ਕੈਪਟਨ ਹਕੂਮਤ
ਸਿਆਸੀ ਲੱਠਮਾਰਾਂ ਵੱਲੋਂ ਹੁਣ ਠੇਕੇਦਾਰਾਂ ਨੂੰ ਦਬਕੇ
ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਦੇ ਸਿਆਸੀ ਲੱਠਮਾਰ ਹੁਣ ਰਿਫ਼ਾਈਨਰੀ ਦੇ ਉਸਾਰੀ ਠੇਕੇਦਾਰਾਂ ਨੂੰ ਦਬਕੇ ਮਾਰਨ ਲੱਗੇ ਹਨ ਜੋ ਠੇਕੇਦਾਰ ‘ਗੁੰਡਾ ਟੈਕਸ’ ਦੇਣੋਂ ਇਨਕਾਰੀ ਹਨ। ਮੁੱਖ ਮੰਤਰੀ ਨੇ ਤਾਂ ‘ਗੁੰਡਾ ਟੈਕਸ’ ਦਾ ਅੰਤ ਕਰਨ ਦਾ ਦਾਅਵਾ ਕੀਤਾ ਹੈ ਪ੍ਰੰਤੂ ਇੱਕ ਠੇਕੇਦਾਰ ਨੇ ਹੁਣ ਨਵੀਂ ਪੋਲ ਖੋਲ੍ਹ ਦਿੱਤੀ ਹੈ। ਜ਼ੋਰਾਵਰਾਂ ਦੀ ਇੱਕ ਜੋੜੀ ਦੇ ਏਨਾ ਹੌਸਲਾ ਵਧਿਆ ਕਿ ਉਨ੍ਹਾਂ ਨੇ 22 ਫਰਵਰੀ ਨੂੰ ਰਿਫ਼ਾਈਨਰੀ ਨੇੜੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੂੰ ਦਫ਼ਤਰ ਵਿਚ ਜਾ ਕੇ ਧਮਕਾ ਦਿੱਤਾ। ਇਸ ਧਮਕੀ ਮਗਰੋਂ ਠੇਕੇਦਾਰ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸਬੂਤ ਵਜੋਂ ਧਮਕੀ ਦੇਣ ਵਾਲਿਆਂ ਦੀ ਇੱਕ ਆਡੀਓ ਕਲਿੱਪ ਵੀ ਭੇਜੀ ਹੈ ਰਿਫ਼ਾਈਨਰੀ ਅੰਦਰ ਪੈਟਰੋ ਕੈਮੀਕਲ ਪ੍ਰੋਜੈਕਟ ਦੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਪ੍ਰਧਾਨ ਮੰਤਰੀ,ਹਾਈਕੋਰਟ,ਮੁੱਖ ਮੰਤਰੀ ਤੇ ਡੀਜੀਪੀ ਨੂੰ ਫ਼ੌਰੀ ਈ-ਮੇਲ ਭੇਜ ਕੇ ‘ਗੁੰਡਾ ਟੈਕਸ’ ਤੋਂ ਜਾਣੂ ਕਰਾਇਆ ਹੈ।
ਲਿਖਤੀ ਸ਼ਿਕਾਇਤ ਅਤੇ ਆਡੀਓ ਕਲਿੱਪ ਅਨੁਸਾਰ ਠੇਕੇਦਾਰ ਨੇ ਆਖਿਆ ਹੈ ਕਿ ਪੰਜਾਬ ਸਰਕਾਰ ‘ਗੁੰਡਾ ਟੈਕਸ’ ਨੂੰ ਰੋਕਣ ਵਿਚ ਫ਼ੇਲ੍ਹ ਰਹੀ ਹੈ ਅਤੇ ਅਫ਼ਸਰਾਂ ਦੀ ਕਾਰਵਾਈ ਮਹਿਜ਼ ਅੱਖਾਂ ਪੂੰਝਣ ਵਾਲੀ ਹੈ। ਮੁੱਖ ਮੰਤਰੀ ਦਫ਼ਤਰ ਨੇ ਇਹ ਸ਼ਿਕਾਇਤ ਪ੍ਰਾਪਤ ਹੋਣ ਮਗਰੋਂ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ’ਤੇ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਕੀਤੇ ਹਨ। ਸ਼ਿਕਾਇਤ ’ਚ ਹਾਕਮ ਧਿਰ ਦੇ ਇੱਕ ਕਾਂਗਰਸੀ ਵਿਧਾਇਕ ਅਤੇ ਉਸ ਦੇ ਨੇੜਲੇ ਜ਼ੋਰਾਵਰਾਂ ਦੀ ਜੋੜੀ ਦੇ ਨਾਮ ਵੀ ਲਿਖੇ ਹਨ ਜਿਨ੍ਹਾਂ ਦੇ ਮੋਬਾਈਲ ਨੰਬਰਾਂ ਦੀ ਪੂਰੀ ਪੜਤਾਲ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ‘ਗੁੰਡਾ ਟੈਕਸ’ ਨਾਲ ਜੁੜੇ ਸਿਆਸੀ ਲੋਕਾਂ ਦੇ ਭੇਤ ਖੁੱਲ੍ਹ ਸਕਣਗੇ। 20 ਫਰਵਰੀ ਨੂੰ ਡਿਪਟੀ ਕਮਿਸ਼ਨਰ ਨੇ ਇੱਕ ਰਿਫ਼ਾਈਨਰੀ ਪ੍ਰਤੀਨਿਧ ਤੋਂ ‘ਗੁੰਡਾ ਟੈਕਸ’ ਦਾ ਸਟੇਟਸ ਪੁੱਛਿਆ ਸੀ।
ਪ੍ਰਸ਼ਾਸਨ ਦੀ ਹੱਲਾਸ਼ੇਰੀ ਮਗਰੋਂ ਠੇਕੇਦਾਰ ਅਸ਼ੋਕ ਬਾਂਸਲ ਨੇ ‘ਸਭ ਅੱਛਾ’ ਸਮਝ ਕੇ ਦੋ ਟਿੱਪਰ ਮੰਗਵਾ ਲਏ। ਅਗਲੇ ਦਿਨ ਹੀ ਦੋ ਜ਼ੋਰਾਵਰ ਸਵਿਫ਼ਟ ਕਾਰ ਵਿਚ ਠੇਕੇਦਾਰ ਦੇ ਦਫ਼ਤਰ ਪੁੱਜ ਗਏ। ਆਡੀਓ ਕਲਿੱਪ ਅਨੁਸਾਰ ਇੱਕ ਜ਼ੋਰਾਵਰ ਨੇ ਧਮਕੀ ਦਿੱਤੀ ਕਿ ‘ਤੁਸੀਂ ਸਾਡੀ ਸਹਿਮਤੀ ਬਿਨਾਂ ਕਿਵੇਂ ਕੱਚਾ ਮਾਲ ਮੰਗਵਾ ਰਹੇ ਹੋ’। ਜਦੋਂ ਠੇਕੇਦਾਰ ਨੇ ‘ਗੁੰਡਾ ਟੈਕਸ’ ਸਮਾਪਤੀ ਦੀ ਗੱਲ ਆਖੀ ਤਾਂ ਜੋੜੀ ਨੇ ਦਬਕੇ ਮਾਰਿਆ ‘ਸਾਨੂੰ ਤਾਂ ਪ੍ਰਧਾਨ ਮੰਤਰੀ ਨਹੀਂ ਰੋਕ ਸਕਦਾ’ । ‘ਸਾਡੇ ਪੁੱਛੇ ਬਿਨਾਂ ਕੋਈ ਮਾਲ ਨਹੀਂ ਆਵੇਗਾ’। ਜੋੜੀ ਨਾਲੇ ਤਾਂ ਠੇਕੇਦਾਰ ਨੂੰ ਪਲੋਸਦੀ ਰਹੀ ਤੇ ਨਾਲ ਧਮਕਾਉਂਦੀ ਰਹੀ। ਠੇਕੇਦਾਰ ਨੇ ਏਦਾ ਦੇ ਮਾਹੌਲ ’ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ ਅਤੇ ਜ਼ੋਰਾਵਰਾਂ ਵੱਲੋਂ ਕੋਈ ਝੂਠਾ ਕੇਸ ਵੀ ਦਰਜ ਕਰਾਏ ਜਾਣ ਦਾ ਡਰ ਜ਼ਾਹਿਰ ਕੀਤਾ।
ਠੇਕੇਦਾਰ ਨੇ ਆਖਿਆ ਕਿ ਪਹਿਲਾਂ ਗੱਠਜੋੜ ਸਰਕਾਰ ਨੇ ਏਦਾਂ ਲੁੱਟ ਸ਼ੁਰੂ ਕੀਤੀ ਸੀ ਅਤੇ ਹੁਣ ਕਾਂਗਰਸ ਸਰਕਾਰ ਵੀ ਕੱੁਝ ਨਹੀਂ ਰੁਕਿਆ ਹੈ। ਗੁੰਡਾ ਟੈਕਸ ਸਰਕਾਰੀ ਖ਼ਜ਼ਾਨੇ ਲਈ ਵੀ ਘਾਤਕ ਹੈ। ਇਸ ਠੇਕੇਦਾਰ ਨੇ ਪਹਿਲਾਂ 5 ਫਰਵਰੀ ਨੂੰ ਡੀ.ਜੀ.ਪੀ,ਐਸ.ਐਸ.ਪੀ,ਮਨੁੱਖੀ ਅਧਿਕਾਰ ਕਮਿਸ਼ਨ ਨੂੰ ਈਮੇਲ ਭੇਜ ਕੇ ‘ਗੁੰਡਾ ਟੈਕਸ’ ਤੋਂ ਜਾਣੂ ਕਰਾਇਆ ਅਤੇ ਮਾਫ਼ੀਏ ਦੀ ਇੱਕ ਆਡੀਓ ਕਲਿੱਪ ਵੀ ਭੇਜੀ ਸੀ ਜਿਸ ਵਿਚ ਮਾਫ਼ੀਆ ‘ਮੁੱਖ ਮੰਤਰੀ ਹਾਊਸ’ ਚੋਂ ਹੁਕਮ ਆਏ ਹੋਣ ਦੀ ਗੱਲ ਕਰਦੇ ਵਸੂਲੀ ਦੀ ਗੱਲ ਕਰ ਰਿਹਾ ਸੀ।’ ਇਸ ਪੱਤਰ ’ਤੇ ਅੱਜ ਤੱਕ ਗ਼ੌਰ ਨਹੀਂ ਹੋਈ।
ਬਠਿੰਡਾ ਪੁਲੀਸ ਆਖਦੀ ਹੈ ਕਿ ਨਫ਼ਰੀ ਤੇ ਗਸ਼ਤ ਵਧਾਈ ਹੈ ਤੇ ਵਿੱਤ ਮੰਤਰੀ ਆਖਦੇ ਹਨ ਕਿ ਰਿਫ਼ਾਈਨਰੀ ਕੋਲ ਸੀਸੀਟੀਵੀ ਕੈਮਰੇ ਲਗਾ ਦਿੱਤੇ। ਠੇਕੇਦਾਰ ਆਖਦੇ ਹਨ ਕਿ ਜ਼ਮੀਨੀ ਹਕੀਕਤ ਬਦਲੀ ਨਹੀਂ। ਇੱਕ ਹੋਰ ਟਰਾਂਸਪੋਰਟਰ ਗੌਰਵ ਗਰਗ ਨੂੰ ਰਿਫ਼ਾਈਨਰੀ ਚੋਂ ਸਕਰੈਪ ਤੇ ਮਸ਼ੀਨਰੀ ਬਾਹਰ ਨਹੀਂ ਲਿਜਾਣ ਦਿੱਤੀ ਗਈ। ਮਾਫ਼ੀਏ ਨੇ ਗੱਡੀਆਂ ਦੇ ਕਾਗ਼ਜ਼ਾਤ ਤੇ ਨਗਦੀ ਖੋਹ ਲਈ। 8 ਫਰਵਰੀ ਨੂੰ ਲਿਖਤੀ ਸ਼ਿਕਾਇਤ ਅਤੇ ਆਡੀਓ ਕਲਿੱਪ ਵੀ ਦਿੱਤੀ। ਸ਼ਿਕਾਇਤ ਤੇ ਕਾਰਵਾਈ ਤਾਂ ਨਹੀਂ ਹੋਈ ਪ੍ਰੰਤੂ ਪੁਲੀਸ ਅਫ਼ਸਰਾਂ ਨੇ ਕੱਲ੍ਹ ਉਸ ਨੂੰ ਬੁਲਾ ਕੇ ਆਖ ਦਿੱਤਾ ਕਿ ਉਸ ਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ।
ਗੌਰਵ ਨੇ ਦੱਸਿਆ ਕਿ ਜੋ ਕੰਮ ਉਸ ਨੇ ਕਰਨਾ ਸੀ, ਇਸੇ ਰੌਲ਼ੇ ਰੱਪੇ ਵਿਚ ਉਸ ਦਾ ਕੰਮ ਕਿਸੇ ਹੋਰ ਹਕੂਮਤੀ ਚਹੇਤੇ ਨੂੰ ਦਿਵਾ ਦਿੱਤਾ। ਜ਼ਿਲ੍ਹਾ ਪੁਲੀਸ ਨੇ ਪਿਛਲੇ ਦਿਨਾਂ ਵਿਚ ਰੇਤਾ ਬਜਰੀ ਤੇ ਨਜਾਇਜ਼ ਵਸੂਲੀ ਦਾ ਇੱਕ ਕੇਸ ਅਣਪਛਾਤੇ ਵਿਅਕਤੀਆਂ ਤੇ ਦਰਜ ਕੀਤਾ। ਸ਼ਿਕਾਇਤਕਰਤਾ ਸਿੁਰੰਦਰ ਵਾਲੀਆ ਦਾ ਕਹਿਣਾ ਸੀ ਕਿ ਉਸ ਨੇ 16 ਦਸੰਬਰ ਨੂੰ ਭਿਸੀਆਣਾ ਅੱਡੇ ਤੇ ਗੱਡੀਆਂ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਸੀ। ਮਗਰੋਂ ਸਮਝੌਤਾ ਹੋ ਗਿਆ ਸੀ। ਏਨੀ ਦੇਰ ਮਗਰੋਂ ਦਰਜ ਕੇਸ ਕਰਨ ਦੀ ਗੱਲ ਸਮਝ ਨਹੀਂ ਲੱਗੀ ਜਦੋਂ ਕਿ ਹੁਣ ਤਾਂ ਕੇਸ ਦਰਜ ਨਹੀਂ ਕਰਾਉਣਾ ਚਾਹੁੰਦੇ ਸਨ।
ਰਿਫਾਈਨਰੀ ਪ੍ਰਬੰਧਕਾਂ ਵੱਲੋਂ ਏਦਾ ਦੇ ਮਾਹੌਲ ਵਿਚ ਬਦਲ ਤਰਾਸ਼ੇ ਜਾ ਰਹੇ ਹਨ ਅਤੇ ਰੇਲ ਰਸਤੇ ਰੇਤਾ ਬਜਰੀ ਮੰਗਵਾਏ ਜਾਣ ਤੋਂ ਇਲਾਵਾ ਹਰਿਆਣਾ ਵਾਲੇ ਪਾਸੇ ਰਿਫ਼ਾਈਨਰੀ ਨੇ ਇੱਕ ਗੇਟ ਕੱਢਣ ਦੀ ਯੋਜਨਾਬੰਦੀ ਵੀ ਬਣਾਈ ਹੈ। ਅਫ਼ਸਰ ਫੋਕੇ ਦਬਕੇ ਤਾਂ ਮਾਰ ਰਹੇ ਹਨ ਪ੍ਰੰਤੂ ਕਾਰਵਾਈ ਕਿਸੇ ਖ਼ਿਲਾਫ਼ ਨਹੀਂ ਕਰਦੇ। ਠੇਕੇਦਾਰਾਂ ਨੇ ਦੱਸਿਆ ਕਿ ਇਸ ਮਾਹੌਲ ’ਚ ਪੰਜਾਬ ਵੱਲ ਕੋਈ ਮੂੰਹ ਨਹੀਂ ਕਰੇਗਾ ਅਤੇ ਸਨਅਤੀ ਵਿਕਾਸ ਨੂੰ ਸੱਟ ਵੱਜੇਗੀ।
ਤਿੰਨ ਦਿਨਾਂ ਤੋਂ ਮਾਹੌਲ ਠੀਕ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਰਿਫ਼ਾਈਨਰੀ ਕੋਲ ਤਿੰਨ ਦਿਨਾਂ ਤੋਂ ਬਿਲਕੁਲ ਮਾਹੌਲ ਸ਼ਾਂਤ ਹੈ ਤੇ ਕੋਈ ਗ਼ਲਤ ਵਸੂਲੀ ਨਹੀਂ ਹੋ ਰਹੀ ਹੈ। ਅੱਜ ਠੇਕੇਦਾਰ ਦੀ ਸ਼ਿਕਾਇਤ ਮਗਰੋਂ ਵੱਖ ਵੱਖ ਸਰੋਤਾਂ ਤੋਂ ਪਤਾ ਕੀਤਾ ਤਾਂ ਕਿਤੇ ਕਿਧਰੇ ਕੱੁਝ ਗ਼ਲਤ ਨਹੀਂ ਲੱਭਾ। ਪਹਿਲਾਂ ਹੀ ਅਕਸ ਬਹੁਤ ਖ਼ਰਾਬ ਹੋਇਆ ਹੈ ਅਤੇ ਹੋਰ ਧੱਬਾ ਸਹਿਣ ਨਹੀਂ ਕੀਤਾ ਜਾਵੇਗਾ।

No comments:
Post a Comment