ਬਾਦਲ ਦਾ 'ਲੰਬੀ' ਮੋਹ
ਮੁੜ ਘਿੜ 'ਆਪਣਿਆਂ' ਦੇ ਦਰਸ਼ਨ
ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਹਲਕਾ ਲੰਬੀ ਨਾਲ ਏਨਾ ਮੋਹ ਹੈ ਕਿ ਉਨ•ਾਂ ਨੇ ਹਲਕੇ ਦੇ ਇੱਕ-ਇੱਕ ਪਿੰੰਡ 'ਚ ਚਾਰ-ਚਾਰ ਦਫ਼ਾ 'ਸੰਗਤ ਦਰਸ਼ਨ' ਪ੍ਰੋਗਰਾਮ ਕਰ ਦਿੱਤੇ ਹਨ। ਉਪਰੋਂ ਜੋ ਫੰਡਾਂ ਦੀ ਵਰਖਾ ਕੀਤੀ, ਉਹ ਵੱਖਰੀ ਹੈ। ਏਦਾ ਦਾ ਮੋਹ ਪੰਜਾਬ ਦੇ ਹਿੱਸੇ ਨਹੀਂ ਆ ਸਕਿਆ ਹੈ। ਮੁੱਖ ਮੰਤਰੀ ਦੇ ਲੰਘੇ ਚਾਰ ਵਰਿ•ਆਂ 'ਚ 306 ਸੰਗਤ ਦਰਸ਼ਨ ਪ੍ਰੋਗਰਾਮ ਇਕੱਲੇ ਹਲਕਾ ਲੰਬੀ 'ਚ ਹੋਏ ਹਨ। ਇਨ•ਾਂ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਮੁੱਖ ਮੰਤਰੀ ਨੇ 93 ਕਰੋੜ ਦੇ ਗੱਫੇ ਇਕੱਲੇ ਲੰਬੀ ਹਲਕੇ ਦੇ ਪਿੰਡਾਂ ਨੂੰ ਵੰਡੇ ਗਏ ਹਨ। ਅੱਧੀ ਦਰਜਨ ਪਿੰਡਾਂ ਨੂੰ ਤਾਂ ਦੋ ਦੋ ਕਰੋੜ ਦੇ ਫੰਡ ਕੇਵਲ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਮਿਲੇ ਹਨ ਜਦੋਂ ਕਿ 36 ਪਿੰਡਾਂ ਨੂੰ ਇੱਕ ਇੱਕ ਕਰੋੜ ਤੋਂ ਜਿਆਦਾ ਦੇ ਫੰਡ ਦਿੱਤੇ ਗਏ ਹਨ। ਪੰਜਾਬ ਦੇ ਬਾਕੀ ਪਿੰਡਾਂ 'ਚ ਤਾਂ ਕੁਝ ਸਮਾਂ ਪਹਿਲਾਂ ਹੀ ਸੰਗਤ ਦਰਸ਼ਨ ਪ੍ਰੋਗਰਾਮਾਂ ਸ਼ੁਰੂ ਹੋਏ ਹਨ। ਜਦੋਂ ਕਿ ਹਲਕਾ ਲੰਬੀ 'ਚ ਤਾਂ ਪਹਿਲਾ ਸੰਗਤ ਦਰਸ਼ਨ ਪ੍ਰੋਗਰਾਮ 16 ਜੁਲਾਈ 2007 ਨੂੰ ਹੋ ਗਿਆ ਸੀ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਤੋਂ ਜੋ ਸੂਚਨਾ ਦੇ ਅਧਿਕਾਰ ਤਹਿਤ ਵੇਰਵੇ ਪ੍ਰਾਪਤ ਹੋਏ ਹਨ, ਉਨ•ਾਂ ਅਨੁਸਾਰ ਹਲਕਾ ਲੰਬੀ 'ਚ 80 ਪਿੰਡ ਅਤੇ ਢਾਣੀਆਂ ਹਨ। ਕੋਈ ਪਿੰਡ ਅਜਿਹਾ ਨਹੀਂ ਜਿਥੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਗਿਣਤੀ ਚਾਰ ਤੋਂ ਘੱਟ ਹੋਵੇ। ਸੂਤਰ ਆਖਦੇ ਹਨ ਕਿ ਇੱਕ ਸੰਗਤ ਦਰਸ਼ਨ ਪ੍ਰੋਗਰਾਮ 'ਤੇ ਹਰ ਤਰ•ਾਂ ਦਾ ਖਰਚਾ ਸ਼ਾਮਲ ਕਰਕੇ 5 ਲੱਖ ਰੁਪਏ ਖਰਚ ਆਉਂਦੇ ਹਨ। ਇਸ ਹਿਸਾਬ ਨਾਲ ਇਕੱਲਾ ਲੰਬੀ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ 'ਤੇ 15.30 ਕਰੋੜ ਰੁਪਏ ਖਰਚ ਆਏ ਹਨ। ਹਲਕਾ ਲੰਬੀ ਦਾ ਇੱਕੋ ਇੱਕ ਪਿੰਡ ਵੜਿੰਗ ਖੇੜਾ ਹੈ ਜਿਸ ਨੂੰ ਸਭ ਤੋਂ ਘੱਟ ਫੰਡ 36.63 ਲੱਖ ਰੁਪਏ ਮਿਲੇ ਹਨ।
ਹਲਕਾ ਲੰਬੀ 'ਚ ਇੱਕੋ ਦਿਨ 'ਚ ਮੁੱਖ ਮੰਤਰੀ ਕਈ ਕਈ ਪਿੰਡਾਂ 'ਚ ਸੰਗਤ ਦਰਸ਼ਨ ਪ੍ਰੋਗਰਾਮ ਕਰਦੇ ਰਹੇ ਹਨ। ਜ਼ਿਲ•ਾ ਮੁਕਤਸਰ ਦੇ ਅਮਲੇ ਫੈਲੇ ਤੋਂ ਇਲਾਵਾ ਚੰਡੀਗੜ• ਤੋਂ ਵੀ ਉੱਚ ਅਧਿਕਾਰੀ ਇਨ•ਾਂ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਹਨ। ਇਨ•ਾਂ ਪ੍ਰੋਗਰਾਮਾਂ 'ਚ ਮੁੱਖ ਮੰਤਰੀ ਨੇ ਚਾਰ ਵਰਿ•ਆਂ 'ਚ 93,15,11,334 ਰੁਪਏ ਪਿੰਡਾਂ ਨੂੰ ਵੰਡੇ ਹਨ। ਇਨ•ਾਂ ਪਿੰਡਾਂ ਨੂੰ ਜੋ ਕੇਂਦਰੀ ਅਤੇ ਰਾਜ ਸਕੀਮਾਂ ਦੀ ਰਾਸ਼ੀ ਮਿਲੀ ਹੈ,ਉਹ ਵੱਖਰੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਲ 2002 'ਚ ਅਸੈਂਬਲੀ ਚੋਣ ਹਲਕਾ ਲੰਬੀ ਤੋਂ 23 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਜਦੋਂ ਕਿ ਸ੍ਰੀ ਬਾਦਲ ਸਾਲ 2007 ਦੀ ਅਸੈਂਬਲੀ ਚੋਣ 9105 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਜਦੋਂ ਐਤਕੀਂ ਜਿੱਤ ਦਾ ਮਾਰਜਿਨ ਘੱਟ ਗਿਆ ਤਾਂ ਉਸ ਮਗਰੋਂ ਮੁੱਖ ਮੰਤਰੀ ਪੰਜਾਬ ਨੇ ਆਪਣੇ ਹਲਕੇ 'ਚ ਫੰਡ ਵੰਡਣ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ। ਇਹੋ ਵਜ•ਾ ਹੈ ਕਿ ਹਲਕਾ ਲੰਬੀ 'ਚ ਔਸਤਨ ਹਰ ਅੱਠਵੇਂ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਹੈ। ਬੇਸ਼ੱਕ ਉਹ ਮੁੱਖ ਮੰਤਰੀ ਤਾਂ ਪੰਜਾਬ ਦੇ ਹਨ ਪ੍ਰੰਤੂ ਹਲਕਾ ਲੰਬੀ 'ਚ ਉਨ•ਾਂ ਦਾ ਗੇੜੇ 'ਤੇ ਗੇੜਾ ਰਿਹਾ ਹੈ।
ਦੋ ਕਰੋੜ ਤੋਂ ਉਪਰ ਦੇ ਫੰਡ ਪ੍ਰਾਪਤ ਕਰਨ ਵਾਲੇ ਪਿੰਡਾਂ ਦਾ ਲੇਖਾ ਜੋਖਾ ਕਰੀਏ ਤਾਂ ਹਲਕਾ ਲੰਬੀ ਦੇ ਪਿੰਡ ਗੱਗੜ ਨੂੰ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ 2.15 ਕਰੋੜ ਰੁਪਏ,ਮੰਡੀ ਕਿੱਲਿਆ ਵਾਲੀ ਨੂੰ 2.67 ਕਰੋੜ ਰੁਪਏ,ਪਿੰਡ ਮਿੱਡਾ ਨੂੰ 2.08 ਕਰੋੜ ਰੁਪਏ,ਪਿੰਡ ਪੰਜਾਵਾਂ ਨੂੰ 2.07 ਕਰੋੜ ਰੁਪਏ,ਪਿੰਡ ਸਰਾਵਾਂ ਬੋਦਲਾ ਨੂੰ 2.01 ਕਰੋੜ ਰੁਪਏ,ਪਿੰਡ ਸਿੱਖਾ ਵਾਲਾ ਨੂੰ 2.83 ਕਰੋੜ ਰੁਪਏ ਮਿਲੇ ਹਨ। ਡੇਢ ਕਰੋੜ ਤੋਂ ਉਪਰ ਦੇ ਫੰਡ ਲੈਣ ਵਾਲੇ ਪਿੰਡਾਂ 'ਚ ਪਿੰਡ ਰਾਣੀ ਵਾਲਾ ਨੂੰ 1.90 ਕਰੋੜ ਰੁਪਏ,ਪਿੰਡ ਮਿਡੂਖੇੜਾ ਨੂੰ 1.88 ਕਰੋੜ ਰੁਪਏ,ਕੋਲਿਆਂ ਵਾਲੀ ਨੂੰ 1.88 ਕਰੋੜ,ਕੱਟਿਆ ਵਾਲੀ ਨੂੰ 1.74 ਕਰੋੜ ਰੁਪਏ ਦੇ ਫੰਡ ਵੰਡੇ ਗਏ ਹਨ। ਮੁੱਖ ਮੰਤਰੀ ਪੰਜਾਬ ਵਲੋਂ ਜੋ ਫੰਡ ਸੰਗਤ ਦਰਸ਼ਨਾਂ 'ਚ ਵੰਡੇ ਗਏ ਹਨ, ਉਨ•ਾਂ ਚੋਂ ਜਿਆਦਾ ਫੰਡ ਧਰਮਸਾਲਾਵਾਂ,ਸਮਸ਼ਾਨਘਾਟਾਂ, ਨਿਕਾਸੀ ਨਾਲਿਆਂ ਅਤੇ ਸਕੂਲਾਂ ਨੂੰ ਦਿੱਤੇ ਗਏ ਹਨ। ਹਲਕੇ ਦੇ 42 ਪਿੰਡ ਉਹ ਹਨ ਜਿਨ•ਾਂ ਨੂੰ ਫੰਡ ਕਰੋੜਾਂ 'ਚ ਮਿਲੇ ਹਨ। ਸੰਸਦੀ ਹਲਕਾ ਬਠਿੰਡਾ 'ਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਸੰਗਤ ਦਰਸ਼ਨ ਪ੍ਰੋਗਰਾਮ ਮੁੱਖ ਮੰਤਰੀ ਦੀ ਤਰਜ਼ 'ਤੇ ਕੀਤੇ ਜਾ ਰਹੇ ਹਨ। ਸੰਸਦ ਮੈਂਬਰ ਬੀਬੀ ਬਾਦਲ ਨਾਲ ਵੀ 34 ਅਫਸਰਾਂ ਦੀ ਟੀਮ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਜਾਂਦੀ ਹੈ।
ਪਿੰਡ ਬਾਦਲ 'ਤੇ ਫੰਡਾਂ ਦੀ ਬਰਸਾਤ।
ਹਲਕਾ ਲੰਬੀ ਦਾ ਇੱਕੋ ਇੱਕ ਪਿੰਡ ਬਾਦਲ ਹੈ ਜਿਸ 'ਤੇ ਸਭ ਤੋਂ ਵੱਧ ਫੰਡਾਂ ਦੀ ਮੀਂਹ ਵਰਿ•ਆ ਹੈ। ਪਿੰਡ ਬਾਦਲ ਨੂੰ ਵੀ ਸੰਗਤ ਦਰਸ਼ਨ ਪ੍ਰੋਗਰਾਮਾਂ ਤਹਿਤ 3.69 ਕਰੋੜ ਰੁਪਏ ਦਾ ਗੱਫਾ ਮਿਲਿਆ ਹੈ। ਇਸ ਤੋਂ ਇਲਾਵਾ ਇਸ ਪਿੰਡ 'ਚ ਬਣੀ ਸ਼ੂਟਿੰਗ ਰੇਂਜ ਲਈ 2.07 ਕਰੋੜ ਰੁਪਏ ਦੇ ਫੰਡ ਮਿਲ ਚੁੱਕੇ ਹਨ। ਇਸ ਸ਼ੂਟਿੰਗ ਰੇਂਜ 'ਤੇ 25 ਲੱਖ ਦੇ ਫੰਡ ਤਾਂ ਹਾਲੇ ਖ਼ਰਚਣ ਬਿਨ•ਾਂ ਪਏ ਹਨ। ਪਿੰਡ ਬਾਦਲ ਦੇ ਛੱਪੜਾਂ, ਪੰਚਾਇਤ ਘਰ,ਸਟੇਡੀਅਮ ਆਦਿ ਨੂੰ ਜਿਆਦਾ ਰਾਸ਼ੀ ਦਿੱਤੀ ਗਈ ਹੈ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਵਲੋਂ ਪਿਛਲੇ ਅੱਠ ਵਰਿ•ਆਂ 'ਚ ਇਸ ਪਿੰਡ ਨੂੰ 1.76 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਇਸ ਪਿੰਡ 'ਚ ਜਿਆਦਾ ਵਿਕਾਸ ਕੰਮ ਵਿਭਾਗਾਂ ਦੇ ਅਫਸਰਾਂ ਤੋਂ ਕਰਾਏ ਗਏ ਹਨ ਜਦੋਂ ਕਿ ਪੰਚਾਇਤ ਤੋਂ ਕੰਮ ਘੱਟ ਕਰਾਏ ਗਏ ਹਨ।
ਮੁੱਖ ਮੰਤਰੀ ਵਲੋਂ 'ਆਪਣੇ' ਅਦਾਰਿਆਂ ਨੂੰ ਸੌਗਾਤ।
ਮੁੱਖ ਮੰਤਰੀ ਪੰਜਾਬ ਵਲੋਂ ਉਨ•ਾਂ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ 75 ਲੱਖ ਦੇ ਫੰਡ ਦਿੱਤੇ ਹਨ ਜਿਨ•ਾਂ ਦੇ ਚੇਅਰਮੈਨ ਉਹ ਖੁਦ ਹਨ। ਇਨ•ਾਂ 'ਚ ਸਭ ਤੋਂ ਜਿਆਦਾ ਫੰਡ ਦਸ਼ਮੇਸ਼ ਸਕੂਲ ਬਾਦਲ ਨੂੰ ਮਿਲੇ ਹਨ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਵਲੋਂ 30 ਲੱਖ ਰੁਪਏ ਪਿੰਡ ਬਾਦਲ 'ਚ ਬਣੇ ਬਿਰਧ ਆਸ਼ਰਮ ਨੂੰ ਦਿੱਤੇ ਗਏ ਹਨ। ਪਿੰਡ ਬਾਦਲ ਲਈ ਤਾਂ ਸਰਕਾਰ ਵਲੋਂ ਆਪਣੇ ਫੰਡ ਵੀ ਡਾਈਵਰਟ ਕਰ ਦਿੱਤੇ ਗਏ ਹਨ। ਕੁਝ ਸਾਲ ਪਹਿਲਾਂ ਇਸ ਪਿੰਡ 'ਚ ਸ਼ਮਸ਼ਾਨ ਘਾਟ,ਮੰਦਰ ਧਰਮਸਾਲਾ ਦੀ ਰਿਪੇਅਰ,ਬੱਸ ਸਟੈਂਡ ਅਤੇ ਪੰਚਾਇਤੀ ਜ਼ਮੀਨ ਦੀ ਚਾਰਦੀਵਾਰੀ ਲਈ ਫੰਡ 'ਮੁੱਖ ਮੰਤਰੀ ਫਲੱਡ ਰਾਹਤ ਫੰਡਾਂ' ਚੋਂ ਦੇ ਦਿੱਤੇ ਗਏ ਸਨ ਜਦੋਂ ਕਿ ਇਹ ਫੰਡ ਫਲੱਡ ਰਾਹਤ ਦੇ ਕੰਮਾਂ ਵਾਸਤੇ ਵਰਤੇ ਜਾਣੇ ਹੁੰਦੇ ਹਨ।
No comments:
Post a Comment