ਬੇਕਦਰੀ
ਪੰਜਾਬ ਵਿਚ 800 ਕਰੋੜ ਦਾ ਅਨਾਜ ਸੜਿਆ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਕਰੀਬ ਅੱਠ ਸੌ ਕਰੋੜ ਰੁਪਏ ਦਾ ਅਨਾਜ ਸੜ ਗਿਆ ਹੈ ਜੋ ਕਿ ਹੁਣ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ ਹੈ। ਪੰਜਾਬ ਸਰਕਾਰ ਨੂੰ ਇਹ ਸੜਿਆ ਹੋਇਆ ਅਨਾਜ ਵੇਚਣਾ ਮੁਸ਼ਕਲ ਹੋ ਗਿਆ ਹੈ। ਲੰਘੇ ਅੱਠ ਕੁ ਵਰਿ•ਆਂ ਦੌਰਾਨ ਇਹ ਅਨਾਜ ਸੜਿਆ ਹੈ ਜਿਸ ਕਰਕੇ ਗੋਦਾਮ ਵੀ ਰੁਕੇ ਪਏ ਹਨ। ਪੰਜਾਬ ਵਿਚ ਇਨ•ਾਂ ਵਰਿ•ਆਂ ਦੌਰਾਨ ਕਰੀਬ ਇੱਕ ਕਰੋੜ ਬੋਰੀ ਅਨਾਜ ਸੁਆਹ ਬਣਿਆ ਹੈ। ਸੜੀ ਹੋਈ ਕਣਕ ਹੁਣ ਪਸ਼ੂ ਖੁਰਾਕ ਜਾਂ ਫਿਰ ਖਾਦ ਦੇ ਕੰਮ ਆ ਸਕੇਗੀ। ਖਰੀਦ ਏਜੰਸੀਆਂ ਤਰਫੋਂ ਅਨਾਜ ਦੀ ਸਾਂਭ ਸੰਭਾਲ ਵਿਚ ਕੋਤਾਹੀ ਵਰਤੀ ਗਈ ਜਿਸ ਨਾਲ ਕਰੀਬ ਅੱਠ ਸੌ ਕਰੋੜ ਦਾ ਅਨਾਜ ਖਰਾਬ ਹੋ ਗਿਆ ਹੈ।ਕੇਂਦਰੀ ਖਪਤਕਾਰ ਮਾਮਲੇ,ਖੁਰਾਕ ਤੇ ਜਨਤਿਕ ਵੰਡ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਦੀਆਂ ਖਰੀਦ ਏਜੰਸੀਆਂ ਦਾ 4.95 ਲੱਖ ਮੀਟਰਿਕ ਟਨ ਅਨਾਜ ਸੜ ਗਿਆ ਹੈ ਜੋ ਕਿ ਹੁਣ ਇਨਸਾਨਾਂ ਦੇ ਖਾਣ ਯੋਗ ਨਹੀਂ ਰਿਹਾ ਹੈ ਜਦੋਂ ਕਿ ਹਰਿਆਣਾ ਵਿਚ ਸਿਰਫ 92,621 ਮੀਟਰਿਕ ਟਨ ਅਨਾਜ ਸੜਿਆ ਹੈ। ਭਾਰਤੀ ਖੁਰਾਕ ਨਿਗਮ ਦਾ ਸਿਰਫ 9.5 ਕੁਇੰਟਲ ਅਨਾਜ ਹੀ ਸੜਿਆ ਹੈ। ਪੰਜਾਬ ਵਿਚ ਸਾਲ 2006 07 ਤੋਂ ਸਾਲ 2011 13 ਤੱਕ ਇਹ ਅਨਾਜ ਸੜਿਆ ਹੈ ਜਿਸ ਨੂੰ ਵੇਚਣ ਵਾਸਤੇ ਹੁਣ ਖਰੀਦ ਏਜੰਸੀਆਂ ਤਰਲੇ ਮਾਰ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਪਹਿਲਾਂ ਤਾਂ ਇਹ ਸੜੇ ਅਨਾਜ ਨੂੰ ਕਾਫੀ ਅਰਸਾ ਵੇਚਣ ਦੀ ਪ੍ਰਵਾਨਗੀ ਹੀ ਨਹੀਂ ਮਿਲੀ ਸੀ। ਇਹ ਅਨਾਜ ਹੁਣ ਪਸ਼ੂ ਖੁਰਾਕ,ਸਨਅਤੀ ਵਰਤੋਂ ਅਤੇ ਖਾਦ ਦੇ ਕੰਮ ਹੀ ਆ ਸਕੇਗਾ। ਵੇਰਵਿਆਂ ਅਨੁਸਾਰ ਪੰਜਾਬ ਐਗਰੋ ਕਾਰਪੋਰੇਸ਼ਨ ਦਾ ਸਭ ਤੋਂ ਜਿਆਦਾ ਅਨਾਜ ਸੜਿਆ ਹੈ। ਪੰਜਾਬ ਐਗਰੋ ਦਾ ਸਾਲ 2006 07 ਤੋਂ 2011 12 ਤੱਕ ਦੀ 1.80 ਲੱਖ ਮੀਟਰਿਕ ਟਨ ਕਣਕ ਖਰਾਬ ਹੋਈ ਹੈ ਜਿਸ ਦੀ ਕਰੀਬ 36 ਲੱਖ ਬੋਰੀ ਬਣਦੀ ਹੈ। ਇਵੇਂ ਹੀ ਪਨਸਪ ਦੀ ਕਰੀਬ 34 ਲੱਖ ਬੋਰੀ ਅਨਾਜ ਸੜਿਆ ਹੈ ਜਿਸ ਨੂੰ ਵੇਚਣ ਲਈ ਜੁਲਾਈ ਮਹੀਨੇ ਵਿਚ ਹੀ ਟੈਂਡਰ ਲਾਏ ਗਏ ਹਨ। ਮਾਰਕਫੈਡ ਦੀ ਕਰੀਬ 17 ਲੱਖ ਬੋਰੀ ਕਣਕ ਪਿਛਲੇ ਅਰਸੇ ਦੌਰਾਨ ਸੁਆਹ ਹੋਈ ਹੈ ਜੋ ਕਿ ਸਿਰਫ 2008 09 ਤੋਂ 2011 12 ਦੇ ਸਮੇਂ ਦੌਰਾਨ ਦੀ ਹੈ। ਸੂਤਰ ਦੱਸਦੇ ਹਨ ਕਿ ਇਹ ਸੜੇ ਹੋਏ ਅਨਾਜ ਦੀ ਸੜਾਂਦ ਗੋਦਾਮਾਂ ਤੋਂ ਦੂਰ ਦੂਰ ਤੱਕ ਆਉਂਦੀ ਹੈ।
ਸੂਤਰਾਂ ਅਨੁਸਾਰ ਖਰਾਬ ਅਨਾਜ ਨੂੰ ਵੇਚਣ ਦੀ ਸਮੇਂ ਸਿਰ ਪ੍ਰਵਾਨਗੀ ਨਾ ਮਿਲਣ ਕਰਕੇ ਅਨਾਜ ਦੀ ਗੁਣਵਤਾ ਹੋਰ ਵੀ ਹੇਠਾਂ ਆਈ ਹੈ ਜਿਸ ਕਰਕੇ ਇਸ ਤੋਂ ਚੰਗਾ ਪੈਸਾ ਮਿਲਣ ਵਿਚ ਅੜੱਚਣ ਬਣ ਗਈ ਹੈ। ਖਰੀਦ ਏਜੰਸੀਆਂ ਨੂੰ ਗਾਹਕ ਵੀ ਲੱਭ ਨਹੀਂ ਰਿਹਾ ਹੈ। ਪੰਜਾਬ ਐਗਰੋ ਤਰਫੋਂ ਸੜੇ ਅਨਾਜ ਨੂੰ ਵੇਚਣ ਲਈ ਟੈਂਡਰ ਲਗਾਏ ਗਏ ਸਨ ਪ੍ਰੰਤੂ ਗੱਲ ਬਣ ਨਹੀਂ ਸਕੀ। ਪੰਜਾਬ ਐਗਰੋ ਦੇ ਜਨਰਲ ਮੈਨੈਜਰ (ਖਰੀਦ) ਸ੍ਰੀ ਰਤਨ ਮਿੱਤਲ ਦਾ ਕਹਿਣਾ ਸੀ ਕਿ ਖਰਾਬ ਅਨਾਜ ਚੋਂ ਸਿਰਫ 23,500 ਮੀਟਰਿਕ ਟਨ ਵਿਚ ਪਾਰਟੀਆਂ ਨੇ ਦਿਲਚਸਪੀ ਦਿਖਾਈ ਸੀ ਪ੍ਰੰਤੂ ਹੁਣ ਉਹ ਦੁਬਾਰਾ ਟੈਂਡਰ ਕਰ ਰਹੇ ਹਨ। ਉਨ•ਾਂ ਆਖਿਆ ਕਿ ਖਰਾਬ ਅਨਾਜ ਨੂੰ ਲੰਮਾ ਸਮਾਂ ਭਾਰਤੀ ਖੁਰਾਕ ਨਿਗਮ ਨੇ ਵੇਚਣ ਲਈ ਪ੍ਰਵਾਨਗੀ ਨਹੀਂ ਦਿੱਤੀ ਸੀ। ਪਨਗਰੇਨ ਏਜੰਸੀ ਦੀ ਪੰਜਾਬ ਵਿਚ ਕਰੀਬ 2.32 ਲੱਖ ਬੋਰੀ ਅਨਾਜ ਸੜਿਆ ਪਿਆ ਹੈ ਜਿਸ ਨੂੰ ਵੇਚਣ ਲਈ ਟੈਂਡਰ ਲਗਾਏ ਗਏ ਸਨ। ਇਸ ਤੋਂ ਇਲਾਵਾ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਕਰੀਬ 37 ਹਜ਼ਾਰ ਮੀਟਰਿਕ ਟਨ ਅਨਾਜ ਸੜਿਆ ਹੈ।
ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਰ (ਕਮਰਸ਼ੀਅਲ) ਸ੍ਰੀ ਜੇ.ਐਸ.ਜਟਾਣਾ ਦਾ ਕਹਿਣਾ ਸੀ ਕਿ ਉਨ•ਾਂ ਨੇ ਖਰਾਬ ਅਨਾਜ ਦੇ ਟੈਂਡਰ ਲਗਾਏ ਸਨ ਅਤੇ ਕਾਫੀ ਕੰਪਨੀਆਂ ਨੇ ਚੰਗੇ ਰੇਟ ਵਿਚ ਖਰੀਦ ਕਰਨ ਵਿਚ ਦਿਲਚਸਪੀ ਵੀ ਦਿਖਾਈ ਸੀ ਪ੍ਰੰਤੂ ਕੁਝ ਤਕਨੀਕੀ ਕਮੀਆਂ ਰਹਿ ਗਈਆਂ ਸਨ। ਉਨ•ਾਂ ਆਖਿਆ ਕਿ ਉਹ ਵੀ ਹੁਣ ਦੁਬਾਰਾ ਟੈਂਡਰ ਕਰ ਰਹੇ ਹਨ।ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਚ ਖਰਾਬ ਅਨਾਜ ਨੂੰ ਖਰੀਦਣ ਵਾਲੇ ਘੱਟ ਹਨ ਕਿਉਂਕਿ ਇਥੇ ਪਸ਼ੂ ਖੁਰਾਕ ਦੀਆਂ ਸਨਅਤਾਂ ਜਿਆਦਾ ਨਹੀਂ ਹਨ ਜਿਸ ਕਰਕੇ ਸੜੇ ਅਨਾਜ ਨੂੰ ਵੇਚਣ ਦੀ ਸਮੱਸਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਸ੍ਰੀ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਨੇ ਅਨਾਜ ਸੰਭਾਲ ਕਰਨ ਵਿਚ ਅਣਗਹਿਲੀ ਵਰਤੀ ਜਿਸ ਦੇ ਨਤੀਜੇ ਵਜੋਂ ਕਰੋੜਾਂ ਰੁਪਏ ਦੀ ਮਾਲੀ ਸੱਟ ਰਾਜ ਨੂੰ ਲੱਗੀ ਹੈ। ਉਨ•ਾਂ ਆਖਿਆ ਕਿ ਸਰਕਾਰ ਸੰਜੀਦਾ ਹੁੰਦੀ ਤਾਂ ਏਨੀ ਰਾਸ਼ੀ ਦਾ ਅਨਾਜ ਗਰੀਬ ਲੋਕਾਂ ਦੇ ਘਰਾਂ ਵਿਚ ਪੁੱਜਦਾ ਕੀਤਾ ਜਾ ਸਕਦਾ ਸੀ।
ਤੱਥਾਂ ਅਨੁਸਾਰ ਬਠਿੰਡਾ ਜ਼ਿਲ•ੇ ਵਿਚ ਪੰਜਾਬ ਐਗਰੋ ਦਾ ਰਾਮਪੁਰਾ, ਮੌੜ,ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਵਿਚ ਸੜਿਆ ਹੋਇਆ ਅਨਾਜ ਪਿਆ ਹੈ। ਇਸ ਜ਼ਿਲ•ੇ ਦੇ ਕਈ ਇੰਸਪੈਕਟਰਾਂ ਖਿਲਾਫ ਕਾਫੀ ਸਮੇਂ ਮਗਰੋਂ ਕਾਰਵਾਈ ਹੋਈ ਸੀ ਜਿਨ•ਾਂ ਦਾ ਇਸ ਅਨਾਜ ਸੰਭਾਲਣ ਦਾ ਜਿੰਮਾ ਸੀ। ਖਰਾਬ ਹੋਇਆ ਅਨਾਜ ਨੀਲੇ ਅਸਮਾਨ ਹੇਠ ਪਿਆ ਸੀ। ਕਾਫੀ ਅਨਾਜ ਤਾਂ ਮੀਂਹਾਂ ਕਾਰਨ ਵੀ ਖਰਾਬ ਹੋਇਆ ਹੈ। ਖਰਾਬ ਅਨਾਜ ਵਾਰੇ ਪਨਸਪ ਅਤੇ ਮਾਰਕਫੈਡ ਦੇ ਉਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।

No comments:
Post a Comment