ਕੇਹੜੇ ਨਿਯਮ !
ਹੈਲੀਕਾਪਟਰ ਖਰੀਦ ਵਿੱਚ ਘਾਲਾ ਮਾਲਾ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਬਿਨਾਂ ਟੈਂਡਰਾਂ ਤੋਂ ਹੀ ਕਰੋੜਾਂ ਰੁਪਏ ਦਾ ਨਵਾਂ ਹੈਲੀਕਾਪਟਰ ਖਰੀਦ ਲਿਆ ਹੈ। ਸਰਕਾਰ ਨੇ ਕੌਮਾਂਤਰੀ ਟੈਂਡਰ ਕਰਨ ਦੀ ਥਾਂ ਚਾਰ ਕੰਪਨੀਆਂ ਤੋਂ ਕੁਟੇਸ਼ਨਾਂ ਲੈ ਕੇ 38 ਕਰੋੜ ਦਾ ਹੈਲੀਕਾਪਟਰ ਖ਼ਰੀਦਿਆ ਹੈ। ਪੰਜਾਬ ਸਰਕਾਰ ਵਲੋਂ ਨਵਾਂ ਬੈਲ 429 ਹੈਲੀਕਾਪਟਰ ਖਰੀਦ ਕੀਤਾ ਗਿਆ ਹੈ ਜੋ ਉਪ ਮੁੱਖ ਮੰਤਰੀ ਦੇ ਸਹੁਰੇ ਸਤਿਆਜੀਤ ਮਜੀਠੀਆ ਦੀ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਨੇ ਵੀ ਪਹਿਲਾਂ ਖਰੀਦ ਕੀਤਾ ਹੋਇਆ ਸੀ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ ਚੁੱਕਣ ਦੇ ਠੀਕ 20 ਦਿਨਾਂ ਮਗਰੋਂ ਹੀ ਨਵਾਂ ਹੈਲੀਕਾਪਟਰ ਅਤੇ ਏਅਰ ਕਰਾਫਟ ਖਰੀਦਣ ਦੀ ਕਾਰਵਾਈ ਸ਼ੁਰੂ ਹੋ ਗਈ ਸੀ। ਹੈਲੀਕਾਪਟਰ ਦੀ ਚੋਣ ਵਿੱਚ ਬਹੁਤ ਹੀ 'ਫੁਰਤੀ' ਦਿਖਾਈ ਗਈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਨਵੇਂ ਹੈਲੀਕਾਪਟਰ ਦੀ ਖਰੀਦ ਸਬੰਧੀ ਜੋ ਦਸਤਾਵੇਜ਼ ਪ੍ਰਾਪਤ ਹੋਏ ਹਨ,ਉਨ੍ਹਾਂ ਤੋਂ ਖਰੀਦ ਸਬੰਧੀ ਕਈ ਸਵਾਲ ਖੜ੍ਹੇ ਹੁੰਦੇ ਹਨ।
ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਬਿਨਾਂ ਕੋਈ ਕੌਮਾਂਤਰੀ ਟੈਂਡਰ ਕੀਤੇ ਸਿਰਫ਼ ਚਾਰ ਕੰਪਨੀਆਂ ਤੋਂ ਕੁਟੇਸ਼ਨਾਂ ਤੇ ਤਜਵੀਜ਼ਾਂ ਲੈ ਲਈਆਂ। ਇਕੱਲਾ ਵਿੱਤ ਵਿਭਾਗ ਪੰਜਾਬ ਨਹੀਂ ਬਲਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੀ ਹੁਕਮ ਹਨ ਕਿ ਕੋਈ ਵੀ ਵੱਡੀ ਖਰੀਦ ਬਿਨਾਂ ਟੈਂਡਰਾਂ ਤੋਂ ਨਹੀਂ ਕੀਤੀ ਜਾ ਸਕਦੀ। ਪੰਜਾਬ ਸਰਕਾਰ ਨੇ ਕੁਟੇਸ਼ਨਾਂ ਨੂੰ ਇਸ ਤਰਕ ਤੇ ਜਾਇਜ਼ ਦੱਸਿਆ ਹੈ ਕਿ ਮਹਾਰਾਸ਼ਟਰ, ਉੱਤਰਾਖੰਡ ਅਤੇ ਯੂ.ਪੀ. ਨੇ ਵੀ ਹੈਲੀਕਾਪਟਰ ਖਰੀਦਣ ਲਈ ਇਹੋ ਖਰੀਦ ਪ੍ਰਕਿਰਿਆ ਅਪਣਾਈ ਹੈ। ਪੰਜਾਬ ਸਰਕਾਰ ਨੇ ਟੈਲੀਫੋਨ 'ਤੇ ਇਨ੍ਹਾਂ ਸੂਬਿਆਂ ਨਾਲ ਮਸ਼ਵਰਾ ਵੀ ਕੀਤਾ। ਸੂਤਰ ਆਖਦੇ ਹਨ ਕਿ ਕੌਮਾਂਤਰੀ ਟੈਂਡਰ ਹੁੰਦੇ ਤਾਂ ਮੁਕਾਬਲੇ ਵਿੱਚ ਹੈਲੀਕਾਪਟਰ ਸਸਤੇ ਭਾਅ ਵਿੱਚ ਮਿਲ ਜਾਣਾ ਸੀ। ਕੁਟੇਸ਼ਨਾਂ ਅਨੁਸਾਰ ਸਿਰਕੋਸਕੀ ਕੰਪਨੀ ਨੇ 11.5 ਮਿਲੀਅਨ ਡਾਲਰ, ਯੂਰੋਕੌਪਟਰ ਨੇ ਦੋ ਵੱਖ-ਵੱਖ ਮਾਡਲਾਂ ਦੇ ਵੱਖ-ਵੱਖ ਰੇਟ 11.5 ਮਿਲੀਅਨ ਯੂਰੋ (ਈ.ਸੀ 155) ਅਤੇ ਡੌਫਿਨ ਐਨ 3 ਦਾ 9.0 ਮਿਲੀਅਨ ਯੂਰੋ ਰੇਟ ਭਰਿਆ ਸੀ। ਬੈਲ ਟੈਕਸਟਰੌਨ ਨੇ ਬੈਲ 429 ਦਾ ਰੇਟ 6.7 ਮਿਲੀਅਨ ਡਾਲਰ ਪੇਸ਼ਕਸ਼ ਕੀਤਾ ਸੀ।
ਹੈਲੀਕਾਪਟਰ ਦੀ ਚੋਣ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਬਣਾਈ ਕੈਬਨਿਟ ਸਬ ਕਮੇਟੀ ਨੇ ਬੈਲ ਟੈਕਸਟਰੌਨ ਕੰਪਨੀ ਤੋਂ ਬੈਲ 429 ਹੈਲੀਕਾਪਟਰ ਖਰੀਦਣ ਦਾ ਫੈਸਲਾ ਕਰ ਲਿਆ। ਕੁਟੇਸ਼ਨਾਂ ਵਿੱਚ ਸਭ ਤੋਂ ਘੱਟ ਰੇਟ 6.7 ਮਿਲੀਅਨ ਡਾਲਰ ਬੈਲ ਟੈਕਸਟਰੌਨ ਕੰਪਨੀ ਦਾ ਹੀ ਸੀ ਪ੍ਰੰਤੂ ਕਮੇਟੀ ਨੇ ਮੀਟਿੰਗਾਂ ਵਿੱਚ ਇਸੇ ਕੰਪਨੀ ਦੇ ਹੈਲੀਕਾਪਟਰ ਦੀ ਹਰ ਖੂਬੀ ਦੀ ਚਰਚਾ ਕੀਤੀ ਜਦੋਂ ਕਿ ਕੁਟੇਸ਼ਨਾਂ ਦੇਣ ਵਾਲੀਆਂ ਬਾਕੀ ਕੰਪਨੀਆਂ ਦੇ ਹੈਲੀਕਾਪਟਰ ਦੀ ਖੂਬੀ ਜਾਂ ਖ਼ਾਮੀ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਬੈਲ 429 ਦੀ ਖਰੀਦ ਸਮੇਂ ਕੰਪਨੀ ਤੋਂ ਇਹ ਸਰਟੀਫਿਕੇਟ ਵੀ ਲੈ ਲਿਆ ਗਿਆ ਕਿ ਉਨ੍ਹਾਂ ਨੇ ਖਰੀਦ ਵਿੱਚ ਕਿਸੇ ਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਅਤੇ ਹੈਲੀਕਾਪਟਰ ਦੀ ਕੀਮਤ ਦੂਸਰੇ ਖਰੀਦਦਾਰਾਂ ਨਾਲੋਂ ਜ਼ਿਆਦਾ ਨਹੀਂ ਲਗਾਈ ਹੈ। ਬੈਲ ਟੈਕਸਟਰੌਨ ਕੰਪਨੀ ਨੇ ਪੰਜਾਬ ਸਰਕਾਰ ਨੂੰ ਖ਼ਰੀਦੇ ਹੈਲੀਕਾਪਟਰ ਤੇ ਇੱਕ ਲੱਖ ਡਾਲਰ ਦੀ ਛੋਟ ਦੇ ਦਿੱਤੀ ਪ੍ਰੰਤੂ ਨਾਲ ਹੀ ਪੰਜਾਬ ਸਰਕਾਰ ਨੇ ਇਸ ਕੰਪਨੀ ਨੂੰ ਪਾਈਲਟਾਂ ਨੂੰ ਸਿਖਲਾਈ ਆਦਿ ਦੇਣ ਬਦਲੇ 1,56,510 ਡਾਲਰ ਦੇਣ ਦਾ ਫੈਸਲਾ ਕਰ ਲਿਆ। ਸਿਖਲਾਈ ਦੇਣ ਵਾਲੇ ਅਮਲੇ ਅਤੇ ਤੇਲ ਆਦਿ ਦਾ ਖਰਚਾ ਵੀ ਸਰਕਾਰ ਨੇ ਹੀ ਚੁੱਕਣ ਦਾ ਫੈਸਲਾ ਕੀਤਾ।
ਵਿੱਤ ਵਿਭਾਗ ਪੰਜਾਬ ਨੇ 3 ਅਗਸਤ 2012 ਨੂੰ ਹੈਲੀਕਾਪਟਰ ਖਰੀਦਣ ਲਈ 8 ਕਰੋੜ ਦੀ ਵਾਧੂ ਰਾਸ਼ੀ ਰਿਲੀਜ਼ ਕਰਨ ਲਈ ਸਹਿਮਤੀ ਦੇ ਦਿੱਤੀ। ਸ਼ਹਿਰੀ ਹਵਾਬਾਜ਼ੀ ਵਿਭਾਗ ਨੇ 16 ਨਵੰਬਰ 2012 ਨੂੰ ਹੈਲੀਕਾਪਟਰ ਦੀ ਖਰੀਦ ਲਈ 29.22 ਕਰੋੜ ਰੁਪਏ ਦੀ ਰਾਸ਼ੀ ਦੀ ਪ੍ਰਵਾਨਗੀ ਦੇ ਦਿੱਤੀ। ਏਦਾਂ ਹੀ 1 ਜਨਵਰੀ 2012 ਨੂੰ ਹੈਲੀਕਾਪਟਰ ਦੇ ਬੀਮੇ ਲਈ 27.69 ਲੱਖ ਰੁਪਏ ਦੀ ਵੱਖਰੀ ਪ੍ਰਵਾਨਗੀ ਦੇ ਦਿੱਤੀ ਗਈ। ਹੈਲੀਕਾਪਟਰ ਖਰੀਦਣ ਲਈ ਧੜਾਧੜ ਮੀਟਿੰਗਾਂ ਹੋਈਆਂ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਅਪਰੈਲ 2012 ਨੂੰ ਨਵੇਂ ਹੈਲੀਕਾਪਟਰ ਦੀ ਖਰੀਦ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਸਕੱਤਰ ਨੇ 10 ਅਪਰੈਲ 2012 ਨੂੰ ਹੀ ਸਵੇਰੇ ਸਵਾ ਗਿਆਰਾਂ ਵਜੇ ਮੀਟਿੰਗ ਕਰ ਲਈ। ਇਸੇ ਦਿਨ ਹੀ 10 ਅਪਰੈਲ ਨੂੰ ਮੁੱਖ ਮੰਤਰੀ ਨੇ ਸਵਾ ਚਾਰ ਵਜੇ ਮੀਟਿੰਗ ਕਰ ਲਈ। ਇਨ੍ਹਾਂ ਦੋਹਾਂ ਮੀਟਿੰਗਾਂ ਵਿੱਚ ਹੀ ਅਹਿਮ ਫੈਸਲੇ ਲੈ ਲਏ ਗਏ। ਰਾਤੋ ਰਾਤ ਹੀ ਕੰਪਨੀਆਂ ਤੋਂ ਹੈਲੀਕਾਪਟਰ ਦੀ ਖਰੀਦ ਸਬੰਧੀ ਕੁਟੇਸ਼ਨਾਂ ਪ੍ਰਾਪਤ ਕਰ ਲਈਆਂ। ਮੀਟਿੰਗਾਂ ਵਿੱਚ ਹੈਲੀਕਾਪਟਰ ਦੀ ਲੋੜ ਨੂੰ ਜਾਇਜ਼ ਦੱਸਿਆ ਗਿਆ ਅਤੇ ਤਰਕ ਦਿੱਤਾ ਗਿਆ ਕਿ ਯੂ.ਪੀ. ਕੋਲ 9 ਏਅਰ ਕਰਾਫਟ, ਹਰਿਆਣਾ ਕੋਲ ਇੱਕ ਹੈਲੀਕਾਪਟਰ ਅਤੇ ਕਈ ਹੋਰ ਸੂਬਿਆਂ ਕੋਲ ਦੋ-ਦੋ, ਤਿੰਨ-ਤਿੰਨ ਹੈਲੀਕਾਪਟਰ ਹਨ।
ਕਮੇਟੀ ਨੇ ਦੱਸਿਆ ਕਿ ਕਿਰਾਏ 'ਤੇ ਹੈਲੀਕਾਪਟਰ ਲੈਣ ਨਾਲ ਸਾਲਾਨਾ 16 ਤੋਂ 17 ਕਰੋੜ ਰੁਪਏ ਦਾ ਖਰਚਾ ਆ ਰਿਹਾ ਹੈ। ਕੈਬਨਿਟ ਸਬ ਕਮੇਟੀ ਨੇ ਹੈਲੀਕਾਪਟਰ ਦੀ ਖਰੀਦ ਸਬੰਧੀ ਅਪਣਾਈ ਪ੍ਰਕਿਰਿਆ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਵਿੱਚ ਬੈਲ 429 ਹੈਲੀਕਾਪਟਰ ਦੀ ਚਰਚਾ ਕੀਤੀ ਗਈ ਹੈ ਕਿ ਇਸ ਮਸ਼ੀਨ ਦੀ ਉਪਰੇਸ਼ਨਲ ਲਾਗਤ ਘੱਟ ਹੈ ਅਤੇ ਕੀਮਤ ਵੀ ਘੱਟ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਮੀਟਿੰਗਾਂ ਵਿੱਚ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਕੇ ਬੈਲ 429 ਹੈਲੀਕਾਪਟਰ ਖਰੀਦਣ ਦੀ ਹਰੀ ਝੰਡੀ ਦੇ ਦਿੱਤੀ ਅਤੇ ਮੁੱਖ ਸਕੱਤਰ ਨੂੰ ਕੰਪਨੀ ਨਾਲ ਖਰੀਦ ਸਬੰਧੀ ਗੱਲਬਾਤ ਕਰਨ ਵਾਸਤੇ ਆਖਿਆ ਗਿਆ। ਸਾਰਾ ਕੰਮ ਇੱਕੋ ਦਿਨ ਵਿੱਚ ਨਿਪਟਾ ਲਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਸਰਕਾਰ ਵੱਲੋਂ ਕੁਟੇਸ਼ਨਾਂ ਪਹਿਲਾਂ ਲੈ ਲਈਆਂ ਗਈਆਂ ਸਨ ਜਦੋਂ ਕਿ ਕੁਟੇਸ਼ਨਾਂ ਮੰਗਣ ਦੀ ਪ੍ਰਵਾਨਗੀ ਮਗਰੋਂ ਦਿੱਤੀ ਗਈ। ਮੁੱਖ ਸਕੱਤਰ ਨੇ 11 ਮਈ ਨੂੰ ਮੈਸਰਜ਼ ਬੈਲ ਟੈਕਸਟਰੌਨ ਕੰਪਨੀ ਨਾਲ ਮੀਟਿੰਗ ਕਰਕੇ ਹੈਲੀਕਾਪਟਰ ਦੇ ਰੇਟ ਸਬੰਧੀ ਗੱਲਬਾਤ ਕਰ ਲਈ। ਮੁੱਖ ਮੰਤਰੀ ਨੇ 29 ਮਈ 2012 ਨੂੰ ਮੁੜ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਕਰਕੇ ਹੈਲੀਕਾਪਟਰ ਦੀ ਖਰੀਦ ਅਤੇ ਤੈਅ ਕੀਮਤ ਨੂੰ ਪ੍ਰਵਾਨਗੀ ਦੇ ਦਿੱਤੀ।
ਔਰਬਿਟ ਅਤੇ ਸਰਕਾਰ ਕੋਲ ਇੱਕੋ ਜੇਹੇ ਹੈਲੀਕਾਪਟਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਹੁਰੇ ਸਤਿਆਜੀਤ ਮਜੀਠੀਆ ਦੀ ਔਰਬਿਟ ਏਵੀਏਸ਼ਨ ਪ੍ਰਾਈ.ਲਿਮਟਿਡ (ਕੰਪਨੀ ਨੰ.ਯੂ 62200 ਸੀ ਐਚ 2007 ਪੀ.ਟੀ.ਸੀ 030864) ਦੀ ਚੰਡੀਗੜ• ਵਿੱਚ ਇੰਨਕਾਰਪੋਰੇਸ਼ਨ ਤਰੀਕ 29 ਜੂਨ 2007 ਹੈ। ਇਸ ਕੰਪਨੀ ਨੇ ਬੈਲ 429 ਦੀ ਖਰੀਦ ਕੀਤਾ ਹੋਇਆ ਹੈ। ਸਰਕਾਰ ਨੇ ਇਸੇ ਕਿਸਮ ਦਾ ਨਵਾਂ ਬੈਲ 429 ਖਰੀਦ ਲਿਆ ਹੈ। ਔਰਬਿਟ ਕੰਪਨੀ ਦੇ ਚਾਰ ਡਾਇਰੈਕਟਰ ਦੱਸੇ ਗਏ ਹਨ ਜਿਨ•ਾਂ ਵਿੱਚ ਸਤਿਆਜੀਤ ਮਜੀਠੀਆ,ਗੁਰਮੇਹਰ ਸਿੰਘ ਮਜੀਠੀਆ, ਮੁਹੰਮਦ ਜਮੀਲ ਤੇ ਮੁਹੰਮਦ ਰਫੀਕ ਸ਼ਾਮਲ ਹਨ।
ਟੈਂਡਰਾਂ ਦੀ ਕੋਈ ਲੋੜ ਨਹੀਂ ਸੀ : ਏ.ਵੀਨੂੰ ਪ੍ਰਸ਼ਾਦ
ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਕੱਤਰ ਏ.ਵੀਨੂੰ ਪ੍ਰਸ਼ਾਦ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਇਸ ਕਰਕੇ ਬੈਲ 429 ਹੈਲੀਕਾਪਟਰ ਦੀ ਚੋਣ ਕੀਤੀ ਸੀ ਕਿ ਇਹ ਪੰਜਾਬ ਦੀ ਸਥਿਤੀ ਦੇ ਅਨੁਕੂਲ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੀ ਇਹੋ ਹੈਲੀਕਾਪਟਰ ਲੈਣ ਦੀ ਚੋਣ ਸੀ, ਜਿਸ ਕਰਕੇ ਟੈਂਡਰਾਂ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਆਖਿਆ ਕਿ ਹੈਲੀਕਾਪਟਰ ਦੀ ਖਰੀਦ ਦਾ ਕੰਮ ਉਨ੍ਹਾਂ ਦੇ ਇਸ ਵਿਭਾਗ ਵਿੱਚ ਆਉਣ ਤੋਂ ਪਹਿਲਾਂ ਹੋਇਆ ਹੈ।

No comments:
Post a Comment