ਏ.ਕੇ 47 ਦਾ 'ਕਬਾੜ'
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਦੇ ਭੰਡਾਰ 'ਚ ਪਏ ਹਥਿਆਰ 'ਕਬਾੜ' ਬਣ ਗਏ ਹਨ। ਸਟੇਨਗੰਨਾਂ ਤੇ ਏ.ਕੇ 47 ਰਫ਼ਲਾਂ ਨੂੰ ਜੰਗਾਲ ਪੈ ਗਈ ਹੈ। ਜ਼ਿਲ੍ਹਾ ਪੁਲੀਸ ਕੋਲ ਇਸ 'ਕਬਾੜ' ਨੂੰ ਡਿਸਪੋਜ ਆਫ਼ ਕਰਾਉਣ ਦੀ ਵਿਹਲ ਨਹੀਂ। ਥਾਣਿਆਂ 'ਚ ਮੁਲਾਜ਼ਮਾਂ ਨੂੰ ਇਨ੍ਹਾਂ 'ਕੰਡਮ' ਹਥਿਆਰਾਂ ਦੀ ਰਾਖੀ ਕਰਨੀ ਪੈ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਪੁਲੀਸ 50 ਵਰ੍ਹਿਆਂ ਤੋਂ ਇਨ੍ਹਾਂ ਦੇ ਨਿਪਟਾਰੇ ਲਈ ਕਾਰਵਾਈ ਕਰੀ ਜਾ ਰਹੀ ਹੈ। ਥਾਣਿਆਂ ਦੇ ਮਾਲਖ਼ਾਨੇ ਇਸ 'ਕਬਾੜ' ਨਾਲ ਭਰੇ ਪਏ ਹਨ। ਇਹ ਗ਼ੈਰਕਨੂੰਨੀ ਅਸਲਾ ਹੈ ਜੋ ਕਿ ਪੁਲੀਸ ਨੇ ਦੋਸ਼ੀਆਂ ਕੋਲੋਂ ਬਰਾਮਦ ਕਰਿਆ ਸੀ। ਅਦਾਲਤਾਂ ਚੋਂ ਇਸ ਅਸਲੇ ਦੇ ਕੇਸ ਵੀ ਨਿਪਟ ਗਏ ਹਨ ਪ੍ਰੰਤੂ ਇਹ ਅਸਲਾ ਫਿਰ ਵੀ ਥਾਣਿਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਜ਼ਿਲ੍ਹਾ ਬਠਿੰਡਾ 'ਚ ਇਸ ਵੇਲੇ 18 ਪੁਲੀਸ ਥਾਣੇ ਹਨ ਜਿਨ੍ਹਾਂ 'ਚ ਹਰ ਤਰ੍ਹਾਂ ਦੇ 792 ਹਥਿਆਰ ਪਏ ਹਨ ਜਿਨ੍ਹਾਂ 'ਚ ਪਿਸਤੌਲਾਂ ਅਤੇ ਬੰਦੂਕਾਂ ਦੀ ਗਿਣਤੀ ਕਾਫੀ ਜਿਆਦਾ ਹੈ। ਖਾੜਕੂਵਾਦ ਸਮੇਂ ਫੜਿਆ ਹੋਇਆ ਅਸਲਾ ਵੀ ਇਨ੍ਹਾਂ ਮਾਲਖ਼ਾਨਿਆਂ 'ਚ ਹੀ ਪਿਆ ਹੈ। ਪੁਲੀਸ ਲਈ ਵੱਡੀ ਸਿਰਦਰਦੀ ਇਹ ਵੀ ਹੈ ਕਿ ਮਾਲਖ਼ਾਨੇ ਦਾ ਹਰ ਥਾਣੇ ਵਿੱਚ ਵੱਖਰਾ ਮੁਨਸ਼ੀ ਲਾਉਣਾ ਪੈਂਦਾ ਹੈ। ਜਦੋਂ ਮੁਨਸ਼ੀ ਦਾ ਤਬਾਦਲਾ ਹੁੰਦਾ ਹੈ ਤਾਂ ਇਨ੍ਹਾਂ ਹਥਿਆਰਾਂ ਦੀ ਗਿਣਤੀ ਵਿੱਚ ਨਵਾਂ ਮੁਨਸ਼ੀ ਉਲਝਿਆ ਰਹਿੰਦਾ ਹੈ।
ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਥਾਣਾ ਕੋਤਵਾਲੀ ਬਠਿੰਡਾ ਸਭ 'ਚ ਸਭ ਤੋਂ ਜਿਆਦਾ 146 ਹਥਿਆਰ ਪਏ ਹਨ ਜਿਨ੍ਹਾਂ ਚੋਂ ਕੋਈ ਟਾਵਾਂ ਟੱਲਾ ਹੀ ਹੁਣ ਚੱਲਦਾ ਹੈ। ਇਸ ਥਾਣੇ ਦੇ ਮਾਲੇਖਾਨੇ 'ਚ ਸਾਲ 1963 ਵਿਚ ਫੜਿਆ ਇੱਕ ਦੇਸੀ ਰਿਵਾਲਵਰ ਪਿਆ ਹੈ ਜਿਸ ਨੂੰ ਡਿਸਪੋਜ ਆਫ਼ ਨਹੀਂ ਕਰਾਇਆ ਜਾ ਸਕਿਆ। ਸਾਲ 1981 'ਚ ਫੜੀ ਇੱਕ ਬਾਰਾਂ ਬੋਰ ਦੀ ਬੰਦੂਕ ਵੀ ਪਈ ਹੈ ਜਿਸ ਦਾ ਨਿਪਟਾਰਾ ਨਹੀਂ ਹੋ ਸਕਿਆ ਹੈ। ਇਸ ਥਾਣੇ ਦੇ ਭੰਡਾਰ 'ਚ 19 ਪਿਸਤੌਲ 12 ਬੋਰ ਦੇ ਪਏ ਹਨ ਜਿਨ੍ਹਾਂ ਚੋਂ ਕਾਫੀ ਨੂੰ ਜੰਗਾਲ ਪੈ ਗਈ ਹੈ। ਅੱਤਵਾਦ ਸਮੇਂ ਸਾਲ 1991-92 'ਚ ਫੜੀਆਂ ਤਿੰਨ ਏ.ਕੇ 56 ਰਫ਼ਲਾਂ ਤੋਂ ਬਿਨ੍ਹਾਂ ਸਾਲ 1988 'ਚ ਫੜੀਆਂ ਦੋ ਏ.ਕੇ.47 ਰਫ਼ਲਾਂ ਵੀ ਕੰਡਮ ਹੋ ਗਈਆਂ ਹਨ। ਥਾਣਾ ਥਰਮਲ ਵਿੱਚ 23 ਦਸੰਬਰ 2004 ਨੂੰ ਫੜੀ ਐਸ.ਐਲ.ਆਰ ਨੂੰ ਜੰਗਾਲ ਲੱਗ ਗਈ ਹੈ। 24 ਸਾਲ ਪਹਿਲਾਂ ਦਾ ਇੱਕ ਇੱਕ ਪਿਸਤੌਲ ਵੀ ਇਥੇ ਪਿਆ ਹੈ। ਇੱਕ ਗਰਨੇਡ ਵੀ ਭੰਡਾਰ ਵਿੱਚ ਪਿਆ ਹੈ। ਪੁਲੀਸ ਨੇ ਦੱਸਿਆ ਹੈ ਕਿ ਹਥਿਆਰਾਂ ਨੂੰ ਡਿਸਪੋਜ ਆਫ਼ ਕਰਨ ਵਾਸਤੇ ਅਦਾਲਤ ਤੋਂ ਹੁਕਮ ਹਾਸਲ ਕਰਨੇ ਬਾਕੀ ਹਨ। ਸੂਤਰ ਆਖਦੇ ਹਨ ਕਿ ਪੁਲੀਸ ਨੂੰ 24 ਸਾਲ ਤੋਂ ਹੁਕਮ ਹਾਸਲ ਕਰਨ ਦੀ ਵਿਹਲ ਨਹੀਂ ਮਿਲ ਰਹੀ ਹੈ।
ਥਾਣਾ ਸੰਗਤ 'ਚ 65 ਹਥਿਆਰ ਪਏ ਹਨ ਜਿਨ੍ਹਾਂ ਚੋਂ ਜਿਆਦਾ ਕੰਡਮ ਹੋ ਚੁੱਕੇ ਹਨ। ਇਸ ਥਾਣੇ 'ਚ 3 ਸਤੰਬਰ 2002 ਤੋਂ ਇੱਕ ਹੈਡ ਗਰਨੇਡ ਪਿਆ ਹੈ ਅਤੇ ਦੋ ਏ.ਕੇ.47 ਰਫ਼ਲਾਂ ਵੀ ਭੰਡਾਰ ਦਾ ਹਿੱਸਾ ਹਨ। 28 ਸਾਲ ਤੋਂ ਇੱਕ 12 ਬੋਰ ਦੀ ਬੰਦੂਕ ਵੀ ਮਾਲਖ਼ਾਨੇ 'ਚ ਪਈ ਹੈ। ਮੁੱਖ ਥਾਣਾ ਅਫਸਰ ਨੇ ਦੱਸਿਆ ਕਿ ਇਨ੍ਹਾਂ ਦੇ ਨਿਪਟਾਰੇ ਲਈ ਅਦਾਲਤ ਤੋਂ ਹੁਕਮ ਪ੍ਰਾਪਤ ਕਰਨੇ ਬਾਕੀ ਹਨ। ਥਾਣਾ ਸਦਰ ਬਠਿੰਡਾ 'ਚ ਤਾਂ ਇੱਕ ਕੁਇੰਟਲ ਬਰੂਦ ਵੀ ਪਿਆ ਹੈ। ਪੁਲੀਸ ਨੇ 28 ਅਕਤੂਬਰ 1992 ਨੂੰ ਪੰਜ ਗੱਟੇ ਬਰੂਦ ਫੜਿਆ ਸੀ। ਇਸ ਥਾਣੇ 'ਚ ਤਾਂ ਇੱਕ ਮਸ਼ੀਨਗੰਨ ਵੀ ਪਈ ਹੈ ਜੋ ਕਿ 25 ਨਵੰਬਰ 1989 ਨੂੰ ਫੜੀ ਸੀ। ਕਈ ਦਹਾਕਿਆਂ ਤੋਂ ਇਨ੍ਹਾਂ ਹਥਿਆਰਾਂ ਨੂੰ ਡਿਸਪੋਜ ਆਫ਼ ਕਰਨ ਵਾਸਤੇ ਕਾਰਵਾਈ ਹੀ ਚੱਲੀ ਜਾ ਰਹੀ ਹੈ। ਇਵੇਂ ਹੀ ਥਾਣਾ ਨੇਹੀਆਂ ਵਾਲਾ 'ਚ 60 ਹਥਿਆਰ ਪਏ ਹਨ ਜਿਨ੍ਹਾਂ 'ਚ ਇੱਕ ਸਟੇਨਗੰਨ ਵੀ ਸ਼ਾਮਲ ਹੈ ਜੋ 22 ਸਾਲ ਪਹਿਲਾਂ ਫੜੀ ਗਈ ਸੀ। ਥਾਣਾ ਕੋਟਫੱਤਾ ਵਿੱਚ 21 ਸਾਲ ਤੋਂ ਇੱਕ 12 ਬੋਰ ਦਾ ਦੇਸੀ ਰਿਵਾਲਵਰ ਪਿਆ ਹੈ। ਥਾਣਾ ਤਲਵੰਡੀ ਸਾਬੋ ਦੇ ਮਾਲਖ਼ਾਨੇ 'ਚ ਤਾਂ 105 ਹਥਿਆਰ ਪਏ ਹਨ ਜਿਨ੍ਹਾਂ 'ਚ ਇੱਕ ਏ.ਕੇ 56 ਵੀ ਸ਼ਾਮਲ ਹੈ। ਇਸ ਥਾਣੇ ਵਿੱਚ 19 ਸਾਲ ਤੋਂ ਇੱਕ ਸਟੇਨਗੰਨ ਅਤੇ ਦੋ ਏ.ਕੇ.47 ਰਫ਼ਲਾਂ ਵੀ ਪਈਆਂ ਹਨ। ਪੁਲੀਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਹਥਿਆਰ ਕਬਾੜ ਬਣੇ ਗਏ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਪੁਲੀਸ ਲਈ ਮੁਸੀਬਤ ਬਣੀ ਹੋਈ ਹੈ। ਚੰਗਾ ਹੋਵੇ ਇਨ੍ਹਾਂ ਦਾ ਨਿਪਟਾਰਾ ਹੀ ਕਰ ਦਿੱਤਾ ਜਾਵੇ। ਰਾਮਾਂ ਥਾਣੇ ਵਿੱਚ ਦੋ ਏ.ਕੇ. 56 ਅਤੇ ਇੱਕ ਏ.ਕੇ 47 ਰਫ਼ਲ ਪਈ ਹੈ। ਇਸ ਥਾਣੇ ਵਿੱਚ ਤਾਂ ਇੱਕ ਸਟੇਨਗੰਨ ਖਿਡੌਣਾ ਵੀ ਪਈ ਹੈ। ਇਸੇ ਤਰ੍ਹਾਂ ਹੀ ਰਾਮਪੁਰਾ ਥਾਣੇ ਵਿੱਚ 53 ਹਥਿਆਰ ਪਏ ਹਨ ਜਦੋਂ ਕਿ ਥਾਣਾ ਬਾਲਿਆਂ ਵਾਲੀ ਵਿੱਚ 27 ਹਥਿਆਰ ਦਹਾਕਿਆਂ ਤੋਂ ਪਏ ਹਨ। ਪੁਲੀਸ ਇਨ੍ਹਾਂ ਦੀ ਸਾਂਭ ਸੰਭਾਲ 'ਤੇ ਤਾਂ ਖਰਚਾ ਕਰ ਰਹੀ ਹੈ ਪ੍ਰੰਤੂ ਇਨ੍ਹਾਂ ਦਾ ਨਿਪਟਾਰਾ ਨਹੀਂ ਕਰਾ ਰਹੀ ਹੈ। ਥਾਣਿਆਂ ਦਾ ਕਾਫੀ ਥਾਂ ਤਾਂ ਇਸ 'ਕਬਾੜ' ਨੇ ਰੋਕ ਰੱਖਿਆ ਹੈ।
ਨਿਪਟਾਰੇ ਲਈ ਪਾਲਿਸੀ ਦੀ ਲੋੜ- ਜ਼ਿਲ੍ਹਾ ਅਟਾਰਨੀ।
ਜ਼ਿਲ੍ਹਾ ਅਟਾਰਨੀ ਬਠਿੰਡਾ ਸ੍ਰੀ ਛਿੰਦਰਪਾਲ ਸਿੰਘ ਬਰਾੜ ਦਾ ਕਹਿਣਾ ਸੀ ਕਿ ਜਿਨ੍ਹਾਂ ਹਥਿਆਰਾਂ ਦਾ ਕੋਈ ਕਾਨੂੰਨੀ ਮਾਲਕ ਨਹੀਂ ਹੁੰਦਾ ਹੈ, ਉਹ ਥਾਣਿਆਂ ਦੇ ਮਾਲਖ਼ਾਨਿਆਂ ਵਿੱਚ ਪਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਰਜਿਸਟਰ ਨੰਬਰ 19 ਵਿਚ ਦਰਜ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਹਥਿਆਰਾਂ ਦੇ ਕੇਸ ਅਦਾਲਤਾਂ ਚੋਂ ਖਤਮ ਹੋ ਜਾਂਦੇ ਹਨ, ਉਸ ਅਸਲੇ ਵਿੱਚ ਫਿਲੌਰ ਵਿਖੇ ਜਮ੍ਹਾਂ ਕਰਾਇਆ ਜਾਣਾ ਹੁੰਦਾ ਹੈ ਪ੍ਰੰਤੂ ਬਹੁਤੇ ਥਾਣੇ ਅਜਿਹਾ ਨਹੀਂ ਕਰਦੇ ਜਿਸ ਕਰਕੇ ਥਾਣਿਆਂ ਵਿਚਲੇ ਮਾਲਖ਼ਾਨੇ ਭਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੰਡਮ ਹਥਿਆਰਾਂ ਨੂੰ ਡਿਸਪੋਜ ਆਫ਼ ਕਰਨ ਦੀ ਕੋਈ ਪਾਲਿਸੀ ਨਹੀਂ ਹੈ ਜਿਸ ਕਰਕੇ ਇਨ੍ਹਾਂ ਦੇ ਨਿਪਟਾਰੇ ਲਈ ਵੀ ਸਰਕਾਰ ਵਲੋਂ ਪਾਲਿਸੀ ਬਣਾਏ ਜਾਣ ਦੀ ਲੋੜ ਹੈ।

No comments:
Post a Comment