ਬਾਦਲਾਂ ਦਾ ਨੇੜਲਾ
ਬਠਿੰਡਾ ਵਿੱਚ ਵੀ ‘ਸਿਟੀ ਸਕੈਂਡਲ’
ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਨਜ਼ਦੀਕੀ ਨੇ ਬਠਿੰਡਾ ਵਿੱਚ ਮਿੱਤਲ ਸਿਟੀ ਮਾਲ ਦੀ ਉਸਾਰੀ ਲਈ ਕਰੋੜਾਂ ਰੁਪਏ ਦੀ ਸੰਪਤੀ ਦਾ ਘਪਲਾ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਇਸ ਮਾਲ ਨੂੰ ਪਹਿਲਾਂ ਨਿਯਮਾਂ ਵਿੱਚ ਛੋਟਾਂ ਦਿੱਤੀਆਂ ਗਈਆਂ ਅਤੇ ਮਗਰੋਂ ਨਕਸ਼ੇ ਵਗੈਰਾ ਵੀ ਪਾਸ ਕਰਾਏ ਗਏ। ਹੁਣ ਬਠਿੰਡਾ ਦੇ ਅਫਸਰ ਪੌਣੇ ਚਾਰ ਵਰ੍ਹਿਆਂ ਤੋਂ ਸਿਰਫ਼ ਪੱਤਰ ਲਿਖ ਕੇ ਇਸ ਗੜਬੜ ਦੀ ਦੁਹਾਈ ਪਾ ਰਹੇ ਹਨ। ਅਫਸਰਾਂ ਨੇ ਇਸ ਮਾਮਲੇ ਦੀ ਬਾਹਰ ਭਾਫ ਤਕ ਨਹੀਂ ਨਿਕਲਣ ਦਿੱਤੀ। ਮੁੱਖ ਮੰਤਰੀ ਪੰਜਾਬ ਨੇ ਬਠਿੰਡਾ ਦੇ ਇਸ ਸਿਟੀ ਮਾਲ ਦਾ ਉਦਘਾਟਨ ਕੀਤਾ ਸੀ। ਉਸ ਤੋਂ ਪਹਿਲਾਂ ਇਸ ਮਿੱਤਲ ਮਾਲ ਦੇ ਮਾਲਕਾਂ ਦੀ ਗਣਪਤੀ ਕਲੋਨੀ ਦਾ ਉਦਘਾਟਨ ਵੀ ਮੁੱਖ ਮੰਤਰੀ ਪੰਜਾਬ ਨੇ ਹੀ ਕੀਤਾ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਦੋਂ ਵੀ ਫੁਰਸਤ ਮਿਲੇ,ਇਸ ਮਾਲ ਦੇ ਮਲਟੀਪਲੈਕਸ ਵਿਚ ਹੀ ਫਿਲਮ ਵੇਖਦੇ ਹਨ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਬਠਿੰਡਾ ਤੋਂ ਮਿੱਤਲ ਮਾਲ ਨਾਲ ਸਬੰਧਤ ਜੋ ਸਾਰੇ ਦਸਤਾਵੇਜ਼ ਅਤੇ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਇਹ ਬੇਨਿਯਮੀਆਂ ਬੇਪਰਦ ਹੋਈਆਂ ਹਨ।
ਸਰਕਾਰੀ ਪੱਤਰਾਂ ਤੋਂ ਸਾਫ ਹੋਇਆ ਹੈ ਕਿ ਮਿੱਤਲ ਮਾਲ ਦੀ ਉਸਾਰੀ 8500 ਵਰਗ ਗਜ਼ ਰਕਬੇ ਵਿੱਚ ਹੋਈ ਹੈ ਜਦੋਂਕਿ ਸਿਟੀ ਮਾਲ ਦੇ ਮਾਲਕਾਂ ਕੋਲ ਸਿਰਫ਼ 7410 ਵਰਗ ਗਜ਼ ਦੀ ਰਜਿਸਟਰੀ ਹੈ। ਨਗਰ ਸੁਧਾਰ ਟਰੱਸਟ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਨੂੰ ਮਿਤੀ 31 ਅਗਸਤ 2009 ਨੂੰ ਪੱਤਰ ਨੰਬਰ 2692 ਲਿਖ ਕੇ ਹਦਾਇਤ ਕੀਤੀ ਸੀ ਕਿ ਮਾਲ ਦੀ ਮਾਲਕੀ ਅਤੇ ਮਾਲ ਵੱਲੋਂ ਮੌਕੇ 'ਤੇ ਰੋਕੀ ਗਈ ਜਗ੍ਹਾ ਦੇ ਸਬੂਤ ਮੇਲ ਨਹੀਂ ਖਾਂਦੇ ਹਨ। ਟਰੱਸਟ ਨੇ ਨਾਲ ਹੀ ਨਗਰ ਨਿਗਮ ਨੂੰ ਮਿਤੀ 15 ਸਤੰਬਰ 2009 ਨੂੰ ਪੱਤਰ ਨੰਬਰ 2829 ਲਿਖ ਕੇ ਨਕਸ਼ੇ ਦੀ ਮਨਜ਼ੂਰੀ ਤੋਂ ਪਹਿਲਾਂ ਸਬੂਤਾਂ ਦੀ ਘੋਖ ਕਰਨ ਦਾ ਅਗਾਊਂ ਚੇਤਾ ਕਰਾਇਆ। ਫਿਰ ਨਗਰ ਨਿਗਮ ਨੂੰ 23 ਸਤੰਬਰ 2009 ਨੂੰ ਪੱਤਰ ਲਿਖ ਕੇ ਯਾਦ ਦਿਵਾ ਦਿੱਤੀ। ਨਗਰ ਸੁਧਾਰ ਟਰੱਸਟ ਨੇ ਡਿਪਟੀ ਕਮਿਸ਼ਨਰ ਨੂੰ ਮਿਤੀ 29 ਜੁਲਾਈ 2010 ਨੂੰ ਪੱਤਰ ਨੰਬਰ 1704 ਲਿਖ ਕੇ ਦੱਸਿਆ ਕਿ ਮੈਸਰਜ਼ ਮਿੱਤਲ ਸਿਟੀ ਮਾਲ ਵੱਲੋਂ ਸਿਟੀ ਮਾਲ ਦੀ ਉਸਾਰੀ 7410 ਵਰਗ ਜਗ੍ਹਾ ਦੀ ਬਜਾਏ 8988 ਵਰਗ ਗਜ਼ ਜਗ੍ਹਾ 'ਤੇ ਕੀਤੀ ਗਈ ਹੈ ਜਦੋਂਕਿ ਉਨ੍ਹਾਂ ਵੱਲੋਂ ਮਾਲਕੀ ਸਬੰਧੀ ਸਬੂਤ ਵਜੋਂ 7410 ਵਰਗ ਜਗ੍ਹਾ ਦੀ ਰਜਿਸਟਰੀ ਪੇਸ਼ ਕੀਤੀ ਗਈ ਹੈ। ਟਰੱਸਟ ਨੇ ਦੱਸਿਆ ਕਿ ਸਿਟੀ ਮਾਲ ਦੇ ਆਲ਼ੇ ਦੁਆਲੇ ਟਰੱਸਟ ਦੀਆਂ ਸਕੀਮਾਂ 16.44 ਏਕੜ ਅਤੇ 25.21 ਏਕੜ ਲੱਗਦੀਆਂ ਹਨ ਜਿਨ੍ਹਾਂ ਦੇ ਕੁਝ ਰਕਬੇ ਦਾ ਕੇਸ ਹਾਈ ਕੋਰਟ ਵਲੋਂ ਸਟੇਟਸ-ਕੋ ਕੀਤਾ ਹੋਇਆ ਹੈ। ਹੋ ਸਕਦਾ ਹੈ ਕਿ ਸਿਟੀ ਮਾਲ ਦੇ ਮਾਲਕਾਂ ਵੱਲੋਂ ਉਕਤ ਰਕਬੇ 'ਚੋਂ ਟਰੱਸਟ ਦਾ ਰਕਬਾ ਕਵਰ ਕਰ ਲਿਆ ਗਿਆ ਹੋਵੇ।
ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਟਰੱਸਟ ਦੀਆਂ ਇਨ੍ਹਾਂ ਸਕੀਮਾਂ ਦੀਆਂ ਰੈਵੇਨਿਊ ਹੱਦਾਂ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੋ ਮਾਲ ਦੇ ਮਾਲਕਾਂ ਤੋਂ ਨਿਯਮਾਂ ਅਨੁਸਾਰ ਬਣਦੇ ਰਕਬੇ ਦੇ ਬੈਟਰਮੈਂਟ ਚਾਰਜਿਜ਼ ਅਤੇ ਵਿਕਾਸ ਚਾਰਜਿਜ਼ ਵਸੂਲ ਕੀਤੇ ਜਾ ਸਕਣ ਜੋ ਕਿ ਕਰੀਬ 50 ਲੱਖ ਬਣਦੇ ਹਨ।ਟਰੱਸਟ ਨੇ ਇਹ ਵੀ ਦੱਸਿਆ ਕਿ ਜੇਕਰ ਮਾਲ ਵਲੋਂ ਕਵਰ ਕੀਤਾ ਗਿਆ ਵਾਧੂ ਰਕਬਾ ਟਰੱਸਟ ਦਾ ਪਾਇਆ ਜਾਂਦਾ ਹੈ ਤਾਂ ਮਾਰਕੀਟ ਕੀਮਤ ਅਨੁਸਾਰ 40 ਹਜ਼ਾਰ ਵਰਗ ਗਜ਼ ਦੇ ਹਿਸਾਬ ਨਾਲ 1100 ਵਰਗ ਗਜ਼ ਦੇ ਰਕਬੇ ਦੀ ਕੀਮਤ 4 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ। ਟਰੱਸਟ ਨੇ ਨਿਸ਼ਾਨਦੇਹੀ ਲਈ 6 ਅਕਤੂਬਰ 2009 ਨੂੰ ਤਹਿਸੀਲਦਾਰ ਬਠਿੰਡਾ ਨੂੰ ਵੀ ਲਿਖਿਆ ਸੀ। ਟਰੱਸਟ ਨੇ ਮੁੜ 13 ਜਨਵਰੀ 2010 ਨੂੰ ਤਹਿਸੀਲਦਾਰ ਨੂੰ ਨਿਸ਼ਾਨਦੇਹੀ ਲਈ ਯਾਦ ਪੱਤਰ ਵੀ ਲਿਖਿਆ। ਮਗਰੋਂ ਟਰੱਸਟ ਨੇ 29 ਜੁਲਾਈ 2010 ਨੂੰ ਮੁੜ ਡਿਪਟੀ ਕਮਿਸ਼ਨਰ ਨੂੰ ਨਿਸ਼ਾਨਦੇਹੀ ਵਾਸਤੇ ਲਿਖਿਆ। ਟਰੱਸਟ ਨੇ ਆਖਰੀ ਪੱਤਰ ਡਿਪਟੀ ਕਮਿਸ਼ਨਰ ਨੂੰ 10 ਜਨਵਰੀ 2013 ਨੂੰ ਲਿਖਿਆ। ਪੌਣੇ ਚਾਰ ਵਰ੍ਹਿਆਂ ਵਿੱਚ ਕਿਸੇ ਵੀ ਅਧਿਕਾਰੀ ਨੇ ਨਿਸ਼ਾਨਦੇਹੀ ਕਰਾਉਣ ਦਾ ਹੌਸਲਾ ਨਹੀਂ ਕੀਤਾ।
ਮਿੱਤਲ ਸਿਟੀ ਮਾਲ ਵਲੋਂ ਨਗਰ ਨਿਗਮ ਬਠਿੰਡਾ ਕੋਲ ਨਕਸ਼ਾ ਪਾਸ ਕਰਨ ਵਾਸਤੇ 24 ਅਕਤੂਬਰ 2005 ਨੂੰ ਫਾਈਲ ਨੰਬਰ 946 ਜਮ੍ਹਾਂ ਕਰਾਈ ਗਈ ਸੀ। ਨਿਗਮ ਵੱਲੋਂ 11 ਮਈ 2006 ਨੂੰ ਇਸ ਮਾਲ ਦੀ ਬਿਲਡਿੰਗ ਪਲਾਨ ਪਾਸ ਕਰ ਦਿੱਤੀ ਗਈ ਸੀ। ਨਗਰ ਨਿਗਮ ਨੇ ਨਕਸ਼ਾ ਵੀ ਪਾਸ ਕਰ ਦਿੱਤਾ। ਮਗਰੋਂ ਨਿਗਮ ਨੇ 23 ਸਤੰਬਰ 2009 ਨੂੰ ਪੱਤਰ ਨੰਬਰ 3318 ਬੀ ਤਹਿਤ ਮਿੱਤਲ ਮਾਲ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਕਿ ਆਪ ਨੇ ਮਾਲ ਦੀ ਜਗ੍ਹਾ ਦੀ ਮਾਲਕੀ ਸਬੰਧੀ ਗਲਤ ਬਿਆਨ ਕਰਕੇ ਨਕਸ਼ਾ ਪਾਸ ਕਰਵਾਇਆ ਹੈ। ਨਗਰ ਨਿਗਮ ਦੇ ਕਮਿਸ਼ਨਰ ਨੇ 18 ਸਤੰਬਰ 2009 ਨੂੰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਨੰਬਰ 3298 ਲਿਖ ਕੇ ਇਸ ਮਮਾਲੇ ਦੀ ਵਿਸਥਾਰ ਵਿੱਚ ਜਾਣਕਾਰੀ ਦੇ ਦਿੱਤੀ। ਪੱਤਰ ਵਿਚ ਦੱਸਿਆ ਗਿਆ ਕਿ ਮਿੱਤਲ ਮਾਲ ਦੇ ਮਾਲਕਾਂ ਵਲੋਂ ਪੇਸ਼ ਕੀਤੇ ਪਲਾਨ ਵਿੱਚ 9000 ਵਰਗ ਗਜ਼ ਦੇ ਕਰੀਬ ਜਗ੍ਹਾ ਦੀਆਂ ਮਿਣਤੀਆਂ ਦਿਖਾਈਆਂ ਗਈਆਂ ਹਨ ਜਦੋਂਕਿ ਮਾਲਕੀ ਸਬੂਤ ਸਿਰਫ਼ 7406 ਵਰਗ ਗਜ਼ ਦਾ ਦਿੱਤਾ ਗਿਆ ਜੋ ਕਿ ਨਕਸ਼ਾ ਪਾਸ ਕਰਨ ਸਮੇਂ ਓਵਰ ਲੁੱਕ ਹੋਇਆ ਜਾਪਦਾ ਹੈ।
ਉਨ੍ਹਾਂ ਲਿਖਿਆ ਕਿ ਮਾਲ ਦੇ ਰਕਬੇ ਦੀ ਘੋਖ ਸਬੰਧੀ ਨਿਗਮ ਇੰਜੀਨੀਅਰ ਦੀ ਪ੍ਰਧਾਨਗੀ ਹੇਠ ਚਾਰ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਜਿਸ ਵੱਲੋਂ ਮੌਕੇ 'ਤੇ ਕੀਤੀ ਉਸਾਰੀ ਦੀ ਮਿਣਤੀ ਕਰਕੇ ਸਾਈਟ ਪਲੈਨ ਪੇਸ਼ ਕੀਤੀ ਕਿ ਬਿਲਡਰ ਵੱਲੋਂ ਮੌਕੇ 'ਤੇ ਕਰੀਬ 8509 ਵਰਗ ਗਜ਼ ਜਗ੍ਹਾ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਲਿਖਿਆ ਕਿ ਨਕਸ਼ਾ ਪਾਸ ਕਰਨ ਵੇਲੇ ਪਲਾਟ ਦਾ ਰਕਬਾ ਚੈੱਕ ਕੀਤਾ ਜਾਣਾ ਬਣਦਾ ਸੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਮਿੱਤਲ ਮਾਲ ਨੂੰ ਸਮੇਂ ਸਮੇਂ 'ਤੇ ਸਾਈਟ ਕਵਰੇਜ, ਹਾਈਟ ਅਤੇ ਰੋਡ ਦੀ ਚੌੜਾਈ ਦੇ ਮਾਮਲੇ ਵਿੱਚ ਰਿਆਇਤਾਂ ਦੇ ਦਿੱਤੀਆਂ ਸਨ। ਨਿਗਮ ਦੇ ਮੌਜੂਦਾ ਕਮਿਸ਼ਨਰ ਉਮਾ ਸ਼ੰਕਰ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਹੈ ਅਤੇ ਉਨ੍ਹਾਂ ਦੇ ਧਿਆਨ ਵਿੱਚ ਅਜਿਹੀ ਗੱਲ ਕੋਈ ਨਹੀਂ ਆਈ ਹੈ। ਡਿਪਟੀ ਕਮਿਸ਼ਨਰ ਬਠਿੰਡਾ ਨੇ ਸੰਪਰਕ ਕਰਨ 'ਤੇ ਫੋਨ ਨਹੀਂ ਚੁੱਕਿਆ।
ਕਾਨੂੰਨ ਅਨੁਸਾਰ ਉਸਾਰੀ ਹੋਈ:ਰਜਿੰਦਰ ਮਿੱਤਲ
ਮਿੱਤਲ ਸਿਟੀ ਮਾਲ ਦੇ ਮਾਲਕ ਰਜਿੰਦਰ ਮਿੱਤਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਹ ਰਕਬਾ ਪੰਜ ਰਤਨ ਹੋਟਲ (ਜੋ 1968 ਵਿੱਚ ਬਣਿਆ ਸੀ) ਤੋਂ ਸਮੇਤ ਚਾਰਦੀਵਾਰੀ ਖਰੀਦਿਆ ਸੀ ਅਤੇ ਉਨੇ ਰਕਬੇ ਵਿੱਚ ਹੀ ਸਿਟੀ ਮਾਲ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੀ ਕੋਈ ਮਾਅਨੇ ਨਹੀਂ ਰੱਖਦੀ ਹੈ ਕਿਉਂਕਿ ਸ਼ਹਿਰ ਦੀ ਮੁਰੱਬੇਬੰਦੀ ਹੀ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਨਿਗਮ ਦੇ ਰਿਕਾਰਡ ਵਿੱਚ ਤਾਂ ਪੰਜ ਰਤਨ ਹੋਟਲ ਦਾ ਰਕਬਾ ਜ਼ਿਆਦਾ ਹੈ ਜਦੋਂਕਿ ਉਨ੍ਹਾਂ ਕੋਲ ਖੁਦ 1500 ਗਜ਼ ਰਕਬਾ ਘੱਟ ਹੈ। ਉਨ੍ਹਾਂ ਆਖਿਆ ਕਿ ਟਰੱਸਟ ਵਲੋਂ ਐਨਓਸੀ ਦਿੱਤੇ ਜਾਣ ਮਗਰੋਂ ਹੀ ਨਿਯਮਾਂ ਅਨੁਸਾਰ ਨਕਸ਼ਾ ਵਗੈਰਾ ਪਾਸ ਹੋਇਆ ਹੈ ਅਤੇ ਕਿਤੇ ਵੀ ਕੋਈ ਕੁਤਾਹੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਖੁਦ ਟਰੱਸਟ ਨੇ ਜ਼ਿਆਦਾ ਜਗ੍ਹਾ ਰੋਕੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਤਾਂ ਕਾਨੂੰਨ ਮੁਤਾਬਕ ਹੀ ਉਸਾਰੀ ਕੀਤੀ ਹੈ।

No comments:
Post a Comment