ਪੰਥਕ ਸਰਕਾਰ
ਪੰਜਾਬੀ ਸੂਬੇ ਦੇ ਬਾਨੀ ਨੂੰ ਹੀ ਭੁੱਲੀ
ਚਰਨਜੀਤ ਭੁੱਲਰ
ਬਠਿੰਡਾ : ਪੰਥਕ ਸਰਕਾਰ ਕਰੀਬ ਚਾਰ ਦਹਾਕੇ ਮਗਰੋਂ ਵੀ ਪੰਜਾਬੀ ਸੂਬੇ ਦੇ ਬਾਨੀ ਸੰਤ ਫਤਹਿ ਸਿੰਘ ਦੀ ਕੋਈ ਢੁਕਵੀਂ ਯਾਦਗਾਰ ਨਹੀਂ ਬਣਾ ਸਕੀ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਿਕ ਹਾਲੇ ਤੱਕ ਸੰਤ ਫਤਹਿ ਸਿੰਘ ਦੀ ਬਰਸੀ 30 ਅਕਤੂਬਰ ਨੂੰ ਮਨਾਏ ਜਾਣ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਹੋਇਆ ਹੈ। ਉਂਝ ਭਲਕੇ 30 ਅਕਤੂਬਰ ਨੂੰ ਪਿੰਡ ਬਦਿਆਲਾ ਵਿਚ ਸਰਕਾਰ ਰਾਜ ਪੱਧਰੀ ਸਮਾਗਮ ਕਰ ਰਹੀ ਹੈ। ਐਤਕੀਂ ਬਰਸੀ ਸਮਾਗਮਾਂ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਉਣ ਤੋਂ ਦੂਰੀ ਬਣਾ ਲਈ ਹੈ। ਉਨ•ਾਂ ਦੀ ਥਾਂ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ,ਵਜ਼ੀਰ ਸੁਰਜੀਤ ਸਿੰਘ ਰੱਖੜਾ ਅਤੇ ਵਜ਼ੀਰ ਜਨਮੇਜਾ ਸਿੰਘ ਸੇਖੋਂ ਪੁੱਜ ਰਹੇ ਹਨ। ਸੂਤਰ ਆਖਦੇ ਹਨ ਕਿ ਪੰਥਕ ਵਿਰੋਧ ਅਤੇ ਕਿਸਾਨਾਂ ਦੇ ਵਿਰੋਧ ਦੇ ਡਰੋਂ ਮੁੱਖ ਮੰਤਰੀ ਨਹੀਂ ਆ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਰੇ• ਪਹਿਲਾਂ ਬਰਸੀ ਸਮਾਰੋਹਾਂ ਤੇ ਹੀ ਐਲਾਨ ਕੀਤਾ ਸੀ ਕਿ ਸੰਤ ਫਤਹਿ ਸਿੰਘ ਦੀ ਬਰਸੀ ਪੱਕੇ ਤੌਰ ਤੇ 30 ਅਕਤੂਬਰ ਨੂੰ ਮਨਾਏ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਕਿਉਂਕਿ ਬਰਸੀ ਦੀ ਅੱਗੇ ਪਿਛੇ ਤਰੀਕ ਵਿਚ ਵੀ ਲੋਕ ਮਨਾ ਲੈਂਦੇ ਸਨ।
ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕਰ ਸਕੀ ਹੈ। ਮੁੱਖ ਮੰਤਰੀ ਪੰਜਾਬ ਨੇ ਸਾਲ 1977 ਵਿਚ ਪਿੰਡ ਬਦਿਆਲਾ ਵਿਚ ਸੰਤਾਂ ਦੀ ਯਾਦ ਵਿਚ ਸੰਤ ਫਤਹਿ ਸਿੰਘ ਹਸਪਤਾਲ ਬਣਾਇਆ ਸੀ। ਹਸਪਤਾਲ ਵਿਚ ਮੁਲਾਜ਼ਮਾਂ ਦੀ ਕਮੀ ਹੈ ਅਤੇ ਇਮਾਰਤ ਵੀ ਬਹੁਤੀ ਚੰਗੀ ਨਹੀਂ ਹੈ। ਹਸਪਤਾਲ ਦੇ ਮੁੱਖ ਗੇਟ ਤੋਂ ਸੰਤ ਫਤਹਿ ਸਿੰਘ ਦੀ ਯਾਦ ਵਾਲਾ ਬੋਰਡ ਵੀ ਟੁੱਟ ਕੇ ਡਿੱਗ ਚੁੱਕਾ ਹੈ ਜੋ ਹੁਣ ਸਟੋਰ ਵਿਚ ਪਿਆ ਹੈ। ਮੁੱਖ ਮੰਤਰੀ ਪੰਜਾਬ ਨੇ ਸਾਲ 2008 ਵਿਚ ਬਰਸੀ ਸਮਾਗਮਾਂ ਵਿਚ ਹੀ ਐਲਾਨ ਕੀਤਾ ਸੀ ਕਿ ਬਠਿੰਡਾ ਚੰਡੀਗੜ• ਮੁੱਖ ਸੜਕ ਤੋਂ ਡਰੇਨ ਲਾਗਿਓ ਆਉਂਦੀ ਵਾਇਆ ਜੈਦ ਲਿੰਕ ਸੜਕ ਨੂੰ 18 ਫੁੱਟ ਚੌੜਾ ਕਰਕੇ ਇਸ ਨੂੰ ਸੰਤ ਫਤਹਿ ਸਿੰਘ ਮਾਰਗ ਦਾ ਨਾਮ ਦਿੱਤਾ ਜਾਵੇਗਾ। ਸੱਤ ਵਰਿ•ਆਂ ਮਗਰੋਂ ਇਸ ਲਿੰਕ ਸੜਕ ਤੇ ਸੰਤ ਫਤਹਿ ਸਿੰਘ ਮਾਰਗ ਦੇ ਨਾਮ ਵਾਲਾ ਫੱਟਾ ਵੀ ਸਰਕਾਰ ਨਹੀਂ ਲਗਾ ਸਕੀ ਹੈ। ਸੜਕ ਨੂੰ ਚੌੜੀ ਕਰਨਾ ਤਾਂ ਦੂਰ ਦੀ ਗੱਲ। ਇਹ ਲਿੰਕ ਸੜਕ ਪਿੰਡ ਬਦਿਆਲਾ ਤੱਕ ਸਿਰਫ ਛੇ ਕਿਲੋਮੀਟਰ ਲੰਮੀ ਹੈ। ਸ੍ਰੋਮਣੀ ਕਮੇਟੀ ਨੇ ਇਸ ਪਿੰਡ ਵਿਚ ਪਬਲਿਕ ਸਕੂਲ ਜਰੂਰ ਬਣਾਇਆ ਹੈ।
ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਪੰਥਕ ਸਰਕਾਰ ਨੇ ਸੰਤ ਫਤਹਿ ਸਿੰਘ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਹੈ ਜਿਸ ਕਰਕੇ ਕੋਈ ਢੁਕਵੀਂ ਯਾਦਗਾਰ ਪਿੰਡ ਵਿਚ ਨਹੀਂ ਬਣ ਸਕੀ ਹੈ। ਪਿੰਡ ਦੇ ਮੌਜੂਦਾ ਸਰਪੰਚ ਜਗਦੇਵ ਸਿੰਘ ਦਾ ਕਹਿਣਾ ਸੀ ਕਿ ਸੰਤ ਫਤਹਿ ਸਿੰਘ ਦੀ ਪਿੰਡ ਵਿਚ ਕੋਈ ਢੁਕਵੀਂ ਯਾਦਗਾਰ ਨਹੀਂ ਹੈ ਅਤੇ ਮਾਰਗ ਵੀ ਹਾਲੇ ਤੱਕ ਨਹੀਂ ਬਣਿਆ ਹੈ। ਉਨ•ਾਂ ਦੱਸਿਆ ਕਿ ਪੰਚਾਇਤ ਭਲਕੇ ਬਰਸੀ ਸਮਾਗਮਾਂ ਤੇ ਸਰਕਾਰ ਤੋਂ ਸੰਤ ਫਤਹਿ ਸਿੰੰਘ ਦੇ ਨਾਮ ਤੇ ਯਾਦਗਾਰੀ ਗੇਟ ਬਣਾਏ ਜਾਣ ਦੀ ਮੰਗ ਰੱਖੇਗੀ। ਉਨ•ਾਂ ਆਖਿਆ ਕਿ ਜੋ ਪੁਰਾਣਾ ਹਸਪਤਾਲ ਬਣਿਆ ਸੀ,ਉਸ ਦੀ ਇਮਾਰਤ ਖਸਤਾ ਹੈ ਅਤੇ ਸਟਾਫ ਦੀ ਵੱਡੀ ਕਮੀ ਹੈ ਜਿਸ ਕਰਕੇ ਉਹ ਭਲਕੇ ਹਸਪਤਾਲ ਤੋਂ ਇਲਾਵਾ ਹੋਰਨਾਂ ਕੰਮਾਂ ਵਾਸਤੇ ਵੀ ਫੰਡਾਂ ਦੀ ਮੰਗ ਰੱਖਣਗੇ।ਇਵੇਂ ਹੀ ਪਿੰਡ ਬਦਿਆਲਾ ਦੇ ਸੰਤ ਫਤਹਿ ਸਿੰਘ ਯੁਵਕ ਭਲਾਈ ਕਲੱਬ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੰਤ ਫਤਹਿ ਸਿੰਘ ਦੀ ਏਡੀ ਵੱਡੀ ਕੁਰਬਾਨੀ ਹੈ ਜਿਸ ਕਰਕੇ ਉਨ•ਾਂ ਦੀ ਯਾਦ ਨੂੰ ਤਾਜਾ ਕਰਨ ਵਾਲੀ ਕੋਈ ਢੁਕਵੀਂ ਯਾਦਗਾਰ ਪਿੰਡ ਵਿਚ ਬਣਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਜਾਣ ਸਕਣ।
ਦੱਸਣਯੋਗ ਹੈ ਕਿ ਪਿੰਡ ਬਦਿਆਲਾ ਹਲਕਾ ਮੌੜ ਵਿਚ ਪੈਂਦਾ ਹੈ ਜਿਥੋਂ ਕੈਬਨਿਟ ਵਜ਼ੀਰ ਜਨਮੇਜਾ ਸਿੰਘ ਸੇਖੋਂ ਨੁਮਾਇੰਦਗੀ ਕਰ ਰਹੇ ਹਨ। ਉਹ ਖੁਦ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਨ ਪ੍ਰੰਤੂ ਫਿਰ ਵੀ ਸੰਤਾਂ ਦੀ ਯਾਦ ਵਾਲਾ ਸੜਕ ਮਾਰਗ ਬਣ ਨਹੀਂ ਸਕਿਆ ਹੈ। ਕੈਬਨਿਟ ਵਜ਼ੀਰ ਜਨਮੇਜਾ ਸਿੰਘ ਸੇਖੋਂ ਦਾ ਕਹਿਣਾ ਸੀ ਕਿ ਅਫਸਰਾਂ ਦੀ ਅਣਗਹਿਲੀ ਕਰਕੇ ਸੰਤ ਫਤਹਿ ਸਿੰਘ ਦੀ ਬਰਸੀ 30 ਅਕਤੂਬਰ ਨੂੰ ਮਨਾਏ ਜਾਣ ਦਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਹੈ ਜੋ ਹੁਣ ਦੋ ਦਿਨਾਂ ਤੱਕ ਹੋ ਜਾਵੇਗਾ। ਉਨ•ਾਂ ਆਖਿਆ ਕਿ ਸੰਤ ਫਤਹਿ ਸਿੰਘ ਮਾਰਗ ਬਣਾਏ ਜਾਣ ਦੇ ਐਲਾਨ ਵਾਰੇ ਕੋਈ ਜਾਣਕਾਰੀ ਨਹੀਂ ਹੈ ਪ੍ਰੰਤੂ ਅਗਰ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਤਾਂ ਉਹ ਮਾਰਗ ਬਣਾਉਣਗੇ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਦਾ ਰੁਝੇਵਿਆਂ ਕਾਰਨ ਭਲਕੇ ਬਰਸੀ ਸਮਾਰੋਹਾਂ ਤੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਉਨ•ਾਂ ਦੀ ਥਾਂ ਤੇ ਤਿੰਨ ਵਜ਼ੀਰ ਹਾਜ਼ਰ ਹੋਣਗੇ।

No comments:
Post a Comment