ਕੈਂਸਰ ਮਰੀਜ਼ਾਂ ਦਾ
ਸਿਗਰਟ ਦੀ ਕਮਾਈ ਨਾਲ ਇਲਾਜ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਿਗਰਟ ਦੀ ਕਮਾਈ ਨਾਲ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਾਇਆ ਜਾਵੇਗਾ। ਤੰਬਾਕੂ ਨੂੰ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਇਸੇ ਤੰਬਾਕੂ ਦੀ ਕਮਾਈ ਨਾਲ ਕੈਂਸਰ ਪੀੜਤਾਂ ਦਾ ਇਲਾਜ ਕਰਾਏਗੀ। ਪੰਜਾਬ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ ਕਿ ਰਾਜ ਸਰਕਾਰ ਸਿਗਰਟ ਤੋਂ ਕਮਾਈ ਵੀ ਕਰੇਗੀ ਅਤੇ ਨਾਲ ਨਾਲ ਇਸ ਕਮਾਈ ਦਾ 33 ਫੀਸਦੀ ਕੈਂਸਰ ਪੀੜਤਾਂ ਦੇ ਇਲਾਜ 'ਤੇ ਖਰਚ ਕਰੇਗੀ। ਇਕੱਲੇ ਕੈਂਸਰ ਮਰੀਜ਼ਾਂ ਦੇ ਇਲਾਜ 'ਤੇ ਨਹੀਂ ਬਲਕਿ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਵੀ ਸਿਗਰਟ ਦੀ ਕਮਾਈ ਦੀ ਵਰਤੋਂ ਕਰੇਗੀ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਸਿਹਤ 4 ਸ਼ਾਖਾ) ਵੱਲੋਂ 30 ਅਪਰੈਲ, 2013 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਸੂਬੇ ਵਿੱਚ ਹੁਣ ਪੰਜਾਬ ਸਟੇਟ ਕੈਂਸਰ ਐਂਡ ਡਰੱਗ ਐਡਿਕਸ਼ਨ ਟਰੀਟਮੈਂਟ ਇਨਫਰਾਸਟਰੱਕਚਰ ਫੰਡ ਐਕਟ 2013 ਦੀ ਧਾਰਾ 6 ਏ ਤੇ 6 ਈ ਅਧੀਨ ਵੱਖ ਵੱਖ ਸੋਮਿਆਂ ਤੋਂ ਫੰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਸੋਮਿਆਂ ਵਿੱਚ ਸਿਗਰਟ ਦੀ ਕਮਾਈ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਸਿਗਰਟ ਦੇ ਕੁੱਲ ਟੈਕਸ ਦਾ 33 ਫੀਸਦੀ ਹਿੱਸਾ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ 'ਤੇ ਖਰਚ ਹੋਵੇਗਾ।
ਕਰ ਅਤੇ ਆਬਕਾਰੀ ਵਿਭਾਗ ਨੂੰ ਸਿਗਰਟ ਦੀ ਕਮਾਈ ਦੀ 33 ਫੀਸਦੀ ਆਮਦਨ ਜਮ੍ਹਾਂ ਕਰਾਉਣ ਵਾਸਤੇ ਹਦਾਇਤ ਕਰ ਦਿੱਤੀ ਗਈ ਹੈ। ਇਸ ਨੋਟੀਫਿਕੇਸ਼ਨ ਮਗਰੋਂ ਹੀ ਪੰਜਾਬ ਸਰਕਾਰ ਨੇ ਸਿਗਰਟ 'ਤੇ ਟੈਕਸ ਵਧਾ ਦਿੱਤਾ ਹੈ। ਪੰਜਾਬ ਸਰਕਾਰ ਸਿਗਰਟ ਤੋਂ ਸਮੇਤ ਸਰਚਾਰਜ 20.5 ਫੀਸਦੀ ਟੈਕਸ ਵਸੂਲ ਰਹੀ ਸੀ। ਇਹ ਟੈਕਸ ਹੁਣ ਸਮੇਤ ਸਰਚਾਰਜ 55 ਫੀਸਦੀ ਹੋ ਗਏ ਹਨ। ਸਿਗਰਟ ਕੰਪਨੀਆਂ ਦਾ ਇਸ ਵਾਧੇ ਨੇ ਧੂੰਆਂ ਕੱਢ ਦਿੱਤਾ ਹੈ।ਪੰਜਾਬ ਸਰਕਾਰ ਨੂੰ ਸਿਗਰਟ ਅਤੇ ਬੀੜੀ ਤੋਂ ਤਕਰੀਬਨ 100 ਕਰੋੜ ਰੁਪਏ ਦੀ ਸਾਲਾਨਾ ਕਮਾਈ ਹੁੰਦੀ ਹੈ। ਤਕਰੀਬਨ ਅੱਧੀ ਦਰਜਨ ਨਾਮੀ ਕੰਪਨੀਆਂ ਵਿਭਾਗ ਕੋਲ ਰਜਿਸਟਰਡ ਹਨ। ਕਰ ਅਤੇ ਆਬਕਾਰੀ ਵਿਭਾਗ ਨੇ ਕੈਂਸਰ ਪੀੜਤਾਂ ਦੇ ਇਲਾਜ ਵਾਸਤੇ ਰਾਸ਼ੀ ਦੇਣ ਲਈ ਸਿਗਰਟ 'ਤੇ ਟੈਕਸ ਵਧਾ ਦਿੱਤਾ ਹੈ ਪਰ ਹੁਣ ਵਿਭਾਗ ਨੂੰ ਟੈਕਸ ਦਾ ਵਾਧਾ ਪੁੱਠਾ ਪੈਣ ਲੱਗਾ ਹੈ। ਜਾਣਕਾਰੀ ਅਨੁਸਾਰ ਸਿਗਰਟ ਦੀ ਕਮਾਈ 'ਚੋਂ 30 ਤੋਂ 35 ਕਰੋੜ ਰੁਪਏ ਕੈਂਸਰ ਪੀੜਤਾਂ ਅਤੇ ਨਸ਼ੇੜੀਆਂ ਦੇ ਇਲਾਜ ਲਈ ਹਰ ਸਾਲ ਪ੍ਰਾਪਤ ਹੋਣਗੇ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਔਨਕੌਲਜ਼ੀ ਵਿਭਾਗ ਦੇ ਮੁਖੀ ਡਾਕਟਰ ਪੀ.ਕੇ.ਜੁਲਕਾ ਨੇ ਕਿਹਾ ਕਿ ਦੇਸ਼ ਵਿੱਚ ਜੋ ਕੈਂਸਰ ਦੇ ਨਵੇਂ ਮਰੀਜ਼ ਆ ਰਹੇ ਹਨ,ਉਨ੍ਹਾਂ 'ਚੋਂ ਹਰ 10 ਮਰੀਜ਼ਾਂ 'ਚੋਂ 4 ਨੂੰ ਕੈਂਸਰ ਹੋਣ ਦਾ ਕਾਰਨ ਤੰਬਾਕੂ ਹੈ। ਉਨ੍ਹਾਂ ਦੱਸਿਆ ਕਿ 42 ਫੀਸਦੀ ਪੁਰਸ਼ਾਂ ਨੂੰ ਸਿਗਰਟ ਅਤੇ ਤੰਬਾਕੂ ਕਾਰਨ ਕੈਂਸਰ ਹੋ ਰਿਹਾ ਹੈ।
ਪੰਜਾਬ ਵਿੱਚ ਅਪਰੈਲ 2005 ਤੱਕ ਤੰਬਾਕੂ 'ਤੇ ਕੋਈ ਟੈਕਸ ਨਹੀਂ ਲਾਇਆ ਗਿਆ ਸੀ ਅਤੇ ਹੁਣ ਤੰਬਾਕੂ 'ਤੇ ਸਾਢੇ 12 ਫੀਸਦੀ ਟੈਕਸ ਲਾਇਆ ਹੋਇਆ ਹੈ। ਸਰਕਾਰ ਨੂੰ ਲੰਘੇ ਪੰਜ ਵਰ੍ਹਿਆਂ ਵਿੱਚ ਇਕੱਲੇ ਤੰਬਾਕੂ ਤੋਂ 365 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਨ੍ਹਾਂ ਵਰ੍ਹਿਆਂ ਵਿੱਚ ਤੰਬਾਕੂ ਤੋਂ ਹੋਣ ਵਾਲੀ ਕਮਾਈ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਬੀੜੀ ਬੰਡਲ 'ਤੇ ਸਾਢੇ 12 ਫੀਸਦੀ ਵੈਟ ਹੈ ਅਤੇ 10 ਫੀਸਦੀ ਸਰਚਾਰਜ ਹੈ ਜਦੋਂ ਕਿ ਬੀੜੀ ਲੀਵਜ਼ 'ਤੇ ਸਿਰਫ਼ 5 ਫੀਸਦੀ ਵੈਟ ਹੀ ਲਿਆ ਜਾਂਦਾ ਹੈ ਅਤੇ 10 ਫੀਸਦੀ ਸਰਚਾਰਜ ਲਾਇਆ ਹੋਇਆ ਹੈ। ਇਸੇ ਤਰ੍ਹਾਂ ਖੈਣੀ, ਗੁਟਖਾ ਅਤੇ ਪਾਨ ਮਸਾਲੇ 'ਤੇ ਵੀ ਸਾਢੇ 12 ਫੀਸਦੀ ਵੈਟ ਲਾਇਆ ਗਿਆ ਹੈ। ਰਾਜ ਸਰਕਾਰ ਨੇ ਅਗਸਤ 2012 ਵਿੱਚ ਗੁਟਖੇ ਅਤੇ ਪਾਨ ਮਸਾਲੇ 'ਤੇ ਪੰਜਾਬ ਵਿੱਚ ਪਾਬੰਦੀ ਲਗਾ ਦਿੱਤੀ ਸੀ। ਮੁੱਖ ਮੰਤਰੀ ਪੰਜਾਬ ਨੇ 24 ਅਪਰੈਲ 2013 ਨੂੰ ਮੀਟਿੰਗ ਕਰਕੇ ਕੈਂਸਰ ਪੀੜਤਾਂ ਦੇ ਇਲਾਜ ਵਾਸਤੇ ਇਹ ਫੰਡ ਕਾਇਮ ਕੀਤਾ ਹੈ। ਇਸ ਫੰਡ ਵਿੱਚ ਸਰਕਾਰੀ ਅਤੇ ਅਰਧ ਸਰਕਾਰੀ ਜਾਇਦਾਦ ਦੀ ਨਿਲਾਮੀ ਤੋਂ ਹੋਣ ਵਾਲੀ ਕਮਾਈ ਦਾ 2 ਫੀਸਦੀ ਹਿੱਸਾ ਇਸ ਫੰਡ ਵਿੱਚ ਜਮ੍ਹਾਂ ਹੋਵੇਗਾ। ਰਾਜ ਸਰਕਾਰ ਦੇ ਵਿਭਾਗਾਂ ਵੱਲੋਂ ਸਥਾਪਤ ਸੁਸਾਇਟੀਆਂ ਅਤੇ ਟਰੱਸਟਜ਼ ਦੀ ਆਮਦਨ ਦਾ 2 ਫੀਸਦੀ ਹਿੱਸਾ ਵੀ ਇਸ ਫੰਡ ਵਿੱਚ ਆਵੇਗਾ। ਸੜਕਾਂ, ਪੁਲ ਅਤੇ ਫਲਾਈ ਓਵਰ ਬਣਾਉਣ ਦੇ ਟੈਂਡਰ ਕੀਮਤ ਦਾ 1 ਫੀਸਦੀ ਹਿੱਸਾ ਇਸ ਫੰਡ ਵਿੱਚ ਜਮ੍ਹਾਂ ਹੋਵੇਗਾ।
ਸਿਗਰਟ ਤੋਂ ਆਮਦਨ ਨਹੀਂ ਵਧੀ
ਕਰ ਅਤੇ ਆਬਕਾਰੀ ਵਿਭਾਗ ਦੇ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ (ਵੈਟ) ਜਸਪਾਲ ਗਰਗ ਨੇ ਦੱਸਿਆ ਕਿ ਕੈਂਸਰ ਪੀੜਤਾਂ ਲਈ ਸਿਗਰਟ ਦੀ ਆਮਦਨ ਦਾ 33 ਫੀਸਦੀ ਹਿੱਸਾ ਦਿੱਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਿਗਰਟ 'ਤੇ ਟੈਕਸ ਸਮੇਤ ਸਰਚਾਰਜ ਹੁਣ 55 ਫੀਸਦੀ ਕੀਤਾ ਗਿਆ ਹੈ ਪਰ ਵਾਧੇ ਮਗਰੋਂ ਸਿਗਰਟ ਤੋਂ ਆਮਦਨ ਵਿੱਚ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਪੰਜ ਛੇ ਕੰਪਨੀਆਂ ਵੱਲੋਂ ਹੀ ਸਿਗਰਟ 'ਤੇ ਟੈਕਸ ਦਿੱਤਾ ਜਾ ਰਿਹਾ ਹੈ।

No comments:
Post a Comment