ਵਿੱਤ ਸਕੱਤਰ ਪਿਆਰੇ ਲਾਲ ਗਰਗ ਦਾ ਸ਼ਿਕਵਾ ਹੈ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਨ•ਾਂ ਦਾ ਕਹਿਣਾ ਸੀ ਕਿ ਸੀਨੀਅਰ ਸਿਟੀਜਨ ਦਾ ਸਰਕਾਰੀ ਪੱਧਰ ਤੇ ਕੋਈ ਦਿਨ ਮਨਾਇਆ ਨਹੀਂ ਜਾਂਦਾ ਹੈ ਅਤੇ ਨਾ ਹੀ ਹਰ ਜ਼ਿਲ•ੇ ਵਿਚ ਹਾਲੇ ਤੱਕ ਕੋਈ ਸੀਨੀਅਰ ਸਿਟੀਜਨ ਹੋਮ ਬਣਾਏ ਗਏ ਹਨ। ਉਨ•ਾਂ ਮੰਗ ਕੀਤੀ ਕਿ ਪਹਿਲੀ ਅਕਤੂਬਰ ਨੂੰ ਸਰਕਾਰ ਇਸ ਦਿਹਾੜੇ ਨੂੰ ਵੀ ਸਰਕਾਰੀ ਪੱਧਰ ਤੇ ਮਨਾਵੇ। ਉਨ•ਾਂ ਆਖਿਆ ਕਿ ਸਰਕਾਰੀ ਪੱਧਰ ਤੇ ਬਿਰਧ ਆਸ਼ਰਮ ਖੋਲ•ਣ ਵਿੱਚ ਵੀ ਸਰਕਾਰ ਦੀ ਨੀਤੀ ਢਿੱਲ ਮੱਠ ਵਾਲੀ ਹੀ ਰਹੀ ਹੈ।

No comments:
Post a Comment