ਕਲੀਆਂ ਦੇ ਬਾਦਸ਼ਾਹ
ਕਿਤੋਂ ਕਬਰਾਂ ਵਿਚੋਂ ਬੋਲ ...
ਚਰਨਜੀਤ ਭੁੱਲਰ
ਬਠਿੰਡਾ : ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਉਸ ਦੇ ਜੱਦੀ ਪਿੰਡ ਜਲਾਲ ਵਿੱਚ ਯਾਦਗਾਰ ਬਣਾਏ ਜਾਣ ਦੇ ਮੁੱਦੇ ਉੱਤੇ ਰੱਫੜ ਖੜ੍ਹਾ ਹੋ ਗਿਆ ਹੈ, ਜਿਸ ਕਰਕੇ ਮਾਣਕ ਪਰਿਵਾਰ ਨੇ ਇਸ ਪਿੰਡ ਤੋਂ ਕਿਨਾਰਾ ਕਰ ਲਿਆ ਹੈ। ਦੁਨੀਆਂ ਭਰ ਵਿਚ ਪਿੰਡ ਜਲਾਲ ਦਾ ਹੋਕਾ ਦੇਣ ਵਾਲਾ ਕੁਲਦੀਪ ਮਾਣਕ ਹੁਣ ਸਦਾ ਲਈ ਆਪਣੇ ਜੱਦੀ ਪਿੰਡ ਤੋਂ ਰੁਖ਼ਸਤ ਹੋ ਗਿਆ ਹੈ। ਕੁਲਦੀਪ ਮਾਣਕ ਦੀ ਕੋਈ ਯਾਦਗਾਰ ਵੀ ਹੁਣ ਇਸ ਪਿੰਡ ਵਿੱਚ ਨਹੀਂ ਬਣੇਗੀ। ਜਦੋਂ ਯਾਦਗਾਰ ਬਣਾਏ ਜਾਣ ਤੋਂ ਪਿੰਡ ਵਿੱਚ ਬਖੇੜਾ ਖੜ੍ਹਾ ਹੋ ਗਿਆ ਤਾਂ ਪਿੰਡ ਦੀ ਪੰਚਾਇਤ ਨੇ ਵੀ ਮਾਣਕ ਪਰਿਵਾਰ ਦਾ ਸਾਥ ਛੱਡ ਦਿੱਤਾ। ਅਖੀਰ ਮਾਣਕ ਪਰਿਵਾਰ ਨੇ ਨਿਰਾਸ਼ ਹੋ ਕੇ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ ਪਰਿਵਾਰ ਤਰਫ਼ੋਂ ਯਾਦਗਾਰ ਬਣਾਏ ਜਾਣ ਦਾ ਫੈਸਲਾ ਕਰ ਲਿਆ ਹੈ। ਮਾਣਕ ਪਰਿਵਾਰ ਉਸ ਦੀ ਕਬਰ ਤੋਂ ਕੁਝ ਮਿੱਟੀ ਲੈ ਗਿਆ ਹੈ ਅਤੇ ਪਿੰਡ ਜਲਾਲਦੀਵਾਲ (ਨੇੜੇ ਰਾਏਕੋਟ) ਦੇ ਫਾਰਮ ਹਾਊਸ ਵਿੱਚ ਮਾਣਕ ਦੀ ਹੁਣ ਯਾਦਗਾਰ ਬਣੇਗੀ। ਕੁਲਦੀਪ ਮਾਣਕ ਦੀ ਵਿਧਵਾ ਸਰਬਜੀਤ ਕੌਰ ਪਿੰਡ ਜਲਾਲ ਵੱਲੋਂ ਸਾਥ ਛੱਡੇ ਜਾਣ ਤੋਂ ਕਾਫ਼ੀ ਦੁਖੀ ਹੈ। ਕੁਲਦੀਪ ਮਾਣਕ ਨੇ ਕਈ ਗੀਤਾਂ ਵਿੱਚ ਆਪਣੇ ਜੱਦੀ ਪਿੰਡ ਜਲਾਲ ਨੂੰ ''ਸੋਹਣਾ ਪਿੰਡ ਜਲਾਲ ਮੇਰਾ' ਆਖ ਕੇ ਵਡਿਆਈ ਕੀਤੀ ਸੀ। ਗੀਤਾਂ ਵਿੱਚ ਮਾਣਕ ਖ਼ੁਦ ਨੂੰ ਵੀ 'ਦੱਸੀਂ ਬਈ ਜਲਾਲ ਵਾਲਿਆ' ਆਖ ਕੇ ਸੰਬੋਧਨ ਕਰਦਾ ਸੀ। ਹੁਣ ਇਹ ਸੋਹਣਾ ਪਿੰਡ ਹੀ 'ਬੇਮੁੱਖ' ਹੋ ਗਿਆ ਹੈ। ਮਾਣਕ ਪਰਿਵਾਰ ਦੀ ਨਾ ਪਿੰਡ ਨੇ ਬਾਂਹ ਫੜੀ ਅਤੇ ਨਾ ਹੀ ਸਰਕਾਰ ਨੇ।
ਦੱਸਣਯੋਗ ਹੈ ਕਿ ਕੁਲਦੀਪ ਮਾਣਕ ਦੀ 30 ਨਵੰਬਰ, 2011 ਨੂੰ ਮੌਤ ਹੋ ਗਈ ਸੀ ਅਤੇ 2 ਦਸੰਬਰ, 2011 ਨੂੰ ਪਿੰਡ ਜਲਾਲ ਵਿੱਚ ਉਸ ਨੂੰ ਦਫ਼ਨਾਇਆ ਗਿਆ ਸੀ। ਮਾਣਕ ਪਰਿਵਾਰ ਉਸ ਦੀ ਕਬਰ ਉੱਤੇ ਯਾਦਗਾਰ ਬਣਾਉਣਾ ਚਾਹੁੰਦਾ ਸੀ। ਪਿੰਡ ਜਲਾਲ ਦੇ ਤੁਫੈਲ ਮੁਹੰਮਦ ਦਾ ਕਹਿਣਾ ਸੀ ਕਿ ਇਸਲਾਮੀ ਕਾਨੂੰਨ ਮੁਤਾਬਕ ਕਬਰਿਸਤਾਨ ਵਿੱਚ ਯਾਦਗਾਰ ਨਹੀਂ ਬਣ ਸਕਦੀ, ਜਿਸ ਕਰਕੇ ਉਨ੍ਹਾਂ ਨੂੰ ਯਾਦਗਾਰ ਬਣਾਏ ਜਾਣ ਖ਼ਿਲਾਫ਼ ਮਾਲੇਰਕੋਟਲਾ ਤੋਂ ਸਟੇਅ ਵੀ ਮਿਲ ਗਈ ਹੈ। ਉਨ੍ਹਾਂ ਆਖਿਆ ਕਿ ਜੇ ਮਾਣਕ ਪਰਿਵਾਰ ਕੋਈ ਯਾਦਗਾਰ ਬਣਾਉਣਾ ਚਾਹੁੰਦਾ ਹੈ ਤਾਂ ਪਿੰਡ ਵਿੱਚ ਕਿਤੇ ਵੀ ਮੁੱਲ ਜਗ੍ਹਾ ਲੈ ਕੇ ਯਾਦਗਾਰ ਬਣਾ ਸਕਦਾ ਹੈ।ਪਤਾ ਲੱਗਾ ਹੈ ਕਿ ਮਾਣਕ ਪਰਿਵਾਰ ਤਤਕਾਲੀ ਪੰਚਾਇਤ ਕੋਲ ਵੀ ਮਦਦ ਲਈ ਗਿਆ ਪਰ ਪੰਚਾਇਤ ਨੇ ਵੀ ਬਾਂਹ ਨਾ ਫੜੀ। ਤਤਕਾਲੀ ਸਰਪੰਚ ਜਗਦੀਸ਼ ਸਿੰਘ ਪੱਪੂ ਦਾ ਕਹਿਣਾ ਸੀ ਕਿ ਪੰਚਾਇਤ ਨੇ ਧਾਰਮਿਕ ਮਾਮਲੇ ਵਿੱਚ ਕੋਈ ਵੀ ਦਖਲ ਦੇਣ ਤੋਂ ਸਾਫ ਇਨਕਾਰ ਕੀਤਾ ਸੀ। ਉਨ੍ਹਾਂ ਆਖਿਆ ਕਿ ਧਾਰਮਿਕ ਅੜਚਣ ਕਰਕੇ ਯਾਦਗਾਰ ਨਹੀਂ ਬਣ ਸਕੀ। ਉਨ੍ਹਾਂ ਆਖਿਆ ਕਿ ਉਂਝ ਪੰਚਾਇਤ ਨੇ ਯਾਦਗਾਰ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਮਾਣਕ ਪਰਿਵਾਰ ਦੀ ਖੁਦ ਦੀ ਵੀ ਕੋਈ ਯਾਦਗਾਰ ਬਣਾਉਣ ਦੀ ਰੁਚੀ ਨਹੀਂ ਸੀ। ਸੂਤਰ ਆਖਦੇ ਹਨ ਕਿ ਮਾਣਕ ਪਰਿਵਾਰ ਨੇ ਪਿੰਡ ਵਿੱਚ ਯਾਦਗਾਰ ਬਣਨ ਦੀ ਉਮੀਦ ਵਿੱਚ ਪਿੰਡ ਵਿੱਚ ਆਪਣੇ ਪੁਰਾਣੇ ਮਕਾਨ ਨੂੰ ਵੀ ਨਵੇਂ ਸਿਰਿਓਂ ਉਸਾਰ ਲਿਆ ਸੀ।
ਕੁਲਦੀਪ ਮਾਣਕ ਦੀ ਵਿਧਵਾ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਸੀ ਕਿ ਪਿੰਡ ਜਲਾਲ ਵਿੱਚ ਉਨ੍ਹਾਂ ਦੀ ਯਾਦਗਾਰ ਬਣੇ ਅਤੇ ਸਾਲਾਨਾ ਉਥੇ ਮੇਲਾ ਭਰੇ। ਇਸ ਕਰਕੇ ਉਨ੍ਹਾਂ ਨੇ ਅੰਤਿਮ ਰਸਮਾਂ ਵੀ ਪਿੰਡ ਜਲਾਲ ਵਿੱਚ ਕੀਤੀਆਂ ਸਨ। ਪਿੰਡ ਦੀ ਪੰਚਾਇਤ ਨੇ ਵੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਜਿਸ ਪਿੰਡ ਨੂੰ ਉਨ੍ਹਾਂ ਨੇ ਦੁਨੀਆ ਭਰ ਵਿੱਚ ਮਸ਼ਹੂਰ ਕੀਤਾ, ਉਸ ਪਿੰਡ ਨੇ ਹੀ ਪੱਲਾ ਛੱਡ ਦਿੱਤਾ ਹੈ ਜਿਸ ਕਰਕੇ ਉਹ ਦਿਲੋਂ ਪਿੰਡ ਜਲਾਲ ਨਾਲ ਨਰਾਜ਼ ਹਨ। ਉਨ੍ਹਾਂ ਆਖਿਆ ਕਿ ਜੇ ਮੁੱਲ ਜਗ੍ਹਾ ਲੈ ਕੇ ਹੀ ਯਾਦਗਾਰ ਬਣਾਉਣੀ ਹੈ ਤਾਂ ਉਹ ਕਿਤੇ ਵੀ ਬਣਾ ਸਕਦੇ ਹਨ।ਵਿਧਵਾ ਸਰਬਜੀਤ ਕੌਰ ਨੇ ਆਖਿਆ ਕਿ ਘੱਟੋ ਘੱਟ ਪੰਚਾਇਤ ਨੂੰ ਸਾਥ ਦੇਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਇੱਕ ਚੌਕ ਦਾ ਨਾਂ ਕੁਲਦੀਪ ਮਾਣਕ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ ਸੀ ਪਰ ਇਹ ਵਾਅਦਾ ਹੀ ਹਾਲੇ ਤੱਕ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਵਾਅਦੇ ਮੁਤਾਬਕ ਹਾਲੇ ਤੱਕ ਚੰਡੀਗੜ੍ਹ ਦੇ ਮਿਊਜ਼ੀਅਮ ਵਿੱਚ ਕੁਲਦੀਪ ਮਾਣਕ ਦੀ ਫੋਟੋ ਵੀ ਨਹੀਂ ਲੱਗੀ।
ਦੂਸਰੀ ਤਰਫ਼ ਕੁਲਦੀਪ ਮਾਣਕ ਦੇ ਪੁਰਾਣੇ ਪਿੰਡ ਜਲਾਲ ਵਿਚਲੇ ਸਾਥੀ ਅੱਜ ਵੀ ਪਿੰਡ ਵਿੱਚ ਯਾਦਗਾਰ ਬਣਾਏ ਜਾਣ ਦੇ ਹੱਕ ਵਿੱਚ ਹਨ। ਪਿੰਡ ਜਲਾਲ ਦੇ ਵਾਸੀ ਅਤੇ ਮਾਣਕ ਦੇ ਸਾਥੀ ਨਛੱਤਰ ਸਿੰਘ ਅਤੇ ਨੰਬਰਦਾਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਯਾਦਗਾਰ ਬਣਾਏ ਜਾਣ ਤੋਂ ਪਏ ਬਖੇੜੇ ਕਾਰਨ ਉਹ ਦੁਖੀ ਹਨ। ਉਨ੍ਹਾਂ ਆਖਿਆ ਕਿ ਪੰਚਾਇਤ ਇਸ ਮਾਮਲੇ 'ਤੇ ਕੋਈ ਨਾ ਕੋਈ ਹੱਲ ਕੱਢਦੀ ਕਿਉਂਕਿ ਕੁਲਦੀਪ ਮਾਣਕ ਕਰਕੇ ਹੀ ਦੁਨੀਆ ਭਰ ਵਿੱਚ ਪਿੰਡ ਜਲਾਲ ਜਾਣਿਆ ਜਾਣ ਲੱਗਾ ਹੈ। ਦੱਸਣਯੋਗ ਹੈ ਕਿ ਮਾਲਵਾ ਹੈਰੀਟੇਜ ਫਾਊਂਡੇਸਨ ਬਠਿੰਡਾ ਨੇ ਬਠਿੰਡਾ ਸ਼ਹਿਰ ਵਿੱਚ ਬਣਾਏ ਵਿਰਾਸਤੀ ਪਿੰਡ ਵਿੱਚ ਕੁਲਦੀਪ ਮਾਣਕ ਨਿਵਾਸ ਜ਼ਰੂਰ ਬਣਾਇਆ ਹੈ।

No comments:
Post a Comment