ਸਰਕਾਰੀ ਮੌਜਾਂ
ਔਰਬਿਟ ਦੀ ਰਾਖੀ ਤੇ ਪੁਲੀਸ ਲਾਈ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਬਾਦਲ ਪਰਿਵਾਰ ਦੀਆਂ ਔਰਬਿਟ ਬੱਸਾਂ ਦੀ ਰਾਖੀ ਲਈ ਪੱਕਾ ਪੁਲੀਸ ਪਹਿਰਾ ਬਿਠਾ ਦਿੱਤਾ ਹੈ।ਪੁਲੀਸ ਥਾਣੇ ਤਾਂ ਨਫ਼ਰੀ ਨ੍ਵੂੰ ਤਰਸ ਰਹੇ ਹਨ ਜਦੋਂ ਕਿ ਔਰਬਿਟ ਕੰਪਨੀ ਦੀ ਵਰਕਸ਼ਾਪ ਲਈ ਮੁਲਾਜ਼ਮਾਂ ਦੀ ਕੋਈ ਕਮੀ ਨਹੀਂ ਹੈ। ਗ੍ਰਹਿ ਮੰਤਰਾਲੇ ਵਲੋਂ ਥੋੜਾ ਸਮਾਂ ਪਹਿਲਾਂ ਹੀ ਵੀ.ਆਈ.ਪੀ ਲੋਕਾਂ ਤੋਂ ਵੱਡੀ ਗਿਣਤੀ ਵਿੱਚ ਗੰਨਮੈਨ ਵਾਪਸ ਲਏ ਗਏ ਹਨ। ਬਾਦਲ ਪਰਿਵਾਰ ਨੇ ਕੁਝ ਅਰਸਾ ਪਹਿਲਾਂ ਹੀ ਬਠਿੰਡਾ ਵਿੱਚ ਔਰਬਿਟ ਬੱਸ ਕੰਪਨੀ ਦੀ ਵਰਕਸ਼ਾਪ ਬਣਾਈ ਹੈ ਜਿਸ ਦੀ ਉਸਾਰੀ ਦਾ ਕੰਮ ਹਾਲੇ ਚੱਲ ਰਿਹਾ ਹੈ। ਪਹਿਲਾਂ ਇਹ ਵਰਕਸ਼ਾਪ ਕਿੱਲਿਆਂ ਵਾਲੀ ਵਿਖੇ ਹੁੰਦੀ ਸੀ। ਬਠਿੰਡਾ ਪੁਲੀਸ ਨੇ ਇਸ ਵਰਕਸ਼ਾਪ ਵਿੱਚ 15 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ ਜਿਨ੍ਹਾਂ ਵਿੱਚ ਇੱਕ ਮਹਿਲਾ ਹੌਲਦਾਰ ਸ਼ਾਮਲ ਹੈ।
ਜ਼ਿਲ੍ਹਾ ਪੁਲੀਸ ਨੇ ਕਰੀਬ ਇੱਕ ਸਾਲ ਪਹਿਲਾਂ ਵਰਕਸ਼ਾਪ 'ਤੇ ਪੁਲੀਸ ਗਾਰਦ ਲਗਾਈ ਸੀ। ਪੁਲੀਸ ਮੁਲਾਜ਼ਮ ਵਰਕਸ਼ਾਪ ਦੇ ਮੁੱਖ ਗੇਟ ਅਤੇ ਮੁੱਖ ਸੜਕ ਵਾਲੇ ਪਾਸੇ ਤਾਇਨਾਤ ਕੀਤੇ ਹੋਏ ਹਨ। ਵਰਕਸ਼ਾਪ ਦੇ ਸੁਰੱਖਿਆ ਮੁਲਾਜ਼ਮਾਂ ਦੇ ਇੰਚਾਰਜ ਏ.ਐਸ.ਆਈ ਪਰਵਿੰਦਰ ਸਿੰਘ ਹਨ ਜਿਨ•ਾਂ ਦਾ ਕਹਿਣਾ ਸੀ ਕਿ ਉਨ•ਾਂ ਨੇ ਤਾਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵਰਕਸ਼ਾਪ ਗਾਰਦ ਵਿੱਚ ਡਿਊਟੀ ਸੰਭਾਲੀ ਹੈ। ਵਰਕਸ਼ਾਪ ਗਾਰਦ ਵਿੱਚ ਮਹਿਲਾ ਹੌਲਦਾਰ ਬਲਵਿੰਦਰ ਕੌਰ, ਹੌਲਦਾਰ ਮਹਿੰਦਰ ਸਿੰਘ,ਗੁਰਮੇਲ ਸਿੰਘ,ਸਿਕੰਦਰ ਸਿੰਘ,ਲਖਵੀਰ ਸਿੰਘ ਅਤੇ ਕੇਸਰ ਵਿੱਚ ਸ਼ਾਮਲ ਹਨ ਜਦੋਂ ਕਿ ਸਿਪਾਹੀ ਰਕੇਸ ਕੁਮਾਰ (2288),ਦਵਿੰਦਰ ਸਿੰਘ (2065),ਇਕਬਾਲ ਸਿੰਘ,ਦਿਲਬਾਗ ਸਿੰਘ,ਦਰਸ਼ਨ ਸਿੰਘ, ਦਵਿੰਦਰ ਸਿੰਘ (2252), ਗੁਰਜੀਤ ਸਿੰਘ ਤੇ ਰਕੇਸ਼ ਕੁਮਾਰ (1438) ਤਾਇਨਾਤ ਹਨ। ਇਹ ਸੁਰੱਖਿਆ ਮੁਲਾਜ਼ਮ ਦਿਨ ਰਾਤ ਸ਼ਿਫਟਾਂ ਵਿੱਚ ਡਿਊਟੀ ਦਿੰਦੇ ਹਨ।
ਸੂਤਰਾਂ ਅਨੁਸਾਰ ਕਰੀਬ ਸਵਾ ਮਹੀਨਾ ਪਹਿਲਾਂ ਹੀ ਇੱਥੇ ਤਾਇਨਾਤ ਸਭ ਮੁਲਾਜ਼ਮਾਂ ਦੀ ਬਦਲੀ ਕੀਤੀ ਗਈ ਸੀ। ਇਹ ਸੁਰੱਖਿਆ ਮੁਲਾਜ਼ਮ ਦਿਨ ਰਾਤ ਸ਼ਿਫਟਾਂ ਵਿੱਚ ਡਿਊਟੀ ਦਿੰਦੇ ਹਨ। ਸੂਤਰਾਂ ਅਨੁਸਾਰ ਕਰੀਬ ਸਵਾ ਮਹੀਨਾ ਪਹਿਲਾਂ ਹੀ ਇੱਥੇ ਤਾਇਨਾਤ ਸਭ ਪੁਲੀਸ ਮੁਲਾਜ਼ਮਾਂ ਦੀ ਬਦਲੀ ਕੀਤੀ ਗਈ ਸੀ। ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਦੀਆਂ ਸਾਰੀਆਂ ਬੱਸਾਂ ਪਹਿਲਾਂ ਬਠਿੰਡਾ ਦੇ ਮੁੱਖ ਬੱਸ ਅੱਡੇ ਵਿੱਚ ਖੜ੍ਹਦੀਆਂ ਸਨ। ਪੀ.ਆਰ.ਟੀ.ਸੀ. ਵਲੋਂ ਪ੍ਰਤੀ ਬੱਸ ਰਾਤਰੀ ਫੀਸ 70 ਰੁਪਏ ਲਈ ਜਾਂਦੀ ਹੈ। ਔਰਬਿਟ ਬੱਸਾਂ ਹੁਣ ਔਰਬਿਟ ਵਰਕਸ਼ਾਪ ਵਿੱਚ ਖੜ੍ਹਦੀਆਂ ਹਨ। ਇਨ੍ਹਾਂ ਦੀ ਰਾਖੀ ਪੰਜਾਬ ਪੁਲੀਸ ਵਲੋਂ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਇਸ ਵਰਕਸ਼ਾਪ ਦੀ ਸੁਰੱਖਿਆ ਉਤੇ ਪ੍ਰਤੀ ਮਹੀਨਾ ਕਰੀਬ ਸਾਢੇ ਚਾਰ ਲੱਖ ਅਤੇ ਸਾਲਾਨਾ 54 ਲੱਖ ਰੁਪਏ ਖਰਚ ਕਰ ਰਹੀ ਹੈ। ਦੂਜੇ ਪਾਸੇ ਪੀ.ਆਰ.ਟੀ.ਸੀ. ਦੀ ਵਰਕਸ਼ਾਪ ਅਤੇ ਬੱਸ ਅੱਡੇ ਵਿੱਚ 100 ਦੇ ਕਰੀਬ ਬੱਸ ਰਾਤ ਵਕਤ ਖੜ੍ਹਦੀ ਹੈ ਜਿਸ ਲਈ ਕੋਈ ਪੁਲੀਸ ਸੁਰੱਖਿਆ ਨਹੀਂ। ਪੀ.ਆਰ. ਟੀ.ਸੀ. ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਹਿਲਾਂ ਇੱਕ ਦਫ਼ਾ ਪੁਲੀਸ ਨੂੰ ਪੱਤਰ ਭੇਜ ਕੇ ਰਾਤ ਵੇਲੇ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ ਹੁਣ ਉਹ ਦੁਬਾਰਾ ਪੁਲੀਸ ਸੁਰੱਖਿਆ ਵਾਸਤੇ ਪੱਤਰ ਭੇਜ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਸ ਅੱਡੇ 'ਤੇ ਬੱਸਾਂ ਦੀ ਰਾਤ ਵਕਤ ਸੁਰੱਖਿਆ ਇੱਕ ਚੌਕੀਦਾਰ ਅਤੇ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਵੱਲੋਂ ਕੀਤੀ ਜਾਂਦੀ ਹੈ।
ਜ਼ਿਲ੍ਹਾ ਪੁਲੀਸ ਨੇ ਪੱਤਰ (ਨੰਬਰ 860, ਓ,ਏ.ਐਸ.ਆਈ. ਮਿਤੀ 17 ਅਕਤੂਬਰ 2013) ਰਾਹੀਂ ਦੱਸਿਆ ਕਿ ਔਰਬਿਟ ਵਰਕਸ਼ਾਪ ਵਿੱਚ ਪੁਲੀਸ ਗਾਰਦ ਇਸ ਕਰਕੇ ਲਗਾਈ ਗਈ ਹੈ ਕਿਉਂਕਿ ਇਸ ਵਰਕਸ਼ਾਪ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿਪੀ.ਆਰ.ਟੀ.ਸੀ. ਵਲੋਂ ਗਾਰਦ ਦੀ ਮੰਗ ਨਹੀਂ ਕੀਤੀ ਗਈ। ਜ਼ਿਲ੍ਹਾ ਪੁਲੀਸ ਨੇ ਗਾਰਦ ਲਗਾਏ ਜਾਣ ਦੇ ਹੁਕਮਾਂ ਦੀ ਨਕਲ ਦੇਣ ਤੋਂ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਪੁਲੀਸ ਅਫਸਰ ਵਰਕਸ਼ਾਪ ਦੀ ਰਾਖੀ ਲਈ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ ਅਤੇ ਬਾਕਾਇਦਾ ਸਮੇਂ ਸਮੇਂ 'ਤੇ ਚੈਕਿੰਗ ਵੀ ਹੁੰਦੀ ਹੈ। ਉਪ ਕਪਤਾਨ (ਸਿਟੀ) ਨੇ ਇੱਕ ਦਫ਼ਾ 23 ਨਵੰਬਰ 2012 ਨੂੰ ਜਦੋਂ ਵਰਕਸ਼ਾਪ ਦੀ ਗਾਰਦ ਚੈੱਕ ਕੀਤੀ ਤਾਂ ਸੁਰੱਖਿਆ ਵਿੱਚ ਕੋਤਾਹੀ ਕਰਨ ਵਾਲੇ ਅੱਧੀ ਦਰਜਨ ਹੌਲਦਾਰਾਂ ਨੂੰ ਉਸੇ ਦਿਨ ਹੀ ਮੁਅੱਤਲ ਕਰ ਦਿੱਤਾ ਸੀ। ਬਠਿੰਡਾ ਜ਼ੋਨ ਦੇ ਆਈ. ਜੀ. ਨਿਰਮਲ ਸਿੰਘ ਢਿੱਲੋਂ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਐਸ. ਐਸ.ਪੀ. ਨਾਲ ਗੱਲ ਕਰਨ ਲਈ ਆਖਿਆ।
ਜ਼ੈੱਡ ਪਲੱਸ ਸੁਰੱਖਿਆ ਦਾ ਮਾਮਲਾ: ਐਸਐਸਪੀ
ਜ਼ਿਲ੍ਹਾ ਪੁਲੀਸ ਕਪਤਾਨ ਰਵਚਰਨ ਸਿੰਘ ਬਰਾੜ ਦਾ ਕਹਿਣਾ ਸੀ ਕਿ ਪੰਜਾਬ ਪੁਲੀਸ ਦੇ ਸਕਿਊਰਿਟੀ ਵਿੰਗ ਦੀ ਹਦਾਇਤ 'ਤੇ ਔਰਬਿਟ ਵਰਕਸ਼ਾਪ ਵਿੱਚ ਗਾਰਦ ਤਾਇਨਾਤ ਕੀਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਵਰਕਸ਼ਾਪ ਵਿੱਚ ਰੈਗੂਲਰ ਆਉਣਾ ਜਾਣਾ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਜ਼ੈੱਡ ਪਲੱਸ ਸੁਰੱਖਿਆ ਦਾ ਮਾਮਲਾ ਹੋਣ ਕਰਕੇ ਗਾਰਦ ਤਾਇਨਾਤ ਕੀਤੀ ਹੈ ।