ਹੈਵੀ ਲਾਇਸੈਂਸ ਲਈ
‘ਲੰਬੀ ਦਰਸ਼ਨ’ ਕਰਨਾ ਲਾਜ਼ਮੀ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਡਰਾਈਵਰਾਂ ਨੂੰ ਹੁਣ ‘ਲੰਬੀ ਦਰਸ਼ਨ’ ਬਿਨ•ਾਂ ਹੈਵੀ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ ਹੈ। ਟਰਾਂਸਪੋਰਟ ਵਿਭਾਗ ਪੰਜਾਬ ਨੇ ਥੋੜਾ ਅਰਸਾ ਪਹਿਲਾਂ ਹੈਵੀ ਡਰਾਈਵਿੰਗ ਲਾਇਸੈਂਸ ਵਾਸਤੇ ਵਿਸ਼ੇਸ਼ ਡਰਾਈਵਿੰਗ ਟਰੇਨਿੰਗ ਲਾਜ਼ਮੀ ਕਰ ਦਿੱਤੀ ਹੈ। ਪੰਜਾਬ ਵਿਚ ਇਹ ਟਰੇਨਿੰਗ ਸਿਰਫ ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਵਿਚ ਹੁੰਦੀ ਹੈ। ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਦੋ ਦਿਨਾਂ ਦੀ ਟਰੇਨਿੰਗ ਵਾਸਤੇ ਹਲਕਾ ਲੰਬੀ ਵਿਚ ਆਉਣਾ ਪੈਂਦਾ ਹੈ। ਪੰਜਾਬ ਸਰਕਾਰ ਨੇ ਹਲਕਾ ਲੰਬੀ ਦੇ ਲੋਕਾਂ ਦੀ ਸਹੂਲਤ ਲਈ ਪਿੰਡ ਮਾਹੂਆਣਾ ਵਿਚ ਡਰਾਈਵਿੰਗ ਸਕਿੱਲ ਸੈਂਟਰ ਖੋਲਿਆ ਹੋਇਆ ਹੈ। ਪੰਜਾਬ ਸਰਕਾਰ ਅਤੇ ਟਾਟਾ ਮੋਟਰਜ਼ ਵਲੋਂ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਵਿਚ ਸਟੇਟ ਇੰਸਟੀਚੂਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਖੋਲੀ ਗਈ ਹੈ ਜਿਸ ਦਾ ਉਦਘਾਟਨ ਮੁੱਖ ਮੰਤਰੀ ਨੇ 19 ਫਰਵਰੀ 2010 ਨੂੰ ਕੀਤਾ ਸੀ। ਇਸ ਇੰਸਟੀਚੂਟ ਦੀ ਉਸਾਰੀ ਤੇ ਪੰਜਾਬ ਸਰਕਾਰ ਨੇ 15 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਟਾਟਾ ਮੋਟਰਜ਼ ਨੇ ਢਾਈ ਕਰੋੜ ਖਰਚੇ ਹਨ। ਇੰਸਟੀਚੂਟ ਵਿਚ ਦਰਜਨ ਕੋਰਸ ਚੱਲ ਰਹੇ ਹਨ।
ਇਸ ਇੰਸਟੀਚੂਟ ਵਿਚ ਡਰਾਈਵਰਾਂ ਨੂੰ ਦੋ ਦਿਨਾਂ ਦੀ ਡਰਾਈਵਿੰਗ ਦੀ ਮੁਢਲੀ ਟਰੇਨਿੰਗ ਦਿਤੀ ਜਾਂਦੀ ਹੈ। ਇਸ ਟਰੇਨਿੰਗ ਮਗਰੋਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਅਧਾਰ ਤੇ ਜਿਲ•ਾ ਟਰਾਂਸਪੋਰਟਰ ਅਫਸਰਾਂ ਵਲੋਂ ਡਰਾਈਵਿੰਗ ਲਾਇਸੈਂਸ ਬਣਾਏ ਜਾਂਦੇ ਹਨ। ਬੱਸ ਤੇ ਟਰੱਕ ਤੋਂ ਬਿਨ•ਾਂ ਟਰਾਲਿਆਂ ਦੇ ਡਰਾਈਵਰਾਂ ਨੂੰ ਇਸ ਇੰਸਟੀਚੂਟ ਵਿਚ ਟਰੇਨਿੰਗ ਵਾਸਤੇ ਆਉਣਾ ਹੀ ਪੈਂਦਾ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਵਲੋਂ ਕਰੀਬ ਛੇ ਮਹੀਨੇ ਪਹਿਲਾਂ ਰਾਜ ਦੇ ਸਾਰੇ ਡੀ.ਟੀ.ਓਜ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਦਾਇਤ ਕਰ ਦਿੱਤੀ ਸੀ ਕਿ ਸਿਰਫ ਉਨ•ਾਂ ਲੋਕਾਂ ਦੇ ਹੀ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਟਰਾਂਸ ਲਾਇਸੈਂਸ ਬਣਾਏ ਜਾਣ ਜਾਂ ਰੀਨਿਊ ਕੀਤੇ ਜਾਣ ਜਿਨ•ਾਂ ਕੋਲ ਡਰਾਈਵਿੰਗ ਸਕਿੱਲਜ਼ ਇੰਸਟੀਚੂਟ ਮਾਹੂਆਣਾ (ਲੰਬੀ) ਵਲੋਂ ਜਾਰੀ ਕੀਤਾ ਟਰੇਨਿੰਗ ਸਰਟੀਫਿਕੇਟ ਹੋਵੇਗਾ। ਹੁਣ ਪੰਜਾਬ ਭਰ ਦੇ ਲੋਕਾਂ ਨੇ ਹਲਕਾ ਲੰਬੀ ਵਿਚ ਆਉਣਾ ਪੈਂਦਾ ਹੈ। ਜ਼ਿਲ•ਾ ਰੋਪੜ ਦੇ ਕੁਰਾਲੀ ਦੇ ਵਸਨੀਕ ਜੌਹਨ ਵਰਮਾ ਦਾ ਕਹਿਣਾ ਸੀ ਕਿ ਉਸ ਦਾ ਮਾਹੂਆਣਾ ਆਉਣ ਜਾਣ ਤੇ ਕਰੀਬ ਇੱਕ ਹਜ਼ਾਰ ਰੁਪਏ ਖਰਚਾ ਆ ਗਿਆ ਹੈ ਅਤੇ ਇਹ ਟਰੇਨਿੰਗ ਸੈਂਟਰ ਸਰਕਾਰ ਨੇ ਬਿਲਕੁੱਲ ਰਾਜਸਥਾਨ ਤੇ ਹਰਿਆਣਾ ਦੇ ਬਾਰਡਰ ਤੇ ਬਣਾ ਦਿੱਤਾ ਗਿਆ ਹੈ।
ਗੁਰਦਾਸਪੁਰ ਦੇ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ 200 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਮੁੱਖ ਮੰਤਰੀ ਦੇ ਹਲਕੇ ਵਿਚ ਆਉਣਾ ਪਿਆ। ਉਨ•ਾਂ ਆਖਿਆ ਕਿ ਏਦਾ ਦੇ ਟਰੇਨਿੰਗ ਸੈਂਟਰ ਪੰਜਾਬ ਦੇ ਮੁੱਖ ਸ਼ਹਿਰਾਂ ਵਿਚ ਬਣਨੇ ਚਾਹੀਦੇ ਹਨ ਤਾਂ ਜੋ ਲੋਕਾਂ ਦੀ ਖੱਜਲਖੁਆਰੀ ਬਚ ਸਕੇ। ਇਵੇਂ ਹੀ ਪਠਾਨਕੋਟ ਦੇ ਰਾਜੂ ਨੇ ਦੱਸਿਆ ਕਿ ਉਸ ਨੇ ਹੈਵੀ ਲਾਇਸੈਂਸ ਰੀਨਿਊ ਕਰਾਉਣਾ ਸੀ ਜਿਸ ਕਰਕੇ ਉਸ ਨੂੰ ਪਹਿਲਾਂ 300 ਕਿਲੋਮੀਟਰ ਦਾ ਸਫਰ ਕਰਕੇ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਆਉਣਾ ਪਿਆ। ਇਸ ਤੋਂ ਬਿਨ•ਾਂ ਟਾਂਡਾ ਤੋਂ ਆਏ ਪ੍ਰਿੰਸ ਦਾ ਪ੍ਰਤੀਕਰਮ ਸੀ ਕਿ ਉਸ ਨੂੰ ਪਹਿਲਾਂ ਪਿੰਡ ਮਾਹੂਆਣਾ ਲੱਭਣ ਵਿਚ ਪ੍ਰੇਸ਼ਾਨ ਹੋਣਾ ਪਿਆ ਅਤੇ ਫਿਰ ਦੋ ਦਿਨ ਇਸ ਪਿੰਡ ਵਿਚ ਰਹਿ ਕੇ ਟਰੇਨਿੰਗ ਕਰਨੀ ਪਈ। ਉਨ•ਾਂ ਆਖਿਆ ਕਿ ਏਡੀ ਦੂਰ ਅਜਿਹਾ ਸੈਂਟਰ ਬਣਾਏ ਜਾਣ ਨਾਲ ਪੰਜਾਬ ਭਰ ਦੇ ਲੋਕ ਪ੍ਰੇਸ਼ਾਨ ਹੋ ਰਿਹਾ ਹੈ। ਡਰਾਈਵਿੰਗ ਨੇ ਟਰੇਨਿੰਗ ਦੀ ਤਾਂ ਤਾਰੀਫ ਕੀਤੀ ਪ੍ਰੰਤੂ ਲੰਮੇ ਪੈਂਡੇ ਤੋਂ ਉਹ ਖਫਾ ਸਨ। ਸੂਤਰਾਂ ਨੇ ਦੱਸਿਆ ਕਿ ਸੈਂਕੜੇ ਡਰਾਈਵਰਾਂ ਦੀ ਟਰੇਨਿੰਗ ਲਗਾਤਾਰ ਰੋਜ਼ਾਨਾ ਚੱਲਦੀ ਰਹਿੰਦੀ ਹੈ ਜਿਨ•ਾਂ ਤੋਂ ਟਰੇਨਿੰਗ ਬਦਲੇ ਕੁਝ ਫੀਸ ਵੀ ਲਈ ਜਾਂਦੀ ਹੈ।
ਬਠਿੰਡਾ ਦੇ ਡਾ.ਗੁਰਚਰਨ ਸਿੰਘ ਧਾਲੀਵਾਲ ਦਾ ਪ੍ਰਤੀਕਰਮ ਸੀ ਕਿ ਮਾਹੂਆਣਾ ਇੰਸਟੀਚੂਟ ਵਿਚ ਲੱਗਦੀ ਦੋ ਦਿਨਾਂ ਟਰੇਨਿੰਗ ਡਰਾਈਵਿੰਗ ਵਾਸਤੇ ਤਰਾਸਣ ਲਈ ਕਾਫੀ ਚੰਗੀ ਹੈ ਪ੍ਰੰਤੂ ਇੰਸਟੀਚੂਟ ਪੰਜਾਬ ਦੇ ਬਾਕੀ ਹਿੱਸਿਆ ਤੋਂ ਕਾਫੀ ਦੂਰ ਪੈਂਦੀ ਹੈ ਜਿਸ ਕਰਕੇ ਲੋਕਾਂ ਨੂੰ ਥੋੜੀ ਤਕਲੀਫ ਝੱਲਣੀ ਪੈਂਦੀ ਹੈ। ਸਰਕਾਰੀ ਪੱਖ ਜਾਣਨ ਲਈ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਅਸ਼ਵਨੀ ਕੁਮਾਰ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਅਟੈਂਡ ਨਾ ਕੀਤਾ। ਦੱਸਣਯੋਗ ਹੈ ਕਿ ਇੰਸਟੀਚੂਟ ਵਲੋਂ ਦਿੱਤੇ ਜਾਣ ਵਾਲੇ ਟਰੇਨਿੰਗ ਸਰਟੀਫਿਕੇਟ ਦੀ ਮਿਆਦ ਇੱਕ ਸਾਲ ਦੀ ਹੀ ਹੁੰਦੀ ਹੈ। ਜਿਨ•ੀ ਦਫਾ ਡਰਾਈਵਰ ਆਪਣਾ ਲਾਇਸੈਂਸ ਰੀਨਿਊ ਕਰਾਉਣਗੇ, ਉਨ•ਾਂ ਵਾਰ ਹੀ ਉਨ•ਾਂ ਨੂੰ ਮਾਹੂਆਣਾ ਆਉਣਾ ਪਵੇਗਾ।
ਚਾਰ ਹੋਰ ਨਵੇਂ ਇੰਸਟੀਚੂਟ ਬਣ ਰਹੇ ਹਨ : ਲਤੀਫ ਅਹਿਮਦ
ਜ਼ਿਲ•ਾ ਟਰਾਂਸਪੋਰਟ ਅਫਸਰ ਬਠਿੰਡਾ ਸ੍ਰੀ ਲਤੀਫ ਅਹਿਮਦ ਦਾ ਕਹਿਣਾ ਸੀ ਕਿ ਸੜਕ ਹਾਦਸਿਆਂ ਨੂੰ ਰੋਕਣ ਵਾਸਤੇ ਮਾਹੂਆਣਾ ਸੈਂਟਰ ਵਿਚ ਦਿੱਤੀ ਜਾਣ ਵਾਲੀ ਟਰੇਨਿੰਗ ਕਾਫੀ ਮਹੱਤਵ ਰੱਖਦੀ ਹੈ ਅਤੇ ਇਸ ਟਰੇਨਿੰਗ ਵਿਚ ਡਰਾਈਵਿੰਗ ਦਾ ਮੁਢਲਾ ਗਿਆਨ ਦਿੱਤਾ ਜਾਂਦਾ ਹੈ। ਉਨ•ਾਂ ਆਖਿਆ ਕਿ ਹੈਵੀ ਡਰਾਈਵਿੰਗ ਲਾਇਸੈਂਸ ਲਈ ਇਸ ਇੰਸਟੀਚੂਟ ਦਾ ਟਰੇਨਿੰਗ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਹੁਣ ਰਾਜ ਵਿਚ ਚਾਰ ਨਵੇਂ ਅਜਿਹੇ ਹੀ ਟਰੇਨਿੰਗ ਸੈਂਟਰ ਬਣਾਏ ਜਾ ਰਹੇ ਹਨ ਜਿਸ ਨਾਲ ਲੋਕਾਂ ਦੀ ਮੁਸ਼ਕਲ ਵੀ ਦੂਰ ਹੋ ਜਾਵੇਗੀ।

No comments:
Post a Comment